Wednesday, July 13, 2022

ਅਗਲੀ ਬਾਰ

            ਅਗਲੀ ਬਾਰ 

ਕਰਮ ਮੈਂ ਸੋਚ ਕੇ ਕਰਾਂ 

ਕਰਮ ਕਰ ਕੇ ਮੈਂ ਡਰਾਂ

ਸੋਚਾਂ ਜੋ ਕੀਤਾ ਕੀ ਉਹ ਸਹੀ

ਕੀ ਹੋਊਗਾ ਪਰਵਾਨ ਉਸ ਦਰਗਹੀ

ਕਰਾਂ ਮੈਂ ਤੇ ਹੋਵਾਂ ਹਰਜਾਈ

ਉਸ ਪਾਪ ਲਈ ਮਿਲੇ ਸਜਾਈ

ਕਰਨ ਕਰਾਵਨ ਕਰਨਹਾਰ ਕੋਈ

ਮੇਰੇ ਤੇ ਇਲਜ਼ਾਮ ਕਿਓਂ,ਜਾਣੇ ਸੋਈ

ਇਹ ਰਾਜ਼ ਵਿਰਲੇ ਗੁਰਮੁੱਖ ਜਾਨਣ

ਮੈਂ ਮਨਮੁੱਖ ਮੈਂਨੂੰ ਨਹੀਂ ਇਸ ਤੇ ਚਾਨਣ

ਇੱਕ ਨੂ ਪਾਪ,ਇੱਕ ਨੂ ਪੁਨ ਤੇ ਲਾਇਆ

ਗਿਆਨੀ ਕਹਿਣ ਇਹ ਉਸ ਦੀ ਮਾਇਆ

ਕੋਟ ਬਾਰ ਮੈਂ ਸੋਚ ਕੇ ਮੈਂ ਥੱਕ ਜਾਂਵਾਂ

ਉਸ ਦਾ ਭਾਣਾ ਸਮਝ ਨਾ ਪਾਂਵਾਂ

ਫਿਰ ਆਪ ਨੂੰ ਵਰੀ ਕਰਾਂ ,ਕਹਿ ਇਹ ਤੇਰੀ ਸਮਝੋਂ ਬਾਹਰ

ਨਹੀਂ ਧੁਰੋਂ ਲਿਖਾਇਆ ਕਿ ਤੂੰ ਤਰੇਂ ਇਸ ਬਾਰ

ਅਗਲੀ ਬਾਰ ਓਪਰੋਂ ਮੱਥੇ ਲਿਖਾ ਆਂਈਂ

ਉਸ ਜੂਨੇ ਫਿਰ ਮੋਖ ਦਵਾਰ ਤੂੰ ਪਾਂਈਂ


      

*********

         
















    ਹਾਸੇ ਵਿੱਚ ਸਵ੍ਰਗ

ਬੁੱਕ ਭੱਰ ਭੱਰ ਖ਼ੁਸ਼ੀ ਦੈ ਭੱਰ ਲੈ ਝੋਲੀ

ਸੜਦੀ ਦੁਨਿਆਂ ਦੀ ਕੋਈ ਗੱਲ ਨਾ ਗੌਲੀਂ

ਖ਼ੁਸ਼ -ਤਬੀਅਤ ਜੱਗ ਵਿੱਚ ਬੰਦੇ ਘੱਟ

ਮਾਯੂਸ ਬੈਠੇ ਭੈੜੀ ਕਿਸਮੱਤ ਦਾ ਲੌਣ ਰੱਟ

ਹੱਸ ਕੇ ਲੰਘ ਜਾ ਭੀੜੀਆਂ ਗਲਿਆਂ

ਭੁੱਲ ਜਾ ਓਮੀਦਾਂ ਜੋ ਤੇਰਿਆਂ ਜਲਿਆਂ

ਕੀ ਹੋਇਆ ਜੇ ਉਹ ਨਾ ਹੋਇਆ ਜੋ ਤੂੰ ਚਾਹਿਆ

ਮਾੜੀ ਨਹੀਂ,ਜਿੰਦ ਵਿੱਚ ਤੂੰ ਬਹੁਤ ਕੁੱਛ ਪਾਇਆ

ਹੱਸਦੇ ਖੇਲਦੇ, ਗੀਤ ਗੌਂਦਾ ਜਾ

ਕੀ ਕੋਈ ਕਹੂ ਨਾ ਕਰ ਪਰਵਾਹ

ਜੋ ਸੋਚਣ ਭੈੜਾ ਤੇਰੇ ਬਾਰੇ

ਉਹ ਈਰਖ਼ਾ ਵਿੱਚ ਡੁੱਬੇ ਸਾਰੇ

ਤੈਂਨੂੰ ਵੇਖ ਅੰਦਰੋ ਅੰਦਰੀਂ ਮਨੇ ਲੱਲਚੌਣ

ਹਿਮੱਤ ਦੀ ਘਾਟੋਂ, ਤੇਰੇ ਵਰਗੇ ਹੋਣ ਨਾ ਪੌਓਂਣ

ਖ਼ੁਸ਼ੀ ਦੇ ਦਿਨ ਹਨ ਅਸਲੀ ਜਿੰਦਗਾਨੀ

ਰੋਣਾ ਧੋਣਾ ਤਾਂ ਹੈ ਨਰਕ ਦੀ ਨਿਸ਼ਾਨੀ

ਹੱਸਦਿਆਂ ਦਾ ਸਵ੍ਰਗ ਦਾ ਵਾਸਾ

ਰੱਬ ਵੀ ਉੱਥੇ ਖ਼ੁਸ਼ ਜਿੱਥੇ ਹੈ ਹਾਸਾ

ਹੱਸਦਾ ਹੱਸੌਂਦਾ ਗੀਤ ਤੂੰ ਗਾਂਵੇਂ

ਇਹ ਜਿੰਦ ਲੇਖੇ ਤੂੰ ਲਾ ਜਾਂਵੇਂ

ਜਸ ਕਰੇ ਸਿਰਫ਼ ਇਹੀਓ ਅਰਦਾਸ

ਮੈਂਨੂੰ ਹੱਸਾਈਂ ਨਾ ਰੁਲਾਈਂ ਮੇਰੇ ਕਰਤਾਰ





                             ਬਖ਼ਸ਼ ਦਊਗਾ


ਕੀਤੀ ਅਸੀਂ ਉੱਚ ਪੜਾਈ

ਪਰ ਰੱਤੀ ਭੱਰ ਅਕਲ ਨਾ ਆਈ

ਸਮਝਿਏ ਅਪਣੇ ਆਪ ਨੂੰ ਹੋਸ਼ਿਆਰ

ਉੱਕੇ ਹਰੇ ਅਸੀਂ ਗਵਾਰ ਦੇ ਗਵਾਰ

ਅਸੀਂ ਨਹੀਂ ਕਿਸੇ ਕੰਮ ਦੇ ਬੰਦੇ

ਕੀਤੇ ਨਹੀਂ ਕੋਈ ਚੱਜ ਦੇ ਧੰਦੇ

ਕਿਸੀ ਮੰਜ਼ਿਲ ਤੇ ਪਹੁੰਚ ਨਾ ਪਾਏ

ਜਿੰਦਗੀ ਦੇ ਵਰੇ ਐਂਵੇਂ ਗਵਾਏ

ਇਕੱਠੀ ਕਰ ਨਾ ਸਕੇ ਸਰਮਾਇਆ

ਸਖ਼ਤ ਮਹਿਨੱਤ ਨਹੀਂ ਪਸੀਨਾ ਬਹਾਇਆ

ਦਾਨੇ ਸਾਨੇ ਆਪ ਨੂੰ ਕਹਾਈਏ

ਪਰ ਹੂੜਮਾਰ ਕਰਨ ਤੋਂ ਬਾਜ ਨਾ ਆਈਏ

ਸਮਝਦਾਰ ਹਾਂ ਅਸੀਂ,ਇਹ ਮਿਥੀਏ

ਪਰ ਚਾਰ ਜਨਾ ਵਿੱਚ ਬੋਲ ਨਾ ਸਕੀਏ

ਸ਼ਰਾਫ਼ੱਤ ਸਾਡੇ ਵਿੱਚ ਕਹੀਏ ਵਾਦੂ

ਪਰ ਕਾਮ ਸਾਡਾ ਨਹੀਂ ਸਾਡੇ ਕਾਬੂ

ਦਿੱਲ ਦਾ ਸੱਚਾ ਆਪ ਨੂੰ ਕਹਾਂਵਾਂ

ਅੰਦਰ ਦਾ ਕਾਲਾ ਛੁਪਾ ਨਾ ਪਾਂਵਾਂ

ਆਪ ਨੂੰ ਕਦੀ ਗੁਸਤਾਖ਼ ਨਾ ਠਹਿਰਾਂਵਾਂ

ਕੂਕਰਮ ਕਰਾਂ,ਰੱਬ ਦਿਤੀ ਫ਼ਿਤਰੱਤ ਦੇ ਜੁਮੇ ਲਾਂਵਾਂ

ਰੱਬ ਦਾ ਬੰਦਾ ਆਪ ਨੂੰ ਅਖਾਂਵਾਂ

ਕੀ ਉਹ ਸੱਚ ਹੈ,ਇਸ ਭਰਮ ਤੋਂ ਬਾਹਰ ਨਾ ਆਂਵਾਂ

ਭੈ ਉਸ ਦਾ ਲੱਗੇ,ਜਸਾ ਸੋਚ ਘੱਭਰਾਵੇ

ਏਨੇ ਅਵਗੁਣ ਲੈ ਉਸ ਨੂੰ ਕੀ ਮੂੰਹ ਦਿਖਾਵੇ

ਫਿਰ ਸੋਚ ਜਸਾ ਜੀਵੇ,ਉਹ ਨਿਰਵੈਰ

ਬਖ਼ਸ਼ ਦਊਗਾ,ਮੰਗੇਂ ਜੇ ਸੱਚੇ ਦਿਲੋਂ ਖੈਰ

*********

                  








                                                        ਜੂਨ ਲੇਖੇ ਲਾ ਲੈ


ਕਰ ਦਿਤੇ ਕਾਰ ਕਰਨ ਲਈ

ਸ਼ੁੱਭ ਕੰਮ ਕਰਕੇ ਕਰਮ ਕਮਾ ਲੈ

ਪੱਗ ਦਿਤੇ ਚਲੱਣ ਲਈ

ਸੱਚੇ ਰਾਹ ਚੱਲ ਮੰਜ਼ਲ ਪਾ ਲੈ

ਜੀਭ ਦਿੱਤੀ ਬੋਲਣ ਲਈ

ਕੀਰਤਨ ਕਰ,ਕਰ ਸਿਫ਼ਤ, ਉਸ ਨੂੰ  ਸਲਾਅ ਲੈ

ਕੰਨ ਦਿਤੇ ਆਵਾਜ ਸੁਣਣ ਲਈ

ਪੁਨੀਤ ਸੁਣ,ਧੁਨ ਉਸ ਦੀ ਨੂੰ ਕੰਨ ਲਾ ਲੈ

ਅੱਖਾਂ ਦਿਤਿਆਂ ਨਜ਼ਰ ਦਿਤੀ

ਹਰ ਸ਼ਹਿ ਵਿੱਚ ਸਮਾਇਆ ਵੇਖ,ਉਸ ਦੇ ਦਰਸ਼ਨ ਪਾ ਲੈ

ਦਿਲ ਛਾਤੀ ਵਿੱਚ ਪਿਆਰ ਲਈ ਧੜਕੇ

ਪਿਆਰ ਕਰ ਉਸ ਦੇ ਜੀਆਂ ਨੂੰ,ਸੱਭ ਨੂੰ ਗੱਲੇ ਲਗਾ ਲੈ

ਦਿਮਾਗ ਦੇ ਕੇ ਸੋਚ ਪਾਈ

ਵਿਚਾਰ ਕਰ,ਉਸ ਦਾ ਭੇਦ ਪਾ ਲੈ

ਮਨ ਤੈਂਨੂੰ ਦਿਤਾ,ਜੋ ਤੇਰਾ ਸੱਚਾ ਦਰਬਾਰੀ

ਜਗਾ ਕੇ ਉਸ ਨੂੰ,ਉਸ ਦੀ ਨਦਰੀਂ ਆਪ ਨੂੰ ਪਾ ਲੈ

ਰੂਹ ਉਪਜਾਈ ਅਪਣੇ ਨੂਰ ਵਿੱਚੋਂ

ਉਸ ਨੂਰ ਦੇ ਵਿੱਚ ਮੁੜ ਆਪ ਨੂੰ ਸਮਾ ਲੈ

ਦੁਰਲੱਭ ਇੰਨਸਾਨ ਦੀ ਜੂਨ ਦਿਤੀ

ਇੰਨਸਾਨ ਬਣ ਜਸੇ,ਚੌਰਾਸੀ ਕੱਟ ਜੂਨ ਲੇਖੇ ਲਾ ਲੈ 

***********

                       

                 

***********

                       

 


           ਸੱਭ ਕੁੱਛ ਵੀ ਹੈ ਉਹ

ਉਹ ਹੀ ਹੈ ਸੱਭ ਕੁੱਛ

ਸੱਭ ਕੁੱਛ ਵੀ ਹੈ ਉਹ

ਉਸ ਬਿਨਾ ਨਹੀੰ ਕੁੱਛ ਹੋਰ

ਸੱਭ ਕੁੱਛ ਉਸ ਆਪ,ਆਪ ਤੋਂ ਬਣਾਇਆ

ਸੱਭ ਦੇ ਵਿਚ ਆਪ ਸਮਾਇਆ

ਨੇੜੇ ਵੀ ਉਹ ਦੂਰ ਵੀ ਉਹ 

ਖਾਲੀ ਵੀ ਉਹ ,ਭਰਭੂਰ ਵੀ ਉਹ

ਗੁਰੂਆਂ ਨੇ ਇਹ ਮੱਤ ਸਿਖਾਈ

ਪਰ ਤੇਰੇ ਉਹ ਸਮਝ ਨਾ ਆਈ

ਸਮਝੇਂ ਤੂੰ ਆਪ ਤੋਂ ਉਸ ਨੂੰ ਦੂਜਾ

ਅਗੱਲ ਉਸ ਨੂੰ ਜਾਣ ਕੇ,ਕਰੇਂ ਉਸ ਦੀ ਪੂਜਾ

ਦੂਜਾ ਮੰਨ,ਉਸ ਮੂਹਰੇ ਧੰਨ ਚੜਾਂਵੇਂ

ਉਸ ਨੂੰ ਉਸ ਦਾ ਦੇ ਕੇ ਕੀ ਕਰਮ ਕਮਾਂਵੇਂ

ਉਸ ਲਈ ਸੰਗਮਰਮਰ ਦੇ ਮਹਿਲ ਬਣਾਂਵੇਂ

ਸੋਨੇ ਚਾਂਦੀ ਦੇ ਨਾਲ ਸਜਾਂਵੇਂ

ਸੋਚੇਂ ਇਹ ਥਾਂ ਪਵਿਤਰ,ਇਹ ਉਸ ਦਾ ਨਿਵਾਸ

ਬਾਹਰਪਾਪ ਕਮਾਂਵੇਂ,ਅੰਦਰ ਉਸ ਅੱਗੇ ਕਰੇਂ ਖੈਰ ਦੀ ਅਰਦਾਸ

ਸੱਭ ਕੁੱਛ ਵਿਚ ਵੇਖ ਉਸ ਨੂੰ,ਅਪਣੇ ਅੰਦਰ ਝਾਤੀ ਮਾਰ

ਲੱਭ ਲਵੇਂਗਾ ਉਸ ਨੂੰ ,ਕਰ ਜਾਂਏਂਗਾ ਭੌਹਜੱਲ  ਪਾਰ

ਸੱਭ ਕੁੱਛ ਵੀ ਹੈ ਉਹ

ਉਹ ਹੀ ਹੈ ਸੱਭ ਕੁੱਛ

ਉਸ ਬਿਨਾ ਨਹੀਂ ਕੁੱਛ ਹੋਰ

              


      ਤੂੰ ਗੀਤ ਉਸ ਦੇ ਗਾਅ


ਤੂੰ ਗਾਅ ਗਾਅ ਗਾਅ ,ਤੂੰ ਗੀਤ ਉਸ ਦੇ ਗਾਅ

ਉਹ ਕਦੀ ਨਹੀਂ ਹੋਵੇਗਾ ਤੇਰੇ ਨਾਲ ਖ਼ਫ਼ਾ

ਮਾਯੂਸ ਤੂੰ ਜੀਂਵੇਂ ਨਹੀਂ ਸੀ ਉਸ ਦੀ ਰਜ਼ਾ

ਨਿਰਵੈਰ ਹੈ ਉਹ, ਨਹੀਂ ਦਊਗਾ ਤੈਂਨੂੰ ਸਜ਼ਾ

ਤੂੰ ਗਾਅ ਗਾਅ ਗਾਅ,ਤੂੰ  ਗੀਤ ਉਸ ਗਾਅ


ਸੱਭ ਕੁੱਛ ਦੇ ਨਾਲ ਤੈਂਨੂੰ ਵੀ ਉਸ ਆਪ ਬਣਾਇਆ

ਵੇਖ ਉਸ ਨੂੰ ਹਰ ਵਿੱਚ,ਉਹ ਹੈ ਸਰਭ ਸਮਾਇਆ

ਬੰਦਾ ਤੈਂਨੂੰ ਉਪਾਇਆ,ਬੰਦਗੀ ਨਾਲ ਪਿਆਰ ਤੂੰ ਕਰ

ਓਕਾਰ ਉਸ ਦੇ ਦਾ, ਸੱਚੇ ਦਿਲੋਂ ਸਤਿਕਾਰ ਤੂੰ ਕਰ

ਤੂੰ ਗਾਅ ਗਾਅ ਗਾਅ,ਤੂੰ ਗੀਤ ਉਸ ਦੇ ਗਾਅ


ਧੰਨ ਦੌਲਤ,ਸ਼ੌਰੱਤ,ਸਾਕ ਸੰਬੰਧੀ,ਸੱਭ ਹੈ ਮਾਇਆ

ਇਨ੍ਹਾਂ ਨੂੰ ਪਾ ਕੇ ਨਹੀਂ ਤੂੰ, ਕੋਈ ਕਰਮ ਕਮਾਇਆ

ਚੱਲ ਉਨ੍ਹੀਂ ਰਾਹੀਂ ,ਜੋ ਪੰਥ ਗੁਰੂਆਂ ਸੀ ਦਰਸਾਇਆ

ਕਿਰਤ ਕਰ,ਵੰਡ ਛੱਕ,ਨਾਮ ਜੱਪ,ਸੀ ਉਨ੍ਹਾਂ ਨੇ ਸਿਖਾਇਆ

ਤੂੰ ਗਾਅ ਗਾਅ ਗਾਅ ,ਤੂੰ ਗੀਤ ਉਸ ਦੇ ਗਾਅ


ਔਕਾਤ ਨਹੀਂ ਤੇਰੀ,ਤੂੰ ਉਸ ਨੂੰ ਸਮਝ ਪਾਂਵੇਂ

ਸੋਚ ਸੋਚ ਐਂਵੇਂ, ਜਿੰਦ ਬੇਅਰਥ ਲੰਘਾਂਵੇਂ

ਉਹ ਸੱਚ ਹੈ,ਮੰਨ ਇਹ, ਕਰ ਕੇ ਸੱਚਾ ਦਿਲ

ਜੇ ਉਸ ਦੀ ਨਦਰ ਪਈ,ਆਪ ਉਹ ਜਾਵੇਗਾ ਤੈਂਨੂੰ ਮਿਲ

ਤਦੋਂ ਤਕ, ਤੂੰ ਗਾਅ ਗਾਅ ਗਾਅ,ਤੂੰ ਗੀਤ ਉਸ ਦੇ ਗਾਅ

 



                              ਸੁਖੀ ਪੱਲ ਲੰਘਣ


ਇਹ ਪੱਲ ਮੁੜ ਨਹੀਂ ਆਓਂਣਾ

ਮੌਜ ਮਨਾ ਇਸ  ਵਿੱਚ ,ਫਿਰ ਨਾ ਰੋਣਾ

ਇਹ ਪੱਲ ਹੈ ਪੱਲ ਦਾ ਪਰੌਣਾ

ਅਪਣੇ ਆਪ ਇਹ ਪੱਲ,ਹੋਰ ਐਸਾ ਨਹੀਂ ਹੋਣਾ

ਪੱਲ ਪੱਲ ਹਰ ਪੱਲ ਲੈ ਜੀ

ਸੋਚ ਨਾ ਅਗਲੇ ਪੱਲ ਹੋਊਗਾ ਕੀ

ਰੋਕ ਨਹੀਂ ਸਕੇਂਗਾ ,ਜੋ ਹੋਣਾ

ਜੋ ਹੋਣਾ ਉਹ ਹੀ ਹੋਣਾ

ਇਹ ਪੱਲ ਖ਼ੁਸ਼ੀ ਨਾਲ ਭੱਰ  ਲੈ

ਚੰਗੀ ਯਾਦ ਅਗੇ ਲਈ ਕੱਠੀ ਕਰ ਲੈ

ਪਿਆਰ ਜਤਾ ਅਪਣਿਆਂ ਨਾਲ,ਗਲੇ ਉਨਹਾਂ ਨੂੰ ਲਗਾ ਲੈ

ਬੈਠ ਅਪਣੇ ਗਿਜਰੀਆਂ ਨਾਲ,ਭੁੱਲ ਫਿਕਰ ,ਗੱਪਛੱਪ ਲੜਾ ਲੈ

ਖ਼ੁਸ਼ੀ ਵਾਲੇ ਪੱਲ ਯਾਦ ਕਰ,ਗੱਮ ਦੇ ਪੱਲ ਲੰਘਾ ਲੈ

ਰਾਤ ਅੰਧੇਰੀ ਜਿੱਨੀ ਵੀ ਲੰਬੀ,ਸਵੇਰੇ ਸੂਰਜ ਆਖਰ ਚੱੜਦਾ

ਬੁਰਾ ਵਕਤ ਵੀ ਬੀਤ ਜਾਊ,ਵਕਤ ਨਹੀਂ ਕਦਾਈਂ ਖੜਦਾ

ਮਨ ਸਕੂਨ ,ਦਹਿ ਤੰਦਰੁਸਤ,ਵੱਡੀ ਨਹੀਂ ਹੋਰ ਕੋਈ ਸਰਮਾਇਆ

ਜਿਸ ਨੂੰ ਇਹ ਦੋਨੋ  ਬੱਖ਼ਸ਼ਸ਼ ,ਉਸ ਨੇ ਸੱਭ ਕੁੱਛ ਪਾਇਆ

ਮੈਂਨੂ ਸਾਰਾ ਇਹ ਮਿਲਿਆ,ਮੈਂ ਸ਼ੁਕਰ ਦਿਲੋਂ ਮਨਾਂਵਾਂ

ਪੱਲ ਮੇਰੇ ਸੁਖੀ ਲੰਘਣ ,ਦਾਤਾਰ ਅੱਗੇ ਸੀਸ ਨਿਵਾਂਵਾਂ


                             


          ਲਗੀ ਤਾਂ ਇਹ ਕੈਸੀ ਲੱਗੀ


ਕੀ ਇਹ ਲੱਗੀ

ਕਿੰਝ ਇਹ ਲਗੀ 

ਕਿਥੋਂ ਇਹ ਲਗੀ

ਲੱਗੀ ਤਾਂ ਕਿਓਂ ਇਹ ਲਗੀ

ਸੁਲਘਦੀ ਚੰਗਿਆਰੀ ਤੋਂ ਅੱਗ

ਅੱਗ ਤੋਂ ਭਾਂਬੜ ਬਣ ਲਗੀ

ਧੁਰੋਂ ਤਾਂ ਮੈਂ ਨਹੀਂ ਲਿਖਾਈ

ਨਾ ਮੈਂਨੂੰ ਕਿਸੇ ਗੁਰੂ ਪੜਾਈ 

ਨਾ ਮੈਂਨੂੰ ਕਿਸੇ ਸਾਧ ਸਿਖਾਈ

ਅਪਣੇ ਆਪ ਪਤਾ ਨਹੀਂ ਕਿਥੋਂ ਆਈ

ਚੈਨ ਗਵਾਈ

ਨੀਂਦ ਗਵਾਈ

ਗਵਾਈ ਬੇ-ਪਰਵਾਹੀ

ਫਿਰ ਵੀ ਚਿੱਤ ਚੰਗੀ ਲੱਗੀ

ਸੌ ਸੌ ਇਸ ਸਵਾਲ ਉਠਾਏ

ਕੋਈ ਵੀ ਪਰ ਜਬਾਬ ਲੱਭ ਨਾ ਪਾਂਂਵਾਂ

ਡੂੰਗਿਆਂ ਸੋਚਾਂ ਵਿੱਚ ਡੁੱਬਦਾ ਜਾਂਵਾਂ

ਘੁਮੱਣ ਘੇਰੀ 'ਚੋਂ ਨਿਕਲ ਨਾ ਪਾਂਵਾਂ

ਬੰਦਾ ਜਾਏ ਤਾਂ ਕਿੱਥੇ ਜਾਏ

ਬਨੌਣ ਵਾਲੇ ਇਹ ਬੁਝਾਰਤ ਬਣਾਈ

ਸੋਚ ਨਾਲ ਇਹ ਨਾ ਸੁੱਝੇ

ਚੁਪ ਨਾਲ ਇਹ ਨਾ ਬੁਜੇ

ਬੁਝਾਰਤ ਇਹ ਕੋਈ ਨਾ ਬੁੱਝੇ

ਤੰਨ ਨੂੰ ਲੱਗੀ 

ਮੰਨ ਨੂੰ ਲੱਗੀ

ਉਸ ਮਿਲਣ ਦੀ ਪਿਆਸ ਇਹ ਲੱਗੀ

ਪਿਆਸ ਜੇ ਨਾ ਹੋਈ ਪੂਰੀ 

ਕੀ ਜਿੰਦ ਮੇਰੀ ਰਹੂ ਅਧੂਰੀ

ਕਿਨੀ ਵਾਰ ਚੱਕਰ ਚੌਰਾਸੀ ਪਵਾਂਗਾ

ਕਿ ਇਸ ਚੱਕਰੋਂ ਨਿਕਲ ਵੀ ਸਕਾਂਗਾ

ਕਿੱਥੋਂ ਮੈਂ ਉਹ ਅਮਿ੍ਤ ਲਿਆਂਵਾਂ

ਇਸ  ਲੱਗੀ ਪਿਆਸ ਨੂੰ ਮਿਟ ਮਟਾਂਵਾਂ

ਲੱਗੀ ਮਿਟਾ,ਆਪ ਮਿਟ ਉਸ ਵਿੱਚ ਸਮਾਂਵਾਂ








                                                  ਸੁਖੀ ਪੱਲ ਲੰਘਣ


ਇਹ ਪੱਲ ਮੁੜ ਨਹੀਂ ਆਓਂਣਾ

ਮੌਜ ਮਨਾ ਇਸ  ਵਿੱਚ ,ਫਿਰ ਨਾ ਰੋਣਾ

ਇਹ ਪੱਲ ਹੈ ਪੱਲ ਦਾ ਪਰੌਣਾ

ਅਪਣੇ ਆਪ ਇਹ ਪੱਲ,ਹੋਰ ਐਸਾ ਨਹੀਂ ਹੋਣਾ

ਪੱਲ ਪੱਲ ਹਰ ਪੱਲ ਲੈ ਜੀ

ਸੋਚ ਨਾ ਅਗਲੇ ਪੱਲ ਹੋਊਗਾ ਕੀ

ਰੋਕ ਨਹੀਂ ਸਕੇਂਗਾ ,ਜੋ ਹੋਣਾ

ਜੋ ਹੋਣਾ ਉਹ ਹੀ ਹੋਣਾ

ਇਹ ਪੱਲ ਖ਼ੁਸ਼ੀ ਨਾਲ ਭੱਰ  ਲੈ

ਚੰਗੀ ਯਾਦ ਅਗੇ ਲਈ ਕੱਠੀ ਕਰ ਲੈ

ਪਿਆਰ ਜਤਾ ਅਪਣਿਆਂ ਨਾਲ,ਗਲੇ ਉਨਹਾਂ ਨੂੰ ਲਗਾ ਲੈ

ਬੈਠ ਅਪਣੇ ਗਿਜਰਿਆਂ ਨਾਲ,ਭੁੱਲ ਫਿਕਰ ,ਗੱਪ ਛੱਪ ਲੜਾ ਲੈ

ਖ਼ੁਸ਼ੀ ਵਾਲੇ ਪੱਲ ਯਾਦ ਕਰ,ਗੱਮ ਦੇ ਪੱਲ ਲੰਘਾ ਲੈ

ਰਾਤ ਅੰਧੇਰੀ ਜਿੱਨੀ ਵੀ ਲੰਬੀ,ਸਵੇਰੇ ਸੂਰਜ ਆਖਰ ਚੱੜਦਾ

ਬੁਰਾ ਵਕਤ ਵੀ ਬੀਤ ਜਾਊ,ਵਕਤ ਨਹੀਂ ਕਦਾਈਂ ਖੜਦਾ

ਮਨ ਸਕੂਨ ,ਦਹਿ ਤੰਦਰੁਸਤ,ਵੱਡੀ ਨਹੀਂ ਹੋਰ ਕੋਈ ਸਰਮਾਇਆ

ਜਿਸ ਨੂੰ ਇਹ ਦੋਨੋ  ਬੱਖ਼ਸ਼ਸ਼ ,ਉਸ ਨੇ ਸੱਭ ਕੁੱਛ ਪਾਇਆ

ਮੈਂਨੂ ਸਾਰਾ ਇਹ ਮਿਲਿਆ,ਮੈਂ ਸ਼ੁਕਰ ਦਿਲੋਂ ਮਨਾਂਵਾਂ

ਪੱਲ ਮੇਰੇ ਸੁਖੀ ਲੰਘਣ ,ਦਾਤਾਰ ਅੱਗੇ ਸੀਸ ਨਿਵਾਂਵਾਂ




           ਆਪ ਅੱਗੇ ਅਰਦਾਸ

ਆਖਾਂ ਅਪਣੀ ਆਪ ਅੱਗੇ ਅਰਦਾਸ

ਰਹਿਮੱਤ ਰੱਖੀਂ ਰਾਮ ਰਾਇ ਰੱਖਣਹਾਰ

ਜਪਜੀ ਜਪਾਂਈਂ ਜੋਤ ਜਗਾਈਂ

ਮੁਹ ਮੰਮਤਾ ਮਾਰ ਮੁਕਾਈਂ

ਧਿਆਨ ਧਰ ਧੰਨ ਧੰਨ ਧਿਆਵਾਂਈਂ

ਮੈਂ ਮਨਮੁੱਖ ਮੂਰਖ ਮਤਾ

ਸਿਖਿਆ ਸਖਾ ਸਜਾ ਸਿੱਖ ਸੱਚਾ

ਭੁੱਲਾ ਭੁਲੇਖੇ ਭਰਮ ਭਰਿਆ

ਮੈਂ ਮਾੜਾ ਮਾਇਆ ਮਾਰਿਆ

ਤੱਮ ਤੋਂ ਤਾਂ  ਤਰਾਅ,ਤਕਾਂ ਤਖੱਤ ਤੇਰਾ

ਮੋਕਸ਼ ਮੁਕਤੀ ਮੰਗਾਂ ਮੋੜ ਮਨ ਮੇਰਾ

ਅੱਧੀਆਂ ਅੰਧਿਆਂ ਅੱਖਾਂ ਅੱਡ

ਕਾਮ ਕਰੋਧ ਕਪਟ ਕਾਇਓਂ ਕੱਢ

ਗੁਣ ਗਾਂਵਾਂ ਗੁਣੀ ਗਹੀਰਾ

ਸਹਿਜ ਸਹਾਏ ਸੁਖੀ ਸ਼ਰੀਰਾ

ਸਾਹਿਬ ਸੱਚਾ ਸੱਚੀ ਸਰਕਾਰ

ਪੈਰੀ ਪਵਾਂ ਪਾਈਂ ਪਾਰ

ਸੰਸਾਰ ਸਾਗਰ ਸਾਡਾ ਸਵਾਰ

ਸੇਹਤ ਸ਼ਰੀਰ ਸੁਖੀ ਸਾਹ

ਪੂਰਾ ਪਾਤਸ਼ਾਹਾਂ ਪਾਤਸ਼ਾਹ

ਨਾਮ ਨਾਲ ਨਦਰ ਨਿਹਾਲ

ਸੁੱਖ ਸਹੇਲੇ ਸਾਨੂੰ ਸੰਭਾਲ

ਦੀਨ ਦਰਦ ਦਇਆ ਦਿਆਲ

ਕਰ ਕਿਰਪਾ ਕਰਤਾਰ ਕਿਰਪਾਲ


         


      ਲੱਗੀ ਤਾਂ ਇਹ ਕੈਸੀ ਲੱਗੀ

ਕੀ ਇਹ ਲੱਗੀ

ਕਿੰਝ ਇਹ ਲੱਗੀ 

ਕਿਥੋਂ ਇਹ ਲੱਗੀ

ਲੱਗੀ ਤਾਂ ਕਿਓਂ ਇਹ ਲੱਗੀ

ਸੁਲਘਦੀ ਚੰਗਿਆਰੀ ਤੋਂ ਅੱਗ

ਅੱਗ ਤੋਂ ਭਾਂਬੜ ਬਣ ਲੱਗੀ

ਧੁਰੋਂ ਤਾਂ ਮੈਂ ਨਹੀਂ ਲਿਖਾਈ

ਨਾ ਮੈਂਨੂੰ ਕਿਸੇ ਗੁਰੂ ਪੜਾਈ 

ਨਾ ਮੈਂਨੂੰ ਕਿਸੇ ਸਾਧ ਸਿਖਾਈ

ਅਪਣੇ ਆਪ ਪਤਾ ਨਹੀਂ ਕਿਥੋਂ ਆਈ

ਚੈਨ ਗਵਾਈ

ਨੀਂਦ ਗਵਾਈ

ਗਵਾਈ ਬੇ-ਪਰਵਾਹੀ

ਸੌ ਸੌ ਇਸ ਸਵਾਲ ਉਠਾਏ

ਕੋਈ ਵੀ ਪਰ ਜਬਾਬ ਲੱਭ ਨਾ ਪਾਂਂਵਾਂ

ਡੂੰਗਿਆਂ ਸੋਚਾਂ ਵਿੱਚ ਡੁੱਬਦਾ ਜਾਂਵਾਂ

ਘੁਮੱਣ ਘੇਰੀ 'ਚੋਂ ਨਿਕਲ ਨਾ ਪਾਂਵਾਂ

ਬੰਦਾ ਜਾਏ ਤਾਂ ਕਿੱਥੇ ਜਾਏ

ਬਨੌਣ ਵਾਲੇ ਇਹ ਬੁਝਾਰਤ ਬਣਾਈ

ਸੋਚ ਨਾਲ ਇਹ ਨਾ ਸੁੱਝੇ

ਚੁਪ ਨਾਲ ਇਹ ਨਾ ਬੁਝੇ

ਬੁਜਾਰੱਤ ਇਹ ਕੋਈ ਨਾ ਬੁੱਝੇ

ਤੰਨ ਨੂੰ ਲੱਗੀ 

ਮੰਨ ਨੂੰ ਲੱਗੀ

ਉਸ ਮਿਲਣ ਦੀ ਪਿਆਸ ਇਹ ਲੱਗੀ

ਪਿਆਸ ਜੇ ਨਾ ਹੋਈ ਪੂਰੀ 

ਕੀ ਜਿੰਦ ਮੇਰੀ ਰਹੂ ਅਧੂਰੀ

ਕਿਨੀ ਵਾਰ ਚੱਕਰ ਚੌਰਾਸੀ ਪਵਾਂਗਾ

ਕਿ ਇਸ ਚੱਕਰੋਂ ਨਿਕਲ ਵੀ ਸਕਾਂਗਾ

ਕਿੱਥੋਂ ਮੈਂ ਉਹ ਅਮਿ੍ਤ ਲਿਆਂਵਾਂ

ਇਸ ਪਿਆਸ ਨੂੰ ਮਿਟ ਮਟਾਂਵਾਂ

ਆਪ ਮਿਟ ਉਸ ਵਿੱਚ ਸਮਾਂਵਾਂ


           

                ਦਿਨ ਸੁਲੱਖਣੇ ਆਏ

ਗੋਡੇ ਗੋਡੇ ਚਾਅ ਚੜਿਆ,ਗਿਟੇ ਗਿਟੇ ਗੱਮ

ਵੇਹਲਿਆਂ ਦਿਨ ਹਨ ਲੰਘਦੇ,ਕਰੀਦਾ ਨਹੀਂ ਕੋਈ ਕੰਮ

ਬੇ-ਪਰਵਾਹੀ ਵੀ ਭੋਰਾ ਆ ਗਈ,ਫਿਕਰ ਹੋਏ ਕਮ

ਹੱਡ ਪੈਰ ਅੱਜੇ ਵੀ ਨਰੋਏ,ਸ਼ਰੀਰ ਵਿੱਚ ਹੈ ਕੁੱਛ ਦਮ

ਸੋਹਣੇ ਸੁਪਨੇ,ਗੂੜੀ ਨੀਂਦੇ ਰਾਤ ਨੂੰ ਮੈਂ ਸੌਂਵਾਂ

ਮਰਜ਼ੀ ਘਰ ਬੈਠਾ ਰਹਾਂ ,ਮਰਜੀ ਸੈਰ ਲਈ ਜਾਂਵਾਂ

ਮੀਂਹ ਆਏ,ਨੇਰੀ ਜਾਏ,ਜਾਂ ਪਵੇ ਅੱਤ ਦੀ ਸਰਦੀ

ਫ਼ਸਲ ਓਜੜਣ ਦਾ ਡਰ ਕੋਈ ਨਾ,ਨਾ ਦਿਹਾੜੀ ਮਰਦੀ

ਮੁਹਤਾਜ ਨਹੀਂ ਅਸੀਂ ਕਿਸੇ ਦੇ,ਕਰੀਏ ਆਪ ਅਪਣੀ ਸੰਭਾਲ

ਮਰਜ਼ੀ ਖਾਈਏ,ਮਰਜ਼ੀ ਪੀਅਏ,ਕਰੇ ਨਾ ਕੋਈ ਸਵਾਲ

ਢਾਢਾ ਗੁੱਸਾ ਘੱਟਿਆ ਮੇਰਾ,ਰਤਾ ਸੰਯਮ ਮੈਂ ਦਿਖਾਂਵਾਂ

ਗਲਤੀ ਮੰਨ ਲਵਾਂ ਅਪਣੀ,ਮਾਫ਼ੀ ਮੰਗਣੋ ਭੋਰਾ ਨਾ ਸ਼ਰਮਾਂਵਾਂ

ਸੜਾਂ ਨਾ ਕਿਸੇ ਨੂੰ ਖ਼ੁਸ਼ ਵੇਖ,ਨਾ ਕਿਸੇ ਨਾਲ ਦੌੜ ਲਾਂਵਾਂ

ਦਿੱਲ ਦਿਆਂ ਖ਼ਵਾਇਸ਼ਾਂ ਘੱਟ ਹੋਈਆਂ,ਹੋਰ ਕੁੱਛ ਨਾ ਮੈਂ ਚਾਂਵਾਂ

ਰੰਝਿਸ਼ ਵੀ ਦਿੱਲੋਂ ਮੁਕਾਈ,ਸੱਭ ਨੂੰ ਪਿਆਰ ਨਾਲ ਗਲੇ ਲਗਾਂਵਾਂ

ਸੋਹੇਲੀ ਕੱਟਣ ਘੜਿਆਂ ਮੇਰੀਆਂ,ਸੁਲੱਖਣੇ ਮੇਰੇ ਦਿਨ

ਸੁਰਖੁਰੂ ਸੱਭ ਪਾਸਿਓਂ,ਦੇਣਾ ਨਹੀਂ ਕਿਸੇ ਜਨ ਦਾ ਰਿਣ

ਰੱਬ ਵੀ ਹੁਣ ਚੇਤੇ ਆਓਂਣ ਗੱਲਾ,ਕੁੱਛ ਸਿਮਰਨ ਵੀ ਕਰ ਲਵਾਂ

ਗੁਰਦਵਾਰੇ ਦਾ ਵੀ ਦਰ ਲੱਭਿਆ,ਜਾ ਕਦੇ ਕਦਾਈਂ ਸੀਸ ਨਿਵਾਂਵਾਂ

ਸੁੱਖੀ ਸੋਹੇਲੀ ਰੱਬ ਮੱਥੇ ਲਿਖੀ ਜਿੰਦਗੀ ਮੈਂ ਉਸ ਦਾ ਸ਼ੁਕਰ ਮਨਾਂਵਾਂ




  

                       ਉਪਰਵਾਲ ਸੰਗ ਹਜ਼ੂਰੇ


ਇਸ ਓਮਰੇ ਮੈਂ ਮੌਜ ਮਨਾਂਵਾਂ

ਖ਼ੁਸ਼ਿਆਂ ਵਾਲੇ ਗੀਤ ਮੈਂ ਗਾਂਵਾਂ

ਬੇ-ਪਰਵਾਹ ਹੋ ਭੰਗੜਾ ਪਾਂਵਾਂ

ਸਹਿਜ ਸੁਭਾਏ ਸੇਹਤ ਮੇਰੀ ਚੰਗੀ

ਨੱਕ ਰਗੱੜ ਕੇ ਨਹੀਂ ਸੀ ਮੰਗੀ

ਸੁਹਾਨੀ ਦੀ ਮੁਸਕਾਨ ਵਿੱਚ ਜਨੱਤ ਪਾਂਵਾਂ

ਬੱਚਿਆਂ ਨਾਲ ਹੱਸ ,ਖਿੱਲ ਖਿੱਲ ਜਾਂਵਾਂ

ਆਦਰ ਪਿਆਰ ਮਿਲਿਆ,ਫੁੱਲਾ ਨਾ ਸਮਾਂਵਾਂ

ਸੇਹਤ ਵੱਲੋਂ ਬਖ਼ਸ਼ਿਸ਼,ਕਰਾਂ ਅਪਣਾ ਆਪੇ ਕਾਰ

ਚੱਲ ਦਾ ਰਹਾਂ ਏਦਾਂ ,ਨਾ ਬਣਾ ਕਿਸੇ ਤੇ ਭਾਰ

ਭਰੋਸਾ ਮੈਂਨੂੰ ਮੇਰੇ ਕਰਨਗੇ,ਆਈ ਤੇ,ਮੇਰੀ ਦੇਖ ਭਾਲ

ਕਿਓਂ ਅਸੀਂ ਕਰੀਏ ,ਨਹੀਂ ਆਊ ਦਿੱਲੇ ਸਵਾਲ

ਜਿੰਦ ਅੱਜੇ ਵੀ ਸੋਹਣੀ,ਪਿਛਲੀ ਚੰਗੀ ਮਾਣੀ

ਬੱਚਪਨ ਖ਼ੁਸ਼ਿਆਂ ਭਰਿਆ,ਮੌਜ ਭੱਰੀ ਜਵਾਨੀ

ਗਿ੍ਸਥ ਵਿੱਚ ਬਹੁ ਸਕੂਨ ਹੈ ਪਾਇਆ

ਤੋਟ ਨਹੀਂ,ਜ਼ਰੂੂਰੱਤ ਲਈ ਕਾਫ਼ੀ ਸਰਮਾਇਆ

ਅਰਮਾਨ ਸਾਰੇ ਹੋਏ ਪੂਰੇ,ਰਹੇ ਨਹੀਂ ਕੋਈ ਅਧੂਰੇ

ਸੱਚੇ ਦਿੱਲ ਮੰਨਾ,ਉਪਰਵਾਲਾ ਮੇਰੇ ਸੰਗ ਹਜ਼ੂਰੇ

ਬੱਸ ਇਸ ਤਰਾਂ ਅੱਗੇ ਵੀ ,ਹੱਥ ਸਾਡੇ ਤੇ ਰੱਖੇ

ਨਾਮ ਜਪਾਂ,ਪੈਰੀ ਪਵਾਂ,ਲਾਂਵਾਂ ਉਸ ਨੂੰ ਸਿਰ ਮੱਥੇ




                                                           ਰੁਕ ਜਾ ਜਸਿਆ

ਰੁਕ ਜਾ ਜਸਿਆ,ਕਿਓਂ ਜਾਂਵੇਂ ਦੌੜੇ

ਪੱਲ ਸਾਹ  ਲੈ ਕਿਓਂ ਦੱਮ ਤੋੜੇਂ

ਜਿਸ ਪਿੱਛੇ ਤੂੰ ਨੱਸੇਂ ,ਸੱਭ ਰਹਿ ਜਾਣਾ ਇੱਥੇ

ਕੋਈ ਤੇਰੇ ਨਾਲ ਨਹੀਂ ਹੋਣਾ,ਸੋਚੇਂਗਾ ਗਏ ਕਿੱਥੇ

ਇਹ ਮਹਿਲ ਇਹ ਏਕੱੜ,ਇਹ ਘੋੜੇ ਹਾਥੀ

ਜਾਣੇ ਨਹੀਂ ਨਾਲ,ਨਾ ਜਾਂਣਾ ਨਾਲ ਕੋਈ ਸਾਥੀ

ਕੂਕਰਮਾ ਵਿੱਚ ਮਜ਼ੇ ਮਾਰੇ,ਸੂਕਰਮਾ ਤੋਂ ਮੂੰਹ ਮੋੜੇਂ

ਰੁੱਕ ਜਾ ਜਸਿਆ ਕਿਓਂ,ਕਿੱਥੇ ਐਂਵੇਂ ਦੌੜੇਂ

ਧੰਨ ਦੌਲਤ ਲਈ ਲਲਚਾਂਵੇਂ,ਇਹ ਕੇਵਲ ਮਾਇਆ ਜੰਜਾਲ

ਮਿੱਟੀ ਨਾਲ ਜਦ ਮਿੱਟੀ ਮਿਲੀ ,ਇਹ ਨਹੀਂ ਹੋਣੇ ਨਾਲ

ਰੰਗ ਰਲਿਆਂ ਮਨੌਂਦਾ ਜਾਂਵੇਂ,ਉਸ ਦੇ ਰੰਗ ਦਾ ਨਾ ਆਇਆ ਖਿਆਲ

ਕੀ ਜੋ ਤੂੰ ਕੀਤਾ,ਕੀ ਉਸ ਨੂੰ ਮਨਜ਼ੂਰ,ਕੀਤਾ ਨਾ ਕਦੇ ਸਵਾਲ

ਦਿੱਲ ਵਿੱਚ ਛੁਪਾ ਕੇ ਕਾਮਨਾ,ਹੱਥ ਤੂੰ ਉਸ ਅੱਗੇ ਜੋੜੇਂ

ਪੱਲ ਰੁੱਕ ਸੋਚ ਓ ਜਸਿਆ,ਐਂਵੇਂ ਤੂੰ ਕਿੱਥੇ ਦੌੜੇਂ

ਲੋੜਾਂ ਪਿੱਛੇ ਦੌੜ ਥੱਕ ਜਾਂਵੇਂਗਾ,ਮੰਜ਼ਲ ਨਾ ਕੋਈ ਪਾਂਵੇਂਗਾ

ਲੌੜ ਪੂਰੀ ਹੋਣ ਨਾਲ,ਲੌੜਾਂ ਨਾ ਹੋਣ ਪੂਰੀਆਂ,ਕੋਸ਼ਿਸ਼ ਵਿੱਚ ਜਿੰਦ ਗਵਾਏਂਗਾ

ਖਾਲੀ ਹੱਥ ਰੋਂਦਾ ਤੂੰ ਆਇਆ,ਖਾਲੀ ਹੱਥ ਰੋਂਦਾ ਜਾਏਂਗਾ

ਕਰਮ ਹੀ ਤੇਰੇ ਨਾਲ ਜਾਂਣੇ,ਚੰਗਾ ਹੋਂਵੇਂ ਚੰਗੇ ਕਰਮ ਜੋੜੇਂ

ਕੁੱਛ ਖਿਣ ਰੁੱਕ ਕੇ ਸੋਚ ਓ ਜਸਿਆ ,ਐਂਨੈਂ ਤੂੰ ਦੌੜੇਂ

ਤੂੰ ਇਸ ਪਾਰ ,ਸੰਸਾਰ ਸਾਗਰ ਵਿੱਚਕਾਰ,ਉਹ ਉਸ ਪਾਰ

ਚੰਗੇ ਕਰਮਾਂ ਦੀ ਕਿਸ਼ਤੀ ਬਣਾ ਲੈ

ਸੱਚੇ ਨਾਮ ਦਾ ਚੱਪੂੂ ਚਲਾ ਲੈ

ਦਿਲੋਂ ਸਿਮਰਨ ਕਰ ਸਾਸ ਗਾ੍ਸ

ਤੂੰ ਪਹੁੰਚ ਜਾਂਵੇਂਗਾ ਉਸ ਦੇ ਪਾਸ

ਉਸ ਨਾਲ ਮਨ ਲਾ,ਚਾਹ ਕੋਈ ਰਹੂ ਨਾ ਅਧੂਰੀ

ਚੌਰਾਸੀ ਦੀ ਦੌੜ ਤੇਰੀ ਹੋ ਜਾਊ ਪੂਰੀ

ਕੋਟ ਕੋਟ ਕਿਤੇਬ,ਵੇਦਾ   ਗ੍ੰਥ ਤੂੰ  ਪੜੇਂ

ਇੱਕ ਪਾਸੇ ਗਤਿ ਹੈ ਤੇਰੇ,ਦੂਜੇ ਪਾਸੇ ਐਂਵੇਂ ਦੌੜੇਂ




                 ਸੱਚੇ ਆਦਰ ਦੀ ਲੋੜ 

ਸਾਨੂੰ ਨਹੀਂ ਚਾਹੀਦੀ ਫ਼ੋਕੀ ਸ਼ਾਨ

ਮਹਿਲੀਂ ਨਹੀਂ ਪਸਾਰਨੀ ਲੱਤ ,ਚਾਹੀਦਾ ਛੋਟਾ ਮਕਾਨ

ਜੀਬ ਦੇ ਸਵਾਦ ਲਈ ਨਹੀਂ ਚਾਹੀਦੇ ਵਧਿਆ ਪਕਵਾਨ

ਸਾਦਾ ਖਾਈਏ ਦਾਲ ਰੋਟੀ,ਰਹਿਏ ਸਹਿਤਵਾਨ

ਜਾਦੀ ਜਾਇਆਦਾਤ ਨਹੀਂ ਚਾਹੀਦੀ,ਨਾ ਬਹੁਤੇ ਨੋਟ

ਬੱਸ ਜ਼ਰੂਰੱਤ ਲਈ ਕਾਫੀ ,ਕਦੇ ਆਵੇ ਨਾ ਤੋ

ਸੋਨੇ ਦੇ ਨਹੀਂ ਚਾਹੀਦੇ ਗਹਿਣੇ

ਖ਼ੁਸ਼ ਅਸੀਂ ਲੋਹੇ ਦਾ ਕੜਾ ਪਹੀਨੇ

ਸਾਨੂੰ ਨਹੀਂ ਚਾਹੀਦੇ ਲੋਕਾਂ ਦੇ ਸਲਾਮ

ਪਿੱਠ ਪਿਛੇ ਹੱਸੀ ਨਾ ਓੜੌਂਣ ,ਦੇਣ ਸੱਚਾ ਮਾਣ

ਅਪਣਿਆਂ ਨੂੰ ਦੁੱਖ ਦੀ ਨਾ ਹੋਵੇ ਕੋਈ ਮਾਰ

ਦਿੱਲੀਂ ਪਿਆਰ ਲੈ,ਵਸੇ ਸੁਖੀ ਪਰਵਾਰ

ਨਾ ਅਪਣਿਆਂ ਨੂੰ ਹੋਵੇ ਐਸੀ ਬਿਮਾਰ

ਸਹਿ ਨਾ ਸਕਿਏ,ਜੀਂਣਾ ਹੋ ਜਾਵੇ ਭਾਰੀ

ਸਾਥੀ ਮਿਲੇ ਐਸੀ,ਜੋ ਹੋਵੇ ਸਾਡੀ ਜਾਨ

ਸਹਾਰਾ ਬਣਿਏ ,ਦਈਏ ਦੂਜੇ ਨੂੰ ਦਿੱਲੋ ਮਾਣ

ਬੱਸ ਏਨਾ ਕ ਹੈ ਮੇਰੀ ਰੂਹ ਦਾ ਅਰਮਾਨ

ਸੱਚਾ ਆਦਰ ਦੇਂਵੀਂ ,ਨਹੀਂ ਚਾਹੀਦੀ ਫ਼ੋਕੀ ਸ਼ਾਨ



                   ਵੱਡਭਾਗੀ ਕਿਸਮੱਤ ਪਾਈ

ਕਿਸਮੱਤ ਸਾਡੀ ਕੀ ਰੰਗ ਲਿਆਈ

ਪਤਾ ਨਹੀਂ ਧਰਮਰਾਜੇ ਕੀ ਮਨ ਆਈ

ਐਸੀ ਜਿੰਦਗੀ ਮੇਰੇ ਮੱਥੇ ਲਿਖਾਈ

ਬੈਠੇ ਬਠਾਏ ਅਸੀਂ ਖਾਈਏ

ਕੋਈ ਧੰਧਾ ਨਾ ,ਨਾ ਕੰਮ ਤੇ ਜਾਈਏ

ਪੀਈਏ ਦੁੱਧ ਸਣੇ ਮਲਾਈ

ਸਵਾਦ ਲਈ ਬੇਸਣ ਲੱਡੂ ਮਠਿਆਈ

ਥਾਲ ਵਿੱਚ ਪਰੋਸੇ ਪਰਾਂਠੇ ਸ਼ਕਰ ਘੇਹ

ਖਾਣ ਨੂੰ ਫੱਲ ਸੰਤਰੇ ਅੰਗੂਰ ਤੇ ਸੇਹ

ਪੈਸੇ ਵੱਲੋਂ  ਵੀ ਅਸੀਂ ਕਾਫ਼ੀ ਸੁਖਾਈ

ਸੁਟੱਣ ਲਈ ਨਹੀਂ ,ਪਰ ਕੱਦੀ ਤੋਟ ਨਹੀਂ ਆਈ

ਤੰਨਦੁਰੁਸਤੀ ਰਖਣਹਾਰ ਨੇ ਬਖ਼ਸ਼ੀ

ਨਾ ਅੰਗ ਦੁਖੇ ਨਾ ਤਾਪ ਨਾ ਖਾਂਸੀ

ਓਲਾਦ ਵਲੋਂ ਵੀ ਮੈਂ ਸ਼ੁਕਰਗੁਜ਼ਾਰ

ਅਪਣੇ ਥਾਂ ਸੁਖੀ,ਮੈਂਨੂੰ ਦੇਣ ਪੂਰਾ ਸਤਿਕਾਰ

ਕੱਦੀ ਕਦਾਂਈਂ ਮਨ ਸੋਚ ਆਈ

ਕੀਤੀ ਨਹੀਂ ਅਸੀਂ ਸਖਤ ਕਮਾਈ

ਫਿਰ ਇਹ ਪੂੰਜੀ ਜੋ ਹੈ,ਕਿਥੋਂ ਆਈ

ਨਾਮ ਵੀ ਨਹੀਂ ਅਸੀਂ ਜਾਦਾ ਧਿਆਇਆ

ਬਿਣਾ ਨੱਕ ਰਗੜੇ  ਸੱਭ ਕੁੱਛ ਪਾਇਆ

ਇਸ  ਨਹੀਂ ਖੌਰੇ ਪਿਛਲਾ ਕਰਮ ਫੱਲ  ਲਿਆਇਆ

ਮੈਂ ਅਪਣੇ ਆਪ ਨੂ ਬਹੁਤ ਵੱਡਭਾਗੀ ਜਾਣਾ

ਮੈਂ ਕੌਣ ਕਰਨ ਵਾਲਾ ,ਸੱਭ ਕਰਨਹਾਰ ਦਾ ਭਾਣਾ



     ਨਾ ਲੈ ਕੇਆਏ ਨਾ ਲੈ ਜਾਣਾ

ਨਾ ਤੂੰ ਜੱਗ ਵਿੱਚ ਕੁੱਛ ਲੈ ਕੇ ਆਇਆ,ਨਹੀਂ ਕੁੱਛ ਲੈ ਜਾਂਣਾ 

ਇੱਥੇ ਹੀ ਛੱਡ ਕੇ ਸੱਭ ਨੂੰ,ਸੱਭ ਕੁੱਛ, ਇਕੱਲੇ ਹੀ ਹੋਂਣਾ ਰਵਾਨਾ

ਆਓਂਣ ਵੇਲੇ ਤੂੰ ਆਪ ਰੋਇਆ,ਅਪਣਿਆਂ ਨੂੰ ਹੱਸਾਇਆ

ਜਾਂਦੇ ਵਖਤ ਆਪ ਚੁੱਪ ਹੋ ਕੇ ਉਨਾਂ ਨੂੰ ਤੂੰ ਰੋਲਾਇਆ

ਕੱਠਾ ਕਰਦਾ ਰਿਆ ਸੋਨਾ ਚਾਂਦੀ,ਧੰਨ ਦੌਲੱਤ ਤੇ ਸਰਮਾਇਆ

ਮਹਿਲ ਬਣਾਏ ,ਭਰੇ ਸਮਾਨ ਨਾਲ,ਸਜਾਇਆ ਸੋਹਣਾ ਅੰਦਰ

ਜ਼ਮੀਨ ਜਾਇਦਾਤ ਤੇਰੇ ਬਾਦ ਹੈ ਰੁਲਣੀ,ਮਹਿਲ ਹੋਣੇ ਖੰਡਰ

ਚੱਮਕਦੇ ਸੋਨਾ ਚਾਂਦੀ, ਭਾਰੀ ਜ਼ਮੀਨ ਜਾਇਦਾਤ ,ਹੈ ਸਿਰਫ਼ ਮਾਇਆ

ਮਕਸੱਦ ਜਿੰਦਗੀ ਦਾ ਸਮਝ ਇਨੇ,ਆਪ ਨੂੰ ਇਨਾਂ ਲਈ ਤਰਸਾਇਆ

ਮੇਰੇ ਕੋਲ ਹੋਵੇ ਸੱਭ ਤੋਂ ਜਾਦਾ,ਮਨੇ ਮਨ ਲੱਲਚਾਇਆ

ਦੂਸਰੇ ਵੱਲ ਵੇਖ ਈਰਖਾ ਜਾਗੀ ਨਫ਼ਰੱਤ  ਨਾਲ ਮਨ ਭਰਾਇਆ

ਬੰਦਗੀ ਗਵਾਈ ,ਇੱਕ ਦੂਜੇ ਨੂੰ ਮਰਨ ਮਾਰਨ ਤੇ ਤੂੰ  ਆਇਆ

ਚੀਜਾਂ ਨਾਲ ਪਿਆਰ, ਜੀਵਾਂ ਨਾਲ ਦੁਸ਼ਮਨੀ,ਕੀ ਤੂੰ ਕਰਮ ਕਮਾਇਆ

ਸੂਝ ਬੂਝ ਕਿਓਂ ਰੱਬ ਨੇ ਤੈਂਨੂੰ ਦਿਤੀ,ਤੂੰ ਸਮਝ ਨਹੀਂ ਪਾਇਆ

ਸਰਬ ਸਮਾਏ ਨੂੰ ਨਹੀਂ ਵੇਖਿਆ,ਨਾਮ ਨਹੀਂ ਧਿਆਇਆ

ਕਰਮ ਹੀ ਕੱਲੇ ਨਾਲ ਜਾਂਣੇ,ਮੰਨ ਇਹ ਉਸ ਦਾ ਭਾਣਾ

ਨੰਗਾ ਤੂੰ ਜੱਗ ਵਿੱਚ ਆਇਆ,ਖਾਲੀ ਹੱਥ ਹੀ ਏਥੋਂ ਜਾਣਾ





 


     ਕਿਸਮੱਤ ਦੀ ਗੱਲ ਸਾਰੀ 

ਕਈਆਂ ਧੁਰੋਂ ਚੰਗੀ ਲਿਖਾਈ,ਕਈ ਲਿੱਖਾ ਕੇ ਆਏ ਮਾੜੀ

ਗੱਲ ਤਾਂ ਹੈ ਕਿਸਮੱਤ ਦੀ ਸਾਰੀ

ਨੰਬੇ ਸਾਲ ਦੇ ਘੋੜੇ ਵਰਗੇ,ਬਾਲੀ ਓਮਰੇ ਕਈ ਮਾਰੇ ਬਿਮਾਰੀ

ਕਈ ਸਰਮਾਇਆ ਨਾਲ ਲੱਦੇ ,ਕਈ ਫਿਰਣ ਬਿਖਾਰੀ

ਕਈਆਂ ਦੀ ਫ਼ਸਲ  ਸੋਕੇ ਸੱੜ ਗਈ,ਕਈਆਂ ਮੀਂਹ ਮਾਰੀ

ਕਈ ਅਨਾਥ ਸੜਕੀਂ ਰੁਲਦੇ,ਕਈਆਂ ਨੂੰ ਮਿਲੇ ਮਾਂ ਦੀ ਛਾਂ

ਕਈ ਵੱਡੇ ਮਹਿਲੀਂ ਵਸਣ,ਕਈਆਂ ਨੂੰ ਸੌਣ ਲਈ ਮਿਲੇ ਨਾ ਥਾਂ

ਕਈ ਘਰ ਓਲਾਦ ਤੋਂ ਵਾਂਜੇ,ਖੇਡਣ ਕਰਮਾਂ ਵਾਲੇ ਘਰ ਬੱਚੇ

ਧੀ ਪੁਤ ਤੋਂ ਕਈਆਂ ਸੁੱਖ ਪਾਇਆ,ਕਈ ਬੈਠ ਦੁੱਖੀ ਫੜ ਮੱਥੇ

ਕਈ ਨੇਰੇ ਗਵਾਚੇ ਫਿਰਦੇ,ਕਈਆਂ ਨੂੰ  ਪ੍ਕਾਸ਼ ਗਿਆਨ

ਬਿਨਾ ਸੂਝ ਬੂਝ ਕਈ ਘੁੱਮਣ,ਕਈ ਇੱਥੇ ਉਚ ਵਿਦਵਾਨ

ਕਈ ਨਾਸਤੱਕ ਰੱਬ ਨੂੰ ਨਾ ਮੰਨਣ,ਕਈਆਂ ਨੂੰ ਨਾਮ ਦੀ ਖੁਮਾਰੀ

ਕਈ ਭਾਣਾ ਮੰਨ ਚਲੱਣ,ਕਈ ਦੁਸ਼ਟ ਚਲੱਣ ਹੁਕਮੋ ਬਾਹਰੀ

ਮੈਂ ਤੁੱਛ ਸਮਝ ਨਾ ਪਾਇਆ,ਕਿਓਂ ਬਣਾਈ ਇਹ ਖੇਡ ਨਿਰਾਲੀ

ਕਿਓਂ ਰੱਬ ਇਹ ਮਾਇਆ ਬਣਾਈ,ਜਿੱਥੇ ਕਿਸਮੱਤ ਦੀ ਗੱਲ ਸਾਰੀ




   ਨਾ ਮੈਂ ਇਹ ਨਾ ਮੈਂ ਉਹ

ਨਾ ਮੈਂ ਝੂੱਠਾ ਨਾ ਮੈਂ ਸੱਚਾ

ਨਾ ਮੈਂ ਦਿਮਾਗੀ ਨਾ ਅਕਲ ਦਾ ਕੱਚਾ

ਨਾ ਮੈਂ ਬੁੱਢਾ ਨਾ ਮੈਂ ਬਾਲਕ  ਬੱਚਾ

ਨਾ ਮੈਂ ਨਿਕਾ ਨਿਆਣਾ

ਨਾ ਮੈਂ ਬਿਰਧ ਸਿਆਣਾ

ਨਾ ਮੈਂ ਬੁਧੂ  ਨਾ ਮੈਂ ਹੋਸ਼ਿਆਰ

ਨਾ ਮੈਂ ਭੌਂਦੂ ਨਾ ਸਮਝਦਾਰ

ਨਾ ਮੈਂ ਗਰੀਬ ਨਾ ਸਰਮਾਏਦਾਰ

ਨਾ ਮੈਂ ਸ਼ਾਹ ਨਾ ਕਰਜ਼ਦਾਰ

ਨਾ ਮੈਂ ਭਾਗਾਂ ਵਾਲਾ,ਨਾ ਕਿਸਮੱਤ ਮਾਰਾ

ਨਾ ਮੈਂ ਸਰਦਾ ਕਰਦਾ,ਨਾ ਬੇਚਾਰਾ

ਨਾ ਮੈਂ ਬੇ-ਪਰਵਾਹ ਨਾ ਮੈਂ ਧਿਆਨੀ

ਨਾ ਮੈਂ ਅਨਪੜ ਨਾ ਮੈਂ ਗਿਆਨੀ

ਨਾ ਮੈਂ ਮਾਨਹੀਨ ਨਾ ਅਭਿਮਾਨੀ

ਨਾ ਮੈਂ ਸਿਧਾ ਨਾ ਮੈਂ ਫ਼ਨੇਖ਼ਾਂ

ਨਾ ਮੈਂ ਦੁੱਧ ਧਲਾ,ਨਾ ਬੇਈਮਾਨ

ਨਾ ਮੈਂ ਖ਼ਾਸ ਨਾ ਹੀ ਮੈਂ ਆਮ

ਥੋੜਾ ਹੀ ਬਹੁ ਦੁੱਖ ਨਹੀਂ ਪਾਇਆ

ਸੁੱਖ ਸਬਰ ਕੁੱਛ ਕਰਮੀ ਆਇਆ

ਨਾ ਮੈਂ ਤੰਗ ਦਿੱਲ ,ਨਾ ਦਿਆਲੂ

ਨਾ ਮੈਂ ਨਾਸਤਿਕ ਨਾ ਸ਼ਰਦਾਲੂ

ਨਾ ਮੈਂ ਗੁਸਤਾਖ਼ ਮਨਮੁੱਖ

ਨਾ ਹੀ ਜਾਦਾ ਗੁਰਮੁੱਖ

ਨਾ ਬਾਗੀ ,ਨਾ ਮੰਨਾ ਉੱਸ ਦਾ ਭਾਣਾ

ਕੀ ਹੈ ਸਹੀ ਕੀ ਗਲੱਤ ਮੈਂ ਨਾ ਜਾਣਾ

ਰੱਖ ਲਏ ਮੇਰੀ ਜੋ ਹੈ ਸਰਭ ਸਮਾਣਾ





    ਸ਼ਕਾਇੱਤ ਜਾਂ ਸ਼ੁਕਰਿਆ 

ਕਿਓਂ ਤੂੰ ਮੈਂਨੂੰ ਏਦਾਂ ਦਾ ਬਣਾਇਆ

ਤੇਰਾ ਮੈਂ ਕੀ ਸੀ ਵਗਾੜਿਆ ,ਕੀ ਸੀ ਤੇਰਾ ਗਵਾਇਆ

ਦਿਮਾਗ ਏਨਾ ਤੇਜ਼ ਦਿੱਤਾ,ਸੋਚਾਂ ਵੀ ਚੰਗਿਆਂ ਦੇ ਜਾਂਦਾ

ਸਿਰ ਚੁੱਕ ਦੁਨਿਆ ਫਿਰਦਾ,ਅੱਖ ਨਾ ਕਿਸੇ ਤੋਂ ਚੁਰਾਂਦਾਂ

ਧੰਨ ਦੌਲਤ ਪੈਸਾ ਦਿੱਤਾ,ਮੈਂ ਨਹੀਂ ਅਸਾਂ-ਫ਼ਰਮੋਸ਼,

 ਫਿਰ ਮਾੜੇ ਇਰਾਦੇ ਦਿੱਤੇ,ਕੀਤਾ ਉੱਨਹਾਂ ਮੈਂਨੂੰ ਕਮਜ਼ੋਰ

ਦੁਨਿਆਂ ਨਜ਼ਰੀਂ ਭੱਲਾਮਾਨ,ਸਾਕ ਸਬੰਧੀ ਯਾਰ ਦੋਸਤ  ਇਜ਼ੱਤ ਕਰਦੇ

ਮੈਂ ਜਾਂਣਾ ਤੈਂਨੂੰ ਪਤਾ,ਕਿਨਾ ਸੱਚ ,ਕਿਨੇ ਮੇਰੇ ਕਾਰਨਾਮਿਆਂ ਤੇ ਪਰਦੇ

ਆਤਮਾ ਜਾਂਣੇ ਕੀ ਹੈ ਮਾੜਾ,ਚੰਗਾ ਪਰ ਬਣ ਨਾ ਪਾਇਆ

ਭੈੜਿਆਂ ਆਦਤਾਂ,ਪਾਪ ਭਰੇ ਕੰਮ,ਜੀਵਨ ਸਾਰਾ ਗਵਾਇਆ

ਆਪ ਨੂੰ ਬਖ਼ਸ਼ਾਂ,ਕੋਸਾਂ ਲੇਖੇ ਨੂੰ,ਸਵਾਲ ਕਰਾਂ ਕਿਓਂ ਮੈਂਨੂੰ ਐਸਾ ਬਣਾਇਆ





  ਲੈ ਬਖ਼ਸ਼ੀ ਜਿੰਦ ਦਾ ਮਜ਼ਾ

ਦੁਨਿਆਂ ਵਿੱਚ ਅਪਣੀ ਪੀਪਣੀ ਬਜਾ ਜਾ

ਸੁਰ ਨਾ ਆਵੇ ਬੇ-ਸੁਰਾ ਗਾਅ ਜਾ

ਅਪਣੀ ਪੀਪਣੀ ਬਜੌਂਣੀ ਅਗਰ ਹੁੰਦੀ ਮਨਾ

ਏਨੇ ਸੋਹਣੇ ਸਾਜ ਨਾ ਉਹ ਬਣੌਂਦਾ

ਗਾਅ ਗਲਾ ਫ਼ਾੜ ,ਗਾਓਂਣਾ ਜੇ ਉਸੇ ਨਾ ਭੌਂਓਂਦਾ

ਪਿਪੀਹੇ ਤੋਂ ਸੋਹਣਾ ਗੌਣ ਨਾ ਗਵੌਂਦਾ

ਨੱਚ ਜੀ ਭੱਰ ,ਲਾਹ ਚਾਅ, ਨਹੀਂ ਇਹ ਮੰਦਾ

ਹੁੰਦਾ ਮੰਦਾ,ਬਾਗੀਂ  ਮਸਤ ਮੋਰ ਕਿਓਂ ਨਚੌਂਦਾ

ਪੀਂਗ ਚੱੜਾ,ਲੈ ਹੂਟੇ,ਹਰਜ ਨਹੀਂ ਅੰਬਰੀਂ ਛੂਂਣਾ

ਗਲਤ ਜੇ ਹੁੰਦੀ,ਅੰਬਰੀਂ ਸੱਤ ਰੰਗੀ ਪੀਂਗ ਨਾ ਪਾਓਂਦਾ

ਖੇਲ  ਹੱਸ ਕੇ ਜਿੰਦਗੀ ਦਾ ਖੇਲ, ਨਹੀਂ ਉਸ ਨਜ਼ਰੀਂ ਗਲਤ

 ਹੁਦਾ ਭੈੜਾ ,ਭਾਂਤ ਭਾਂਤ ਮਨਮੋਹਣੇ ਖਲੌਂਣੇ ਨਾ ਘੜੌਂਦਾ

ਪਾਪ ਹੈ ਨੱਚਣਾ ਗੌਂਣਾ ਹੱਸਣਾ ਕਿਤੇ ਨਹੀਂ ਲਿੱਖਿਆ

ਧਰਮ ਦੇ ਠੇਕੇਦਾਰਾਂ ਦੀ ਹੈ ਇਹ ਸਾਰੀ ਮਿਥਿਆ 

ਕਰੇ ਗੁਮਰਾਹ ਅਪਣੇ ਬੱਚਿਆਂ ਨੂੰ ਫਿਰ ਖੱਤਾ ਲਈ ਦੇਵੇ ਸਜਾ

ਅਪਣੇ ਆਪ ਨੂੰ ਤੱਸੀਹੇ ਦੇਵੇ ਨਹੀਂ ਹੈ ਉਸ ਦੀ ਰਜ਼ਾ

ਨਡੱਰ ਹੋ ਨਿਰਵੈਰ ਤੋਂ ਨੱਚੋ ,ਹੱਸੋ, ਗਾਵੋ, ਪਿਪਣੀ ਬਜਾਓ

ਬਖ਼ਸ਼ੀ ਜਿੰਦਗੀ ਉਸ ਨੇ ,ਉਸ ਜਿੰਦਗੀ ਦਾ ਮਜ਼ਾ ਲੈ ਜਾਵੋ





 



   ਸੁਬੁੱਧੀ ਮੰਗਾਂ 

ਸ਼ਤਾਨ ਅੰਦਰ ਤੂੰ ਜਾਣ ਬਠਾਇਆ

ਅਪਣਾ ਉਹਨੂੰ ਬੇਲੀ ਬਣਾਇਆ

ਕਾਲੀ ਕਰਤੂਤ ਤੂੰ ਕਰੇਂ

ਉਹ ਉਸ ਦੇ ਜੂਮੇ ਮੜੇਂ

ਕਹੈਂ ਮੈਂ ਬੇ-ਬੱਸ ਉਹ ਮੇਰੇ ਤੋਂ ਕਰੌਂਦਾ

ਸੌ ਬਾਰ ਰੋਕਿਆ,ਬਾਜ ਨਹੀਂ ਆਓਂਦਾ

ਚਲਾਏਂ ਬੰਦੂਕ ਰੱਖ ਉਸ ਦੇ ਕੰਧੇ

ਕਰੇਂ ਧੰਧੇ ਜੋ ਹੋਣ ਸਾਰੇ ਗੰਦੇ

ਸੋਚੇਂ ਤੇਰੇ ਤੇਰੀ ਕਰਤੂਤ ਕੋਂ ਅੰਧੇ

ਜ਼ਾਹਰ ਇੱਕ ਦਿੱਨ ਤੂੰ ਹੋ ਜਾਂਵੇਂਗਾ

ਇਜ਼ੱਤ ਅਪਣੀ ਮਿੱਟੀ ਮਿਲਾਂਏਂਗਾ

ਪੱਗ ਮੈਲੀ,ਸਿਰ ਝੁਕਾਂਏਂਗਾ

ਦੁਨਿਆਂ ਕਰੂ ਥੂਥੂ,ਅਪਣਿਆਂ ਨੂੰ ਰੋਲਾਂਏਂਗਾ

ਸ਼ਰਮ ਡੁੱਬਿਆਂ ਅੱਖ ਨਹੀਂ ਚੁੱਕ ਪਾਂਏਂਗਾ

ਜੇ ਤੂੰ ਅਪਣਾ ਸੁਧਾਰਣਾ ਹਾਲ

ਆਪ ਅਪਣੇ ਨੂੰ ਹੁਣ ਸੰਭਾਲ

ਅੱਜੇ ਵੀ ਨਹੀਂ ਹੋਈ ਦੇਰ

ਹੱਥੋਂ ਗਿਆ ਮੌਕਾ ਆਊ ਨਾ ਫੇਰ

ਸੱਭ ਤੋਂ ਪਹਿਲੋਂ ਕਰ ਦਿੱਲ ਅਪਣਾ ਸਾਫ਼

ਪਿਆਰ ਕਰੇ ਤੈਂਨੂੰ,ਕਰੂ ਤੈਂਨੂੰ ਮਾਫ਼

ਜੱਸਿਆ ਅੰਦਰ ਵਾਲੇ ਜੱਸੇ ਦੀ ਸੁਣ ਆਵਾਜ਼

ਕਰ ਜੋੜ ਸੁਬੁੱਧੀ ਮੰਗ,ਕਰ ਦਿੱਲੋਂ ਅਰਦਾਸ

 




      ਅਪਣਾ ਕਾਰ ਕਰੀ ਜਾ

ਅੱਖ ਖੁੱਲੀ ਮੈਂ ਨੀਂਦੋਂ ਉੱਠਾ

ਨੀਂਦੋਂ ਉੱਠਾ ਕੀ ਮੈਂ ਢਿੱਠਾ

ਪੰਛੀ ਸੀ ਇੱਕ ਰੁਖ ਤੇ ਆਂਓਂਦਾ

ਘੜੀ ਬਾਦ ਫਿਰ ਉੱੜ ਜਾਂਦਾ

ਇੱਕ  ਤਿਨਕਾ ਕਿਤਿਓਂ ਲੈ ਲੈ ਆਵੇ

ਤਿਨਕਾ ਤਿਨਕਾ ਕਰ ਆਲਣਾ ਬਣਾਵੇ

ਲੱਗਾ ਰਿਹਾ ਉਹ ਕਈ ਦਿਨ,ਨਾ ਥੱਕੇ ਨਾ ਘੱਬਰਾਵੇ

ਮਨ ਮੇਰੇ ਵਿੱਚ ਵਿਚਾਰ ਆਇਆ

ਕਿਸ ਇਸੇ ਸੱਭ ਸਿਖਾਇਆ

ਸਕੂਲ ਪੜਿਆ,ਜਾਂ ਮਾਂ ਨੇ ਸਮਝਾਇਆ

ਕਰਦਾ ਜਾਏ ਉਹ ਪੰਛੀ ਅਪਣਾ ਕਾਰ

ਰੱਬ ਬਾਰੇ ਨਹੀਂ ਸ਼ਾਇਦ ਸੋਚਿਆ ਉਸ ਇੱਕ ਬਾਰ

ਬੰਦਾ ਪੜੇ ਸਾਇੰਸ,ਕਰੇ ਸਵਾਲ

ਕਿੰਝ ਰੱਬ ਨੇ ਸੱਭ ਬਣਾਇਆ

ਬਣਾਓਂਣ ਲਈ ਕਿੱਥੋਂ  ਲਿਆਇਆ ਮਾਲ

ਆਪ ਵਿੱਚੋਂ ਕੱਢ ,ਆਪ ੲੋਨਾ ਹੀ ਰਿਆ

ਸੱਭ ਬਣਾ ਵਿੱਚ ਆਪ ਸਮਾਇਆ

ਉਸ ਦਿਆਂ ਉਹ ਹੀ ਜਾਣੇ,ਤੇਰੀਂ ਸੋਚੋਂ ਬਾਹਰ

ਪੰਛੀ ਤੋਂ ਸਿੱਖ,ਡੂੰਗਾ ਨਾ ਸੋਚ,ਕਰ ਅਪਣਾ ਕਾਰ

ਬੱਸ ਏਨਾ ਮੰਨ ,ਉਹ ਹੈ ਕਰਤਾਰ,ਸਿਰਜਣਹਾਰ, ਅਲੱਖ, ਅਪਾਰ






   ਇੱਕ ਬਟਾ ਦੋ,2ਬਟਾ 3,ਤਿੰਨ ਬਟਾ ਚਾਰ


ਇੱਕ ਬਟਾ ਦੋ,ਦੋ ਬਟਾ ਤਿੰਨ,ਤਿੰਨ ਬਟਾ ਚਾਰ

ਬਟਦਾ ਬਟਦਾ ਬਟ ਗਿਆ ਸਾਰਾ ਸੰਸਾਰ

ਹਰ ਕੋਈ ਮੰਨੇ ਮੇਰੀ ਨਲਸ ਚੰਗੀ

ਨਫ਼ਰੱਤ ਕਰੇ,ਦੂਸਰਿਆਂ ਦੀ ਨਸਲ ਮੰਦੀ

ਨਸਲ ਬਟਿਆ ਮਨੁੱਖ ਭੂਰਾ ,ਗੋਰਾ  ਕੋਈ ਕਾਲਾ

ਜਿਸ ਸੱਭ ਓਪਾਇਆ,ਹੈਰਾਨ ਵੀ ਉਹ ਸਿਰਜਨਹਾਰਾ

ਮਜੱਬ ਅਲੱਗ ਅਲੱਗ ਬਟਾ,ਅਪਣਾ ਅਪਣਾ ਰੱਬ ਧਿਓਂਣ

ਭੁੱਲੇ ਸੱਭਨਾ ਜੀਆਂ ਦਾ ਇੱਕ ਦਾਤਾ,ਦੂਸਰੇ ਲਈ ਦਿੱਲੇ ਜ਼ਹਿਰ ਪੌਂਣ

ਧਰਤੀ ਬਟ ਟੁਕੜੇ ਟੁਕੜੇ ਵਖਰੇ ਦੇਸ਼ ਓਸਾਰੇ

ਫੌਜ ਸਾਜ,ਧੁੱਦ ਕਰ,ਇੱਕ ਬੰਦਾ ਦੂਜੇ ਨੂੰ ਮਾਰੇ

ਸਮਾਜ ਬਟ ਗਿਆ ਬੇਚਾਰੇ ਗਰੀਬਾਂ ਤੇ ਸਰਮਾਏਦਾਰਾਂ

ਇੱਕ ਆਈਸ਼ੀ ਵਿੱਚ ਜੀਵੇ,ਇੱਕ ਸਹੇ ਭੁੱਖ ਦਿਆਂ ਮਾਰਾਂ

ਲਾਲ ਲਹੂ ਸੱਭ ਦਾ,ਛਾਤੀ ਦਿੱਲ ਧੜਕੇ ਇੱਕੋ ਜਿਹਾ

ਖ਼ੁਸ਼ੀ 'ਚ ਹਾਸੇ,ਰੋਣ ਨਾਲ ਹੰਝੂ,ਪਰਾਣੀ ਸਾਹ ਇੱਕੋ ਜਿਹਾ

ਇੰਨਸਾਨ ਇੰਝ ਬਟਿਆ,ਕਿਓਂ ਉਸ ਨੇ ਇਹ ਹੋਣ ਦਿਤਾ

ਪਰਵਾਰ ਨੂੰ ਆਪਸ ਲੜਦੇ ਮਰਦੇ ,ਖ਼ੁਸ਼ ਕੇੜਾ ਹੋਵੇ ਪਿਤਾ




    ਓਮੀਦਾਂ 

ਕਦੀ ਤਾਂ ਉਹ ਕੱਲ ਆਵੇਗਾ

ਸਾਨੂੰ ਰੱਜ ਕੇ ਹੱਸਾਵੇਗਾ

ਝਾਕ ਨਾ ਤੂੰ ਇੱਧਰ ਉੱਧਰ

ਸਵੱਲੀ ਹੋਊਗੀ ਉਸ ਦੀ ਨਦਰ

ਨੀਂਦੋਂ ਤੈਂਨੂੰ ਜਗਾਏਗਾ

ਕੋਲ ਅਪਣੇ ਬੁਲਾਏਗਾ

ਅਪਣੇ ਵਿੱਚ ਸਮਾਏਗਾ

ਕਦੀ ਤਾਂ ਉਹ ਪੱਲ ਆਏਗਾ

ਤੱਦ ਤੱਕ ਆਪ ਨੂੰ ਕਰ ਤਿਆਰ

ਸੱਭ ਜਿਆਂ ਨੂੰ ਕਰ ਪਿਆਰ

ਉਸ ਨੂੰ ਹਰ ਸ਼ਹਿ ਵਿੱਚ ਪਾਏਗਾ

ਫ਼ਿਰ ਤੂੰ ਮੁਸਕਰਾਏਗਾ

ਉਹ ਸਵੇਰਾ ਜਰੂਰ ਆਏਗਾ

ਮੰਨ ਅਪਣਾ ਸਾਫ਼ ਤੂੰ ਕਰ

ਨਿੰਦਕਾਂ ਨੂੰ ਮਾਫ਼ ਤੂੰ ਕਰ

ਭਾਰ ਤੇਰਾ ਹੱਲਕਾ ਹੋ ਜਾਏਗਾ

ਉਹ ਤੈਂਨੂ ਗਲੇ ਲਗਾਏਗਾ

ਸੋਹਣਾ ਦਿਨ ਉਹ ਆਏਗਾ

ਸੀਸ ਨਿਵਾ ,ਛੂਹ ਉਸ ਦੇ ਚਰਨ

ਦਿੱਲ ਵਿੱਚ ਧਾਰ,ਲੈ ਉਸ ਦੀ ਸ਼ਰਨ

ਤੈਂਨੂੰ ਫਿਰ ਗਿਆਨ ਆਵੇਗਾ

ਅਪਣੇ ਹੀ ਅੰਦਰ ਤੂੰ ਉਸੇ ਪਾਏਗਾ

ਉਹ ਪੱਲ ਉਹ ਸਵੇਰਾ ਉਹ ਦਿਨ ਉਹ ਕਲ,ਸ਼ਰਤੀਏ ਆਏਗਾ 

 




    ਚੀਚੋ ਚੀਚ ਗੰਨੇਰਿਆਂ

ਚੀਚੋ ਚੀਚ ਗੰਨੇਰਿਆਂ ਦੋ ਤੇਰਿਆਂ ਦੋ ਮੇਰਿਆਂ

ਕਿਕਰਾਂ ਨੂੰ ਸਵਾਦ ਫ਼ੱਲ ਨਾ ਲੱਗਣ

ਮਿੱਠੇ ਬੇਰਾਂ ਨਾਲ ਭਰ ਜਾਣ ਬੇਰਿਆਂ

ਜੱਗ ਵਿੱਚ ਸੱਭ ਨਾਲ ਬਣਾਕੇ ਰੱਖੋ

ਕਰੋ ਨਾ ਕਿਸੇ ਨਾਲ ਵੈਰਿਆਂ

ਚੀਚੋ ਚੀਚ ਗੰ…..

ਉੱਚਾ ਅਸਮਾਨੀ ਨਾ ਉੱਡੋ

ਜ਼ਮੀਨ ਤੇ ਧਰ ਰੱਖੋ ਪੈਰ

ਨੁਕਸਾਨ ਕਿਸੇ ਜੀ ਦਾ ਨਾ ਸੋਚੇ

ਸਰਭ ਦੀ ਮੰਗੋ ਖੈਰ

ਜਿਨਾਂ ਕਮਾਂਓਂ ਓਨਾ ਖਰਚੋ

ਕਰਨ ਨਾ ਪੈਣ ਚੋਰਿਆਂ 

ਇਮਾਨਦਾਰੀ ਨਾਲ ਚੱਲੋ

ਮਾਰੋ ਨਾ ਠੱਗੀ ਠੋਰਿਆਂ

ਚੀਚੋ ਚੀਚ ਗੰ…..

ਭੜੋਲੀ ਚੜਿਆ ਕਾੜਨੇ ਦੁੱਧ ਕੜੇ

ਸਵੇਰੇ ਚਾਟੀ ਵਿੱਚ  ਚੱਲਣ ਮਧਾਣਿਆਂ

 ਉਹ ਭਾਗਾਂ ਵਾਲੇ ਹੁੰਦੇ

ਜਿਨਾ ਹਵੇਲੀ ਕੀਲੇ ਬਧਿਆਂ ਲਵੇਰਿਆਂ

ਚੀਚੋ ਚੀਚ ਗੰ….

ਪੱਧਰ ਦੇ ਦਿਨ ਸਕੂਨ ਵਿੱਚ ਅੱਜ ਕਟਣ

ਜਿਨਾਂ ਸੰਯਿਮ ਨਾਲ ਝੇਲਿਆਂ ਹਨੇਰਿਆਂ

 ਪਿਆਰ ਅਪਣਾ ਸਾਫ਼ ਦਿੱਲੋਂ ਕਰੋ

ਦੇਵੋ ਨਾ ਧੋਖਾ ਨਾ ਕਰੋ ਹੇਰਾ ਫ਼ੇਰਿਆਂ

ਜਿੰਦ ਉਨਾਂ ਦੀ ਸੁਹੇਲੀ ਲੰਘੇ

ਜੋ ਦੋ ਸੁਨੌਣ,  ਜੋ ਦੋ ਸੁਣਨ ਮੇਰਿਆਂ

ਚੀਚੋ ਚੀਚ ਗੰ……

ਨਾ ਕੁੱਛ ਤੂੰ ਲੈ ਕੇ ਆਇਆ,ਨਾ ਲੈ ਕੇ ਜਾ ਸਕੇਂ

ਐਂਵੇਂ ਵੰਡ ਪਾਈ ਤੇਰੀ ਮੇਰੀ,ਰਹਿ ਇੱਥ ਜਾਣਿਆਂ 

ਜੋ ਨਾ ਇਹ ਤੇਰਿਆਂ ਨਾ ਹੀ ਇਹ ਮੇਰਿਆਂ

ਚੀਚੋ ਚੀਚ ਗੰਨੇਰਿਆਂ ,ਦੋ ਮੇਰਿਆਂ ਦੋ ਤੇਰਿਆਂ







      ਪੱਲ ਪੱਲ ਦੀ ਮੰਗ

ਜੋ ਪੱਲ ਲੰਘਾ 

ਸੋ ਪੱਲ ਚੰਗਾ

ਗਏ ਪੱਲ ਲਈ ਕੀ ਪੱਛਤੌਣਾ

ਗਿਆ ਹੋਇਆ ਮੁੜ ਹੱਥ ਨਹੀਂ ਆਓਂਣਾ

ਬੀਤੇ ਪੱਲ ਦਾ ਹੋ ਤੂੰ ਅਭਾਰੀ

ਨਹੀਂ ਉਸ ਕੀਤਾ ਜੋ ਅੱਜ ਪੱਲ ਹੋਵੇ ਭਾਰੀ

ਸੋਚ ਗੱਲਤੀ ਕੀਤੀ ਜੋ ਉਸ ਪੱਲ,ਇਸ ਪੱਲ ਲੈ ਸੁਧਾਰ

ਖ਼ੁਸ਼ੀ ਵਿੱਚ ਇਹ ਪੱਲ ਗੁਜ਼ਰੇ,ਅਗਲਾ ਪੱਲ ਲਵੋ ਸਵਾਰ

ਆਓਂਣ ਵਾਲੇ ਪੱਲ ਦੀ ਨਾ ਕਰ ਚਿੰਤਾ

ਉਸ ਪੱਲ ਉਹ ਹੀ ਹੋਣਾ ਜੋ ਚਾਹੇ ਭੱਗਵੰਤਾ

ਅਗਲੇ ਪੱਲ ਲਈ ਕੁੱਛ ਜਾਦਾ ਮੱਥਾ ਨਾ ਮਾਰ

ਸੱਚੇ ਦਿੱਲ ਚੱਲ ਇਹ ਪੱਲ,ਅਗਲਾ ਆਊਗਾ ਸਾਰ

ਸਿਰਫ਼ ਚੱਲਦੇ ਪੱਲ ਤੇ ਤੇਰਾ ਅਧਿਕਾਰ

ਇਸ ਪੱਲ ਕੀ ਕਰਨਾ ਸੋਚ ਵਿਚਾਰ

ਇਹ ਪੱਲ ਅਪਣਾ ਸੰਭਾਲ,ਕਰ ਇਹੀਓ ਆਸ

ਸੁਖੀ ਖ਼ੁਸ਼ੀ ਇਹ ਜੀ ਲੈ,ਸਾਰੇ ਪੱਲ ਆਓਂਣਗੇ ਰਾਸ

ਪੱਲ ਪੱਲ ਰੱਖਣਹਾਰ ਤੋਂ ਸਿਰਫ਼ ਤੰਨਦੁਰੁਸਤੀ ਦੀ ਕਰ ਮੰਗ

ਬਾਕੀ ਕਹਿ,ਅਸੀਂ ਸਾਂਭ ਲਵਾਂਗੇ ਜੇ ਤੂੰ ਹੈ ਮੇਰੇ ਅੰਗ ਸੰਘ





    ਘੱੜੀ ਦੀ ਘੱੜੀ ,ਘੱੜੀ ਬਾਰਾ   

ਘੱੜੀ ਜਾਨਣ ਲਈ ਮੈਂ ਇੱਕ ਘੱੜੀ ਲੈ ਆਇਆ

ਗੁੱਟ ਤੇ ਸਜਾਕੇ ਬਾਰ ਬਾਰ ਵੇਖਾਂ ਫੁੱਲਾ ਨਾ ਸਮਾਂਇਆ

ਘੱੜੀ ਦਾ ਮੈਂ ਐਨਾ ਚਾਅ,ਸੱਭ ਨੂੰ ਗੁੱਟ ਕੱਢ ਵਿਖਾਇਆ

ਸੋਹਣੀ ਲੱਗੇ ਗੁੱਟ ਤੇ,ਟੌਰ ਮੇਰਾ ਉਸ ਵਧਾਇਆ

ਮੈਂ ਸੋਚਾਂ ਮੇਰੇ ਕੰਮ ਆਊ ,ਓਲਟ ਉਸ ਬੰਦੀ ਮੈਂਨੂੰ ਬਣਾਇਆ

ਮੇਰੀ ਉਸ ਤੇ ਇੱਕ ਨਾ ਚੱਲੇ,ਉਹ ਚੱਲੇ ਅਪਣੀ ਚਾਲ

ਸੌ ਬਾਰ ਕਹਿਆ ਰੁਕ ਜਾ,ਪੁੱਛ ਆਈਏ ਅਪਣਿਆਂ ਦਾ ਹਾਲ

ਉਹ ਘੱੜੀ ਸਮੇ ਦੀ ਪਾਬੰਦਣ ਘੱੜੀ

 ਭੋਰਾ ਨਾ ਅੱਟਕੀ ਨਾ ਹੋਈ ਖੱੜੀ

ਘੱੜੀ ਮੇਰੀ ਟਿੱਕ ਟਿੱਕ ਕਰਦੀ ਅੱਗੇ ਵਧੀ,ਨਾ ਆਈ ਬਾਜ

ਉਹ ਘੱੜੀ ਲੰਘ ਗਈ ਨਹੀਂ ਪਰਤੀ,ਅਪਣੇ ਕੀਤੇ ਨਰਾਜ਼

ਕੋਸਾਂ ਮੈਂ ਉਸ ਘੱੜੀ ਨੂੰ ਜੱਦ ਘੱੜੀ ਦੇ ਹੋਏ ਮੁਹਤਾਜ

ਘੱੜੀ ਵੇਖ ਘੱੜੀਆਂ ਗਿਣਾ, ਘੱੜੀਆਂ ਦਾ ਰੱਖਾਂ ਹਿਸਾਬ

ਘੱੜੀ ਵੇਖ ਮੈਂ ਨੀਂਦੋਂ ਉਠਾਂ ,ਘੱੜੀ ਵੇਖ ਮੈਂ ਸੌਂਵਾਂ

ਘੱੜੀ ਵੇਖ ਕੋਈ ਕਾਰਜ ਕਰਾਂ,ਘੱੜੀ ਵੇਖ ਖਾਂਵਾਂ

ਘੱੜੀ ਵੇਖ ਕਿਤੇ ਜਾਣਾ ਤਹਿ ਕਰਾਂ 

ਦੇਰ ਹੋਵੇ ,ਘੱੜੀ ਵੇਖ ਘੱਭਰਾਂਵਾਂ

ਘੱੜੀ ਦੁੱਖ ਦੀ ਜਾਪੇ ਲੰਬੀ,ਸੁੱਖ ਦੀ ਘੱੜੀ ਵਿੱਚ ਨੱਸੇ

ਲੱਖਾਂ ਘੱੜੀਆਂ ਰੋਣਾ ਹਿਸੇ,ਇੱਕ ਘੱੜੀ ਸਿਰਫ਼ ਹੱਸੇ

ਸੱਚ ਪੁੱਛੋ ਤਾਂ ਘੱੜੀ ਨੇ ਜੀਂਣਾਂ ਮੇਰਾ ਕੀਤਾ ਹਰਾਮ

ਇੱਕ ਵੀ ਘੱੜੀ ਘੱੜੀ ਦਾ ਸੁੱਖ ਨਾ ਪਾਇਆ,ਘੱੜੀ ਚੇਤੇ ਨਾ ਕੀਤਾ ਰਾਮ 





        ਜੇ ਨਦਰ ਕਰੇ

ਜੇ ਨਦਰ ਕਰੇ ਮੈਂ ਜਾਣਾ ਮੈਂ ਵੱਡਭਾਗੇ

ਨਾਮ ਮੇਰੇ ਚਿੱਤ ਵਸਾਏ ,ਮੇਰਾ ਅੰਦਰਲਾ ਜਾਗੇ

ਵਿਆਵਾਨ ਭਟੱਕ ਰਹੇ ਨੂੰ ਸੱਚੇ ਰਾਹ ਪਾਵੇ

ਮਾਇਆ ਦੱਲ ਦੱਲ ਫ਼ਸਿਆਂ, ਪੱਕੇ ਲੈ ਆਵੇ

ਦੁੱਖਾਂ ਵਿੱਚ ਡੁਬਿਆ ਬੈਠੇ ਜੋ ਮੈਂ  ਰੂਹ ਨੂੰ ਮਾਰੇ

ਨਾਮ ਅਪਣੇ ਜਪਾ ਕੇ ਮੈਂਨੂੰ ਭੌਓ ਸਾਗਰ ਤਾਰੇ

ਅਨਾਥ ਘੁੱਮਦੇ ਦਾ ਬਣੇ ਉਹ ਮੇਰਾ ਨਾਥ

ਇਕੱਲਾ ਜੱਦ ਥੱਕਾਂ ਝੂਝਦਾ,ਮੇਰਾ ਦੇਵੇ ਸਾਥ

ਮਾਨਹੀਨ ਦੁਨਿਆਂ ਵਿੱਚ ਜੇ ਮੈਂ ਫਿਰਾਂ ਦੇਵੇ ਮੈਂਨੂੰ ਮਾਣ

ਗਲਤਿਆਂ ਮਾਫ਼ ਕਰੇ,ਪਾ ਪਰਦਾ ਰੱਖੇ ਮੇਰੀ ਆਨ ਤੇ ਸ਼ਾਨ

ਦੁਨਿਆਂ ਵਿੱਚ ਫਿਰਾਂ ਮੈ ਜੱਦ ਭਰਮਾਏ

ਲੜ ਲਾ ਕੇ ਅਪਣੇ ਮੈਂਨੂੰ ਘਰ ਲੈ ਆਏ

ਉਸ ਦੇ ਦਰਸ਼ਨ ਲਈ ਲੱਖ ਦਵਾਰ ਮੈਂ ਖੱਟਕਾਏ

ਮਹਿਰ ਕਰੇ ਉਹ ਸੱਚਾ ਮੋਖ ਮੈਂਨੂ  ਉਹ ਦਿਖਾਏ

ਮਿਟਾ ਕੇ ਮੇਰਾ ਅਪਨਾਪਨ ਮੈਂਨੂ ਆਪ ਵਿੱਚ ਸਮਾਏ

ਦਾਤਾਰ ਸੂਝ ਬੂਝ ਦੇਹ ਐਸੀ,ਦਿੱਲੋਂ ਮੰਨਾ ਮੈਂ ਤੇਰਾ ਭਾਣਾ

ਮਿਲਣ ਦੀ ਵਾਰੀ ਲੇਖੇ ਲਾਂਵਾਂ ਵਿਅਰਥ ਜਾ ਹੋਵੇ ਮੇਰਾ ਆਣਾ




   1,2.......10,11

1 ਨਾਨਕ ਓਂਮ ਨੂੰ ਇੱਕ ਲੱਗਾ ਇੱਕੋ ਰੱਬ ਵਿਖਾਇਆ

ਕਿਰਤ ਕਰ,ਵੰਡ ਛੱਕ ਨਾਮ ਜੱਪ ਦਾ ਮੰਤਰ ਸਿਖਾਇਆ

2 ਅੰਗਦ ਜੋ ਅੰਗ ਸੰਘ ਹੋਇਆ ਸਹਾਈ

ਸੇਵਾ ਕਿੰਝ ਕਰਨੀ ਉਸ ਨੇ ਦਰਸਾਈ

3 ਅਮਰ ਦਾਸ ਜਿਸ ਅਨੰਦ ਸਾਹਿਬ ਸੁਣਾਇਆ

ਪਾਠ ਸੁਣ ਮਨ ਨੇ ਪਰਮਾਨੰਦ ਪਾਇਆ

4  ਰਾਮ ਦਾਸ ਜਿਸ ਹਰਿਮੰਦਰ ਸਾਹੀਬ ਬਣਾਇਆ

ਪਾਪ ਸੱਭ ਧੁੱਲ ਜਾਣ ਜੋ ਉਸ ਸਰੋਵਰ ਨਾਹਿਆ

5 ਅਰਜਨ ਜਿਸ ਸੁਖਮਨੀ ਸਾਹੀਬ ਰਚਾਇਆ

ਤੱਤੀ ਲੋਹ ਤੇ ਸੱਜਕੇ ਸ਼ਹਾਦੱਤ ਦਾ ਸਬੱਕ ਸਿਖਾਇਆ

6 ਹਰਿਗੋਬਿੰਦ ਮੀਰੀ ਪੀਰੀ ਮਾਲਕ ਕ੍ਪਾਨ ਉੱਠਾਈ

ਹੱਕ ਅਪਣਾ ਲੈਣ ਲਈ  ਢੱਟ ਕੇ ਲੜਣ ਦੀ ਰੀਤ ਸੀ ਪਾਈ

7ਹਰਿ ਹਾਏ ਜਿਨਾਂ ਨੂੰ ਸੀ ਉਤੱਮ ਗਿਆਨ

ਨਰਮ ਹੂਰ ਵਾਲੇ ਤੇ ਸਰਵ ਬੁੱਧੀਮਾਨ

8 ਹਰਿ ਕਿਸ਼ਨ ਜਿਸ ਸੱਭ ਦੁੱਖ ਨਸਾਏ

ਜੋ ਬਾਲ ਓਮਰੇ ਜੋਤੀ ਜੋਤ ਸਮਾਏ

9 ਤੇਗ ਬਹਾਦਰ,ਨੌ ਨਿਧ ਮਾਕਲ,ਜਿਸ ਹਿੰਦ ਬਚਾਇਆ

ਧਰਮ ਨਹੀਂ ਹਾਰੀਆ ਸੱਭ ਧਰਮ ਲਈ ਸਿਰ ਕਟਵਾਇਆ

10 ਗੋਬਿੰਦ ਸਿੰਘ ਸਰਵੰਸ਼ ਦਾਨੀ ਜਿਨ ਖਾਲਸਾ ਸਜਾਇਆ

ਸਰੂਪ ਐਸਾ ਦਿੱਤਾ ਜੋ ਜਗ ਰਖਵਾਲਾ ਬਣ ਜਗ ਤੇ ਛਾਇਆ

11ਫਿਰ ਦਸਾਂ ਗੁਰੂਆਂ ਦੀ ਹੂਰ ਗ੍ੰਥ ਸਾਹਿਬ ਵਿੱਚ ਪਾਈ

ਜੋ ਮਨ ਲੋਚੇ ਖੋਜ ਕਰ ਲੱਭੇ,ਤਰ ਜਾਏ ,ਸੱਚ ਮੰਨ ਮੇਰੇ ਭਾਈ





                                      ਸਵ੍ਗ ਨਹੀਂ ਤਾਂ  ਕੀ?

ਨਿੱਘਾ ਖੁੱਲਾ ਕੰਬਲ ਹੋਵੇ ਉੱਤੇ

ਅਰਾਮ ਨਾਲ ਅਸੀਂ ਰਹਿਏ ਸੁੱਤੇ

ਕੋਈ ਵੀ ਨਾ ਸਾਨੂੰ ਜਗਾਏ

ਉੱਠਣ ਲਈ ਕੋਈ ਆਵਾਜ਼ ਨਾ ਲਾਵੇ

ਬੁੱਢਾਪੇ ਵਿੱਚ ਇਹ ਸਵ੍ਗ ਨਹੀਂ ਤਾਂ  ਕੀ

ਕੋਈ ਉੱਠੇ ਸਾਡੇ ਲਈ ਚਾਹ ਚੜਾਵੇ

ਪਿਆਰ ਨਾਲ ਮੋਡਾ ਹਲਾ ਸਾਨੂੰ ਉੱਠਾਵੇ

ਤਾਜ਼ਾ ਤੱਤਾ ਕੱਪ ਸਾਡੇ ਹੱਥ ਫ਼ੜਾਵੇ

ਖ਼ੁਸ਼ ਚੇਹਰਾ ਵੇਖ ,ਦਿੱਲ ਹੋਵੇ ਖ਼ੁਸ਼

ਚਾਹੀਦਾ ਨਹੀਂ ਮੈਂਨੂੰ ਹੋਰ ਕੁੱਛ

ਐਸ ਓਮਰੇ ਇਹ ਸਵ੍ਗ ਨਹੀਂ ਤਾਂ  ਕੀ

ਕੰਮ ਧੰਧੇ ਲਈ ਕੋਈ ਦੌੜ ਨਾ ਹੋਵੇ

ਪੈਸੇ ਦੀ ਜਾਦਾ ਕੋਈ ਤੋਟ ਨਾ ਹੋਵੇ

ਦਿੱਲ ਵਿੱਚ ਕੋਈ ਖੋਟ ਨਾ ਹੋਵੇ

ਬੇਪਰਵਾਹ ਜੀਣਾਂ,ਫ਼ਿਕਰ ਦੀ ਕੋਈ ਲੋੜ ਨਾ ਹੋਵੇ

ਮੈਂ ਜਾਣਾ ਇਹ ਸਵ੍ਗ ਨਹੀਂ ਤਾਂ  ਕੀ

ਦੁਨਿਆਦਾਰੀ ਦੀ ਮਾਰੋ ਮਾਰੀ ਨਾ ਹੋਵੇ

ਤੰਨਦੁਰੁਸਤੀ ਹੋਵੇ ਕੋਈ ਬਿਮਾਰੀ ਨਾ ਹੋਵੇ

ਪਰਵਾਰ ਤੁਹਾਡਾ ਸ਼ਾਂਤ ਸੁੱਖੀ ਬਸੇ

ਘਰ ਤੁਹਾਡੇ ਵੱਡੇ ਤੇ ਬੱਚਾ ਬੱਚਾ ਹੱਸੇ

ਸੋਚੋ ਜ਼ਰਾ ,ਇਹ ਸਵ੍ਗ ਨਹੀਂ ਤਾਂ ਕੀ

ਜੱਸਾ ਬੋਲੋ

ਬੁੱਢਾਪੇ ਵਿੱਚ ਇਹੀਓ ਹੈ ਸਵ੍ਗ ਨਹੀਂ ਕਿਤੇ ਕੁੱਛ ਹੋਰ

ਮੰਗੋ ਇਹੀਓ ਕਰਤਾਰ ਦਾਤਾਰ ਤੋਂ ਮੰਗੋ ਨਾ ਕੁੱਛ ਹੋਰ






     ਜਿੰਦਗੀ ਦੇ ਪੱਲ 

ਖਿਣ ਸਕਿੰਟ,ਹੈ ਵੀ ਛੋਟਾ ,ਛੋਟਾ ਇਹ ਭਾਂਦਾ

ਹੈ ਵੱਡਾ,ਖਿਣ ਵਿੱਚ ਕਈ ਕੁੱਛ ਹੋ ਜਾਂਦਾ

ਪੱਲ ਮਿੰਟ,ਸਕਿੰਟਾ ਦਾ ਬਣਿਆ ਲੱਗੇ ਪੱਲ ਦਾ ਪੱਲ

ਘੱਟ ਨਹੀਂ,ਮਿੰਟਾਂ ਵਿੱਚ ਦਿਨ ਜਾਣ ਬਦਲ

ਘੰਟਾ ਲੱਮਾ ,ਇੰਤਜ਼ਾਰ ਦਾ ਘੰਟਾ ਕਹਿੰਦੇ ਹੁੰਦਾ ਲੰਬਾ

ਪਰ ਖ਼ੁਸ਼ੀ ਵਿੱਚ ਗੁਜ਼ਰ ਜਾਵੇ ਜਿਵੇਂ ਇੱਕ ਲਮਾਹ 

ਪਹਿਰ ਪਹਾੜ,ਨਹੀਂ ਜਾਦਾ ,ਹੁੰਦੇ ਦਿਨ ਵਿੱਚ ਅੱਠ

ਅੱਧੇ ਕੰਮ  ਵਿੱਚ ਰੁਝੇ,ਅੱਧੇ ਸੁਤੇ ਸੁਤੇ ਜਾਂਦੇ ਨੱਠ

ਦਿਨ ਦਿਹਾੜਾ,ਬੁਰੇ ਤਾਂ ਲੰਘਣ ਹੌਲੀ ਹੌਲੀ

ਖ਼ੁਸ਼ਿਆਂ ਭੱਰੇ ਝੱਟ,ਭਰੇ ਨਾ ਤੁਹਾਡੀ ਝੋਲੀ

ਹੱਥ ਦੇ ਹਫ਼ਤਾ,ਜਾਦਾ ਕੀਰਤ ਕਮਾਈ ਵਿੱਚ ਬੀਤ ਜਾਂਣ

ਹੱਥੀਂ ਕਿਰਤ ਕੋਈ, ਕੁਰਸੀ ਬੈਠੇ,ਕੋਈ ਕਿਸਮੱਤ ਦਾ ਬੈਠੇ ਖਾਣ

ਚੰਦ ਮਹੀਨੇ,ਮਹੀਨੇ ਵਿੱਚ ਚੰਦ ਵੱਧਦਾ ਘੱਟਦਾ ਦਿਖੇ

ਓਤਰਾਓ ਚੜਾ,ਗਮੀ ਖ਼ੁਸ਼ੀ, ਜੀਵਨ  ਹਿਸਾ ,ਕੋਈ ਨਾ ਇਸ ਤੋਂ ਸਿਖੇ

ਸਾਲੋ ਸਾਲ,ਦਿਨਾ ਦਾ ਹਫ਼ਤਾ,ਹਫ਼ਤੇ ਦਾ ਮਹੀਨਾ,ਮਹੀਨੇ ਬਣੇ ਸਾਲ

ਬੇਸੁਰਤੀ ਵਿੱਚ ਇਓਂ ਲੰਘੇ,ਪਤਾ ਨਾ ਚਲਿਆ,ਖੜੇ ਕਰ ਗਏ ਕਈ ਸਵਾਲ

ਸਕਿੰਟ ਮਿੰਟ

 ਪੱਲ ਪਹਿਰ 

ਹਫ਼ਤਾ ਮਹੀਨਾ

ਸਾਲੋ ਸਾਲ

ਓਮਰ ਲੰਘ ਗਈ ਅੱਖ ਝਮੱਕੇ,ਮੈਂ  ਜਾਣ ਵੀ ਨਾ ਪਾਇਆ

ਬਾਲਪੱਨ ਜਵਾਨੀ ਕਿੱਥੇ ਗਈ,ਬੁਢਾਪੇ 'ਚ ਪੈਰ ਸਮੇਂ ਨੇ ਰਖਾਇਆ

ਸਕਿੰਟ ਮਿੰਟ ਜਾਂ ਜੋ ਵੀ ਸਮੇ  ਹੱਸਕੇ ਖ਼ੁਸ਼ੀ ਜੇੜੇ  ਤੂੰ ਸੀ ਮਾਣੇ

ਓਹੀਓ ਸੀ ਤੇਰਾ ਅਸਲੀ ਜੀਂਣਾ,ਬਾਕੀ ਬੇਕਾਰ ਸੱਚ ਜੇ ਤੂੰ ਜਾਂਣੇ





                        7 ਦਿੱਨ

ਸੋਮ-     ਸੋਮ ਰਸ ਜੇ ਜੀਂਦੇ ਪੀਣਾ,ਕਿਰਤ ਕਰ ਭਾਈ

            ਗਿ੍ਸਥੀ ਚਲੌਣ ਲਈ ਕਰ ਕੁੱਛ ਕਮਾਈ

ਮੰਗਲ-  ਮੰਗਲ ਕਰ ਅਪਣੀ ਜਿੰਦਗੀ

             ਛੱਡ ਈਰਖ਼ਾ ਤੂੰ ਕਰ ਬੰਦਗੀ

ਬੁੱਧ-       ਬੁੱਧੀ ਅਪਣੀ ਕਰ ਲੈ ਸ਼ੁੱਧ

             ਬੁਰਾ ਨਾ ਸਮਝ ਕਿਸੇ ਸੂੰ ,ਬੁਰਾ ਤੂੰ ਖ਼ੁਦ

ਵੀਰ-     ਵੀਰ ਬਣ ਜਿੰਦਗੀ ਦੇ ਜੰਗ ਵਿੱਚ ਝੂਝ

            ਵਰਤ ਜੀਨੀ ਦਿਤੀ ਰੱਬ ਨੇ ਤੈਂਨੂੰ ਸੂਝ ਬੂਝ

ਸ਼ੁਕੱਰ-   ਸ਼ੁਕੱਰ ਕਰ ਜਿਸ ਤੈਂਨੂੰ ਓਪਾਇਆ

            ਤੰਨ ਮਨ ਦਿਤਾ ਵਿੱਚ ਸਾਹ ਪਾਇਆ

ਸ਼ਨੀ-    ਸ਼ਨਿਚਰ ਨਹੀਂ ਕੋਈ ਜਨਮੋ ਜਮ ਦਾ

            ਭੈੜੀ ਕਰਤੂਤ ਕਰੇ,ਬੰਦਾ ਨਾ ਰਹੇ ਕੰਮ ਦਾ

ਐਤ-     ਐਤ ਉੱਠ ਰੱਬ ਨੂੰ ਕਰ ਲੈ ਯਾਦ

            ਪੂਰੀ ਹੋ ਜਾਊ ਜੇ ਦਿੱਲੋਂ ਕਰੇਂ ਅਰਦਾਸ

ਇਸੇ ਤਰਾਂ ਹਫ਼ਤੇ ਮਹੀਨੇ ਵਰੇ ਨਿਭਾਹ ਜਾ

ਜੱਸ ਜੱਗ ਆਇਆ ਜੱਗ 'ਚ ਜੱਸ ਕਮਾ ਜਾ

ਵਾਰੀ ਉਸ ਨੂੰ ਮਿਲਣ ਦੀ ਵਾਰੀ ਅਪਣੀ ਲਾ ਜਾ

 




  ਹਾਸਾ ਜੱਗ ਥੋੜਾ 

ਜੱਗ ਹਾਸੇ ਥੋੜੇ ਰੋਣ ਬਹੁਥੇਰਾ

ਸੁੱਖ ਵਿਰਲਾ ਦੁੱਖ ਘਨੇਰਾ

ਚਾਰ ਦਿੱਨ ਚਾਦਨੀ ਫਿਰ ਅੰਧੇਰਾ

ਕਾਹਲੀ ਵਿੱਚ ਸੱਭ ਕੋਈ,ਘੱਟ ਕਰੇ ਕੋਈ ਜੇਰਾ

ਧੰਨ ਦੌਲੱਤ ਲਈ ਮਾਰੋ ਮਾਰੀ,ਇਹ ਵੀ ਮੇਰਾ ਸਾਰਾ ਮੇਰਾ

ਬੰਦਗੀ ਸਾਰੀ ਵੰਡ ਗਈ, ਇਹ ਹੈ ਮੇਰਾ ਉਹ ਹੈ ਤੇਰਾ

ਚਾਹ ਪੂਰੀ ਹੋਣ ਤੇ,ਚਾਹਾਤਾਂ ਨਹੀਂ ਹੁਦਿੰਆਂ ਪੂਰਿਆਂ

ਇੱਕ ਪੂਰੀ ਹੋਈ,ਅਗਲੀ ਖੜੀ,ਵੱਧਦਿਆਂ ਰਹਿਣ ਜ਼ਰੂਰਿਆਂ

ਖ਼ਵਾਇਸ਼ਾਂ ਪੂਰਿਆਂ ਕਰਨ ਲਈ ,ਜਿੰਦ ਜਾਂਦੀ ਆ ਲੰਘ

ਬੰਦਾ ਭੁੱਲੇ ਸੱਭ ਇੱਥੇ ਰਹਿ ਜਾਣਾ,ਕੁੱਛ ਨਾ ਜਾਣਾ ਸੰਘ

ਜਿੱਥੇ ਦੁਨਾਵੀ ਫ਼ਿਕਰ,ਉਸ ਚੇਹਰੇ ਤੇ ਹਾਸਾ ਕਿਵੇਂ ਆਵੇ

ਇਹ ਨਹੀਂ ਮਿਲਿਆ ਉਹ ਨਹੀਂ ਪਾਇਆ ,ਮਨ ਲੱਲਚਾਵੇ

ਕਿਸਮੱਤ ਅਪਣੀ ਨੂੰ ਬੈਠਾ ਰੋਵੇ ਕਦੀ ਹੱਸ ਨਾ ਪਾਵੇ

ਲੋਕ ਕਹਿਣ ਰੱਬ ਉਸ ਤੇ ਮਹਿਰਵਾਨ,ਉਹ ਖ਼ੁਸ਼

ਪਰਵਾਰ ਸੁਖੀ ਵਿੱਚ ਹੱਸੇ ਖੇਲੇ,ਉਸੇ ਨਹੀਂ ਕੋਈ ਦੁੱਖ

ਕੋਈ ਨਾ ਵੇਖੇ ਇਸ ਖ਼ੁਸ਼ਹਾਲੀ ਲਈ ਕੀ ਕੀ ਨਹੀਂ ਸੀ ਉਸ ਕੀਤਾ

ਖੂਨ ਪਸੀਨੀ ਮਹਿਨੱਤ ਕੀਤੀ,ਮੌਕੇ ਦਾ ਫੈਦਾ ਲੀਤਾ

ਰੋਣਾ ਉੱਨਾਂ ਦੇ ਹਿਸੇ ਆਂਓਂਦਾ,ਰੱਬ ਦੀ ਦਾਤ ਦਾ ਕਰਨ ਇੰਤਜ਼ਾਰ

ਹਾਸਾ ਝੋਲੀ ਪਵੇ,ਖੇਲ ਸਮਝ ਜਿੰਦ ਜੀਣ,ਹੱਸ ਕੇ ਕਰਨ ਕੰਮ ਕਾਰ

ਰੋਣਾ ਇਕੱਲੇ ਰੋਣਾ ਪੈਂਦਾ  ਰੋਂਦੇ  ਦੇ ਕੋਲ ਕੋਈ  ਨਾ ਆਊ

ਹੱਸਦਾ ਭਾਵੇ ਸੱਭ ਨੂੰ,ਹਸਦੇ ਨਾਲ ਜੱਗ ਹੱਸ ਜਾਊ

ਪਲ ਪਲ ਕਰਕੇ ਜਿੰਦ ਗੁਜ਼ਰ ਜਾਵੇ ,ਹੋ ਨਾ ਜਾਵੇ ਦੇਰ

ਹੱਸੋ ਗਾਵੋ ਮੌਜ ਓਡਾਵੋ ਮੌਕਾ ਨਹੀਂ ਮਿਲਣਾ ਫੇਰ

ਬੈਠ ਪੁਰਾਣੇ ਯਾਂਰਾਂ ਦੀ ਮਹਿਫ਼ਲ,ਜੀ ਭੱਰ ਲੈ ਹੱਸ

ਹੱਸ ਪਿਆਰਿਆਂ ਨਾਲ ,ਪੀ ਜੀਵਨ ਰੱਸ, ਇਹ ਕਹੇ ਜੱਸ 







               ਕਲਯੁੱਗ ਵਿੱਚ ਸ਼ਰਾਫ਼ੱਤ 

ਸੁਣੋ ਕਹਾਣੀ ਮੇਰੇ ਬਾਬੇ ਸੁਣਾਈ

ਇੱਕ ਘਰ ਜਮੇ ਦੋ ਜੁੜਵਾ ਭਾਈ

ਸ਼ਕਲੋਂ ਅਲੱਗ ਕਿਸਮੱਤ ਵੀ ਅਲੱਗ ਲਖਾਈ

ਇੱਕ ਸ਼ਰੀਫ਼ ਦੂਜਾ ਗੁੱਸੇਖੋਰ

ਇੱਕ ਦੀ ਨਾ ਚੱਲੇ ਕੋਈ ਦੂਜੇ ਦਾ ਚੱਲੇ ਜ਼ੋਰ

ਇੱਕ ਦੇ ਹਿਸੇ ਟਬੱਰ ਦਾ ਸਾਰਾ ਕੰਮ ਆਂਓਂਦਾ

ਦੂਜੇ ਨੂੰ ਕਹਿਣ ਲਈ ਕੋਈ ਹਿਆਂ ਨਹੀਂ ਪੌਂਓਂਦਾ

ਪਾਣੀ ਵੀ ਕਿਸੇ ਚਾਹੀਆ ਤਾਂ ਇੱਕ ਤੋਂ ਹੀ ਮੰਗਿਆ

ਦੂਜੇ ਤੋਂ ਪੁਛੱਣ ਲਈ ਹਰ ਕੋਈ ਰਹਿਆ ਸੰਗਿਆ

ਦੁਨਿਆ ਵਿੱਚ ਵੀ ਦੋਨਾ ਦੀ ਵਖਰੀ ਸ਼ਵੀ ਬਣ ਆਈ

ਦੂਜੇ ਦੇ ਦੁਨਿਆਂ ਅੱਗੇ ਪਿੱਛੇ ਇੱਕ ਨੂੰ ਘਾਹ ਕਿਸੇ ਨਾ ਪਾਈ

ਪਾਠ ਬਾਦ ਲੰਗਰ ਜਾਂ ਸ਼ਾਦੀ ਵਿਆਹ

ਦੂਜੇ ਦੀ ਖਾਤਰਦਾਰੀ ਹੋਵੇ,ਇੱਕ ਰਹੇ ਭੁੱਖਾ ਖੜਾ

ਕਹਿਣ ਇੱਕ ਦਾ ਫ਼ਿਕਰ ਨਾ ਕਰੋ,ਉਹ ਕਦੀ ਨਹੀਂ ਰੁਸਾ

ਦੂਜੇ ਨੂੰ ਸਾਂਭ ਲਵੋ ਹੋ ਨਾ ਜਾਵੇ ਉਹ ਗੁਸਾ

ਇੱਕ ਨੂੰ ਤਾਂ ਮਨਾ ਲਵਾਂਗੇ ,ਉਹ ਹੈ ਬੀਬਾ ਬੰਦਾ

ਦੂਜੇ ਤੋਂ ਡਰ ਲੱਗਗਾ ਕਿਤੇ ਕਰੇ ਨਾ ਉਹ ਦੰਗਾ

ਇੱਕ ਦੀ ਸ਼ਰਾਫ਼ੱਤ ਬਣ ਗਈ ਉਸ ਦੀ ਕਮਜ਼ੋਰੀ

ਦੂਜੇ ਦਾ ਕਹਿਰ ਕੰਮ ਆਇਆ ,ਕਰੇ ਸੀਨਾ ਜੋਰੀ

ਪੁੱਛਾਂ ਮੈਂ ਇੱਕ ਤੋਂ ਕੀ ਉਸੇ ਸ਼ਰਾਫ਼ੱਤ ਦਾ ਲਾਹਾ ਹੋਇਆ,ਕੀ ਉਸ ਪਾਇਆ

ਦੂਜਾ ਮੈਂਨੂੰ ਦੱਸੇ ਕਿ ਕੀ ਨੁਕਸਾਨ ਉਸ ਸਹਿਆ ਕੀ ਉਸ ਗਵਾਇਆ

ਜਾਣੋ ਕਲਯੁੱਗ ਦਾ ਸਮਾਂ ਹੈ ਆਇਆ

ਸ਼ਰਾਫ਼ੱਤ ਦਾ ਜਹਾਨ ਨੇ ਫੈਦਾ ਉਠਾਇਆ

ਸ਼ਰੀਫ਼ ਇੰਨਸਾਨ ਨੂੰ ਦੱਬਾਇਆ

ਕਰੋਧੀ ਅੱਗੇ ਸੱਭ ਸੀਸ ਨਿਵਾਇਆ

ਖੂਸੱੜ ਨੂੰ ਸਿਰ ਚੜਾਇਆ

ਇਹ ਸ਼ਰਾਫ਼ੱਤ ਕਰੋਧ ਦਾ ਖੇਲ ਮੇਰੀ ਸਮਝ ਨਾ ਆਵੇ

ਕੋਈ ਸ਼ਰੀਫ਼ ਇਸ ਕਥਿੱਤ ਸ਼ਰੀਫ਼ ਲਈ ਰੋਸ਼ਨੀ ਇਸ ਤੇ ਪਾਵੇ

      




        ਖੇਲ ਜਾ ਖ਼ੁਸ਼ਿਆਂ ਦਾ ਖੇਲ

ਜਾਗ ਜੱਸੇ ਸੁਤਿਆ,ਦੌੜਾ ਸੋਚ ਦੇ ਘੋੜੇ

ਆਲਸ ਮਨ ਨੂੰ ਚਾਬੁੱਕ ਦੇ ਕਰਿਏ ਖ਼ੁਸ਼ਿਆਂ ਦੇ ਦੌਰੇ

ਹੱਸ ਖੇਲ ਕੇ ਜੀਣਾਂ ਜੀ ਕਰ ਜਿੰਦਗੀ ਲਇਏ ਮਾਣ

ਖ਼ੁਸ਼ਿਆਂ ਲੱਭਣਿਆਂ ਪਾਪ ਨਹੀਂ ਇਹੀਓ ਸੱਚ ਜਾਣ

ਖ਼ੁਸ਼ ਤੂੰ ਹੋਵੇਗਾ ਖ਼ੁਸ਼ ਤੇਰੇ ਨਾ ਸਾਰਾ ਜਹਾਨ

ਮੌਜ ਮਸਤੀ ਕਰ,ਕਰ ਚਾਹਤਾਂ ਸੱਭ ਪੂਰਿਆਂ

ਸ਼ਕਾਇਅੱਤ ਨਾ ਰਹੇ ਅਖ਼ੀਰ,ਮੰਜ਼ਲਾਂ ਨਾ ਰਹਿਣ ਅਧੂਰਿਆਂ

ਨੱਚ ਲੈ ਗਾ ਲੈ ਜਸ਼ਨ ਲੈ ਮਨਾਂ

ਢੋਲ ਵਜਾ ਨਾ ਸੋਚ ਕੀ ਸੋਚੂ ਅਨਾ ਜਨਾਂ

ਜੀ ਕੁੱਛ ਏਸੇ ਅਪਣਿਆਂ ਯਾਦਾਂ ਵਿੱਚ ਰੰਗ ਭੱਰ ਜਾ

ਪੀ ਜੋ ਮੰਨ ਭਾਏ ,ਜੀਭ ਦੇ ਸਵਾਦ ਦਾ ਤੂੰ ਖਾ

ਬੱਸ,ਇਸ ਮੌਜ ਮਸਤੀ ਵਿੱਚ ਕਿਸੇ ਦਾ ਦਿੱਲ ਨਾ ਦੁਖਾ

ਅਫ਼ਸੋਸ ਨਾ ਰਹੇ ਬਾਦ,ਜੀਵਨ ਜੀ ਭੱਰ ਜੀ ਜਾ

ਖੇਲ ਹੈ ਜੇ ਇਹ ਉਸ ਦੀ,ਤੂੰ ਖੇਲ ਹੱਸਕੇ ਖੇਲ ਜਾ

ਉਹ ਤੈਂਨੂੰ ਨਹੀਂ ਗੁਸਤਾਖ਼ ਠਹਿਰਾਊ,ਉਹ ਹੈ ਬੇ-ਪਰਵਾਹ

 ਬੱਚੇ ਹੱਸਣ ਖੇਡਣ ਮੌਜ ਅੜੌਂਣ ਮਾਪਿਆਂ ਦੀ ਰੂਹ ਹੁੰਦੀ ਚਾਹ

ਨਜ਼ਰ ਉਸ ਦੀ ਸਵੱਲੀ ਰਹੂ,ਤੈਂਨੂੰ ਖੇਲਦਿਆਂ ਵੇਖ,ਤੂੰ ਉਸ ਦਾ ਬੱਚਾ




  ਨਾਮ,ਜਾਤ ਦੇਸ਼ ਤੇ ਦੀਨ

ਨਾਮ ਜਨਮ ਤੇ ਪਾਇਆ, ਨਹੀਂ ਸੀ ਉੱਤੋਂ ਤੂੰ ਲਿਖਾਕੇ ਲਿਆਇਆ

ਦੇਨ ਦੂਸਰਿਆਂ ਦੀ  ਅਪਣੀ ਵਜੂਦ ਸਮਝੀ,ਸਾਰਾ ਜੀਵਨ ਗਵਾਇਆ

ਨਾਮ ਤੇਰੇ ਦਾ ਪਹਿਲਾ ਅਖੱਰ ਮਾਪਿਆਂ ਗ੍ੰਥ ਵਿੱਚੋ ਸੀ ਨਿਕਲਵਾਇਆ

ਰੋਸ਼ਨ ਇਸ ਦਿਤੇ ਨਾਮ ਨੂੰ ਕਰਨ ਲਈ,ਤੂੰ ਜੀਵਨ ਪੂਰਾ ਬਿਤਾਇਆ

ਕੰਮ ਕਰ ਐਸਾ ਕੋਈ ਸੋਚ ਚਲਿਆ,ਜਹਾਨ ਨਾਮ ਰੱਖੇ ਤੇਰਾ ਯਾਦ

 ਮਨ ਚਾਂਹੇਂ ਜੈ ਜੈ ਇਸ ਨਾਮ ਦੀ ਹੁੰਦੀ ਰਹੇ ਤੇਰੇ ਜਾਣ ਤੋਂ ਬਾਦ

ਜਾਤ ਸੁਣਿਆ ਮਨੂ ਬਣਾਈ ਪਤਾ ਨਹੀਂ ਇਸ ਦਾ ਕੀ ਸੀ  ਆਧਾਰ

ਆਪ ਨੂੰ ਜੱਟ ਕਹਿਲਾਇਆ,ਮਰਲਾ ਗੁਡਿਆ ,ਹੱਲ ਵਾਹਿਆ  ਇੱਕੋ ਬਾਰ

ਦੁਨਿਆਂ ਦੀ ਸੋਚ ਜੱਟ ਇੰਝ ਕਰਦਾ,ਕਰਦਾ ਰਿਹਾ ਤੂੰ ਉਂਝ ਵਿਆਵਾਰ

ਗੁਸਾ ਦਿਖਾਇਆ,ਹੂੜਮਾਰ ਕੀਤੀ,ਸਮਝਿਆ ਇਹ ਜੱਟ ਜਾਤ ਦੀ ਸਾਰ

ਕਾਗਜ਼ ਉੱਤੇ ਚਾਰ ਲਕੀਰਾਂ ਵਾਹਕੇ ਅਪਣਾ ਅਲੱਗ ਦੇਸ਼ ਲਿਆ ਬਣਾ

ਪਾਣੀ ਬੰਦੇ ਮਾਂ ਧਰਤੀ ਵੰਡੀ,ਅਪਣਾ ਵਖਰਾ ਝੰਡਾ ਲਿਆ ਲਹਿਰਾ

ਦੇਸ਼ ਦੀ ਆਨ ਸ਼ਾਨ ਤੇ ਮੁੱਠ ਭਰ ਮਿੱਟੀ ਲਈ ਤੂੰ ਜਾਨ ਦੇਂਣ ਨੂੰ ਤਿਆਰ

ਵਿਸਰ ਗਿਆ ਦੁਨਿਆਂ ਇੱਕ ਨੇ ਬਣਾਈ,ਸੱਭ ਦਾ ਉਹ ਸਾਂਝਾ ਕਰਤਾਰ

ਸ਼ੁਕਰ ਕਰ ਦੀਨ ਤੈਂਨੂ ਮਿਲਿਆ,ਇੰਨਸਾਨੀਅਤ ਦੇ ਸਬੱਕ ਦੇਵੇ ਚੰਗੇ

ਇੱਕ ਨੂਰ ਤੋਂ ਸੱਭ ਜੱਗ ਓਪਜਾ ਸਿਖਾਵੇ,ਸਦਾ ਸਰਬੱਤ ਦਾ ਭਲਾ ਮੰਗੇ

ਕਿਰਤ ਕਰਨਾ ,ਵੰਡ ਛੱਕਣਾ,ਨਾਮ ਜੱਪਣਾ,ਇਸ ਦੀਨ ਦੇ ਮੂਲ ਅਸੂਲ

ਮੰਨੇ ਇੱਕੋ ਸਿਰਜਨਹਾਰ ਨੂੰ,ਇੱਕੋ ਸਮਾਨ ਇਸ ਲਈ ਜਸੂ,ਰਾਮ ਤੇ ਰਸੂਲ

ਭੁੱਲ  ਜੱਗ ਦਿੱਤਾ ਨਾਮ ,ਜੱਗ ਦਿੱਤੀ ਜਾਤ,ਜੱਗ ਬਣਾਇਆ ਦੇਸ਼ ,ਰੱਖ ਅਪਣਾ ਦੀਨ

ਪਿਆਰ ਕਰ ਸਤਿ ਕਰਨਹਾਰ ਦੀ ਕਰਨੀ ਨੂੰ,ਹੋ ਜਾ ਉਸ ਦੇ ਨਾਮ ਵਿੱਚ ਲੀਨ








      ਕਰਨੀ ਦਾ ਦੇ ਹਿਸਾਬ

ਉੱਠ ਜਸਪਾਲ ਬਰਨੀਤਿਆ ਦੇ ਕਰਨੀ ਅਪਣੀ ਦਾ ਹਿਸਾਬ

ਜੱਸ ਜੱਗ ਵਿੱਚ ਕੀ ਪਾਇਆ,ਕੀ ਸ਼ੌਕ ਤੂੰ ਪਾਲ ਰੱਖਿਆ ਖ਼ਾਸ

ਕੀ ਕਮਾਇਆ ਕੀ ਸੰਵਾਰਿਆ ਜਾਂ ਜੀਵਨ ਕੀਤਾ ਖ਼ਰਾਬ

ਬੰਦੇ ਜੂਨੇ ਤੂੰ ਜਨਮਿਆਂ ਬੰਦਗੀ ਤੇਰੇ ਨੇੜੇ ਨਹੀਂ ਆਈ

ਪਿਆਰ ਨਾਲ ਦੋ ਪੱਲ ਨਾ ਨਿਘਾਏ,ਸੱਭ ਨਾਲ ਦੁਸ਼ਮਨੀ ਪਾਈ

ਲੋਭ ਲਾਲਚ ਅੰਤ ਦਾ ਕੀਤਾ,ਧੰਨ ਦੌਲਤ ਮਨੇ ਲੋਚਿਆ

ਅਪਣਿਆਂ ਦੀ ਪੀ੍ਤ ਵਿੱਚ ਫ਼ਸਿਆ ਵਿੱਚ ਜੰਜਾਲ ਮਾਇਆ

ਸ਼ਰਾਫ਼ੱਤ ਦਾ ਢਾਂਕਾ ਬਜਾਏਂ ,ਦਰਿੰਦਗੀ ਕਰਨ ਤੋਂ ਨਹੀ ਘੱਭਰਿਆ

ਆਈਸ਼ੀ ਵਿੱਚ ਸਮਾਂ ਗਾਲਿਆ,ਪਾਪ ਘੋਰ ਕਮਾਇਆ

ਸਾਫ਼ ਨੀਤ ਦਾ ਦਾਵਾ ਕਰੇਂ, ਗਰੀਬਾਂ ਦਾ ਮਾਲ ਹਤਿਆਇਆ

ਦਿੱਲ ਤੇਰਾ ਸਾਫ ਤੂੰ ਕਹੇਂ ,ਕੂਕਰਮੋਂ ਬਾਜ ਨਹੀਂ ਆਇਆ

ਨਾ ਕਿਰਤ ਨਾ ਵੰਡ ਛੱਕਿਆ ਨਾ ਨਾਮ ਜੱਪਿਆ,ਰਹਿਆ ਹੁਕਮੋਂ ਬਾਹਰੀ

ਕਾਮ ਕਰੋਧ ਅਹਿੰਕਾਰ ਨਹੀਂ ਤਜਿਆ ਗਵਾਈ ਇਹ ਮਿਲਣ ਦੀ ਵਾਰੀ

ਕਹੇਂ ਗ੍ੰਥ ਬਹੁਤ ਮੈਂ ਪੜੇ ਇੱਕ ਸਬੱਦ ਵੀ ਦਿੱਲ ਨਾ ਬਸਾਇਆ

ਸਵੇਰੇ ਸ਼ਾਮ ਪਾਠ ਕਰਦਿਆਂ,ਮਨ ਚਨਚੱਲ ਨਾ ਠਹਿਰਾਇਆ

ਕੀ ਦੇਂਵੇਂਗਾ ਸਫਾਈ ਧਰਮਰਾਜ ਪੁਛਿਆ ਕੀ ਕਰਮ ਕਰ ਆਇਆ

ਭੁੱਲਿਆ ਉਸ ਸਰੂਪ ਉਸ ਨੂਰ ਨੂੰ ਜਿਸ ਤੈਂਨੂੰ ਸੀ ਅਪਣੇ ਰੂਪ  ਓਪਾਇਆ

ਚਰਨ ਉਸ ਬੱਖ਼ਸ਼ਣਹਾਰ ਦੇ ਲੱਗ,ਜਿਵੇਂ ਸ਼ਾਮ ਭੁੱਲਾ ਆਵੇ ਘਰ

ਨਾਮ ਉਸ ਦਾ ਦਿੱਲ ਵਿੱਚ ਧਾਰ,ਤਮ ਭਓਜੱਲ ਜਾਂਵੇਂਗਾ ਤਰ






     ਕੀ ਕੀਤਾ ਦੁਰਲੱਭ ਦੇਹ ਨਾਲ 

ਚੱਕਰ ਚੌਰਾਸੀ ਵਿੱਚ ਇਹ ਦੁਰਲੱਭ ਦਹਿ ਤੂੰ ਪਾਈ

ਹੁਕਮ ਨਾ ਜਾਣਿਆ ਉਸ ਦਾ ਜਿੰਦ ਮੌਜ ਮਸਤੀ ਉਡਾਈ  

ਲੋਭ ਲਾਲਚ ਮਨ ਲੈ ਧੰਨ ਦੌਲਤ ਪਿੱਛੇ ਨਸਿਆ

ਆ ਵੀ ਲੈਣਾ ਉਹ ਵੀ ਪਾਓਂਣਾ ਇਸ ਜਜੰਜਾਲ ਫ਼ਸਿਆ

ਗਿ੍ਸਥੀ ਸਮੇਤ ਸ਼ਾਂਤੀ ਤੇ ਸੁੱਖ  ਉਸ ਤੇਰੀ ਝੋਲੀ ਪਾਈਆ

ਕਦਰ ਨਾ ਪਾਈ ਜੋ ਸੀ ਅਪਣਾ,ਦਿੱਲ ਉਸ ਦਾ ਦੁੱਖਾਇਆ

ਦੋਸਤੀ ਵੀ ਨਾ ਪੱਕੀ ਕੀਤੀ,ਮੱਤਲਵ ਅਪਣਾ ਕਡਿਆ

ਜ਼ਰੂਰੱਤ ਸੀ ਜੱਦ ਦੋਸਤ ਨੂੰ ਤੇਰੀ,ਤੂੰ ਉਸ ਨੂੰ ਮੁਸ਼ਕੱਲ ਵਿੱਚ ਛੱਡਿਆ

ਸ਼ੌਰਤ ਪੌਣ ਲਈ ਕੀ ਕੀ ਪਾਪੜ ਤੂੰ ਨੇ ਨਹੀਂ ਸੀ ਵੇਲੇ

ਵੱਡਿਆਂ ਦੇ ਤੱਲਵੇ ਚੱਟੇ ਛੋਟਿਆਂ ਨਾਲ ਕੀਤੇ ਝਮੇਲੇ

ਜੂਨ ਬੰਦੇ ਦੀ ਤੈਨੂੰ ਪਾਇਆ,ਸੀ ਉਸ ਨੂੰ ਮਿਲਣ ਦੀ ਵਾਰੀ

ਤੂੰ ਮਾਇਆ ਮੋਹ ਵਿੱਚ ਫਸਿਆ,ਜਿੰਦ ਗਵਾਈ ਸਾਰੀ

ਅਪਣੇਆਪ ਨੂੰ ਕਰਨਵੀਰ ਸਮਝੇਂ ਕਰਤਾਰ ਨੂੰ ਦਿਤਾ ਭੁੱਲਾ

ਉਹ ਦਾਤਾਰ ਹੈ ਸੱਭ ਤੋਂ ਉੱਚਾ ਬੱਖ਼ਸ਼ਣਹਾਰ ਬੇ-ਪਰਵਾਹ

ਪੈਰੀ ਪੈ ਰਖੱਣਹਾਰ ਦੇ ਸੱਚੇ ਮਨ ਉਸੇ ਧਿਆ

ਖਿਣ ਵਿੱਚ ਮਾਫ਼ ਕਰ ਤੈਂਨੂੰ ਅਪਣੇ ਵਿੱਚ ਲਊ ਸਮਾਹ







          ਗੱਲ ਕਿਸਮੱਤ ਦੀ ਸਾਰੀ ਸੀ

ਜਿੰਦਗੀ ਵਿੱਚ ਪਾਇਆ ਥੋੜਾ ਦੁੱਖ ਜਾਦਾ ਸੁੱਖ

ਜੋ ਚਾਹਿਆ ਮਿਲਿਆ ਰਹੀ ਨਾ ਕੋਈ ਭੁੱਖ

ਬਾਲਪੱਨ ਮਾਂ ਬਾਪ ਦੀ ਛਾਂ ਥੱਲੇ ਲੰਘਿਆ

ਉੱਨਾਂ ਲੈ ਕੇ ਦਿਤਾ ਜੋ ਮੈਂ ਮੰਗਿਆ

ਜਵਾਨੀ ਵੀ ਮੌਜ ਵਿੱਚ ਗਈ

ਸਖਤ ਮਹਿਨੱਤ ਨਹੀਂ ਕਰਨੀ ਪਈ

ਗਿ੍ਸਥੀ ਵੀ ਠੀਕ ਰਾਸ ਆਈ

ਮਿਲੀ ਸਾਨੰ ਸਚਿਆਰੀ ਸੋਹਾਈ

ਨਹੀਂ ਕੀਤੀ ਹੱਡ ਤੋੜ ਕਮਾਈ

ਕਿਸਮੱਤ ਚੰਗੀ ਤੋਟ ਵੀ ਨਹੀਂ ਆਈ

ਔਲਾਦ ਵੀ ਰੱਬ ਨੇ ਦਿਤੀ ਸਮਝਦਾਰ

ਮੰਨਣ ਸਾਡੀ ਦੇਣ ਪੂਰ ਆਦਰ ਸਤਿਕਾਰ

ਦੋਸਤ ਵੀ ਸਾਨੂੰ ਮਿਲੇ ਚੰਗੇ

ਬੁਰੇ ਵਖ਼ਤ ਜ਼ਰੂਰਤ ਵੇਲੇ ਰਹਿ ਸਾਡੇ ਸੰਘੇ

ਜਿੰਦ ਭੱਰਭੂਰ ਰਹੀ ਅਧੂਰਾ ਰਿਹਾ ਨਾ ਕੋਈ ਅਰਮਾਨ

ਬੈਠੇ ਬਿਰਧ ਅਵਸਥਾ ਅੱਜ ਰਹੇ ਖ਼ੁਸ਼ਿਆਂ ਮਾਣ

ਮੈਂ ਨਹੀਂ ਕੁੱਛ ਕੀਤਾ ਇਹ ਤਾਂ ਗੱਲ ਕਿਸਮੱਤ ਦੀ ਸਾਰੀ

ਹੱਥ ਰਖਣਹਾਰ ਦਾ ਰਿਹਾ ਸਾਡੇ ਉੱਤੇ ਮੈਂ ਹਾਂ ਦਿੱਲੋਂ ਅਭਾਰੀ

ਇਕੋ ਤੋਂ ਹੀ ਇਹੀਓ ਮੰਗਾਂ ਰੋਜ਼ ਸ਼ਾਮ ਸਵੇਰੇ

ਦੇਣਹਾਰ ਉਹ ਦਾਤਾ ਸੱਭ ਨੂੰ ਸੁੱਖ ਸ਼ਾਂਤੀ ਦੇਵੇ




    ਚਾਹਤਾਂ ਅਧੂਰਿਆਂ ,ਮੌਜਾਂ ਪੂਰਿਆਂ


ਫ਼ਖ਼ਰਾਂ ਵਾਲੀ ਜਿੰਗ ਗੁਜ਼ਾਰੀ

ਫਿਕਿਆਂ ਬਣਕੇ ਰਹੀ ਗਇਆਂ ਯਾਦਾਂ

ਰੰਗੀਲਾ ਜੀਵਨ ਜੇ ਜੀਂਦੇ

ਹੁੰਦਿਆਂ ਰੰਗ ਬਰੰਗਿਆਂ ਇਹ ਯਾਦਾਂ

ਛੁੱਪ ਛੁੱਪ ਦੁਨਿਆਂ ਤੋਂ ਉਹ ਪੱਲ ਗੁਜ਼ਾਰੇ

ਜੋ ਮਨ ਨੂੰ ਬਹੁਤ ਭੌਂਦੇ ਸੀ

ਡਰ ਦੁਨਿਆਂ ਕਾਰਨ ਕਰ ਨਾ ਪਾਏ

ਜਿਸ ਲਈ ਮਨ ਵਿੱਚ ਲੱਲਚੌਂਦੇ ਸੀ

ਮਨ ਵਿੱਚ ਕਾਮਨਾ ਬਹੁਤ ਆਈ

ਦੁਨਿਆਂ ਦੇ ਨਜ਼ਰੀਂ ਇਹ ਪਾਪ ਸੀ

ਅਸੀਂ ਰੱਖੀ ਮਨ ਵਿੱਚ ਦਬਾਈ ,ਹੁਣ ਪਛਤਾਈ

ਅਪਣੇ ਮਜ਼ੇ ਦੇ ਦੁਸ਼ਮਣ ਅਸੀਂ ਆਪ ਸੀ

ਦੁਨਿਆ ਦੇ ਬਣਾਏ ਅਸੂਲ ਤੇ ਚੱਲੇ

ਅਪਣੀ ਜ਼ਮੀਰ ਮਾਰੀ ਸੀ

ਦੁਨਿਆਂ ਨੂੰ ਖ਼ੁਸ਼ ਕਰ ਨਾ ਪਾਏ

ਅਪਣੀ ਖ਼ੁਸ਼ੀ ਵੀ ਦੁਕਾਰੀ ਸੀ

ਹੱਥੋਂ ਗਏ ਉਹ ਲੱਹਮੇ

ਪਰਤਨ ਨਾ ਉਹ ਦੋਬਾਰਾਂ

ਸੋਚ ਸੋਚਕੇ ਕਿ ਕੀ ਖੋਇਆ

ਕੋਸਾਂ ਤੇ ਰੋਵਾਂ ਭੁੱਭਾਂ ਮਾਰਾਂ

ਖ਼ਬਰੇ ਜੋ ਹੋਇਆ ਚੰਗਾ ਹੋਇਆ

ਚਾਹਤਾਂ ਅਗਰ ਹੁੰਦਿਆਂ ਪੂਰਿਆਂ

ਜੋ ਮਿਲਿਆ ਨਹੀਂ ਸੀ ਮਿਲਣਾ

ਮੌਜਾਂ ਰਹਿ ਜਾਣਿਆ ਸੀ ਅਧੂਰਿਆਂ

ਉੱਠ ਮਨਾ ਛੱਡ ਉਦਾਸੀ

ਆਓਣ ਵਾਲੇ ਵਖ਼ਤ ਦਾ ਲੈ ਸਵਾਦ

ਕਰਨਹਾਰ ਨੇ ਜੋ ਸੀ ਕਰੌਣਾ ,ਕਰਾਇਆ

ਸ਼ਕਾਇਤ ਤੱਜ ਕਰ ਉਸ ਦਾ ਧੰਨਵਾਦ





  ੳ ਅ ੲ......

ੳ-ਉੱਠ ਨੀਂਦੋਂ ਕਰ ਤਿਆਰੀ

ਅ-ਆਈ ਉਮਰ ਨਾਮ ਜਪਣ ਦੀ ਵਾਰੀ

ੲ-ਇਸ਼ਵਰ ਦਾ ਨਾਮ ਸਿਮਰਾ

ਸ-ਸਾਸ ਗ੍ਰਾਸ  ਉਸ ਨੂੰ ਧਿਆ

ਹ-ਹੌਓਮਾ ਅਪਣਾ ਤੂੰ ਦਫ਼ਨਾਹ

ਕ-ਕਰਮ ਤੂੰ ਕਰ ਕੁੱਛ ਚੰਗੇ

ਖ-ਖਰੈਤ ਕਰ ਰਹੇ ਉਹ ਤੇਰੇ ਸੰਘੇ

ਗ-ਗੁਣ ਤੂੰ ਸਿਰਫ਼ ਉਸ ਦੇ ਗਾ

ਘ-ਘੱਟਘੱਟ ਵਿੱਚ ਉਸ ਨੂੰ ਬਸਾ

ਚ-ਚਰਨ ਉਸ ਦੇ ਤੂੰ ਲੱਗ ਜਾ

ਛ-ਛੱਡ ਨਫ਼ਰੱਤ ਸੱਭ ਨੂੰ ਗਲੇ ਲਗਾ

ਜ-ਜਾਗ ਆਪ ਅਪਣੀ ਆਤਮਾ ਜਗਾ

 ਝ-ਝੋਲੀ ਅਪਣੀ ਸੁੱਖ ਭਰ ਲੈ ਜਾ

ਟ-ਟਹਲ ਉਸ ਦੀ ਦਿੱਲੋਂ ਕਰੀ ਜਾ

ਠ-ਠਾਕੁਰ ਉਹ ਉਸ ਪੱਲੇ ਲੱਗ ਜਾ

ਡ-ਡਰ ਸਿਰਫ਼ ਉਸ ਦਾ ਰੱਖ ਅਪਣੇ ਮਨ

ਢ-ਢਹਿ ਜਾਣਗੇ ਤੇਰੇ ਪੰਚੇ ਦੁਸ਼ਮਨ

ਤ-ਤੋਟ ਨਹੀਂ ਉਹ ਕਦੇ ਪੈਣ ਦੇਂਦਾ

ਥ-ਥੱਕ ਜਾਂਵੇਂਗਾ ਤੂੰ ਲੈਂਦਾ ਲੈਂਦਾ

ਦ-ਦਰਸ਼ਨ ਕਰ ਉਹ ਹੈ ਕਿ੍ਪਾਲ

ਧ-ਧੋਹ ਜਾ ਪਾਪ ਹੋ ਜਾ ਨਿਹਾਲ

ਪ_ਪ੍ਮੇਸ਼ਰ ਨੂੰ ਅਗਰ ਦਿੱਲੋਂ ਧਿਆਂਵੇਂ

ਫ-ਫੇਰ ਚੌਰਾਸੀ ਦਾ ਕੱਟ ਜਾਂਵੇਂ

ਬ-ਬਸਾ ਲੈ ਉਸੇ ਅਪਣੇ ਅੰਦਰ

ਭ-ਭੈਹ ਤੇਰਾ ਨੱਸੂ ਹੋ ਜਾਂਵੇਂ ਨਿਡਰ

ਮ-ਮਾਤ ਪਿਤਾ ਉਹ ਸੱਭ ਦਾ ਦਾਤਾ

ਯ-ਯਾਰੀ ਲਾ ਉਸ ਨਾਲ ਬਣਾ ਉਸੇ ਭਰਾਤਾ

ਰ-ਰੱਲ ਸੰਗਤ ਜੱਪ ਕਰਤਾਰ

ਲ-ਲਾਊਗਾ ਉਹ ਤੇਰਾ ਬੇੜਾ ਪਾਰ

ਵ-ਵਾਰੀ ਵਾਰੀ ਜਾ ਉਸ ਤੋਂ ਬਲਿਹਾਰ






    ਦਿੱਲ ਨੂੰ ਦਲਾਸਾ

ਸੋਚਾਂ ਉਸ ਦੇ ਰੰਗ ਰੰਗਿਆ ਮੈਂ ਹਾਂ ਰੰਗੀਲਾ

ਮੇਰਾ ਉਹ ਓਪਾਰਣਹਾਰ ਮੇਰਾ ਉਹ ਸਹੀਲਾ

ਹਿਸਾਬ ਕਰਤੂਤਾਂ ਦਾ ਜੱਦ ਚਿਤ੍ਗੁਪਤ ਮੰਗਿਆ,ਮੈਂ ਹੋਇਆ ਨੀਲਾ ਪੀਲਾ

ਜੰਤਰ ਮੰਤਰ ਤੰਨਤਰ ਚੰਗੇ ਲਈ ਕੀਤੇ ਮਿਲਿਆ ਨਾ ਕੋਈ ਹੀਲਾ

ਆਪ ਨੂੰ ਦਿਆਲੂ ਸਮਝਾਂ,ਪਰ ਅਪਣਿਆਂ ਲਈ ਕੰਨਜੂਸ

ਦਾਨ ਕਰਾਂ ਜਸ਼ ਕਮਾਓਣ ਲਈ ,ਸ਼ੌਰੱਤ ਲਈ ਮਨਫ਼ੂਸ

ਇਮਾਨਦਾਰੀ ਦਾ ਦਾਵਾ ਕਰਾਂ,ਕਹਾਂ ਕੀਤੀ ਨਹੀਂ ਕੋਈ ਚੋਰੀ

ਦੌਲੱਤ ਲਈ ਮਨ ਮੇਰਾ ਲੋਚੇ,ਮਾਰਾਂ ਠੱਗਾ ਠੋਰੀ

ਹੌਓਮੇ ਭਰਿਆ ਲਾਲਚੀ ਮਨ,ਮੇਰਾ ਕਾਮ ਮੇਰੇ ਤੇ ਭਾਰੀ

ਆਪ ਨੂੰ ਬੇ-ਬੱਸ ਸਮਝਾਂ,ਕਹਾਂ ਫ਼ਿਤਰੱਤ ਤੋਂ ਮੈਂ ਬਾਜ਼ੀ ਹਾਰੀ

ਸਿਆਣੱਪ ਦਾ ਮਾਨ ਕਰਾਂ ਕਹਾਂ ਮੈਂਨੂੰ ਵਿਧਿਆ ਪਿਆਰੀ

ਦੁਨਿਆਦਾਰੀ ਦਾ ਇਲਮ ਨਾ ਜਾਣਾ ਕਰਾਂ ਹੂੜ ਮਾਰੀ

ਗ੍ੰਥ ਪੜ ਦਿਮਾਗੀਂ ਸਮਝਾਂ,ਦਿੱਲ ਇੱਕ ਸ਼ਬਦ ਨਾ ਬਸਾਂਵਾਂ

ਰੱਬ ਨਹੀਂ ਵੇਖਦਾ ਕਹਿ ਕਰਤੂੂਤਾਂ ਨਾਲ ਭਾਰੀ ਪਾਪ ਕਮਾਂਵਾਂ

ਸੋਚ ,ਕੀ ਹੋਊ ਮੇਰਾ ਜੱਦ ਦਰਗਾਹ ਹੋਇਆ ਹਿਸਾਬ,ਮੈਂ ਘੱਭਰਾਂਵਾਂ

ਪਾਲਣਹਾਰ ਹੈ ਨਿਰਵੈਰ ,ਸੋਚ,ਦਲਾਸਾ ਅਪਣੇ ਮਨ ਨੂੰ ਦਿਲਵਾਂਵਾਂ





                   ਮੱਥੇ ਲਿਖਿਆ

ਕੀ ਸੀ ਸੋਚਿਆ ਕੀ ਸੀ ਹੋਇਆ

ਸੋਚ ਕੇ ਜਾਦਾ ਹੱਸਿਆ ਥੋੜਾ ਰੋਇਆ

ਮਨਸੂਬੇ ਸੀ ਅਸੀਂ ਬਹੁਤ ਬਣਾਏ

ਵਿੱਚੋ ਚੰਦ ਹੀ ਪੂਰੇ ਕਰ ਪਾਏ

ਉੱਚੇ ਓਦਿਆਂ ਲਈ ਲੱਲਚਾਹੇ

ਨੀਚੇ ਰਹਿ ਗਏ ਉੱਚੇ ਚੱੜ ਨਾ ਪਾਏ

ਦਿਮਾਗ ਰੱਬ ਨੇ ਦਿੱਤਾ ਸੀ ਤੇਜ਼ ਤਰਾਰ

ਲਾਪਰਵਾਹੀ ਵਿੱਚ ਕੀਤਾ ਉਹ ਬੇਕਾਰ

ਕੰਮ ਕੋਈ ਚੰਗਾ ਕਰਨਾ ਅਸੀਂ ਸੀ ਚਾਹੁੰਦੇ

ਸ਼ਰੀਰ ਆਲਸ ਭੱਰਿਆ ਕੁੱਛ ਕਰ ਨਾ ਪਾਓਂਦੇ

ਸੋਚਿਆ ਬਣੀਏ ਵੱਡੇ ਸਰਮਾਏਦਾਰ

ਪਿਆਰ ਲਸ਼ਮੀ ਨੂੰ ਨਹੀਂ ਕੀਤਾ,ਰਹੀ ਸਾਡੀ ਪਹੁੰਚ ਤੋਂ ਬਾਹਰ

ਗਿ੍ਸਥੀ ਵਿੱਚ ਘਰ ਸੁਖੀ ਬਸਾਓਂਣਾ ਚਾਹਿਆ

ਘਰਵਾਲੀ ਦਾ ਦਿੱਲ ਦੁਖਾ, ਸਕੂਨ ਮਨ ਦਾ ਗਵਾਇਆ

ਲਿੱਖ ਕਵੀਤਾ ਸੋਚਿਆ ਕਮਾਈਏ ਨਾਮ

ਨਾਮ ਤਾਂ ਕੀ ,ਉੱਥੇ ਵੀ ਹੋ ਗਏ ਬਦਨਾਮ

ਜੋ ਬੁਰਾ ਹੋਇਆ ਉਹ ਮਾੜੀ ਕਿਸਮੱਤ ਤੇ ਲਾਇਆ

ਜੋ ਚੰਗਾ ਉਸ ਤੇ ਗਰਵ ਅਪਣਾ ਜਤਾਇਆ

ਕੀ ਚੰਗਾ ਕੀ ਮਾੜਾ ਕੀਤਾ ਪੂਰੀ ਤਰਾਂ ਸਮਝ ਨਹੀਂ ਪਾਇਆ

ਆਪ ਨੂੰ ਮਾਫ਼ ਕਰਨ ਲਈ ਮਨ ਵਿੱਚ ਇਹ ਠਹਿਰਾਇਆ

ਕਿ ਜੋ ਕੁੱਛ ਵਰਤਿਆ ਉਹ ਦਰਗਾਹੋਂ ਸੀ ਤੂੰ ਮੱਥੇ ਲਿਖਾਇਆ






                    ਮੈਂ ਪਾਪੀ ਉਹ ਬਖ਼ਸ਼ਣਹਾਰ     

ਅਪਣੀ ਹਵੱਸ ਦੀ ਅੱਗ ਵਿੱਚ ਉਹ ਰੁਝਿਆ ਸੀ

ਰੱਬ ਵੀ ਹੈ ਕਿਤੇ ਇਹ ਭੁੱਲਿਆ ਸੀ

ਸਵੱਲੀ ਨਜ਼ਰ ਤੇ ਉਹ ਜਾਨ ਦੇਵੇ

ਕਈ ਮਾਸੂਮਾ ਤੇ ਉਸ ਦਾ ਦਿੱਲ ਡੁਲਿਆ ਸੀ

ਫਿਰ ਲੱਗੀ ਉਸ ਨੂੰ ਠੋਕਰ ਐਸੀ

ਰੱਬ ਯਾਦ ਆਇਆ ਜੋ ਉਸ ਨੂੰ ਭੁੱਲਿਆ ਸੀ

ਕਹੇ ਰੱਬਾ ਕਿਓਂ ਪਾਪ ਦੇ ਰਾਹਾਂ ਵਿੱਚ ਪਾਇਆ ਤੂੰ ਨੇ

ਰੱਬ ਕਹੇ ਕੋਰਾ ਦਿੱਲ ਦੇ ਕੇ ਸੰਸਾਰ ਵਿੱਚ ਘਲਿਆ ਸੀ

ਆਪੇ ਰਾਸਤੇ ਅਪਣੇ ਤਹਿ ਕੀਤੇ

ਆਪੇ ਪਾਪ ਦੇ ਰਾਸਤੇ ਚੱਲਿਆ ਸੀ

ਬੰਦਾ ਕਹੇ ਰੱਬਾ ਬਖ਼ਸ਼ ਦੇ ਮੈਂਨੂੰ

ਪੁੱਤ ਸਮਝ ਸੱਚੇ ਰਾਹ ਲਾ ਮੈਂਨੂੰ

ਸੱਚੇ ਦਿੱਲੋਂ ਅਗਰ ਤੂੰ ਅਰਦਾਸ ਕਰੇਂ

ਜਾ ਤੈਨੂੰ ਇਸ ਬਾਰ ਵੀ ਮਾਫ ਕੀਤਾ

ਤੇਰੀ ਅਗਲੀ ਗਲਤੀ ਤੱਕ ਮਿਲਾਂਗੇ ਫੇਰ

ਤੇਰਾ ਪੁਰਾਨਾ ਪਾਪ ਮੈਂ ਮਾਫ ਕੀਤਾ



                                 

         ਇੱਕੋ ਹੀ ਸੱਚ   

       


ਮੇਰਾ ਮੰਨ ਬਣ ਸਿਆਣਾ

ਉਸ ਦਾ ਤੂੰ ਮੰਨ ਲੈ ਭਾਣਾ

ਜਿੰਦ ਲੈ ਤੂੰ ਅਪਣੀ ਸੁਧਾਰ

ਬੇੜਾ ਤੇਰਾ ਲੱਗ ਜਾਊ ਪਾਰ

ਕਿੜੀ ਦਾ ਗਾਤਾ ਹਾਥੀ ਦਾ ਦਾਤਾ

ਤੇਰਾ ਮੇਰਾ ਸੱਭ ਦਾ ਪਿਤਾ ਤੇ ਮਾਤਾ

ਮੰਗ ਉਸ ਤੋਂ ਅਪਣੇ ਹੱਥ ਪਸਾਰ

ਉਸ ਘਰ ਸੱਭ ਕੁੱਛ ਉਹ ਹੈ ਦਾਤਾਰ

ਗਲਤੀ ਅਪਣੀ ਮੰਨ, ਮੰਗ ਉਸ ਤੋਂ ਖੈਰ

ਬਖ਼ਸ਼ ਦਊ ਤੈਂਨੂੰ ਉਹ ਹੈ ਨਿਰਵੈਰ

ਕਿਰਤ ਕਰ ਤੂੰ ਕਰੀਂ ਕਮਾਈ

ਹਰਾਮ ਦੀ ਤੂੰ ਕੁੱਛ ਨਾ ਖਾਂਈਂ

ਵੰਡ ਕੇ ਛੱਕ ਜੋ ਤੇਰੇ ਪਾਸ 

ਸੱਭ ਦੇ ਭਲੇ ਲਈ ਕਰ ਅਰਦਾਸ

ਨਾਮ ਜੱਪ ਉਸ ਦਾ ਕਰ ਸਚਾ ਦਿੱਲ

ਚੌਰਾਸੀ ਤੋਂ ਤੈਂਨੂੰ ਮੁਕਤੀ ਜਾਊਗੀ ਮਿਲ

ਆਪ ਹੀ ਉਸ ਨੇ ਸੱਭ ਕੁੱਛ ਬਣਾਇਆ

ਹਰ ਥਾਂ ਹਰ ਵੇਲੇ ਉਹ ਹੈ ਸਰਬ ਸਮਾਇਆ

ਕਿਸੇ ਨੂੰ ਨਹੀਂ ਪਤਾ ਉਸ ਦੇ ਮਨ ਵਿੱਚ ਕੀ ਆਇਆ

ਕਿਓਂ ਕਰਤਾਪੁਰਖ ਨੇ ਇਹ ਸੰਸਾਰ ਰਚਾਇਆ

ਜਿੰਦਗੀ ਦਾ ਰਾਜ ਉਸ ਅਪਣੇ ਕੋਲ ਰਖਿਆ

ਕਿਸ ਰਾਹ ਕਿਸ ਅਸੂਲੇ ਚਲਣਾ ਇਹ ਵੀ ਨਹੀਂ ਦੱਸਿਆ

ਗੁਰੂਆਂ ਨੇ ਸੀ ਇਸ ਤੇ  ਪਾਇਆ ਚਾਨਣ

ਠੀਕ ਸਨ ਉਹ ਕਿਓਂ ਕਿ ਉਹ ਸੀ ਰੱਬ ਦੇ ਜਾਨਣ

ਇੱਕ ਹੀ ਉਹ ਸੱਚ ਹੈ ਬਾਕੀ ਸੱਭ ਮਾਇਆ

ਜਿਸ ਇਹ ਸੱਚ ਸੱਚ ਮੰਨਿਆ ਉਸ ਨੇ ਉਸ ਨੂੰ ਪਾਇਆ

*********************


                          












