ਮੈਂ ਨਾ ਰਿਆ ਮੇਰਾ
ਕੀ ਹੋਇਆ ਮੇਰਾ ਹਾਲ ਯਾਰੋ ਮੈਂ ਨਾ ਰਿਆ ਮੇਰਾ
ਦਿੱਲ ਵੀ ਧੱੜਕੇ ਉਸ ਲਈ ਉਸ ਸਾਡੇ ਦਿੱਲ ਬਸੇਰਾ
ਦਿਮਾਗ਼ ਵੀ ਕੁੱਛ ਹੋਰ ਨਾ ਸੋਚੇ ਸੋਚੇ ਸਦਾ ਉਸ ਬਾਰੇ
ਉਸ ਦੇ ਚੇਹਰੇ ਨਜ਼ਾਰੇ ਪਾਂਵਾਂ ਫਿੱਕੇ ਬਾਕੀ ਨਜ਼ਾਰੇ ਸਾਰੇ
ਉਸ ਬਿਨ ਮੈਂ ਹੋਰ ਨਾ ਚਾਹਾਂ ਹੋਰ ਚਾਹ ਲਈ ਗਵਾ
ਸੱਭ ਕੁੱਛ ਮਿਲਿਆ ਉਸ ਨੂੰ ਪਾ ਕੇ ਜਨਤ ਲਈ ਪਾ
ਆਦੀ ਉਸ ਦਾ ਏਨਾ ਹੋਇਆ ਉਸ ਵਾਜੋਂ ਨਕੰਮਾਂ
ਪਹਾੜ ਜਿੱਡੀ ਇੱਕ ਘੜੀ ਬਿਨ ਉਸ ਲੱਮਾਹ ਸਾਲੋਂ ਲੰਮਾਂ
ਕੋਲ ਹੋਏ ਕਦੀ ਅੱਕ ਜਾਂਵਾਂ ਤਾਹਨੇ ਮਾਰ ਸਤਾਏ
ਛੋਟਿਆਂ ਛੋਟਿਆਂ ਗਲਤਿਆਂ ਫੜੇ ਲਾਲ ਅੱਖਾਂ ਦਿਖਾਏ
ਸਿਰ ਉੱਤੇ ਮੇਰੇ ਬੈਠੀ ਰਹੇ ਕਦੀ ਨਾ ਪੇਕੇ ਜਾਏ
ਇੱਕ ਦਿਨ ਉਸ ਨੂੰ ਜਾਂਣਾਂ ਪੈ ਗਿਆ ਛੱਡ ਮੈਂਨੂੰ ਕੱਲਾ
ਮੈਂ ਉਸ ਬਿਨ ਨਿਰਾ ਸਿਫ਼ਰ ਅੱਖ ਖੁੱਲੀ ਪਤਾ ਚੱਲਾ
ਸੋਚਿਆ ਮੈਂ ਨਾ ਰਿਆ ਮੇਰਾ ਸ਼ੁਕਰ ਉਹ ਮੇਰੀ ਹੋਈ
ਜਨਮ ਜਨਮ ਹਰ ਜਨਮ ਸਾਥ ਰਹੀਏ ਮੰਗ ਨਾ ਮੰਗਾਂ ਹੋਰ ਕੋਈ
No comments:
Post a Comment