Sunday, July 14, 2024

ਚੁਬਾਰਾ ਜੱਸੇ ਦਾ p3

 ਚੁਬਾਰਾ ਜੱਸੇ ਦਾ


ਨਾ ਮੈਂ ਬਲਖ ਵੇਖੀਆ ਨਾ ਮੈਂ ਗਿਆ ਬੁਖਾਰੇ 

ਸੁੱਖ ਨਹੀਂ ਕੋਈ ਮਾਣਿਆ ਬਹਿ ਛੱਜੂ ਦੇ ਚੁਬਾਰੇ

ਅਨਜਾਣ ਮੈਂ ਦੁਨਿਆਂ ਤੋਂ ਪੁੱਛੋ ਨਾ ਦੁਨਿਆਂ ਬਾਰੇ

ਦੱਸ ਨਾ ਸਕਾਂ ਕੀ ਕੀ ਹੋਰ ਹਨ ਅਨਦੇਖੇ ਨਜ਼ਾਰੇ 

ਬਾਹਰ ਨਹੀਂ ਘੁੰਮੇ ਘਰ ਹੀ ਬੈਠ ਦਿਨ ਗੁਜ਼ਾਰੇ 

ਘਰ ਹੀ ਸਾਰੀ ਦੁਨਿਆਂ ਪਾ ਲਈ ਸ਼ਰਧਾ ਸੱਭ ਪੂਰੈ

ਲੋਚੇ ਨਾ ਮੰਨ ਸੈਰ ਸਪਾਟੇ ਨੂੰ ਅਰਮਾਨ ਨਾ ਕੋਈ ਅਧੂਰੇ

ਮੇਰੇ ਪਿਆਰ ਦੇ ਚੇਹਰੇ ਮੂਹਰੇ ਫਿੱਕੇ ਜੱਗ ਦੇ ਅਜੂਬੇ ਸਾਰੇ

ਅੱਖਾਂ ਉਸ ਦਿਆਂ ਸਮੁੰਦਰੋਂ ਡੂੰਘਿਆਂ ਦੰਦ ਚੰਮਕਦੇ ਤਾਰੇ

ਦਿੱਲ ਉਸ ਦਾ ਦਰਿਆਂਓਂਂ ਵੱਡਾ ਪਹਾੜੋਂ ਉੱਚਾ ਜੇਰਾ

ਉਸ ਘੜੀ ਤੇ ਬਲਿਹਾਰੀ ਜਾਂਵਾਂ ਜੱਦ ਫ਼ੜਿਆ ਲੱੜ ਉਸ ਮੇਰਾ

ਝਰਨਿਆਂ ਤੋਂ ਸੁਰੀਲੇ ਕੰਨਾਂ ਨੂੰ ਵਾਰਸਾਂ ਦੇ ਹਾਸੇ

ਸੁੱਖੀ ਤੰਦਰੁਸਤ ਟੱਬਰ ਮੇਰਾ ਖੁਸ਼ੀ ਬਸੇ ਹਰ ਪਾਸੇ

ਘਰ ਵਿੱਚ ਬਲਖ ਬੁਖਾਰਾ ਘਰ ਹੀ ਜੱਸੇ ਦਾ ਸ੍ਵਰਗ ਚੁਬਾਰਾ

ਮਜ਼ੇ ਵਿਚ ਵਧਿਆ ਜਿੰਦ ਗੁਜ਼ਰੀ ਮੰਗਾਂ ਇਹੀਓ ਜੂਨ ਦੋਬਾਰਾ

1 comment: