ਬੁੱਢਾਪਾ ਐਂਵੇਂ ਬੱਦਨਾਮ
ਬੁੱਢਾਪੇ ਨੂੰ ਬੰਦਾ ਕੋਸੇ,ਬੁੱਢਾਪਾ ਹੋਇਆ ਐਂਵੇਂ ਬੱਦਨਾਮ
ਬੁੱਢਾਪਾ ਬਾਕੀ ਓਮਰਾਂ ਤੋਂ ਸੁਹੇਲਾ,ਇਹ ਮੇਰੀ ਸੱਚੀ ਜਾਣ
ਬੱਚਪਨ ਵੀ ਸਾਡਾ ਰਿਆ ਬਹੁਤ ਚੰਗਾ
ਪਰ ਖਾਇਆ ਮਾਪਿਆਂ ਤੇ ਮਾਸਟਰ ਦਾ ਡੰਡਾ
ਵੱਡੇ ਸਾਡੇ ਉੱਤੇ ਰੋਬ ਪਾਓਂਦੇ ਸੀ
ਚੰਗਿਆਂ ਚੀਜਾਂ ਲਈ ਰਲੌਂਦੇ ਸੀ
ਅਸੀਂ ਸੋਚਦੇ ਵੱਡੇ ਹੋ,ਅਪਣਾ ਮਾਲਕ ਆਪ ਬਣਾਗੇ
ਜੋ ਮੰਨ ਆਇਆ,ਜੋ ਦਿੱਲ ਚਾਹਿਆ,ਉਹ ਕਰਾਂਗੇ
ਜਵਾਨੀ ਵੀ ਸਾਡੀ ਵੱਧਿਆ ਲੰਘੀ
ਸਾਥੀ ,ਸਾਖੀ ਮਿਲੀ ,ਜੈਸੀ ਜੱਸ ਮੰਗੀ
ਗਿ੍ਸਥੀ ਦਾ ਉਸਨੇ ਬੋਝ ਉਠਾਇਆ
ਘਰ ਤੇ ਜੀਵਨ ਸਵ੍ਗ ਬਣਾਇਆ
ਜੋਸ਼ ਜਵਾਨੀ,ਕੰਮ ਕਾਰ,ਪੈਸੇ ਪਿੱਛੇ ਨੱਸੇ
ਦੁਨਿਆਦਾਰੀ ਤੇ ਮਾਇਆ ਦੇ ਜਾਲ ਵਿੱਚ ਫਸੇ
ਜੀੰਦਗੀ ਦਾ ਪੂਰਾ ਮਜ਼ਾ ਲੈ ਨਾ ਪਾਏ
ਨੱਸ ਭੱਜ ਵਿੱਚ ਉਹ ਵਰੇ ਗਵਾਏ
ਅਖ਼ੀਰ ਓਮਰ ਗੁਜ਼ਰੀ, ਬੁੱਢਾਪਾ ਆਇਆ
ਰੋਜ਼ਮਾਰੀ ਦੌੜ ਤੋਂ ਬੇ-ਫਿਕਰ,ਸਕੂਨ ਪਾਇਆ
ਸੁੱਖੀ ਵਸੇ ਮੇਰਾ ਪਰਿਵਾਰ
ਦੇਣ ਮੈਂਨੂੰ ਆਦਰ ਸਤਿਕਾਰ
ਨਜ਼ਰ ਥੋੜੀ ਘਟੀ,ਕੰਨੋਂ ਕੁੱਛ ਬੋਲਾ ਹੋਇਆ
ਬਾਕੀ ਬਖ਼ਸ਼ ਮੈਂਨੂੰ ਪੂਰੀ,ਸ਼ਰੀਰ ਅਜੇ ਨਰੋਇਆ
ਹੋਸ਼ ਮੇਰੇ ਬਰਕਰਾਰ,ਜਿੰਦਗੀ ਦੀ ਕੁੱਛ ਸਮਝ ਵੀ ਆਈ
ਮਜ਼ੇ ਵਿੱਚ ਮੇਰਾ ਬੁੱਢਾਪਾ ਲੰਘੇ,ਜਿੰਦ ਵੱਡਭਾਗੀ ਪਾਈ
ਬੁੱਢਾਪੇ ਨੂੰ ਨਾ ਮੈਂ ਕੋਸਾਂ, ਨਾ ਕਰਾਂ ਉਸ ਨੂੰ ਬੱਦਨਾਮ
ਬੁੱਢਾਪਾ ਸਾਰਿਆਂ ਓਮਰਾਂ ਤੋਂ ਬੇਹਿਤਰ,ਜਸੇ ਦਾ ਸੱਚਾ ਬਿਆਨ
No comments:
Post a Comment