                            ਮਰਦਾਨਾ ਬੋਲੇ ਬਾਬੇ ਨੂੰ


 ਮਰਦਾਨਾ ਬੋਲੇ ਬਾਬੇ ਨੰ

ਤੇਰੇ ਪੰਥ ਦਾ ਕੀ ਹਾਲ ਸੁਨਾਂਵਾਂ

ਕੇੜੇ ਸ਼ਬਦ ਮੈਂ ਨਵੇਂ ਲਭਾਂ

ਕਿਥੋਂ ਰਬਾਬ ਦਾ ਨਵਾਂ ਸੁਰ ਲਿਆਂਵਾਂ


ਓਮ ਨੂੰ ਏਕਾ ਲਾ ਕੇ ਇਕ ਹੀ ਰੱਬ ਦਸ ਕੇ

ਅਲੱਗ ਅਲੱਗ ਰੱਬ ਦਾ ਭੇਦ ਸੀ ਤੂੰਨੇ ਸੀ ਮਿਟਾਇਆ

ਭੁੱਲ ਬੈਠੇ ਤੇਰੇ ਚੇਲੇ ਉਸ ਨੂੰ

ਡੇਰੇ ਡੇਰੇ ਤੇ ਅਪਨਾ ਅਪਨਾ ਰੱਬ ਹੈੈ ਬਿਠਾਇਆ

ਮਰਦਾਨਾ ਬੋਲੇ,,,,,,,


ਮੱਕੇ ਨੂੰ ਘੁਮਾ ਕੇ ਰੱਬ ਹਰ ਥਾਂ ਹੈੈ ਵਸੇ

ਦਾ ਸਬੱਕ ਸੀ ਜੋ ਤੂੰਨੇ ਸਿਖਾਇਆ

ਸੰਗਮਰਮਰ ਦੇ ਮਹਿਲਾਂ ਵਿੱਚ ਰੱਖ ਰੱਬ ਨੂੰ

ਧਰਮ ਦੇ ਠੇਕੇਦਾਰਾਂ ਨੇ ਕੈਦੀ ਹੈ ਉਸ ਨੂੰ ਬਨਾਇਆ

ਮਰਦਾਨਾ ਬੋਲੇ,,,,,


ਨਾ ਕੋਈ ਹਿੰਦੂ ਨਾ ਮੁਸਲਮਾਨ ਫਰਮਾ ਕੇ

ਜੋ ਧਰਮ ਦਾ ਮੱਦ ਭੇਦ ਸੀ ਜੋ ਮਟਾਇਆ

ਅੱਜ ਸਿੱਖ ਹੀ ਤੇਰੇ ਵੰਡ ਗਏ

ਫਿਰਕਾ ਪ੍ਸਤੀ ਦਾ ਰਾਜ ਹੈੈ ਸ਼ਾਇਆ

ਮਰਦਾਨਾ ਬੋਲੇ,,,,,


ਕਰਤਾਰ ਪੁਰ ਵਿੱਚ ਹੱਲ ਵਾਹ ਕੇ 

ਕਿਰਤ ਕਰਨ ਲਈ ਜੋ ਸੀ ਦਰਸਾਇਆ

ਅੱਜ ਕਿਰਤ ਨੂੰ ਨੀਚਾ ਸਮਝ ਕੇ

ਫਰੇਬ ਨਾਲ ਧੰਨ ਇਕੱਠਾ ਕਰਨ ਤੇ ਜੱਗ ਹੈ ਆਇਆ

ਮਰਦਾਨਾ ਬੋਲੇ ਬਾਬੇ ਨੂੰ


ਕਿਰਤ ਕਰ ਵੰਡ ਸ਼ੱਕ  ਦਾ  ਜੋ

ਹੁਕਮ ਸੀ ਤੂੰਨੇ ਫਰਮਾਇਆ

ਅੱਜ ਦੂਸਰੇ ਦਾ ਹੱਕ ਮਾਰਦੇ

ਪਿੱਚੇ ਰਹਿਆ ਭਾਈਚਾਰਾ ਅੱਗੇ ਆਈ ਸਰਮਾਇਆ

ਮਰਦਾਨਾ ਬੋਲੇ


ਨਾਮ ਜੱਪ ਦਾ ਮੰਤਰ ਸੀ

ਜੋ ਤੂੰਨੇ ਸੀ ਪੜਾਇਆ

ਅੱਜ ਸਪੀਕਰੀਂ ਨਾਮ ਹੈੈ ਗੂਂਜਦਾ

 ਕਿਸੇ ਦਿੱਲੇ ਨਾ ਮਿਲੇ ਉਸ ਦੀ ਕਾਇਆ

ਮਰਦਾਨਾ ਬੋਲੇ,,,


ਸਿਖਾਂ ਨੇ ਸਿਖਨਾ ਛੱਡ ਦਿਤਾ

ਬਨ ਬੈਠੇ ਸੱਬ ਵਿਦਵਾਨ

ਓਪਰਾ ਦਿਖਾਵਾ ਹੈ ਸੱਬ ਕੁੱਛ

ਧਰਮ ਦਾ ਰਿਆ ਨਹੀਂ ਨਾਮ ਓ ਨਿਸ਼ਾਨ

ਮਰਦਾਨਾ ਬੋਲੇ,,,,,


ਕੌਣ ਜਾਣੇ ਰੰਗ ਕਰਤਾਰ ਦੇ

ਕਹਿ ਦਿਤਾ ਬਾਬੇ ਮੁਸਕਰਾ

ਉਸ ਦਿਆਂ ਉਹ ਹੀ ਜਾਂਣਦਾ


ਉਹ ਹੈ ਬੜਾ ਬੇ ਪਰਵਾਹ

ਮਰਦਾਨਾ ਬੋਲੇ ਬਾਬੇ ਨੂੰ,।।।

*******************

               

                    मरदाना बोले बाबे नू

मरदाना बोले बाबा नू

तेरे पंथ दा की हाल सुनांणां

केङे शबद मैं नमे लॅभां

किथों रबाब दा नवां सुर लियांवां

 

ओम नू ऐका ला के एक रॅब दॅस के

अलॅग अगॅल रॅब दा भेद तूं मटाया

भुॅल बैठे तेरे चेले उस नू

डेरे डेरे अपणा अपणा रॅब है बैठाया

मरदाना बोले.......

मॅके नू घुमा के रॅब हर थां वॅसे

दा सबॅक सी जो तूने सिखाया

संगमरमर दे महिलीं  रख रॅब नू

धरम दे ठेकेदारां कैदी है असे बनाया

मरदाना बोले.......

ना कोई हिंदू ना मुसलमान फरमा के 

जो धरम दा मत भेद सी तूं मटाया

अज सिॅख ही तेरे वंड गऐ

फिरका पृसती दा राज है शाया

मरदाना बोले.....

करतार पुर हंल वाह के

किरत करन लई जो दरसाया

अज किरत नू नीचा समझ के

फरेबीं धन कॅठा करन  ते जॅग आया

मरदाना बोले.....

किरत कर वंड शॅक 

हुकम जो सी तू फरमाया

अज दूसरे दा हंक मारदे

पिॅछे भाईचारा अगे आई सरमाया

मरदाना बोले......

नाम जॅप दा मंतृ

जो तूं ने पङाया

अज सपीकरीं नाम है गूंजदा

किसे दिॅल ना मिले उस दी काया

मरदाना बोले....

सिॅखां ने सिखणा छॅड दिता

बण बैठे सॅभ विदवान

ऊपरा दिखावा है सॅभ कुछ

धरम दा रिहा नहीं नामों निशान

मरताना बोले.....

कौण जाणे रंग करतार दे

कहि,दिता बाबे मुसकरा

उस दियां ओ ही जाणदा

ओ है बङा बे-परवाह

मरदाना बोले बाबे नु


               ਪੈਸਾ ਕੈਸਾ ਕੈਸਾ ਪੈਸਾ


ਪੈਸਾ ਕੈਸਾ ਕੈਸਾ ਪੈਸਾ

ਦੁਨਿਆਂ ਕਰੇ ਪੈਸਾ ਪੈਸਾ

ਮੈਂ ਅਣਜਾਨ ਇਹ ਹੈ ਕੈਸਾ

ਇਸ ਨਾਲ ਕਹਿੰਦੇ ਵੁਕੱਤ ਪੈਂਦੀ

ਬਿਨ ਇਸ ਦੇ ਤੂੰ ਐਸਾ ਵੈਸਾ

ਪੈਸਾ ਕੈਸਾ..,,,,


ਕੋਈ ਕਹੇ ਇਹ ਹੱਥ ਦੀ ਮੈਲ

ਕੋਈ ਇਸ ਨੂੰ ਕਹਿੰਦਾ ਮਾਇਆ

ਮੂਰਖ ਮੈ ਭੁੱਲੇਖੇ ਬੈਠਾ

ਇਹ ਰਾਜ ਸਮਝ ਨਾ ਪਾਇਆ

ਪੈਸਾ ਕੈਸਾ..,,,,


ਪੈਸੇ ਦਾ ਹੈ ਬੋਲਭਾਲਾ

ਦੁਨਿਆ ਇਸ ਪਿੱਛੇ ਫਿਰੇ ਮਾਰੀ ਮਾਰੀ

ਕਇਆਂ ਦਾ ਇਹ ਸੱਬ ਕੁੱਛ ਪੈਸਾ

ਕਇਆਂ ਦੀ ਇਹ ਦੁਨਿਆ ਸਾਰੀ

ਪੈਸਾ ਕੈਸਾ.,,,,


ਲੱਖਸ਼ਮੀ ਦੀ ਅੱਜ ਹੁੰਦੀ ਪੂਜਾ

ਰੱਬ ਨਾਂ ਰਹਿਆ ਹੋਰ ਕੋਈ ਦੂਜਾ

ਪੈਸੇ ਦੇ ਹਨ ਸੱਬ ਬਲਿਹਾਰੇ

ਮੰਦਰ ਮਸਜਿਦ ਗੁਰਦੁਆਰੇ

ਪੈਸਾ ਕੈਸਾ,,,,


ਪੈਸਾ ਪਹਿਲੋਂ ਬਾਕੀ ਸੱਬ ਪਿੱਛੇ

ਰਿਸ਼ਤੇ ਸਾਰੇ ਇਸ ਅੱਗੇ ਫਿਕੇ

ਪੈਸੇ ਦੀ ਹੈ ਦੁਨਿਆ ਸਾਰੀ

ਪੈਸੇ ਤੋਂ ਛੋਟੀ ਰਹਿ ਗਈ ਯਾਰੀ

ਕੈਸਾ ਪੈਸਾ.,,,


ਪੈਸਾ ਪਰਧਾਨ ਪੈਸਾ ਸਰਦਾਰ

ਪੈਸਾ ਚਲਾਏ ਘਰ ਪੈਸਾ ਸਰਕਾਰ

ਪੈਸੇ ਨਾਲ ਹੀ ਹੈ ਰੋਜ਼ਗਾਰ

ਬਿਨ ਪੈਸੇ ਤੋਂ ਸੱਬ ਬੇਕਾਰ

ਕੈਸਾ ਪੈਸਾ.,,,,


ਬਿਨ ਪੈਸੇ ਤੂੰ ਐਰਾ ਗੈਰਾ

ਪੈਸੇ ਨਾਲ ਹੀ ਤੇਰਾ ਸਤਿਕਾਰ

ਬਿਨ ਪੈਸੇ ਕੁੱਛ ਕਰ ਨਾ ਪਾਂਵੇਂ

ਨਾਲ ਪੈਸੇ ਹੋ ਸਕੇਂ ਮੱਦਦਗਾਰ

ਪੈਸਾ ਕੈਸਾ..,,,


ਛੱਡ ਫਲਸਫਾ ਇੱਕਠਾ ਕਰ ਪੈਸਾ

ਇਸ ਵਿੱਚ ਹੀ ਹੈ ਸਮਝਦਾਰੀ

ਲਿਆਵੇ ਘਰ ਵਿੱਚ ਇਹ ਸ਼ਾਂਤੀ

ਖੁੱਸ਼ ਰਹੇ ਪੈਸੇ ਨਾਲ ਘਰ ਵਾਲੀ

ਕੈਸਾ ਪੈਸਾ ਪੈਸਾ ਕੈਸਾ

   *****************              

          







                  ਅਰਦਾਸ ਨੌਂ ਨਿੱਧ ਦੇ ਮਾਲਕ ਨੂੰ

ਮੱਖਣ ਦਾ ਬੇੜਾ ਤਾਰਨ ਵਾਲਿਆ

ਮੇਰਾ ਵੀ ਬੇੜਾ ਪਾਰ ਲੰਘਾ ਦੇ

ਸੱਚਾ ਮੈਂਨੂੱ ਮੋਖ ਦਿਖਾ ਦੇ

ਝੂੱਠਾ ਮੇਰਾ ਭਰਮ ਮਿਟਾ ਦੇ


ਨੌ ਨਿੱਧ ਦੇ ਮਾਲਕ

ਮੈਂਨੂੰ ਵੀ ਖ਼ੁਸ਼ਹਾਲ ਬਣਾ ਦੇ

ਚਾਹ ਹੀਰੇ ਨਾ ਮੋਤੀ ਦੀ

ਚਾਹ ਹੈ ਗਿਆਨ ਜੋਤੀ ਦੀ

ਤੇਰੇ ਚੱਮਤਕਾਰ ਸਮੰਝ ਸਕਾਂ

ਏਨੀ ਮੇਰੀ ਬੁੱਧੀ ਵਦਾ ਦੇ


ਭੁੱਖ ਦੌਲਤ ਨਾ ਧੰਨ ਦੀ

ਸੁੱਖ ਸ਼ਾਂਤੀ ਹੋਵੇ ਮੰਨ ਦੀ

ਜਿਨਾ ਹੈ ਓਨੇ ਵਿੱਚ ਖ਼ੁਸ਼ ਰਹਾਂ

ਏਨਾ ਮੈਂਨੂੰ ਸਬਰ ਸਿੱਖਾ ਦੇ


ਰਾਜ਼ੀ ਰਹਿਣ ਦੋਨੋ ਬੱਚੇ ਮੇਰੇ

ਮਿਲਣ ਸਾਨੂੰ ਹਮੇਸ਼ਾਂ ਖਿੜੇ ਮੱਥੇ

ਸੁੱਖੀ ਰਹੇ ਮੇਰਾ ਪਰਵਾਰ ਸਾਰਾ

ਏਨਾ ਮਿਹਰ ਦਾ ਹੱਥ ਦਿੱਖਾ ਦੇ


ਫੋਕੀ ਵਡਿਆਈ ਤੋਂ ਰੱਖੀਂ ਦੂੂਰ ਸਾਨੂੰ

ਹੋਵੇ ਕਦੀ ਵੀ ਨਾ ਝੂੱਠਾ ਗਰੂਰ ਸਾਨੂੰ

ਸੁੱਚੀ ਤੇ ਸੱਚੀ ਵਿਚਾਰ ਦੇ ਕੇ

ਚੰਗੇ ਕਰਮਾ ਦੇ ਹਾਰ ਪਾਈਂ ਸਾਨੂੰ

****************

                










                        ਬਾਬਾ ਨੂੰ ਬੇਨਤੀ

ਬਾਬਾ ਵੱਕਤ ਆ ਗਿਆ 

ਜੱਗ ਵਿੱਚ ਮਾਰਨ ਦਾ ਇੱਕ ਹੋਰ ਫੇਰਾ

ਤੇਰਾ ਕੀਤਾ ਚਾਨਣ ਮਿੱਟ ਗਿਆ

ਛਾਇਆ ਘੋਰ ਅੰਧੇਰਾ


ਕਿਰਤ ਕੋਈ ਨਾ ਕਰਦਾ

ਸੱਭ ਹਨ ਹਰਾਮਖੋਰੀ

ਕਹਿਣ ਧੰਨ ਇਕੱਠਾ ਕਰ ਲਵੋ

ਚਾਹੇ ਮਾਰੋ ਠੱਗੀ ਚੋਰੀ

 ਬਾਬਾ ਵੱਕਤ ਆ ਗਿਆ


ਨਾਮ ਕੋਈ ਨਾ ਜੱਪਦਾ

ਸੱਬ ਹੋਏ ਹੁਕਮੋ ਬਾਹਰੀ

ਕਹਿਣ ਰੱਬ ਕਿਸ ਨੇ ਵੇਖਿਆ

ਉਹ ਭੱਗਤਾਂ ਦੀ ਹੈ ਕਲਪਨਾ ਸਾਰੀ

ਬਾਬਾ ਵੱਕਤ,,,,,,,,,


ਵੰਡ ਕੋਈ ਨਾ ਛੱਕਦਾ

ਪਈ ਹੈ ਆਪੋ ਧਾਈ

ਜਾਇਆਦਾਤ ਹਾਸਲ ਕਰਨ ਲਈ

ਲੜੇ ਭਾਈ ਦੇ ਨਾਲ ਭਾਈ

ਬਾਬਾ,,,,,,,


ਲਾਲੋ ਕੋਈ ਨਾ ਰਹਿ ਗਿਆ

ਮਾਲਕ ਭਾਗੋ ਹੈ ਸਾਰਾ ਜੱਗ

ਖੂੰਨ ਇੱਕ ਦੂਜੇ ਦਾ ਚੂਸਦੇ

ਲਾਉਣ ਦੂਸਰਿਆਂ ਦੇ ਘਰ ਅੱਗ

ਬਾਬਾ,,,,


ਇੱਕ ਨੂਰ ਨਾ ਕੋਈ ਪਹਿਚਾਣ ਦਾ

ਅਲੱਗ ਹੈ ਬੰਦੇ ਤੋਂ ਬੰਦਾ

ਭੱਲਾ ਇਨਸਾਨ ਨਾ ਦਿਖੇ ਕੋਈ

ਹਰ ਇੱਕ ਮੰਦੇ ਤੋਂ ਮੰਦਾ

ਬਾਬਾ,,,,,,


ਕਠੋਰ ਜ਼ੁਬਾਨ ਹੌਓਮੇ ਭਰਾ

ਜੱਗ ਸਾਰਾ ਹੈ ਹੰਕਾਰਾ

ਮਿਠੱਤ ਨੀਂਵੀ੍ ਚਲਦੇ ਨੂ

ਜੱਗ ਕਹੇ ਬੇਚਾਰਾ

ਬਾਬਾ ਟਾਇਮ ਆਗਿਆ

ਜੱਗ ਵਿੱਚ ਮਾਰਨ ਦਾ ਇੱਕ ਹੋਰ ਫੇਰਾ


               ਦੁਨਿਆਦਾਰੀ-ਸੱਚ ਕਿ ਝੂਠ


ਪਤਾ ਨਾ ਲਗੇ ਕੀ ਸੱਚ ਕੀ ਝੂਠ

ਨਾ ਕੰਮ ਆਈ ਵਿਦਿਆ ਵਿਚਾਰੀ


ਦੌਲਤ ਦੇ ਪਿੱਛੇ ਭੱਜਣ ਸਾਰੇ

ਮੈਂ ਕਹਾਂ ਇਹ ਨਿਰਾ ਲਾਲਚ

ਲੋਕ ਕਹਿਣ ਇਹ ਦੁਨਿਆ ਦਾਰੀ


ਇਨਸਾਨ ਇਨਸਾਨ ਨੂੰ ਦੇਵੇ ਧੋਖਾ

ਮੈਂ ਕਹਾਂ ਇਹ ਪਾਪ ਹੈ

ਜਹਾਨ ਕਹੇ ਇਹ ਹੈ ਹੁਸ਼ਿਆਰੀ


ਨੇਤਾ ਸਰਕਾਰੀ ਖ਼ਜਾਨਾ ਲੁਟ ਦੇਣ ਦਾਨ

ਮੈਂ ਕਹਾਂ ਉਹ ਭ੍ਸ਼ਟ ਹਨ

ਜਨਤਾ ਕਹੇ ਉਹ ਪਰਮਉਪਕਾਰੀ


ਸਾਧ ਸੰਤ ਪਾ ਵੱਡੇ ਡੇਰੇ ਫਲੌਣ ਅੰਧਕਾਰ

ਮੈਂ ਕਹਾਂ ਉਹ ਝੂਠੇ ਫਰਿਸ਼ਤੇ

ਸੰਗਤ ਕਹੇ ਉਹ ਸੱਚੇ ਪਰਚਾਰੀ


ਬੇ -ਗੁਨਾਹ ਕਨੂੰਨ ਦੇ ਹੱਥੋਂ ਮਰਦੇ

ਮੈਂ ਕਹਾਂ ਇਹ ਬੇ-ਇਨਸਾਫੀ

ਖਲਕੱਤ ਕਹੇ ਇੰਝ ਹੁੰਦੇ ਕੰਮ ਸਰਕਾਰੀ


ਕੋਈ ਮੁਟਿਆਰ ਦਹੇਜ ਲਈ ਸੜ ਗਈ

ਮੈਂ ਕਹਾਂ ਇਹ ਦਾਨਵਤਾ ਹੈ

ਸਮਾਜ ਕਹੇ ਉਹ ਕਿਸਮਤ ਦੀ ਮਾਰੀ


ਜ਼ੁਰਮ ਵੇਖ ਕੇ ਮੈਂ ਚੁਪ ਰਹਾਂ

ਮੈਂ ਸਮਝਾਂ ਇਹ ਕਾਇਰਤਾ

ਜੱਗ ਕਹੇ ਇਹ ਹੈ ਸਮਝਦਾਰੀ

****************

                  





                  ਅਰਦਾਸ ਸੂਝ ਬੂਝ ਲਈ


ਹਰ ਚੀਜ਼ ਵਿੱਚ ਹਰ ਜਗਾ ਰਹਿਣ ਵਾਲਿਆ

ਏਨਾ ਮੁਸ਼ਕਲ ਤੇਰਾ ਦੀਦਾਰ ਕਿਓਂ

ਜੇ ਤੂੰ ਨਿਮਾਣਿਆਂ ਦਾ ਮਾਣ ਆ

ਤਾਂ ਏਨਾ ਉੱਚਾ ਤੇਰਾ ਦੁਆਰ ਕਿਓਂ


ਦੀਨ ਦਿਆਲ ਜੇ ਹੈਂ ਤੂੰ

ਦੁਨਿਆਂ ਵਿੱਚ ਦਿਖੇ ਨਹੀਂ ਤੇਰਾ ਪਿਆਰ ਕਿਓਂ

ਜੇ ਸੋਚਿਆਂ ਸੋਚ ਨਹੀਂ ਸੀ ਆਉਂਣਾ

ਤਾਂ ਮੈਂਨੂੰ ਸੋਚਣਹਾਰ ਬਣਾਇਆ ਕਿਓਂ


ਜੇ ਲਿਖਿਆਂ ਲਿੱਖ ਨਹੀਂ ਸੀ ਹੋਣਾ

ਤਾਂ ਮੈਂਨੂੰ ਲਿਖਣਾ ਸਿਖਇਆ ਕਿਓਂ

ਤੂੰ ਆਪ ਕਰਮ ਤੇ ਆਪ ਕਰਤਾ

ਫਿਰ ਦਿਤਾ ਮੈਂਨੂੰ ਕਰਨ ਦਾ ਹੰਕਾਰ ਕਿਓਂ


ਚਿੜਿਆਂ ਤੋਂ ਬਾਜ ਤੜੌਨ ਵਾਲਿਆ

ਮੈਂਨੂੰ ਏਨਾ ਕਮਜ਼ੋਰ ਬਣਾਇਆ ਕਿਓਂ

ਸਵਾ ਲੱਖ ਨਾਲ ਇੱਕ ਨੂੰ ਲੜਾਓਨ ਵਾਲਿਆ

ਇੱਕ ਬੰਦੇ ਦਾ ਡਰ ਮੈਂਨੂੰ ਪਾਇਆ ਕਿਓਂ


ਜੈ ਇਹ ਪਿਆਸ ਨਹੀਂ ਸੀ ਬਝੌਣੀ

ਤਾਂ ਮੈਂਨੂੰ ਏਨਾ ਤਰਸਾਇਆ ਕਿਓਂ

ਹੇ ਮਾਲਕ ਏਨੀ ਸੂਝ ਬੂਝ ਦੇ

 ਸਮਝ ਸਕਾਂ ਕਿ ਮੈਂ ਦੁਨਿਆਂ ਤੇ ਆਇਆ ਕਿਓਂ

****************


                    










                        ਪੱਲ ਦੀ ਜਿੰਦ


ਸਮੇਂ ਨੇ ਚੱਕਰ ਚਲਾ ਦਿਤਾ ਅਪਣਾ ਦੱਮ ਦਿਤਾ ਦਿਖਲਾ

ਕਦੋਂ ਪਹੁੰਚੇ ਬੁਢਾਪੇ ਵਿੱਚ ਸਾਨੂੰ ਪਤਾ ਵੀ ਨਾ ਚਲਾ

ਪੱਲ ਵਿੱਚ ਬੱਚਪਨ ਗੁਜਰਿਆ ਝਪਕੇ ਜਵਾਨੀ ਦਿਤੀ ਲੰਘਾ

ਬਾਲੀ ਓਮਰੇ ਮਾਪਿਆਂ ਦੇ ਲਾਡ ਪਿਆਰ ਨੇ ਲੱਗਣ ਦਿਤੀ ਨਾ ਤੱਤੀ ਵਾ

ਜਵਾਨੀ ਵਿੱਚ ਸੀ ਹਵਾ ਵਿੱਚ ਉੜਦੇ ਸੀ ਬੜੇ ਹੀ ਬੇ-ਪਰਵਾਹ

ਫਿਰ ਗਿ੍ਸਥੀ ਦੀ ਜਿਮੇਦਾਰੀ ਨੇ ਅਜ਼ਾਦੀ ਤੇ ਲਗਾਮ ਦਿਤੀ ਲਗਾ

ਘੱਰ ਬਨਾਉਣ ਵਿੱਚ ਬੱਚੇ ਪੜੌਣ ਵਿੱਚ ਅਪਣੀ ਹੋਸ਼ ਦਿਤੀ ਗਵਾ

ਹੁਣ ਕੰਨ ਵਿੱਚ ਟੂਟੀ ਅੱਖੀਂ ਏਨੱਕ ਦੀ ਵਾਰੀ ਆਈ

ਪੈਰ ਵੀ ਲੱੜਖੌਣ ਲਗੇ ਹੱਥ ਵਿੱਚ ਖੂੰਡੀ ਦਿਤੀ ਫੜਾ

ਸਕੂਨ ਅਪਣਿਆਂ ਵਿੱਚ ਪਾ ਕੇ ਰੱਬ ਨੂੰ ਯਾਦ ਕਰਨ ਦੀ ਆਈ ਵਾਰ

ਏਨਾ ਬੱਲ ਬਖਸ਼ ਤਹਿ ਦਿੱਲ ਸ਼ੁਕਰ ਕਰਾਂ ਤੇਰਾ ਰੱਖਾਂ ਸਦਾ ਤੈਨੂੰ ਉਰਿਧਾਰ

*********************






        

                  ਰੱਬਾ ਸੱਭ ਥਾਂ ਹੋਈਂ ਸਹਾਈ


ਬੱਚਪਨ ਮਾਣਿਆ ਮਾਂ ਦੇ ਪਿਆਰ ਵਿੱਚ

ਕੱਦੇ ਆਪਣੇ ਆਪ ਮੂੰਹ ਬੁਰਕੀ ਨਾ ਪਾਈ

ਜਵਾਨੀ ਗਵਾਈ ਫ਼ੇਸ਼ਨ ਨਸ਼ਿਆਂ ਵਿੱਚ

ਨਾ ਕੀਤੀ ਸਖ਼ਤ ਮਹਿਨਤ ਨਾ ਸਖ਼ਤ ਪੜਾਈ


ਵਿਆਹੇ ਰੋਬ ਪਾਇਆ ਬੀਵੀ ਤੇ

ਗਿ੍ਸਥੀ ਦੀ ਜ਼ਿਮੇਵਾਰੀ ਨਾ ਨਿਭਾਈ

ਬਚਿਆਂ ਲਈ ਨਾ ਬਣਿਆ ਮਸਾਲ

ਖ਼ੁਸ਼ਿਆਂ ਉੱਨਾਂ ਦਿਆਂ ਪੈਸੇ ਨਾਲ ਲੈਣੀ ਚਾਹੀ


ਵਰਿਧ ਹੋ ਕੇ ਰੱਬ ਨੂੰ ਲਭਣ ਲਗਾ

ਰਟੇ ਨਾਮ ਤੋਤੇ ਵਾਗ ਲੈਕੇ ਜੋਤ ਜਲਾਈ

ਕੋਈ ਜਬਾਬ ਨਾ ਦੇ ਸਕਿਆ ਧਰਮਰਾਜ ਨੂੰ

ਜੱਦ ਉਸ ਪੁਛਿਆ ਕੀ ਕਰਕੇ ਆਇਆਂ ਭਾਈ


ਇਨਸਾਨ ਬਣਾਕੇ ਸੀ ਭੇਜਿਆ  

ਜੋ ਤੂੰ ਕਰ ਸਕੇਂ ਧਰਮ ਕਮਾਈ

ਮੋਖ਼ ਦਵਾਰ ਵੀ ਸੀ ਖੁਲ ਸਕਦਾ

ਬੰਦੇ ਇਹ ਤੇਰੇ ਸਮਝ ਨਾ ਆਈ


ਮੌਕਾ ਇਕ ਹੋਰ ਦੇ  ਦੇ ਦਾਤਾ

ਮਨ ਰੋਸ਼ਨੀ ਹੁਣ ਹੈ ਆਈ

ਚੱਕਰ ਚੌਰਾਸੀ ਦਾ ਕਰਨਾ ਪੈਣਾ

ਇਹ ਹੈ ਅਕਾਲ ਅਟੱਲ ਦੀ ਸਚਾਈ


ਰੱਬਾ ਸੱਭ ਥਾਂ ਹੋਂਈਂ ਸਹਾਈ 

ਰੱਬਾ ਸੱਭ ਥਾਂ ਹੋਂਈਂ ਸਹਾਈ

******************








   

                     



                        ਸੋ ਜਾਣੇ ਸੋਹੀ


ਜਿੰਦਗੀ ਦਾ ਰਾਜ਼ ਕੀ ਹੈ ਜਾਣ ਨਾ ਸਕਿਆ ਮਾਨਸ ਕੋਈ

ਜਿਸ ਨੇ ਰੱਚਨਾ ਹੈ ਰਚੀ ਪੂਰਾ ਸੋ ਜਾਣੇ ਸੋਹੀ

ਸੌਰ ਮੰਡਲ ਬਣਾਕੇ ਚੰਦ ਸੂਰਜ ਦੀ ਕੀਤੀ ਆਵਾ ਜਾਈ

ਦਿਨ ਕਰਮ ਕਰਨ ਲਈ ਰਾਤ ਸੌਣ ਸਕੂਨ ਲਈ ਬਣਾਈ

ਉੱਚੇ ਪਹਾੜ ਡੂੰਗੇ ਸਮੁੰਦਰ ਵਿੱਚ ਨਦੀਆਂ ਵੀ ਵਿਹਾਈ

ਹਰੇ ਦਰੱਖਤ ਫੱਲ ਤੇ ਸੁੰਦਰ ਫੁਲ ਨਾਲ ਧਰਤੀ ਵੀ ਸਜਾਈ

ਜੀਵ ਜੰਨਤੂ ਪੈਦਾ ਕਰ ਲੱਖ ਚੌਰਾਸੀ ਦਾ ਚੱਕਰ ਚਲਾਇਆ

ਕਰਮ ਧਰਮ ਪੈਦਾ ਕੀਤੇ ਨਾਲ ਪੈਦਾ ਕੀਤੀ ਮਾਇਆ

ਆਖਰ ਖੱਤ ਜੂਨੀ ਇੰਨਸਾਨ ਸੀ ਉਸ ਨੇ ਬਣਾਇਆ

ਸੂਝ ਬੂਝ ਦਿਤੀ ਉਸ ਨੂੰ ਤੇ ਬਾਬੇ ਤੋਂ ਸੱਬਕ ਸਿਖਾਇਆ

ਪਰ ਇਹ ਮੂੜ ਮਾਇਆ ਦੇ ਜਾਲ ਵਿੱਚ ਫੱਸਕੇ ਸਮਝ ਨਾ ਪਾਏ

ਤੇਰੇ ਹੁਕਮੋ ਬਾਹਰੇ ਹੇ ਕੇ ਹੌਮੇ ਭੱਰੇ ਫਿਰਨ ਛਾਤੀ ਫੁਲਾਏ

ਕਰਮ ਧਰਮ ਤੋਂ ਦੂਰ ਨੱਸੇ ਸ਼ੌਰਤ ਧੰਨ ਲਈ ਮੰਨ ਲਲਚਾਵੇ

ਗੱਲ ਇਹ ਪੱਲੇ ਬੰਨ ਲੈ ਮੇਰੀ ਜੇ ਵੇਖਣਾ ਮੋਖ਼ ਦਵਾਰ

ਦਿੱਲੋਂ ਕਰ ਭੱਗਤੀ ਉਸ ਦੀ ਕਰ ਉਸ ਦੇ ਜੀਆਂ ਨਾਲ ਪਿਆਰ

ਉਹ ਹੈ ਸੱਭ ਕੁੱਛ ਤੇਰਾ ਸਰਬ ਸਮਾਣਾ ਬਖ਼ਸ਼ੱਣਹਾਰ ਰੱਖਣਹਾਰ

*******


                                             ਪੰਥ ਮੇਰਾ


ਬਾਬੇ ਨੇ ਸੀ ਇੱਕ ਪੰਥ ਚਲਾਇਆ

ਸੁਣੋ ਉਸ ਦੀ ਅਨੋਖੀ ਕੱਥਾ

ਜੱਗ ਸਿੱਖ ਨੂੰ ਪਹਿਚਾਣਨ ਲੱਗਾ

ਚੱੜ ਰਹੀ ਹੈ  ਉਸ ਪੰਥ ਦੀ ਕੱਲਾ


ਸਭਨਾ ਜਿਆਂ ਦਾ ਇੱਕ ਦਾਤਾ

ਅਸੀਂ ਨਹੀਂ ਅੱਜ ਵੀ ਵਿਸਰਾਏ

ਕਿਰਤ ਕਰਨ ਵੰਡ ਛੱਕਣ ਤੇ ਨਾਮ ਜਪਣ

ਭੁਲੇ ਨਹੀਂ ਜੋ ਬਾਬਾ ਗਏ ਸੀ ਦਰਸਾਏ


ਤੱਤੀ ਲੋਹ ਤੇ ਸ਼ਹਾਦੱਤ ਗੁਰੂਆਂ ਨੇ ਸਿਖਾਈ

ਅਸੀ ਬੰਦ ਬੰਦੇ ਕਟੇ ਸਾਨੂੰ ਸੂਲੀ ਦਿਤਾ ਚੜਾ

ਪੁਠਿਆਂ ਖੱਲਾਂ ਸਾਡਿਆਂ ਉਤਾਰਿਆਂ

ਸਾਡੇ ਬਚਿਆਂ ਦੇ ਟੁੱਕੜੇ ਦਿਤੇ ਗਲ ਵਿੱਚ ਪਾ


ਫਿਰ ਵੀ ਅਸੀਂ ਧਰਮ ਨਹੀਂ ਹਾਰਿਆ 

ਚਾਹੇ ਕੰਧਾਂ ਵਿੱਚ ਦਿਤੇ ਦਫ਼ਨਾ

ਰੰਝ ਨਹੀਂ ਕਿਸੇ ਲਈ ਦਿੱਲ ਵਿੱਚ ਰਖਿਆ

ਜ਼ਖ਼ਮੀ ਦੁਸ਼ਮਣ ਨੂੰ ਵੀ  ਜੰਗ ਵਿੱਚ ਪਾਣੀ ਦਿਤਾ ਪਲਾ


ਸਾਹਸ ਹੱਦ ਦਾ ਦਸ਼ਮੇਸ਼ ਪਿਤਾ ਨੇ ਦਿਤਾ

ਦਿਤਾ ਇਕ ਨੂੰ ਲੱਖਾਂ ਨਾਲ ਲੜਾ

ਬਹਾਦਰੀ ਇਨਹਾਂ ਦੀ ਬਣੀ ਮਸਾਲ ਜੱਗ ਵਿੱਚ

ਜੋ ਇਨਹਾਂ ਦੇ ਅੱਗੇ ਅੜਾ ਉਹ ਸਮਝੋ ਝੱੜਾ


ਕਾਮ ਕਰੋਦ ਮੋਹ ਲੋਭ ਹੰਕਾਰ ਤੋਂ ਬੱਚਾ

ਇਹ ਨਿੱਤ ਹੈ ਸਾਡੀ ਅਰਦਾਸ

ਅਪਣੇ ਲਈ ਜਾਦਾ ਨਹੀਂ ਮੰਗਦੇ

ਮੰਗੀਏ ਸਰਬੱਤ ਦਾ ਭਲਾ


ਸੱਚੀ ਬਾਣੀ ਦੀ ਸਮਝ ਇਨਹਾਂ ਨੂੰ ਦੇਵੀਂ

ਰੱਖੀਂ ਅਪਣੇ ਪੰਥ ਨੂੰ ਚੱਲਦੇ ਸੱਚੀ ਰਾਹੀ

ਆਪ ਇਨਹਾਂ ਕੇ ਕਾਜ ਸਵਾਰੀਂ

ਦੇਸ਼ ਵਿਦੇਸ਼ ਥਾਂ ਥਾਂ ਅੰਗ ਸੰਘ ਹੋਵੀਂ ਸਹਾਈ

********************

                   



