ਕਿੱਥੇ ਗਿਆ ਮੇਰਾ ਉਹ ਪੰਜਾਬ
ਕਿੱਥੇ ਗਿਆ ਮੇਰਾ ਉਹ ਪੰਜਾਬ
ਹੱਸਦਾ ਖੇਡਦਾ,ਹਿੰਦ ਦਾ ਸਰਤਾਜ
ਸੁੱਕ ਗਿਆ ਬਿਆਸ ਤੇ ਰਵੀ
ਸੱਤਲੁਜ ਵੀ ਹੋਇਆ ਬੇ-ਆਬ
ਸਿੰਧ ਇਸ ਤੋਂ ਵਿਚੜਿਆ
ਨਾ ਰਹੀ ਇਸ ਦੇ ਨਾਲ ਚਾਨਬ
ਰਮਾਇਣ ਵੀ ਲਿਖੀ ਗਈ ਇੱਥੇ
ਇੱਥੇ ਟੱਕਸ਼ੀਲਾ,ਵਾਲਮੀਕ ਤੇ ਵਿਆਸ
ਬਾਬੇ ਨੇ ਚਾਨਣ ਪਾਇਆ ਸੀ ਇੱਥੇ
ਪਰ ਅੱਜ ਹੈ ਹਨੇਰਾ ਜਿਵੇਂ ਅਮਾਵਾਸ
ਵੀਰ ਯੋਦੇ ਇੱਸ ਨੇ ਜਨਮੇ
ਜਿੰਨਾ ਲਹੂ ਨਾਲ ਲਿਖਿਆ ਇੱਸ ਦਾ ਇਤਹਾਸ
ਅੱਜ ਉਹ ਹੀ ਧਰਤੀ ਵਿਲਕਦੀ
ਦਿਸੇ ਨਾ ਕੋਈ ਆਸ
ਧੰਨ ਦੇ ਸਾਰੇ ਲਾਲਚੀ ਬਣ ਗਏ
ਰਿਸ਼ਵਤਾਂ ਦਾ ਨਾ ਰਿਹਾ ਹਿਸਾਬ
ਜਨਤਾ ਨੇ ਦੱਮ ਤੋੜ ਦਿਤਾ
ਪਰ ਕੋਈ ਨਾ ਮਿਲਿਆ ਇੰਨਸਾਫ਼
ਭੰਗੜੇ ਗਿੱਧੇ ਫਿੱਕੇ ਪੈ ਗਏ
ਚੇਹਰਿਆਂ ਤੋਂ ਲੱਥ ਗਈ ਮੁਸਕਾਹਟ
ਦਿਲਾਂ ਦੇ ਵਿੱਚ ਵਿੱਤਰੇ ਪੈ ਗਏ
ਭਾਈਚਾਰੇ ਦਾ ਹੋਇਆ ਵਿਨਾਸ
ਮੁੜ ਇੱਸ ਨੂੰ ਖ਼ੁਸ਼ਹਾਲ ਬਣਾ ਦੇ
ਇਹ ਮੇਰੀ ਚਾਹ ਹੈ ਖ਼ਾਸ
ਸੱਚੇ ਰਾਹ ਤੇ ਚੱਲਣਾ ਸਿਖਾ ਦੇ
ਇਹ ਮੇਰੀ ਦਿਂਲੋਂ ਅਰਦਾਸ
*******
किॅथे गिया मेरे ओह पंजाब
किॅथे गिया मेरा ओह पंजाब
हॅसदा खेडदा,हिंद दा सरताज
सुॅक गिया बिआस ते रवी
सॅतलुज वी होया बे-आब
सिंध इस तों विछङिया
ना रही इस दे नाल चनाब
रमायण वी लिॅखी गई इॅथे
इॅथे टकशीला ,वालमीक ते वियास
बाबे ने चानण पाया सी इॅथे
पर अज है हनेरा ,जिवें अमावास
ए
वीर योदे इस ने जनमें
जिंहां लहु नाल लिखिया इस दा इतिहास
अज ओ ही धरती विलकदी
दिसे ना कोई आस
धंन दे सारे लालची बण गऐ
रिशवॅतां दा रिहा ना हिसाब
जनता ने दम तोङ दिता
पर कोई ना मिलिया ईनसाफ
भ्गंङे गिॅधे फिके पै गऐ
चेहीरियां तों लॅथ गई मुसकाहट
दिलां दे विच वितरे पै गऐ
भाईचारे दा होया विनास
मुङ इस नू खुशहाल बणा दे
इह मेरी चाह है खास
सॅचे राह चलणा सिखा दे
इह मेरी दिलों अरदास
Amen.
ReplyDeleteYes amen..can't do a fig
ReplyDelete