ਲੂਣ ਕੁਟਣਾ
ਸਮਾਗੰਮ ਵਿੱਚ ਇੱਕ ਸਾਧ ਨੇ ਪਰਵਚਨ ਇੱਕ ਸੁਣਾਇਆ
ਕਹੇ ਅਮਲ ਕਰੋ ਜੇ,ਤਰ ਜਾਓਗੇ,ਪਲਟ ਜਾਊ ਤੁਹਾਡੀ ਕਾਇਆ
ਬੋਲਿਆ,ਓਮਰੋਂ ਵਡੀ ਨੂੰ ਕਰੋ ਮਾਂ ਵਾਂਗਰ ਪੂਜਾ
ਹਮ -ਓਮਰ ਨਾਲ ਰਹੋ ਬਣਕੇ ਭਾਈ ਦੂਜਾ
ਛੋਟੀ ਨੂੰ ਧੀ ਧਿਆਣੀ ਬਣਾਓ
ਇੰਝ ਕਾਮ ਅਪਣੇ ਤੇ ਕਾਬੂ ਪਾਓ
ਕਾਮ ਸੋਧ ਜਮਨ ਸਫ਼ਲ ਕਰ ਜਾਓ
ਇਕੱਠ ਵਿੱਚ ਇੱਕ ਪੀ ਕੇ ਆਇਆ ਸੀ ਭੰਗ ਜਾਂ ਸ਼ਰਾਬ
ਉੱਠਿਆ,ਕਹੇ ਮੇਰੇ ਮਨ ਇੱਕ ਸਵਾਲ,ਦਵੋ ਮੈਂਨੂੰ ਜਬਾਬ
ਵਡੀ ਨੂੰ ਮਾਂ,ਹਮ-ਓਮਰ ਭੈਣ,ਛੋਟੀ ਧੀ ਜੇ ਮੈਂ ਬਣਾਈ
ਕਿਸ ਨਾਲ ਮੇਰੀ ਸ਼ਾਦੀ ਹੋਊ,ਕਿੰਝ ਆਊ ਘਰ ਲੁਗਾਈ
ਕਿੰਝ ਅਗਲੀ ਪੁਸ਼ਟ ਬਣੂ,ਕਿੰਝ ਹੋਊ ਜਨ ਵਧਾਈ
ਜੋ ਤੁਸੀਂ ਕਹਿਆ ਮੇਰੀ ਸਮਝੋਂ ਬਾਹਰ,ਮੈਂਨੂੰ ਦਿਓ ਸਮਝਾਈ
ਪਰਵਚਨ ਤੁਹਾਡੇ ਸਰ ਮੱਥੇ,ਇਹ ਕਿਸੇ ਤੋਂ ਨਹੀਂ ਹੋ ਸਕਣਾ
ਨਾਲੇ ਫਿਰ ਜੋ ਕੁਦਰਤ ਦਿਤਾ,ਕੀ ਉਸ ਨਾਲ ਲੂਣ ਮੈਂ ਕੁਟਣਾ
ਵਿੱਚ ਕਹਿਣ ਨਸ਼ੇ ਵਿੱਚ ਬੋਲੇਦਾ,ਵਿੱਚ ਕਈ ਹੱਸੇ
ਗੌਰ ਨਾਲ ਅਗਰ ਸੋਚੋ ,ਬੋਲ ਸੀ ਸ਼ਰਾਬੀ ਦੇ ਸੱਚੇ
ਬਨੌਣ ਵਾਲੇ ਜੋ ਹੈ ਦਿਤਾ ਉਸ ਦਾ ਮਜ਼ਾ ਜਿੰਦ ਵਿੱਚ ਮਾਣੋ
ਪਾਪ ਨਹੀਂ ਖ਼ੁਸ਼ਿਆਂ ਭਾਲਣਿਆਂ ,ਇਹ ਇੱਕ ਸੱਚ ਜਾਣੋ
No comments:
Post a Comment