Tuesday, August 16, 2022

ਬੰਦਾ ਭੁੱਲਣਹਾਰ ਗੁਨਾਹਗਾਰ p3

                    ਬੰਦਾ ਭੁੱਲਣਹਾਰ ਗੁਨਾਹਗਾਰ

ਧੇਲੇ ਦੀ ਅਕਲ ਨਹੀਂ,ਕਹਾਂਵਾਂ ਮੈਂ ਸਮਝਦਾਰ

ਅੱਖ ਮੇਰੀ ਤੇਜ਼ ਬੜੀ,ਪਰ ਨਜ਼ਰ ਮੇਰੀ ਖ਼ਰਾਬ

ਤੰਨ ਦਿਨ ਸੌ ਬਾਰ ਧੋਂਵਾਂ,ਦਿਲ ਨਹੀਂ ਹੋਇਆ ਸਾਫ

ਅਪਣਿਆਂ ਨੂੰ ਧੋਖਾ ਦੇਂਵਾਂ,ਆਪ ਮੱਨਾ ਮੈਂ ਵਫ਼ਾਦਾਰ

ਚਲਾਕਿਆਂ ਮੇਰਿਆਂ ਫੜਿਆਂ ਜਾਣ,ਮੈਂ ਸੋਚਾਂ ਮੈਂ ਹੋਸ਼ਿਆਰ

ਭੋਰਾ ਕਿਸੇ ਦਾ ਕੰਮ ਨਹੀਂ ਕੀਤਾ,ਉਂਝ ਮੈਂ ਹਾਂ ਮਦੱਦਗਾਰ

ਦੁਨਿਆਂ ਵਿੱਚ ਕੀ ਹੁੰਦਾ ਨਾ ਜਾਣਾ,ਵੈਸੇ ਮੈਂ ਖ਼ਬਰਦਾਰ

ਸੁਕਰਮ ਮੈਂ ਕੋਈ ਕਰ ਨਾ ਪਾਂਵਾਂ ,ਕੁਕਰਮ ਸੋਚਾਂ ਲੱਖ ਹਜ਼ਾਰ

ਮਹਿਨੱਤ ਕੋਈ ਸਖਤ ਨਹੀਂ ਕੀਤੀ,ਕੀਤਾ ਜਿੰਦ ਵਿੱਚ ਆਰਾਮ

ਕਹਾਂ ਮੈਂਨੂੰ ਰੱਬ ਦਾ ਡਰ,ਪਰ ਧਿਆਂਵਾਂ ਨਾ ਉਸ ਦਾ ਨਾਮ

ਭੌਜੱਲ ਮੰਝਦਾਰ ਮੈਂ ਫਸਿਆ,ਨਾ ਇਸ ਆਰ ਨਾ ਉਸ ਪਾਰ

ਸੱਬ ਅਲਜ਼ਾਮ ਫਿਤਰੱਤ ਤੇ ਲਾਂਵਾਂ,ਹੋਵਾਂ ਨਾ ਮੈਂ ਜੁਮੇਵਾਰ

ਮੈਂ ਹਾਂ ਜੋ ਮੱਥੇ ਲਿਖਿਆ,ਬੰਦਾ ਭੁੱਲਣਹਾਰ,ਗੁਨਾਹਗਾਰ

ਕੀ ਲੇਖਾ ਦੇ ਪਾਊਂਗਾ,ਜਦ ਪੇਛ ਹੋਇਆ ਉੱਚ ਦਰਬਾਰ

ਸ਼ਾਇਦ ਉਹ ਬਾਰਕ ਨੂੰ ਬਖ਼ਸ਼ ਦਊ,ਉਹ ਨਿਰਵੈਰ ,ਰੱਖਣਹਾਰ




No comments:

Post a Comment