                         ਚਲਾਕੀ ਸਿਖੋ


ਧਿਆਨ ਨਾਲ ਸੁਣੋ ਮੇਰੀ ਗੱਲ ਪਿੱਛੋਂ ਨਾ ਪਛਤਾਈਓ

ਸਾਡੀ ਤਾਂ ਓਮਰ ਲੱਗੀ ਬੁਢਾਪੇ ਵਿੱਚ ਸਮਝ ਆਈਓ

ਬੱਚਪਨ ਤੋਂ ਹੀ ਮਾਂ ਬਾਪ ਨੇ ਇਹਿਓ ਸਬੱਕ ਸਿਖਾਇਆ

ਖੁਵਾਇਸ਼ ਨਾ ਰੱਖੋ ਧੰਨ ਦੌਲਤ ਦੀ ਇਹ ਹੈ ਸੱਭ ਮਾਇਆ

ਦੁੱਖ ਨਾ ਦੇਵੋ ਕਿਸੇ ਜੀਵ ਨੂੰ ਸੱਭ ਨਾਲ ਕਰੋ ਪਿਆਰ

ਪੜਾਈ ਕਰਕੇ ਗਿਆਨ ਇੱਕਠਾ ਕਰੋ ਬੇੜਾ ਲੱਗ ਜਾਊ ਪਾਰ

ਇਹ ਸੱਭ ਅਸੀਂ ਦਿੱਲੋਂ ਕੀਤਾ ਸੋਚਿਆ ਦੁਨਿਆ ਲਈ ਹਾਂ ਤਿਆਰ

ਪਰ ਅਸਲੀ ਜੱਗ ਵਿੱਚ ਜਦੋਂ ਪੈਰ ਪਾਇਆ ਡਿਗੇ ਮੂੰਹ ਭਾਰ

ਪੜਾਈ ਨਾ ਕੰਮ ਆਈ ਸ਼ਰਾਫ਼ਤ ਨਾ ਕੰਮ ਆਈ ਨਾ ਰੰਗ ਲਾਇਆ ਪਿਆਰ

ਸੱਭ ਥਾਂ ਮਾਰ ਖਾ ਗਏ ,ਨਾ ਸਾਨੂੰ ਕਰਨੀ ਆਈ ਦੁਨਿਆਦਾਰੀ

ਮਾਯੂਸ ਹੋ ਕੇ ਸੋਚਣ ਬੈਠੇ ਕਿਥੇ ਗੱਲਤ ਗਵਾਈ ਜਵਾਨੀ ਸਾਰੀ

ਸੂਝ ਬੂਝ ਗਿਆਨ ਵੀ ਹਨ ਜ਼ਰੂਰੀ ਪਰ ਬਹੁਤ ਜ਼ਰੂਰੀ ਹੋਸ਼ਿਆਰੀ

ਦਿਮਾਗ ਪੜਾਈ ਸ਼ਰਾਫ਼ਤ ਦੇ ਹੁੰਦੇ , ਅਨਪੱੜ ਕੋਲੋਂ ਬਾਜ਼ੀ ਹਾਰੀ

ਮਿਠਿਆਂ ਗੱਲਾਂ ਕਰਕੇ ਮੇਰੇ ਤੋਂ ਉਹ ਪੈਸੇ ਲੈ ਗਿਆ ਬਟੋਰ

ਮੈਂ ਕਹਾਂ ਕਰਜ਼ ਸੀ ਮੇਰੇ ਸਿਰ ਉਸ ਦਾ ਲੋਕ ਕਹਿਣ ਉਹ ਚੋਰ

ਬਾਰ ਬਾਰ ਧੋਖੇ ਖਾਦੇ ਸਮਝ ਨਾ ਸਕੇ ਲੋਕਾਂ ਦੀ ਚੁਤਰਾਈ

ਬੱਚਣਾ ਅਗਰ ਤੁਸੀਂ ਧੋਖੇ ਤੋਂ ਜੱਗ ਵਿੱਚ ਚਲਾਕੀ ਕਰਨਾ ਸਿੱਖ ਲੌ ਭਾਈ

ਸ਼ਰਾਫ਼ਤ ਪੜਾਈ ਗਿਆਨ ਤੋਂ ਨਾ ਮੁੱਖ ਮੋੜੋ ਪਰ ਨਾਲ ਸਿਖੋ ਚਲਾਕੀ

ਇਸ ਮਾਰੋ ਮਾਰੀ ਜੱਗ ਵਿੱਚ ਚਲਾਕ ਅੱਗੇ ਲੰਘੇ ਪਿੱਛੇ ਰਹਿ ਜਾਣ ਬਾਕੀ

ਜੇ ਤੁਹਾਡੀ ਫ਼ਿਤਰੱਤ ਅਜ਼ਾਜਤ ਦੇਵੇ ਫਿਰ ਚਾਹੇ ਮਾਰੋ ਠੱਗਾ ਠੋਰੀ

ਧੰਨ ਦੌਲਤ ਇੱਕਠੀ ਕਰੋ ਚਾਹੇ ਮਾਰੋ ਡਾਕਾ ਜਾਂ ਕਰੋ ਚੋਰੀ

ਅਗਰ ਅਖੀਰ ਅਪਣੇ ਆਪ ਨਾਲ ਖ਼ੁਸ਼ ਹੋ ਗੱਲ ਮੁਕਦੀ ਏਥੇ ਸਾਰੀ

ਮੈਂ ਅਪਣੀ ਜਿੰਦਗੀ ਨਾਲ ਖ਼ੁਸ਼ ਹਾਂ ਆਤਮਾ ਨਹੀਂ ਅਪਣੀ ਮਾਰੀ

ਜੈਸੀ ਵੀ ਦਿੱਤੀ ਰੱਬ ਨੇ ਜਿੰਦਗੀ ਮੈ ਹਾਂ ਦਿੱਲੋਂ ਉਸ ਦਾ ਅਭਾਰੀ

*************

            










                   ਹੱਲਕਿਆਂ ਫੁਲਕਿਆਂ ਸੋਚਾਂ


ਡੂੰਗਿਆਂ ਸੋਚਾਂ ਨਾ ਸੋਚ ਡੂੰਗੇ ਪਾਣੀ ਵਿੱਚ ਡੁੱਬ ਜਾਵੇਗਾ

ਹੱਥ ਪੱਲੇ ਤੇਰੇ ਕੁੱਛ ਨਹੀਂ ਆਉਣਾ ਬੈਠਾ ਬਾਦ ਪਛਤਾਵੇਗਾ

ਜਵਾਨੀ ਦੀ ਮੌਜ ਮਸਤੀ ਬੁਢਾਪੇ ਦਾ ਸਕੂਨ ਤੂੰ ਗਵਾਵੇਗਾ

ਹੱਲਕਿਆਂ ਫੁੱਲਕਿਆਂ ਸੋਚਾਂ ਤੂੰ ਸੋਚ ਮਜ਼ਾ ਹੱਦ ਦਾ ਪਾਵੇਗਾ

ਰੱਬ ਦੇ ਬਾਰੇ ਸੋਚਣ ਉਹ ਹੀ ਜੋ ਰਤਿਆ ਸੋਹੀ

ਕਰੋੜਾਂ ਵਿੱਚ ਉਹ ਇੱਕ ਹੋਣ ਵਿਰਲੇ ਕੋਈ ਕੋਈ

ਅਗੰਮ ਅਗੋਚਰ ਭਾਵੇਂ ਹੋਵੇਗਾ ਰੱਬ ਫਿਰ ਭੀ ਸਰਬ ਸਮਾਣਾ

ਲੱਭ ਜਾਊ ਤੈਂਨੂੰ ਹਰ ਸ਼ਹਿ ਵਿੱਚ ਜੇ ਮੰਨੇ ਉਸ ਦਾ ਭਾਣਾ

ਮੈਂ ਮੰਨਾ ਰੱਬ ਹਰ ਥਾਂ ਹੈ ਵਸਦਾ

ਬਚਿਆਂ ਦੇ ਹਾਸੇ ਵਿੱਚ ਉਹ ਹੱਸਦਾ

ਬਾਗਾਂ ਵਿੱਚ ਉਹ ਬੁਲਬੁਲ ਗਾਵੇ

ਮੀਂਹ ਤੋਂ ਬਾਦ ਸੱਤ ਰੰਗੀ ਪੀਂਘ ਉਹ ਪਾਵੇ

ਦਿਨ ਨੂੰ ਕਰਮ ਲਈ ਸੂਰਜ ਚਮਕਾਵੇ

ਰਾਤ ਨੂੰ ਮਨ ਮੋਹਣਾ ਚੰਦ ਦਿਖਲਾਵੇ

ਕਿੜੀ ਦੀ ਮਹਿਨਤ ਹਾਥੀ ਦਹਾੜ ਮੋਰ ਨੱਚਵਾਵੇ

ਮੈਂ ਨੂੰ ਤਾਂ ਹਰ ਪੱਲ ਹਰ ਥਾਂ ਉਹ ਨਜ਼ਰ ਆਵੇ

ਏਕਸ ਦੇ ਸੱਬ ਬੱਚੇ ਹਾਂ ਇਹ ਮੈਂ ਹਾਂ ਮੰਨਦਾ

ਬੱਚਿਆਂ ਨਾਤੇ ਸਾਡਾ ਹੱਸਣਾ ਖੇਲਣਾ ਹੱਕ ਹੈ ਬਣਦਾ

ਰੰਝਸ਼ ਨਹੀਂ ਉਹ ਕਿਸੇ ਨਾਲ ਰਖਦਾ ਉਹ ਹੈ ਨਿਰਵੈਰ

ਗੱਲਤਿਆਂ ਤੇਰੀ ਬਖ਼ਸ਼ੇ ਬਖ਼ਸ਼ਣਹਾਰ ਜੇ ਮੰਗੇਂ ਦਿੱਲੋਂ ਉਸ ਤੋਂ ਖੈਰ

ਲੱਭ ਨਾ ਉਸ ਨੂੰ ਡੂੰਗੀ ਸੋਚ ਵਿੱਚ ਨਾ ਫਰੋਲ ਜਾਦਾ ਗ੍ੰਥਾਂ ਦੇ ਪੰਨੇ

ਸਮਝ ਜਾਵੇਂ ਉਹ ਤੇਰੇ ਵਿੱਚ ਵੱਸਦਾ ਜੇ ਤੂੰ ਅਪਣੇ ਮੰਨ ਦੀ ਮੰਨੇ

ਚੌਰਾਸੀ ਦੇ ਚੱਕਰ ਪਤਾ ਨਹੀਂ ਕੱਦ ਪਾਵੇਂ ਫਿਰ ਇਸ ਜੂਨੇ ਪੈਰ

ਸੋ ਹੱਸਦੇ ਖੇਡਦੇ ਕਰ ਜਾ ਇਸ ਸੰਸਾਰ ਦੀ ਸੈਰ

ਮੰਗ ਸਰਬੱਤ ਦਾ ਭੱਲਾ ਚੱਲੀਂ ਸੱਚੇ ਰਾਹ

ਡੂੰਗਾ ਨਾ ਸੋਚ ,ਜੀ ਹੋ ਕੇ ਥੋੜਾ ਬੇ-ਪਰਵਾਹ

ਮਿਠੱਤ ਨੀਵੀਂ ਮੰਨ ਕੇ ਚੱਲੀਂ ਹੌਓਮੇ ਨੂੰ ਦੇਵੀਂ ਦਫ਼ਨਾਹ

ਸਿਮਰਨ ਕਰੀਂ ਤੇ ਰਹੀਂ ਵਿੱਚ ਉਸ ਦੀ ਰਜ਼ਾ

**************





                     





                         ਦੁਨਿਆਂਦਾਰੀ

 


ਦੁਨਿਆਂ ਵਿੱਚ ਰਹਿਣਾ ਤਾਂ ਦੁਨਿਆਦਾਰੀ ਸਿੱਖ ਲੈ

ਨਹੀਂ ਜਿੰਦਗੀ ਵਿੱਚ ਮਾਰ ਖਾਂਵੇਂਗਾ ਇਹ ਲਿੱਖ ਲੈ

ਸੱਚ ਨੂੰ ਨਹੀਂ ਅੱਜ ਕੋਈ ਸੱਚ ਜਾਣਦਾ

ਝੂਠ ਹੀ ਬਣਿਆਂ ਸਹਾਰਾ ਜਹਾਨ ਦਾ

ਤੇਰੇ ਸੱਚ ਨੂੰ ਝੂਠ ਦੀ ਤਕੜੀ ਤੇ ਤੋਲਕੇ

ਕਢੇਗੀ ਦੁਨਿਆ ਮਤਲੱਵ ਹੋਰ ਫ਼ਰੋਲਕੇ

ਨਾ ਕੋਈ ਸ਼ਰੀਫ਼  ਨਾ ਸ਼ਰਾਫ਼ੱਤ ਕੋਈ ਝੱਲ ਦਾ

ਆਇਆ ਹੈ ਜ਼ਮਾਨਾ ਹੰਕਾਰੀ ਬੱਲ ਦਾ

ਨਮਰੱਤਾ ਨਹੀਂ ਕਿਸੇ ਨੂੰ ਚੰਗੀ ਲੱਗਦੀ

ਹੌਓਮਾ ਹੀ ਹੈ ਅੱਜ ਕੱਲ ਰੀਤ ਜੱਗ ਦੀ

ਠੰਢੇ ਸੁਭਾਹ ਨੂੰ ਦੁਨਿਆਂ ਕਮਜ਼ੋਰੀ ਸਮਝੇ

ਡਰਨ ਸਾਰੇ ਉਸ ਤੋਂ ਜੋ ਮੂੰਹੋਂ ਗੋਲਾ ਬਰਸੇ

ਯਾਰ ਨਹੀਂ ਰਿਹਾ ਹੁਣ ਕੋਈ ਯਾਰ ਦਾ

ਦਿੱਲਾਂ ਵਿੱਚੋਂ ਮਿਟਿਆ ਨਾਮ ਪਿਆਰ ਦਾ

ਸਾਕ ਸੰਬੰਧ ਕੱਲਯੁੱਗੇ ਫਿਕਾ ਲੱਗਦਾ

ਸੋਚਣ ਮੇਰੇ ਲਈ ਰਿਸ਼ਤਿਆਂ ਵਿੱਚ ਕੀ ਲੱਭ ਦਾ

ਰੱਬ ਦਾ ਭੌਹ ਬੀਵੀ ਨਾਲ ਪਿਆਰ ਕਰ ਕਹਿਣ ਫ਼ਰਿਸ਼ਤ

ਇਹੀਓ ਦੋ ਰਿਸ਼ਤੇ ਰਹਿ ਗਏ ਨਹੀਂ ਕੋਈ ਹੋਰ ਰਿਸ਼ਤੇ

             ਬਾਬਾ ਦੀ ਸਿਖਿਆ(ਬਾਬੇ ਦਾ ਸਿੱਖ)


ਮੇਰੀ ਮੰਨੇ ਬਣ ਸਿਆਣਾ

ਉਸ ਦਾ ਤੂੰ ਮੰਨ ਲੈ ਭਾਣਾ

ਜਿੰਦ ਲਵੇਂ ਅਪਣੀ ਸੁਧਾਰ

ਬੇੜਾ ਤੇਰਾ ਲੱਗ ਜਾਊ ਪਾਰ

ਕੀੜੀ ਦਾ ਦਾਤਾ ਹਾਥੀ ਦਾ ਦਾਤਾ

ਤੇਰਾ ਮੇਰਾ ਸੱਭ ਦਾ ਪਿਤਾ ਤੇ ਮਾਤਾ

ਮੰਗ ਉਸ ਤੋਂ ਅਪਣਾ ਹੱਥ ਪਸਾਰ

ਉਸ ਘਰ ਸੱਭ ਕੁੱਛ ਉਹ ਹੈ ਦਾਤਾਰ

ਗੱਲਤੀ ਅਪਣੀ ਮੰਨ ਮੰਗ ਉਸ ਤੋਂ ਖੈਰ

ਬਖ਼ਸ਼ ਦਵੇਗਾ ਤੈਂਨੂੰ ਉਹ ਹੈ ਨਿਰਵੈਰ

ਆਪ ਹੀ ਹੈ ਉਸ ਨੇ ਸੱਭ ਸਜਾਇਆ

ਹਰ ਥਾਂ ਹਰ ਵੇਲੇ ਉਹ ਹੈ ਸਰਬ ਸਮਾਇਆ

ਸਿੱਖ ਜੋ ਸੀ ਬਾਬੇ ਨੇ ਸਿਖਾਇਆ

ਅਮੱਲ ਕਰ ਜੋ ਉਸ ਨੇ ਦਰਸਾਇਆ

ਸੱਭਨਾ ਜੀਆਂ ਨਾਲ ਕਰ ਪਿਆਰ

ਸੱਭ ਦਾ ਹੈ ਸਿਰਫ ਇੱਕ  ਕਰਤਾਰ

ਕਿਰਤ ਕਰ ਤੂੰ ਕਰੀਂ ਕਮਾਈ

ਹਰਾਮ ਦਾ ਤਿੱਲ ਨਾ ਖਾਈਂ

ਵੰਡ ਸ਼ੱਕ ਜੋ ਹੈ ਤੇਰੇ ਪਾਸ

ਸੱਭ ਦੇ ਭੱਲੇ ਲਈ ਕਰ ਅਰਦਾਸ

ਨਾਮ ਜੱਪ ਤੂੰ ਉਸ ਦਾ ਦਿੱਲੋਂ

 ਚੱਕਰ ਚੌਰਾਸੀ ਤੋਂ ਮੁਕਤੀ ਮਿਲੂ

************

               











                     ਕਿਸਮੱਤ ਅਪਣੀ ਅਪਣੀ


ਕਿਸੇ ਲਈ ਜਿੰਦਗੀ ਖੇਲ ਖਲੌਣਾ

ਕਇਆਂ ਲਈ ਇਹ ਰੋਣਾ ਧੋਣਾ

ਕਿਸੇ ਸਿਰ ਬਾਪੂ ਤੇ ਮਾਂਵਾਂ

ਮਾਨਣ ਉਹ ਠੰਡਿਆਂ ਛਾਂਵਾਂ

ਕਈ ਅਨਾਥ ਬੇ-ਘਰ ਘੁਮੇ

ਕੋਈ ਵੀ ਉੱਨਾਂ ਦਾ ਮੱਥਾ ਨਾ ਚੁਮੇ

ਕੋਈ ਮਹਿਲਾਂ ਵਿੱਚ ਮੌਜ ਓੜੌਣ

ਕਈ ਰੜੀ ਸੜਕਾਂ ਤੇ ਸੌਣ

ਕਈਆਂ ਦੀ ਕਿਸਮੱਤ ਵਿੱਚ ਮੇਵੇ

ਕਇਆਂ ਨੂੰ ਉਹ ਰੁਖੀ ਰੋਟੀ ਨਾ ਦੇਵੇ

ਕਇਆਂ ਕੋਲ ਸੌ ਜੋੜੇ ਚੰਗੇ ਤੋਂ ਚੰਗੇ

ਕਈ ਫਿਰਦੇ ਜੱਗ ਵਿੱਚ ਪੈਰੋਂ ਨੰਗੇ

ਕਪੜਿਆਂ ਨਾਲ ਕਿਸੇ ਦੀ ਭਰੀ ਅਲਮਾਰੀ

ਕਇਆਂ ਦੇ ਨਸੀਬੇ ਇੱਕ ਫਟੀ ਚੱਡੀ ਸਾਰੀ

ਕਿਸੇ ਦੀ ਤਜੌਰੀ ਪੈਸੇ ਨਾਲ ਭਾਰੀ

ਕਈ ਇੱਕ ਪੈਸੇ ਲਈ ਫਿਰਨ ਭਿਖਾਰੀ

ਕੋਈ ਕੁਫ਼ਰ ਤੋਲ ਐਸ਼ ਕਰ ਜਾਵੇ

ਕੋਈ ਕੜੀ ਮਹਿਨਤ ਕਰ ਭੁੱਖਾ ਮਰ ਜਾਵੇ

ਕਇਆਂ ਨੂੰ ਤੁਰਦੇ ਫਿਰਦੇ ਮੌਤ ਆ ਜਾਂਦੀ

ਕਇਆਂ ਨੂੰ ਬਿਮਾਰੀ ਹੌਲੀ ਹੌਲੀ ਖਾਂਦੀ

ਅਪਣੇ ਬਾਰਕਾਂ ਵਿੱਚ ਉਸ ਫ਼ਰਕ ਕਿਓਂ ਕੀਤਾ

ਇੱਕ ਨੂੰ ਬਖ਼ਸ਼ੀਸ਼ ਇੱਕ ਦਾ ਸਖੱਤ ਇਮਤਿਹਾਨ ਲੀਤਾ

ਇੱਕ ਬੱਚੇ ਨੇ ਚੰਗੀ ਇੱਕ ਨੇ ਮਾੜੀ ਕਿਸਮੱਤ ਪਾਈ

ਇੱਕ ਹੀ ਪਿਤਾ ਦੇ ਬੱਚਿਆਂ ਵਿੱਚ ਵਿਤਰਾ ਸਮਝ ਨਾ ਆਈ

ਕੀ ਪਿੱਛਲੇ ਕਿਸੇ ਜਨਮ ਦਾ ਕਰਮ ਇਸ ਜੂਨੇ ਪਾਇਆ

ਉਹ ਹੀ ਜਾਣੇ ਜਿਸ ਰਚੀ ਰਚਨਾ ਤੇ ਬਣਾਈ ਮਾਇਆ 

******************

 

                  









                        ਉਹ ਹੀ ਉਹ


ਉਹ ਹੀ  ਸੱਭ ਸੱਭ ਕੁੱਛ ਹੀ ਉਹ 

ਉਸ ਬਿਨ ਨਹੀਂ ਕੁੱਛ ਹੋਰ


ਏਧਰ ਵੀ ਉਹ ਓਧਰ ਵੀ ਉਹ

ਨੀਚੇ ਵੀ ਉਹ ਓਪਰ ਵੀ ਉਹ

ਆਰ ਵੀ ਉਹ ਪਾਰ ਵੀ ਉਹ

ਆਸੇ ਪਾਸੇ ਵਿੱਚਕਾਰ ਵੀ ਉਹ

ਬਾਹਰ ਵੀ ਉਹ ਅੰਦਰ ਵੀ ਉਹ

ਸੂਰਜ ਵੀ ਉਹ ਚੰਦਰ ਵੀ ਉਹ


ਬਣਿਆਂ ਮੈਂ ਬਣੌਨ ਵਾਲਾ ਉਹ

ਖਾਂਵਾਂ ਮੈਂ ਖਲੌਣ ਵਾਲਾ ਉਹ

ਕਰਾਂ ਮੈਂ ਕਰੌਣ ਵਾਲਾ ਉਹ

ਸੋਚਾਂ ਮੈਂ ਸੋਚ ਦੇਵੇ ਉਹ

ਆਦਤ ਮੇਰੀ ਜ਼ਮੀਰ ਦੇਵੇ ਉਹ

ਸਾਹ ਵੀ ਉਹ ਜਾਨ ਵੀ ਉਹ 

 ਸ਼ਰੀਰ ਵੀ ਉਹ ਪਾ੍ਣ ਵੀ ਉਹ


ਨਫ਼ਰੱਤ ਵੀ ਉਹ ਪਰੀਤ ਵੀ ਉਹ

ਦੁਸ਼ਮਨ ਵੀ ਉਹ ਮੀਤ ਵੀ ਉਹ

ਹਾਰ ਵੀ ਉਹ ਜੀਤ ਵੀ ਉਹ 

ਸੁਰ ਵੀ ਉਹ ਗੀਤ ਵੀ ਉਹ

ਗਰੀਬ ਵੀ ਉਹ ਅਮੀਰ ਵੀ ਉਹ

ਸ਼ੈਤਾਨ ਵੀ ਉਹ ਸ਼ਰੀਫ਼ ਵੀ ਉਹ


ਜੱਗ ਵੀ ਉਹ ਜਹਾਨ ਵੀ ਉਹ

ਧਿਆਨ ਵੀ ਉਹ ਗਿਆਨ ਵੀ ਉਹ

ਚਿੰਤੱਕ ਮੇਰਾ ਉਹ ਬੇ-ਪਰਵਾਹ ਵੀ ਉਹ

ਮੇਰੀ ਮੰਜ਼ਲ ਵੀ ਉਹ ਮੇਰਾ ਰਾਹ ਵੀ ਉਹ


ਮਨਮੁੱਖ ਵੀ ਉਹ ਗੁਰਮੁੱਖ ਵੀ ਉਹ 

ਮੇਰਾ ਦੁੱਖ ਵੀ ਉਹ ਮੇਰਾ ਸੁੱਖ ਵੀ ਉਹ

ਯਾਰ ਵੀ ਉਹ ਪਿਆਰ ਵੀ ਉਹ

ਮਾਤ ਪਿਤਾ ਪਾਲਣ ਹਾਰ ਵੀ ਉਹ


ਦਿਨ ਵੀ ਉਹ ਰਾਤ ਵੀ ਉਹ

ਕਾਇਆ ਵੀ ਉਹ ਕਾਇਆਨਾਤ ਵੀ ਉਹ

ਧਰਤੀ ਵੀ ਉਹ ਆਕਾਸ਼ ਵੀ ਉਹ

ਹਨੇਰਾ ਵੀ ਉਹ ਪ੍ਕਾਸ਼ ਵੀ ਉਹ


ਅੱਗ ਵੀ ਉਹ ਤਾਂ ਸੇਕ ਵੀ ਉਹ

ਏਕ ਵੀ ਉਹ ਅਨੇਕ ਵੀ ਉਹ

ਪੂਰਾ ਵੀ ਉਹ ਬੇ-ਅੰਤ ਵੀ ਉਹ

ਸ਼ੂਰੂਆਤ ਵੀ ਉਹ ਅੰਤ ਵੀ ਉਹ


ਅਵਤਾਰ ਵੀ ਉਹ ਕਰਤਾਰ ਵੀ ਉਹ

ਨਿਰਭੌਹ ਵੀ ਉਹ ਨਿਰਵੇਰ ਵੀ ਉਹ

ਸਿ੍ਸ਼ਟੀ ਦਾ ਰੂਪ ਵੀ ਉਹ ਰੰਗ ਵੀ ਉਹ

ਸਿਰਜਣਹਾਰ ਵੀ ਉਹ ਸੈਭੰਗ ਵੀ ਉਹ


ਇਹ ਉਸ ਦਾ ਹੁਕਮ ਉਸ ਦਾ ਹੈ ਭਾਣਾ


ਅੰਤ ਸੱਭ ਨੇ ਹੈ ਉਸ ਵਿੱਚ ਸਮਾਣਾ

***************

 





                     ਜਿੰਦਗੀ ਦਾ ਜੀਣਾ


ਕੋਈ ਕਹੇ ਜਿੰਦਗੀ ਖੇਲ ਤਮਾਸ਼ਾ

ਕੋਈ ਕਹੇ ਨਾਟੱਕ ਜਿਸ ਵਿੱਚ ਰੋਣ  ਤੇ ਹਾਸਾ

ਕਿਸ ਨੇ ਲਿਖੀ ਇਹ ਤੁਹਾਡੀ ਕਹਾਣੀ

ਮੈਂ ਅਨਜਾਣ ਤੇ ਤੂੰ ਵੀ ਨਾ ਜਾਣੀ

ਕਿੱਥੋਂ ਆਈ ਕਿੱਥੇ ਹੈ ਜਾਣੀ

ਕਿੱਥੇ ਲਿਖਿਆ ਤੇਰਾ ਦਾਣਾ ਪਾਣੀ

ਕੁੱਦਰੱਤ ਨੇ ਇਹ ਖੇਲ ਬਣਾਇਆ

ਤੈਂਨੂੰ ਇੱਕ ਔਰਤ ਨੇ ਜਾਇਆ

ਬੱਚਪਨ ਖੇਡਿਆ ਮਾਂ ਦੀ ਛਾਂਵੇਂ

ਬਾਪੂ ਦੇ ਸਿਰ ਚੰਗੇ ਦਿੱਨ ਮਾਣੇ

ਜਵਾਨੀ ਦੀ ਤੇਰੇ ਤੇ ਓਮਰ ਆਈ

ਕਰਨੀ ਪਈ ਸਖਤ ਪੜਾਈ

ਗਿ੍ਸਥੀ ਵਿੱਚ ਪੈਰ ਤੂੰ ਪਾਇਆ

ਮਾਪੇ ਦਾ ਸੀ ਫ਼ਰਜ਼ ਨਿਭਾਇਆ

ਮਹਿਨੱਤ ਕੰਜੂਸੀ ਕਰ ਘਰ ਬਣਾਇਆ

ਬੱਚੇ ਅਪਣੀ ਕਿਸਮੱਤ ਲੈ ਚੱਲੇ

ਹੁਣ ਤੁਸੀਂ ਰਹਿ ਗਏ ਇਕੱਲੇ

ਜਿੰਦਗੀ ਨੇ ਬਹੁਤ ਰੰਗ ਵਖਾਇਆ

ਕਦੀ ਹੱਸਾਇਆ ਕਦੀ ਰੁਲਾਇਆ

ਦੁੱਖ ਵੀ ਝੇਲਿਆ ਸੁੱਖ ਵੀ ਪਾਇਆ

ਕੁੱਛ ਗਵਾਇਆ ਪਰ ਬਹੁਤਾ ਪਾਇਆ

ਖਿੜੇ ਮੱਥੇ ਸਵੀਕਾਰਿਆ ਜੋ ਹੱਥ ਵਿੱਚ ਆਇਆ

ਇਹ ਵੀ ਮੈਂ ਸਮਝਾਂ ਉਸ ਦੀ ਮਾਇਆ

ਸ਼ੁਕਰਾਨਾ ਕਰਨ ਦੀ ਕੋਸ਼ਿਸ਼ ਮੈਂ ਕਰਾਂ

ਬੁਢਾਪੇ ਬੈਠਾ ਨਾਮ ਮੈਂ ਉਸ ਦਾ ਜਪਾਂ

ਲੋਕ ਕਹਿਣ ਤੇਰੀ ਮਹਿਨੱਤ ਫੱਲ ਲਾਈ

ਮੈਂ ਮੰਨਾ ਚੰਗੀ ਕਿਸਮੱਤ ਸੀ ਮੈਂ ਲਿਖਵਾਈ 

*************

                   








                          ਛੁਪਣ ਛੁਪਾਈ


  ਛੁਪਣ ਛੁਪਾਈ ਦਾ ਖੇਲ ਨਰਾਲਾ

ਖੇਲੇ ਬੱਚਾ ਖੇਲੇ ਉਮਰ ਵਾਲਾ

ਬੱਚਪਨ ਵਿੱਚ ਸੀ ਦਿੱਲ ਸਾਫ਼ 

ਛੁਪਣ ਦਾ ਸੀ ਅਗੱਲ ਹਿਸਾਬ

ਛੁਪਣ ਲਈ ਜੱਦ ਮਾਪੇ ਸੀ ਕਹਿੰਦੇ

 ਅੱਖਾਂ ਬੰਦ ਕਰ ਸਾਮੱਣੇ ਬਹਿੰਦੇ

ਜਵਾਨੀ ਵਿੱਚ ਵੀ ਬੰਦਾ ਖੇਲੇ ਛੁਪਣ ਛੁਪਾਈ

ਪਰ ਖੇਲ ਇਹ ਵੱਖਰੀ ਖੇਲਣ ਨਾਲ ਚੁਤਰਾਈ

ਫ਼ਰੇਬ ਨਾਲ ਧੰਨ ਕਰਨ ਕੱਠਾ ਮੰਨਣ ਇਹ ਵੱਡਿਆਈ

ਪਾਪ ਛਪੌਣ ਲਈ ਝੂਠ ਨੂੰ ਬਨੌਣ ਸਹਾਈ

ਵਡੇਰੀ ਉਮਰੇ ਬੈਠ ਸੋਚਣ ਕੀ ਜਿੰਦ ਠੀਕ ਨਿਭਾਈ

ਖੇਲ ਜੋ ਸੀ ਮੈਂ ਖੇਡੇ ਕੀ ਉਹ ਠੀਕ ਸੀ ਭਾਈ

ਗਲਤਿਆਂ ਜੋ ਜਾਣ ਕੇ ਕੀਤੀਆਂ ਕੀ ਮੈਂ ਹਰਜ਼ਾਈ

ਕਿਤਾਬ ਖੇਲ ਦੇ ਅਸੂਲਾਂ ਦੀ ਮੈਂਨੂ ਕਿਸੇ ਨਾ ਦਿਖਲਾਈ

ਪਛਤਾਵਾ ਨਹੀਂ ਖੇਲ ਖੇਲੀ ਸੀ ਰੱਖ ਦਿੱਲ ਵਿੱਚ ਸਫ਼ਾਈ

ਰੱਬ ਜਾਣੀ ਜਾਣ ਨਹੀਂ ਖੇਲ ਸਕਦੇ ਉਸ ਨਾਲ ਛੁਪਣ ਛੁਪਾਈ

**************

  


                ਪਹੁੰਚਾ ਬੰਦਾ  ਰਾਹੀ ਬੰਦਾ

 

ਅਸੀਂ ਨਹੀਂ ਆਂ ਰਾਹ ਦੇ ਬੰਦੇ 

ਅਸੀਂ ਤਾਂ ਹਾਂ ਪਹੁੰਚੇ ਹੋਏ ਬੰਦੇ

ਕਰਦੇ ਨਹੀਂ ਮੰਜ਼ਲ ਪਿੱਛੇ ਦੌੜ ਭਜਾਈ

ਜਿੱਥੇ ਪਹੁੰਚੇ ਉਹ ਹੀ ਮੰਜ਼ਲ ਬਣਾਈ

ਗੱਡੀ ਨਾ ਹੋਵੇ ਖਰਾਬ ਰਾਹੀ ਘਭਰਾਵੇ

ਸੋਚ ਡਰੇ ਸ਼ਾਇਦ ਉਹ ਪਹੁੰਚ ਨਾ ਪਾਏ

ਫਿਕਰਾਂ ਵਿੱਚ ਰਾਤ ਉਸੇ ਨੀਂਦ ਨਾ ਆਵੇ

ਜਿੰਦਗੀ ਦੇ ਤਨਾਵ ਨਾਲ ਦਬਿਆ ਜਾਵੇ

ਪਹੁੰਚਾ ਹੋਇਆ ਹੈ ਪਹੁੰਚਾ ਅਪਣੇ ਟਿਕਾਣੇ

ਮੌਜ ਮਸਤੀ ਨਾਲ ਉਹ ਜਿੰਦਗੀ ਮਾਣੇ

ਤਨਾਵ ਕੀ ਹੁੰਦੇ ਉਸ ਦੀ ਬਲਾ ਜਾਣੇ

ਗੂੜੀ ਨੀਂਦ ਸੌਂਵੇਂ ਲੈ ਕਰ ਖ਼ੁਸ਼ੀ ਸਰਹਾਣੇ

ਰਾਹੀ ਰਾਹ ਵਿੱਚ ਧੰਨ ਦੌਲੱਤ ਪਿੱਛੇ ਨੱਸੇ

ਸ਼ੌਰਤ ਲਈ ਰਵੇ ਹਮੇਸ਼ਾ  ਕਰਮ ਕੱਸੇ

ਰੋਂਦਾ ਰਹੇ ਚੀਜ਼ਾਂ ਲਈ ਕਿਆਮੱਤ ਬਾਦ ਹੱਸੇ

ਜਿਵਾਨੀ ਅਸਮਾਨ ਉੜੇ ਬੁਢਾਪੇ ਬਹਿਣ ਹੋ ਬੇ-ਵੱਸੇ

ਪਹੁੰਚੇ ਹੋਏ ਦਿੱਲ ਨੂੰ ਦੌਲਤ ਨਾ ਭਾਏ

ਸ਼ੌਰਤ ਨੂੰ ਵੀ ਉਹ ਕਦੀ ਨਾ ਚਾਹੇ

ਮੌਜ ਵਿੱਚ ਹੱਸਦੇ ਹੱਸਦੇ ਜਿੰਦ ਬਤਾਏ

ਜਿਵਾਨੀ ਦੀ ਮਹਿਨੱਤ ਬੁਢਾਪੇ ਸੁੱਖ ਲਾਏ

ਰਾਹ ਵਾਲੇ ਰਾਹ ਵਿੱਚ ਦੂਜੇ ਰਾਹਿਆਂ ਨਾਲ ਲੱੜਦੇ

ਬਾਕੀਆਂ ਨੂੰ ਵੇੱਖ ਈਰਖਾ ਵਿੱਚ ਸੜਦੇ

ਤਿਹਾਏ ਨੂੰ ਪਾਣੀ ਭੁੱਖੇ ਨੂੰ ਰੋਟੀ ਦੇਂਦੇ ਮਰਦੇ

ਦਿੱਲੀਂ ਨਫ਼ਰੱਤ ਕਿਸੇ ਪਿਆਰ ਨਹੀਂ ਕਰਦੇ

ਪਹੁੰਚਾ ਹੋਇਆ ਇੱਨਾਂ ਬਲਾਂਵਾਂ ਤੋਂ ਦੂਰ

ਅਪਣੀ ਹੋਰਾਂ ਦੀ ਖ਼ੁਸ਼ੀ ਵਿੱਚ ਮਸਰੂਫ਼

ਦਇਆਵਾਨ ਕਰਨ ਜ਼ਰੂਰੱਤਮੰਦ ਦੀ ਮਦੱਦ ਜ਼ਰੂਰ

ਅਰਦਾਸ ਰੱਬ ਅੱਗੇ ਕਰਨ ਸੱਭ ਨੂੰ ਸੁਖੀ ਰਖੀਂ ਹਜ਼ੂਰ

**************




                 





                       ਜੀਵਨ ਸਾਰ


ਕੀ ਕਰਾਂ 

ਦਿੱਲੋਂ ਡਰਾਂ

ਡੋਲ ਰਿਹਾ ਮੈਂ ਮੰਝਦਾਰ

ਮੈਂ ਹੰਬਾ

ਦਿੱਲੋਂ ਕੰਬਾਂ

ਕੋਈ ਕਾਰ ਨਾ ਪਾਇਆ ਸਾਰ

ਪੈਸੇ ਪਿੱਛੇ 

ਅਸੀਂ ਨੱਸੇ

ਅੰਤ ਪੈਸਾ ਕੰਮ ਨਾ ਆਇਆ

ਪੁੰਨ ਵੀ ਕੀਤੇ

ਪਾਪ ਵੀ ਕੀਤੇ

ਠੀਕ ਗਲੱਤ ਸਮਝ ਨਾ ਪਾਇਆ

ਨਫ਼ਰੱਤ ਕੀਤੀ 

ਪਿਆਰ ਵੀ ਕੀਤਾ

ਪਰ ਕੋਈ ਦਿੱਲ ਨਹੀਂ ਦੁਖਾਇਆ

ਵੇਹਲੇ ਨਹੀਂ ਬੈਠੇ

ਮਹਿਨੱਤ ਕੀਤੀ

ਹੱਕ ਦਾ ਕਮਾਇਆ ਹੱਕ ਦਾ ਖਾਇਆ

ਜਿਵਾਨੀ ਜੋਰ 

ਹੁਣ ਕਮਜ਼ੋਰ

ਬਹੁਤ ਜਲਦੀ ਬੁਢਾਪਾ ਆਇਆ

ਕੀ ਕੀਤਾ

ਜੀਵਨ ਬੀਤਾ

ਵਿਅਰਥ ਗਿਆ ਜਾਂ ਸਾਰ ਆਇਆ

ਅੱਗਾ ਨੇੜੇ 

ਪਿੱਛਾ ਦੂਰ

ਸੋਚਕੇ ਮੰਨ ਘੱਭਰਾਇਆ

ਇਹ ਮੇਰਾ

ਇਹ ਮੈਂ ਕੀਤਾ

ਕਰਨ ਵਾਲੇ ਨੂੰ ਭੁੱਲਾਇਆ

ਨਹੀਂ ਧਿਆਇਆ

ਹੁਣ ਪੱਛਤਾਇਆ

ਉਸ ਮਿਲਣ ਦਾ ਵਕਤ ਆਇਆ

ਦਿਨੇ ਭੁੱਲਾ

ਰਾਤ ਘਰ ਆਇਆ

ਬਖ਼ਸ਼ ਮੈਂਨੂੰ ਬਖ਼ਸ਼ਨਹਾਰ

ਮੇਰੀ ਅਰਦਾਸ 

ਰੱਖੀਂ ਪਾਸ

ਸੱਭ ਦਾ ਤੂੰ ਇੱਕ ਰਖੱਣਹਾਰ

*************

                               ਜੋ ਹੋਣਾ ਉਹ ਹੀ ਹੋਣਾ

 

ਜੋ ਹੈ ਹੋਣਾ ਉਹ ਹੀ ਹੈ ਹੋਣਾ

ਸੱਭ ਸਿਆਂਣਿਆਂ ਦਾ ਹੈ ਕਹਿਣਾ

ਫ਼ਜ਼ੂਲ ਫ਼ਿਕਰ ਨਾ ਨਹੀਂ ਬਦਲ ਜਾਣਾ

ਜੋ ਹੈ ਅਕਾਲ ਪੁਰਖ ਦਾ ਲਿਖਿਆ ਭਾਣਾ

ਫ਼ਿਕਰ ਨਾਲ ਨਹੀਂ ਬਣਨਾ ਕੁੱਛ

ਜੋ ਹੈ ਕੋਲ ਉਸ ਵਿੱਚ ਰਹਿ ਖ਼ੁੱਸ਼

ਕੀ ਹੋਇਆ ਜੇ ਅੱਜ ਨਹੀਂ ਸਰਮਾਈ

ਧੰਨ ਦੌਲੱਤ ਤਾਂ ਹੈ ਆਈ ਜਾਈ

ਅੱਜ ਉਹ ਤੇਰੇ ਕੋਲ ਕੱਲ ਹੈ ਪਰਾਈ

ਬੱਚਪਨ ਜਵਾਨੀ ਹੈ ਕੁੱਛ ਦਿਨ ਦੇ ਗਹਿਣੇ

ਬੁਢਾਪੇ ਦੇ ਰੋਗ ਤੇ ਬੇ-ਵੱਸੀ ਹੈ ਸਹਿਣੇ ਪੈਣੇ

ਸ਼ੌਰਤ ਰੋਬ ਠਾਠ ਹੈ ਸੱਭ ਫੋਕੇ ਚਾਨਣ

ਮਾੜੀ ਕਿਸਮੱਤ ਵਿੱਚ ਨਾ ਕੰਮ ਆਵਣ

ਫਿਕਰ ਕਰ ਤੂੰ ਕਿਓਂ ਲਹੂ ਸੁਕਾਂਵੇਂ

ਅੱਜ ਦੇ ਪੱਲ ਦਾ ਵੀ ਮਜ਼ਾ ਗਵਾਵੇਂ

ਕੱਲ ਦਾ ਅਫ਼ਸੋਸ ਕੱਲ ਦਾ ਡਰ ਐਂਵੇਂ ਖਾਂਵੇਂ

ਬੇਕਾਰ ਹੈ ਜੱਦ ਤੂੰ ਕੁੱਛ ਕਰ ਨਾ ਪਾਂਵੇਂ

ਫਿਕਰ ਨਾ ਕਰ ਸੋਚ ਕੇ ਚੱਲ

ਤੇਰੇ ਸੱਭ ਮਸਲੇ ਉਹ ਕਰੂਗਾ ਹੱਲ

ਜਿਸ ਨੇ ਇਹ ਬਣਾਈ ਮਾਇਆ

ਜਿਸ ਨੇ ਤੈਂਨੂੰ ਇਸ ਜੂਨੇ ਪਾਇਆ

ਫਿਕਰ ਤੇਰੀ ਹੈ ਉਸ ਤਾਂਈਂ

ਉਹ ਮਾਤ ਪਿਤਾ ਤੇਰਾ ਸਾਂਈਂ

ਦਿੱਲੋਂ ਅਰਦਾਸ ਕਰ ਕਿ ਮੈਂਨੂੰ ਬਚਾਈਂ

ਉਹ ਹੋਵੇਗਾ ਤੇਰਾ ਅੰਗ ਸੰਘ ਸਹਾਈ

ਸਰਬ ਸਮਾਣਾ ਸੱਭ ਦੀ ਚਿੰਨਤਾ ਉਸ ਪਾਸ

ਸੱਚੇ ਮੰਨ ਕਰ  ਅਰਦਾਸ ਕਾਰਜ ਆਉਣਗੇ ਤੇਰੇ ਰਾਸ

                         *****

ਬਾਰੀਂ ਵਰਸੀਂ ਖਟੱਣ ਗਿਆ ਖੱਟ ਲਿਆਂਦਾ ਗਲਾਫ

ਜੱਗ ਤੋਂ ਨਹੀਂ ਡਰਦੇ ਹੁੰਦੇ ਦਿੱਲ ਜਿਨਾਂ ਦੇ ਸਾਫ

                           *****

ਬਾਰੀਂ ਵਰਸੀਂ ਖੱਟਣ ਗਿਆ ਖੱਟ ਲਿਆਂਦੀ ਤਾਰ

ਸੱਭ ਜੀ ਇੱਕੋ ਜਹੇ ਤੇ ਹੈ ਸੱਬਨਾ ਦਾ ਇੱਕ ਕਰਤਾਰ

                        *****

ਬਾਰੀਂ ਵਰਸੀਂ ਖੱਟਣ ਗਿਆ ਖੱਟ ਲਿਆਂਦਾ ਤਾਣਾ

ਬੇੜਾ ਤੇਰੇ ਪਾਰ ਹੋ ਜਾਊ ਜੇ ਮੰਨੇ ਦਿੱਲੋਂ ਉਸ ਦਾ ਭਾਣਾ

                            *****

ਬਾਰੀਂ ਵਰਸੀਂ ਖੱਟਣ ਗਿਆ ਖੱਟ ਲਿਆਂ ਦਾ ਤਲਾ

ਨਫ਼ਰੱਤ ਨਾ ਕਰ  ਕਿਸੇ ਜੀ ਨਾਲ ਮੰਗ ਸਰਬੱਤ ਦਾ ਭਲਾ

************

                     ਚੰਗੇ ਮੰਦੇ


ਦਿਨ ਨਹੀਂ ਕਦੀ ਹੁੰਦੇ ਮੰਦੇ

ਕੱਲ ਚੰਗੇ ਅੱਜ ਚੰਗੇ ਕੱਲ ਨੂੰ ਵੀ ਹੋਣਗੇ ਚੰਗੇ

ਹੁੰਦੇ ਸਿਰਫ਼ ਮੰਦੇ ਬੰਦੇ

ਕਈ ਮੋਟੇ ਕਈ ਮਾੜੇ ਬੰਦੇ

ਕਈ ਹੱਸਮੁੱਖ ਕਈ ਗੁਸੇ ਸਾੜੇ ਬੰਦੇ

ਆਦੱਤ ਤੋਂ ਕਈ ਮੰਦੇ ਬੰਦੇ

ਕਈ ਕਪੜਿਓਂ ਕਈ ਸ਼ਰੀਰੋਂ ਗੰਦੇ

ਕਈ ਸਿਕੰਦਰ ਕਈ ਹਾਰੇ ਬੰਦੇ

ਕਈ ਨਫ਼ਰੱਤ ਭੱਰੇ ਕਈ ਪਿਆਰੇ ਬੰਦੇ

ਕਈ ਅਮੀਰ ਕਈ ਗਰੀਬ ਬੰਦੇ

ਕਈ ਮਹਾਤੱੜ ਕਈ ਖ਼ੁਸ਼ ਨਸੀਬ ਬੰਦੇ

ਕਈ ਦਿਆਲੂ ਕਈ ਕੰਜੂਸ ਬੰਦੇ

ਕਈ ਹੱਸਦੇ ਫਿਰਦੇ ਕਈ ਮਾਯੂਸ ਬੰਦੇ

ਕਇਆਂ ਘਰ ਬਾਲ ਬੱਚੇ ਖੇਡਣ

ਕਈ ਔਲਾਦ ਲਈ ਸੌ ਪਾਪੜ ਬੇਣਨ

ਕਈ ਇੱਕ ਸੱਟੇ ਟੁਟੇ ਕਈ ਲੱਖ ਦੁੱਖ ਝੇਲਣ

ਇੱਕ ਹੀ ਤਰਾਂ ਦੇ ਜੇ ਹੁੰਦੇ ਬੰਦੇ

ਹੁੰਦੇ ਗੰਦੇ ਯਾ ਹੁੰਦੇ ਸਾਰੇ ਚੰਗੇ ਬੰਦੇ

ਫਿਕੀ ਦੁਨਿਆ ਸੱਭ ਦੀ ਇੱਕ ਮਾਇਆ

ਅਲੱਗ ਬਣਾ ਰੱਬ ਜਿੰਦੇ ਰੰਗ ਹੈ ਪਇਆ

ਬਨਾਓਂਣੇ ਅਗਰ ਤੁਸੀਂ ਦਿਨ ਅਪਣੇ ਚੰਗੇ

ਚੰਗੇ ਖਿਆਲ ਬਣਾਓ ਲੱਭ ਲੌ ਦੋਸਤੀਂ ਚੰਗੇ ਬੰਦੇ

                *****

ਦੀਵਾ ਅੰਦਰ ਬਲਦਾ ਆ 

ਪਿਆਰਾ ਬਹੁਤ ਲੱਗੇ ਤਿੱਲ ਤੇਰੇ ਜੋ ਗੱਲ ਦਾ ਆ 

                        *****

ਪਿਤੱਲ ਦੀ ਥਾਲੀ ਆ

ਗੁਲਾਬ ਨਾਲੋਂ ਪਿਆਰੀ ਲੱਗੇ ਤੇਰੇ ਬੁੱਲਾਂ ਦੀ ਲਾਲੀ ਆ

                       *****

ਆਰੀ ਆਰੀ ਆਰੀ 

ਯਾਰ ਸਾਡੀ ਏਨੀ ਸੋਹਣੀ ਲੱਗੇ ਸਾਨੂੰ ਜਿੰਦੋਂ ਪਿਆਰੀ

                 *****

ਪਲੰਘ ਪਲੰਘ ਪਲੰਘ

ਜਾਨ ਸਾਡੀ ਨਿਕੱਲ ਜਾਂਦੀ ਜੱਦ ਯਾਰ ਬਿਨ ਬੋਲੇ ਜਾਵੇ ਲੰਘ

************

              



                       ਸੱਭ ਕੁੱਛ ਇੱਕੋ ਜਿਆ


ਏਕਸ ਦੇ ਨੂਰ ਤੋਂ ਬਣਿਆ ਸੱਭ ਕੁੱਛ  ਤੇਰਾ ਇੱਕੋ ਜਿਆ

ਕੋਈ ਹੈ ਗੋਰਾ ਕੋਈ ਹੈ ਕਾਲਾ ਪਰ ਰੰਗ ਲਹੂ ਦਾ ਇੱਕੋ ਜਿਆ

ਕਿਸੇ ਦਾ ਨੱਕ ਛੋਟਾ ਕਿਸੇ ਦਾ ਤਿੱਖਾ ਪਰ ਸਾਹ ਲਵੇਂ ਇੱਕੋ ਜਿਆ

ਕੋਈ ਬਹਾਦਰ ਕੋਈ ਕਾਇਰ ਛਾਤੀ ਦਿੱਲ ਧੜਕੇ ਇੱਕੋ ਜਿਆ

ਮਾੜੀ ਕਿਸਮੱਤ ਕਿਸੇ ਨਸੀਬ ਚੰਗਾ ਪਰ ਦੁੱਖ ਸੁੱਖ ਇਕੋ ਜਿਆ

ਰਹਿਣਾ ਸਹਿਣਾ ਮੌਜ ਮਸਤੀ ਅਲੱਗ ਅਲੱਗ ਪਰ ਹਸਣਾ ਰੋਣਾ ਇੱਕੋ ਜਿਆ

ਕੋਈ ਮਹਿਲੀਂ ਜੱਮੇ ਕੋਈ ਕੁੱਲੀ ਪਰ ਜਮਨ ਤੇਰਾ ਇੱਕੋ ਜਿਆ

ਦਿਮਾਗ ਅਲੱਗ ਅਲੱਗ ਸੋਚਾਂ ਸੋਚੇ ਪਰ ਮੰਨ ਅੰਦਰੋਂ ਇੱਕੋ ਜਿਆ

ਧਰਮ ਲੋਕਾਂ ਦੇ ਵੱਖਰੇ ਵੱਖਰੇ ਪਰ ਰੱਬ ਸਾਰਿਆਂ ਦਾ ਇੱਕੋ ਜਿਆ

ਅਲੱਗ ਅਲੱਗ ਜਿੰਦ ਤੂੰ ਜੀਂਵੇਂ ਪਰ ਅੰਤ ਤੇਰਾ ਇੱਕੋ ਜਿਆ 

********************

  





        ਆਰ ਵਾਲੇ ਵਿੱਚਕਾਰ ਵਾਲੇ ਤੇ ਪਾਰ ਵਾਲ


ਵਿਰਲੇ ਹੀ ਕਾਢੀਏ ਉਸ ਪਾਰ

ਬੱਸ ਇੱਕ ਦੋ ਹੀ ਜਾਂ ਚਾਰ

ਕਾਫ਼ੀ ਦਿਖਣਗੇ ਵਿੱਚਕਾਰ

ਨਾ ਇਸ ਆਰ ਨਾ ਉਸ ਪਾਰ

ਬਹੁਤ ਮਿਲਣਗੇ ਇਸ ਆਰ

ਫੱਸੇ ਹੋਏ ਵਿੱਚ ਜਾਲ ਸੰਸਾਰ

******ਇਸ ਆਰ

ਕਰੋੜੋਂ ਹੈ ਫੱਸੇ ਇਸ ਆਰ

ਉਨਾਂ ਨੂੰ ਵਿੱਖੇ ਨਾ ਉਸ ਪਾਰ

ਧੰਨ ਦੌਲੱਤ ਦੇ ਪਿੱਛੇ ਨੱਸਦੇ

ਮੋਹ ਮਾਇਆ ਦੇ ਜਾਲ ਵਿੱਚ ਫੱਸਦੇ

ਹੌਓਮੇ ਭੱਰੇ ਆਕੜ ਸੜੇ

ਇੰਸਾਨੀਅੱਤ ਤੋਂ ਦੂਰ ਖੜੇ

ਚਾਨਣ ਨਹੀਂ ਕੋਈ ਉਨਾਂ ਨੂੰ ਦੇ ਪਾਇਆ

ਅੱਸਲੀਅੱਤ ਸਮਝੱਣ ਜੋ ਹੈ ਅਸਲੀ ਮਾਇਆ

ਜੀਣ ਮਰਣ ਵਿੱਚ ਅੰਧਕਾਰ 

ਨਾ ਮੰਨਦੇ ਕਿ ਰੱਬ ਹੈ ਕਰਤਾਰ

****ਵਿੱਚਕਾਰ

ਕਾਫੀ ਫੱਸੇ ਹਨ ਵਿੱਚਕਾਰ

ਨਾ ਇਸ ਆਰ ਨਾ ਉਸ ਪਾਰ

ਕਿਸ਼ਤੀ ਡੋਲੇ ਉਨਾਂ ਦੀ ਮੰਝਦਾਰ

ਕਇਆਂ ਨੇ ਬਹੁ ਚੰਗੇ ਕਰਮ ਕੀਤੇ

ਧੋਖਾ ਨਹੀਂ ਕੀਤਾ ਇਮਾਨ ਨਾਲ ਜੀਤੇ

ਪਰ ਇਹ ਸੱਭ ਉਨਾਂ ਦੇ ਕੰਮ ਨਹੀਂ ਆਇਆ

ਭੁੱਲੇ ਸੀ ਉਸ ਨੂੰ  ਨਾਮ ਨਹੀਂ ਸੀ ਧਿਆਇਆ

ਉਸ ਨੂੰ ਅਪਣਾ ਮਲਹਾਰ ਨਹੀਂ ਸੀ ਬਣਾਇਆ

ਕਇਆਂ ਨੇ ਤਪਸਿਆ ਕੀਤੀ ਸੀ ਭਾਰੀ 

ਸੱਭ ਤੀਰਥ ਨਾਹੇ ਨਾਮ ਜਪਿਆ ਹਰ ਵਾਰੀ

ਪਰ ਉਹ ਵੀ ਰਹਿ ਗਏ ਵਿੱਚਕਾਰ

ਕਿਰਤ ਕਰਨ ਤੋਂ ਉਨਾਂ ਕੀਤਾ ਸੀ ਇੰਨਕਾਰ

******ਉਸ ਪਾਰ

ਪਹੁੰਚੇ ਉਹ ਨਸੀਬੀ ਉਸ ਪਾਰ

ਜਿਨਾਂ ਤੇ ਨਦਰ ਰੱਖੀ ਸੀ ਕਰਤਾਰ

ਇੰਨਸਾਨੀਅੱਤ ਦੇ ਸੀ ਉਹ ਭੰਡਾਰ

ਨਫ਼ਰੱਤ ਨਹੀਂ ਕੀਤਾ ਸੱਭ ਨਾਲ ਪਿਆਰ

ਕਿਰਤ ਵੀ ਕੀਤੀ ਵੰਡ ਵੀ ਛੱਕਿਆ

ਉਸ ਨੂੰ ਨਹੀਂ ਭੁੱਲੇ ਨਾਮ ਵੀ ਜਪਿਆ

ਜੀਵਨ ਉਨਾਂ ਦਾ ਆਇਆ ਸਾਰ

ਪਾਰ ਕਰ ਬੈਠੇ ਭੌਓਜੱਲ ਸੰਸਾਰ

ਚੌਰਾਸੀ ਕੱਟੀ ਖੁਲਿਆ ਮੋਖ ਦਵਾਰ

                                   ਰਹਿ ਉਸ ਦੇ ਪਾਸ


ਉਸ ਦਾ ਭਾਣਾ ਮੰਨਣਾ ਪੈਣਾ

ਜਿਵੇਂ ਨਚਾਏ ਨੱਚਣਾ ਪੈਂਣਾ

ਜੋ ਆਇਆ ਉਸੇ ਵਾਰੀ ਜਾਣਾ ਪੈਂਣਾ

ਦੁਨਿਆਂ ਨੇ ਵੇਖੇ ਕਈ ਮਹਾਰਥੀ

ਸਕੰਦਰ ਵੀ ਗਿਆ ਖਾਲੀ ਹੱਥੀ

ਉਸ ਦੇ ਹੁਕਮੀ ਰਾਜੇ ਰਾਜ ਕਰ ਗਏ

ਕਈਂ ਰਾਜਿਆਂ ਦੇ ਜ਼ੁਲਮੋਂ ਮਰ ਗਏ

ਕਈ ਤੱਪਸਿਆ ਕਰ ਥੱਕ ਕੇ ਬਹਿ ਗਏ 

ਕਈ ਪੂਜਾ ਕਰਦੇ ਰਹਿ ਗਏ

ਕਈਆਂ ਨੇ ਕੁਫ਼ਰ ਢਾਇਆ

ਕਇਆਂ ਨੇ ਕਰਮ ਕਮਾਇਆ

ਕਈ ਪੁਨ ਕਰ ਕਰ ਹੰਬੇ

ਕਈ ਪਾਪਾਂ ਵਿੱਚ ਰੰਗੇ

ਕਈ ਜੁਬਾਨੋ ਮਿਠੇ ਦਿੱਲ ਦੇ ਮੰਦੇ

ਕਈ ਓਪਰੋਂ ਸਾਫ ਦਿੰਲੋਂ ਗੰਦੇ

ਚੰਗੇ ਮੰਦੇ ਸੱਭ ਉਸ ਦੇ ਬੰਦੇ

ਉਸ ਅਸਮਾਨੀ ਪੀਂਗ ਵਿੱਚ ਰੰਗ ਪਾਇਆ

 ਉਸ ਨੇ ਪਥਰਾਂ ਵਿੱਚ ਫੁੱਲ ਉਗਾਇਆ

ਇੱਕ ਨੂੰ ਕਾਇਰ ਇੱਕ ਬਲਵਾਨ ਬਣਾਇਆ

ਇੱਕ ਨੂੰ ਗਰੀਬ ਇੱਕ ਦਿਤੀ ਸਰਮਾਇਆ

ਸਮਝਾ ਨਾ ਪਾਏਂਗਾ ਉਸ ਦੀ ਇਹ ਮਾਇਆ

ਇੰਨਸਾਨ ਤੈਂਨੂੰ ਉਸ ਬਣਾਇਆ ਕਰ ਅੱਛੇ ਕਰਮ

ਸੱਭ ਜਿਆਂ ਨੂੰ ਪਿਆਰ ਕਰ ਹੈ ਇਹੀਓ ਧਰਮ

ਕਿਓਂ ਉਸ ਨੇ ਇਹ ਖੇਲ ਰਚਾਇਆ

ਗੁਰੂਆਂ ਬਿਨ ਕੋਈ ਜਾਣ ਨਾ ਪਾਇਆ

ਹੁਕਮ ਅੰਦਰ ਰਹਿ ਕਰ ਇਹੀਓ ਅਰਦਾਸ

ਦੂਰ ਨਾ ਜਾ ਉਸ ਤੋਂ ਰਹਿ ਉਸਦੇ ਪਾਸ 

*********************

                








                           ਜੂਨ ਤੋਂ ਬੰਦਾ


ਚੌਰਾਸੀ ਦਾ ਚੱਕਰ ਕੱਟ ਬੰਦਾ ਇਸ ਜੂਨੇ ਆਇਆ

ਪਰ ਬੰਦੇ ਦੇ ਦੀ ਜੂਨ ਫਿਰ ਨਾ ਜੀ ਪਾਇਆ

ਜਨਮੋਂ ਬਾਦ ਬਾਲਪਨ ਵਿੱਚ ਹੋਸ਼ ਦੇਰ ਨਾਲ ਆਈ

ਹੋਸ਼ ਆਈ ਤਾਂ ਕਰਨੀ ਪਈ ਉਸ ਨੂੰ ਸਖ਼ੱਤ ਪੜਾਈ

ਕੰਮ ਦੇ ਬੋਝ ਲੈ ਪੈਸੇ ਪਿੱਛੇ ਉਹ ਨਸਿਆ

ਮੋਹ ਮਾਇਆ ਦੇ ਜਾਲ ਵਿੱਚ ਸੀ ਉਹ ਫ਼ਸਿਆ

ਜਿਵਾਨੀ ਵਿੱਚ ਲੱਭ ਚੰਗੀ ਲੜਕੀ ਉਹ ਸੀ ਵਿਆਇਆ

ਗਿ੍ਸਥੀ ਦੀ ਜ਼ੁਮੇਵਾਰੀ ਨੇ ਉਸ ਨੂੰ ਸੀ ਢਾਇਆ

ਬੱਚੇ ਪੜਾਏ ਤੇ ਘਰ ਵੀ ਸਜਾਇਆ

ਜਿੰਦਗੀ ਦਾ ਮਕਸੱਦ ਇਹੀਓ ਹੀ ਬਣਾਇਆ

ਆਹ ਕਰ ਓਹ ਕਰ ਖੋਤੇ ਵਾਂਗ ਰਾਸ਼ਣ ਘਰਵਾਲੀ ਨੇ ