Saturday, August 13, 2022

ਕਾਂ ਤੋਂ ਮੈਂ ਕਾਲਾ p3

                                ਕਾਂ ਤੋਂ ਮੈਂ ਕਾਲਾ

ਕਾਂ ਨੂੰ ਕਾਲਾ ਕਹਿ ਕੇ ਨਾ ਕੋਸ

ਕੁਦਰੱਤ ਕਾਂ ਨੂੰ ਕਾਲਾ ਬਣਾਇਆ

ਇਸ ਵਿੱਚ ਉਸ ਕਾਂ ਦਾ ਨਹੀਂ ਕੋਈ ਦੋਸ਼

ਜੋ ਉਸ ਨੂੰ ਫਿਤਰੱਤ ਦਿਤੀ ਉਸ ਤੇ ਪੂਰਾ ਆਇਆ

ਤੂੰ ਕੀ ਆਂ ਜਸਿਆ ,ਨਹੀਂ ਤੈਂਨੂੰ ਹੋਸ਼

ਮਾਨਸ ਜੂਨ ਦਿਤੀ,ਇੰਨਸਾਨ ਤੈਂਨੂੰ ਸਜਾਇਆ

ਤੂੰ ਕਾਂ ਤੋਂ ਕਾਲਾ ਨਿਕਲਿਆ ,ਇਹ ਵੱਡਾ ਅਫ਼ਸੋਸ

ਭੁੱਲ ਗਿਆ ਉਸ ਨੂੰ,ਕਾਲੇ ਕਾਰਨਾਮੇ ਕਰਨ ਤੇ ਆਇਆ

ਕਹਿੰਦੇ ਸਿਆਣਾ ਕਾਂ,ਪਰ ਫਰੋਲੇ ਗੰਦ

ਕਰੇ ਕਾਂ ਕਾਰ,ਜਿਸ ਕਾਰ ਕਰਤਾਰ ਲੇ ਲਾਇਆ

ਤੂੰ ਦੂਸਰਿਆਂ ਨੁਕਸ ਟੋਹਲੇਂ,ਸਮਝੇਂ ਆਪ ਅਕਲਮੰਦ

ਦੂਸਰਿਆਂ ਦੀ ਮਦੱਦ ਕਰੇ ,ਕਾਂ, ਤੇਰੇ ਤੋਂ ਚੰਗਾ

ਸੱਪ ਬਿੱਲੀ ਵੇਖ ਰੌਲਾ ਪਾਏ,ਕਰੇ ਚਿੜਿਆਂ ਚੂਚਿਆਂ ਨੂੰ ਖ਼ਬਰਦਾਰ

ਤੂੰ ਝੂਠ ਨਾਲ ਗੁਮਰਾਹ ਕਰੇਂ,ਠੱਗੇਂ, ਕਰ ਗੋਰਖ਼ ਧੰਦਾ

ਹੋਸ਼ਿਆਰ ਸਮਝੇਂ ,ਕਹੇਂ ਇਹ ਹੈ ਦੁਨਿਆਦਾਰੀ ਦਾ ਵਿਵਾਰ

ਤੇਰੇ ਤੋਂ ਜਸਿਆ ਕਾਂ ਖ਼ਰਾ,ਭੁੱਲਿਆ ਨਹੀਂ ਅਪਣੀ ਕਾਇਆ

ਕਰੇ ਅਪਣਾ ਕਾਰ ,ਜਿਸ ਕਾਰ ਕਰਤਾਰ ਉਸੇ ਲਾਇਆ

ਤੂੰ ਕਾਂ ਤੋਂ ਕਾਲਾ,ਭੁੱਲਿਆ ਇੰਨਸਾਨੀਅਤ,ਜਿੰਦ ਨਹੀਂ ਲੇਖੇ ਲਾਈ

ਸਿੱਖ ਕਾਂ ਤੋਂ ਕਿੰਝ ਕਰਮ ਕਮੌਣਾ,ਹੋ ਜਾਊ ਤੇਰੀ ਰਿਹਾਈ


No comments:

Post a Comment