ਪਿਆਰ ਉਸ ਦਾ ਪਾਇਆ
ਗੱਲ ਤਾਂ ਕੁੱਛ ਵੀ ਨਹੀਂ ਸੀ,ਗੱਲ ਐਂਵੇ ਬਣ ਗਈ
ਦੋ ਪੋਟੇ ਜੁਬਾਨ ਮੇਰੀ ਨੇ ,ਕਰਾ ਦਿਤੀ ਸਾਡੀ ਲੜਾਈ
ਬੈਠਾ ਸੀ ਮੈਂ ਬਾਹਰ,ਮੂੰਹ ਤੇ ਕਾਲੀ ਕਾਇਆ ਛਾਈ
ਫਿਕਰ ਸੀ ਮੇਰਾ ਉਸ ਨੂੰ,ਉਹ ਹਾਲ ਮੇਰਾ ਪੁਛੱਣ ਆਈ
ਇਕੱਲੇ ਕਿਓਂ ਬੈਠੇ ਹੋ, ਟੱਬਰ ਵਿੱਚ ਆ ਜਾਓ
ਕੁੱਛ ਬੱਚਿਆਂ ਦੀ ਸੁਣੋ,ਕੁੱਛ ਅਪਣੀ ਵੀ ਸੁਣਾਓ
ਉਦਾਸ ਇੰਝ ਬੈਠੋਗੇ,ਵਧੇਗਾ ਤੁਹਾਡਾ ਇਹ ਗਮ
ਬਿਮਾਰੀ ਦਾ ਸ਼ਿਕਾਰ ਬਣੋਗੇ,ਓਮਰ ਹੋਊਗੀ ਕਮ
ਅੱਗੋਂ ਮੈਂ ਬੇ-ਹੁਦਾ ਪੇਛ ਆਇਆ,ਕੂਇਆ ਮੈਂਨੂੰ ਨਾ ਬੁਲਾ
ਮੈਂਨੂੰ ਮੇਰੇ ਹਾਲ ਤੇ ਰਹਿਣ ਦੇ,ਹੋਊ ਜਾਊ ਤੇਰਾ ਭਲਾ
ਕਹਿਆ ਮੈਂ ਅਪਣੇ ਤਰੀਕੇ ਜੀਣਾ ਚਾਹੁੰਦਾ
ਤੇਰੇ ਮੁਤਾਬੱਕ ਨਹੀਂ ਮੈਂਨੂੰ ਚੱਲਣ ਆਂਓਂਦਾ
ਉਸ ਕਹਿਆ,ਟਬੱਰਾਂ ਵਿੱਚ ਮਾਯੂਸ ਰਹਿਣਾ ਨਹੀਂ ਚੰਗਾ
ਖ਼ੁਸ਼ੀ ਦਾ ਕੋਈ ਮਹੌਲ ਨਾ ਬਣੇ,ਲੱਗੇ ਸੱਭ ਨੂੰ ਮੰਦਾ
ਏਨਾ ਕਹਿਕੇ ਉਹ ਗਈ ਸਾਡੇ ਨਾਲ ਰੁਸ
ਚਾਰ ਦਿਨ ਚੁੱਪ ਰਹੀ,ਮੂੰਹੋਂ ਨਾ ਬੋਲੀ ਕੁੱਛ
ਦੂਸਰੇ ਹੀ ਦਿਨ ਦਿਲ ਨੇ ਮਸੂਸ ਕੀਤਾ,ਉਸ ਬਿਨ ਜੀਂਣਾ ਭਾਰੀ
ਕਿਓਂ ਉਸ ਨਾਲ ਐਸਾ ਸਲੂਕ ਕੀਤਾ,ਮੱਤ ਸੀ ਗਈ ਮੇਰੀ ਮਾਰੀ
ਬੇ-ਤੌਰ ਮਾਫੀ ਮੰਗਣ ਲਈ,ਹੱਥ ਮੈਂ ਉਸ ਨੂੰ ਲਾਇਆ
ਉਸ ਸਮਝਦਾਰੀ ਵਰਤੀ,ਮੈਂਨੂੰ ਧੀਰਜ ਧਰ ਸਮਝਾਇਆ
ਕਹੇ ਪਿਆਰ ਕਰਾਂ ਤੈਂਨੂੰ,ਤਾਂਹੀਂਓਂ ਫਿਕਰ ਮੈਂਨੂੰ ਤੇਰਾ ਰਹਿੰਦਾ
ਤੈਂਨੂੰ ਉਦਾਸ ਬੈਠੇ ਵੇਖ ਕੇ,ਦਿਲ ਮੇਰਾ ਅਪਣੇ ਆਪ ਹੈ ਬਹਿੰਦਾ
ਗੱਲਾਂ ਉਸ ਦਿਆਂ ਵਿਚ ਸੱਚਾ ਪਿਆਰ ਉਸ ਦਾ ਉਭੱਰ ਆਇਆ
ਕਿਸਮੱਤ ਅਪਣੀ ਚੰਗੀ ਮੈਂ ਸਮਝਾਂ,ਪਿਆਰ ਮੈਂ ਉਸ ਦਾ ਪਾਇਆ