Monday, August 8, 2022

ਜਨਮ ਜਨਮ ਗੀਤ ਤੇਰੇ ਗਾਂਵਾਂ p3

                            ਜਮਨ ਜਮਨ ਗੀਤ ਤੇਰੇ ਗਾਂਵਾਂ

ਤੂੰ ਮੇਰੀ,ਤੇਰੇ ਵਿੱਚ ਮੇਰਾ ਸਾਰਾ ਸੰਸਾਰ

ਤੂੰ ਹੀ ਹੋ ਮੇਰਾ ਇੱਕੋ ਇੱਕ ਸੱਚਾ ਪਿਆਰ

ਤੂੰ ਹੀ ਮੇਰੀ ,ਮੰਨੋ ਸਚਿਆਰੀ ,ਪਿਆਰੀ ਦਿੱਲਦਾਰ

ਤੇਰੇ ਬਿਨ ਮੇਰੇ ਮੂਹਰੇ ਘੋਰ ਅੰਧੇਰਾ

ਤੂੰ ਮੇਰੀ ਸੂਰਜ,ਤੂੰ ਮੇਰਾ ਸਵੇਰਾ

ਤੇਰੇ ਨਾਲ ਮੇਰੀ ਜਿੰਦ ਸੁਖੀ

ਪਾਈ ਮੈਂ ਤੇਰੇ ਨਾਲ ਹਰ ਖ਼ੁਸ਼ੀ

ਜੱਦ ਕਦੀ ਮੁਸ਼ਕਲ ਮੇਰੇ ਤੇ ਆਈ

ਸ਼ਕਤੀ ਬਣ ਤੂੰ ਹੋਈ ਸਹਾਈ

ਮਾੜੀ ਕਿਸਮੱਤ ਤੋਂ ਜਦੋਂ ਹਾਰ ਮੈਂ ਖਾਈ

ਅੰਗ ਸੰਘ ਹੋ ਕੀਤੀ ਮੇਰੀ ਹੌਂਸਲਾ-ਹਫ਼ਜ਼ਾਈ

ਬੇਵਾਕੂਫ਼ੀਆਂ ਕਰ ਜਦ ਦੁੱਖ ਮੈਂ ਤੈਂਨੂੰ ਦਿਤਾ

ਸਮਝਦਾਰੀ ਵਿਖਾਈ,ਮਾਫ਼ ਮੈਂਨੂੰ ਤੂੰ ਕੀਤਾ

ਕਿਸੇ ਨੇ ਸੋਚ ਵਿਚਾਰ ਕੇ ਮੈਂਨੂੰ ਤੇਰੇ ਲੱੜ ਲਾਇਆ

ਬਿਨ ਤੇਰੇ ਮੈਂ ਰੁਲਦਾ,ਨਹੀਂ ਪਹੁੰਚਦਾ ਜਿੱਥੇ ਪਹੁੰਚ ਪਾਇਆ

ਔਖੀ ਸੀ ਬਹੁਤ ਮੇਰ ਨਾਲ ਕਟਣੀ,ਤੂੰ ਵਫ਼ਾਦਾਰੀ ਨਾਲ ਨਿਭਾਈ

ਕੀ ਮੈਂ ਇਸ ਦੇ ਕਾਬਲ ਹਾਂ ,ਜੋ ਜੱਨਤ ਇੱਥੇ,ਤੂੰ ਮੇਰੇ ਲਈ ਬਣਾਈ

ਤੂੰ ਨਾ ਮੰਨੇ,ਮੈਂਨੂੰ ਪੂਰਾ ਯਕੀਨ,ਸ਼ਰੀਰਾਂ ਦੀ ਦੁਵਿਧਾ,ਰੂਹਾਂ ਦੀ ਇੱਕਾਈ

ਲੱਖ ਜਨਮਾਂ ਦੇ ਕਰਮਾ ਨਾਲ ਵੀ,ਤੇਰਾ ਕਰਜ਼ ਨਹੀਂ ਚੁਕਾ ਪਾਂਵਾਂਗਾ

ਸਵੀਕਾਰ ਕਰੀਂ ਮੈਂਨੂ,ਮੈਂ ਬਲਿਹਾਰੀ,ਜਮਨ ਜਮਨ ਗੀਤ ਤੇਰੇ ਗਾਂਵਾਂਗਾ



No comments:

Post a Comment