ਗੰਨੇ ਦੀ ਮਿਠਾਸ
ਜਿੰਦ ਦਿਆਂ ਪੀੜਾਂ ਨੂੰ, ਸੋਚ ਦੇ ਵੇਲਣੇ ਪੀੜ ਕੇ ਜੀ
ਗੁੱਲਿਆਂ ਸੁਕਾ ਧੂਣੀ ਲਾ,ਠੰਢਾ ਮਿੱਠਾ ਰੱਸ ਪੀ
ਰੱਸ ਦੁਨਿਆਦਾਰੀ ਦੇ ਕੜਾਹੇ ਵਿੱਚ ਕੜਾ ਗੁੜ ਤੂੰ ਲੈ ਬਣਾ
ਮਿਠਾਸ ਉਸ ਦੀ ਜੱਗ ਵਿੱਚ ਵੰਡ,ਜਸ,ਜਸ ਜਾ ਕਮਾ
ਗੰਨੇ ਤੋਂ ਸਿਖ ਜਿੰਦਗੀ ਜੀਣੀ,ਮਾਪੇ ਉਸ ਦੇ ਆਪ ਕਟਾ ਜ਼ਮੀਨ ਵਿੱਚ ਦੱਬੇ
ਅਪਣੇ ਸ਼ਰੀਰ ਵਿੱਚੋਂ ਅਗਲਾ ਉਨ੍ਹਾਂ ਗੰਨਾ ਫਿਰ ਉਪਾਇਆ
ਖੁੱਲੇ ਪਾਣੀ ਹਵਾ ਵਿੱਚ ਪਲਿਆ,ਕੜਕ ਦੁੱਪ ਤੇ ਠੰਢ ਸਈ
ਇੰਝ ਵੱਡਾ ਹੋਇਆ ਗੰਨਾ,ਅਪਣੇ ਆਪ ਤੇ ਆਇਆ
ਭੱਰ ਜਵਾਨੀ ਉਹ ਵਡਿਆ,ਜੜੋਂ ਵੱਖਰਾ,ਸਿਰ ਵੀ ਕਟਾਇਆ
ਸ਼ਰੀਰ ਛਿੱਲਾ ,ਪੋਰੀ ਪੋਰੀ ਹੋ, ਬਣਾ ਉਹ ਗੰਨੇਰਿਆਂ
ਠੰਢੀ ਬਰਫ਼ ਤੇ ਲੱਗ,ਵਿਕਿਆਂ ਸ਼ਹਿਰੋਂ ਸ਼ਹਿਰ
ਬੱਚੇ ਚੂਸਣ ਵੱਡੇ ਚੂਸਣ,ਮਿੱਠਿਆਂ ਉਹ ਬਹੁਥੇਰਿਆਂ
ਰੱਸ ਉਂਝ ਪੀ ਲੌ, ਜਾ ਪੀ ਲੌ ਲੱਸੀ ਨਾਲ
ਜਾਂ ਕੜਾਹੇ ਕਾੜ ਬਣਾਓ ਗੁੜ ਭੱਰਿਆ ਮਿਠਾਸ
ਮਿਲ ਕਾਰਖਾਨੇ ਸੁੱਟੇ ਗੰਨੇ
ਬਣੀ ਖੰਡ ਜੋ ਮੂੰਹ ਨੂੰ ਲੱਗੇ ਸਵਾਦ
ਫ਼ਿਤਰੱਤ ਤੇ ਖ਼ਰਾ ਉਤਰਿਆ,ਕੌੜਾ ਨਹੀਂ ਹੋਇਆ
ਜਿਸ ਰੂਪ ਵਿੱਚ ਆਇਆ ਵੰਡਦਾ ਰਿਆ ਅਪਣੀ ਮਿਠਾਸ
ਗੰਨੇ ਵਾਂਗ ਤੂੰ ਵੀ,ਜੱਗ ਵਿੱਚ ਮਿਠਾਸ ਜਾ ਫਲਾ
ਪੀੜਾਂ ਤੋਂ ਜੇਤੂ ਹੋਵੇਂਗਾ,ਹੋ ਜਾਊ ਤੇਰਾ ਭਲਾ
No comments:
Post a Comment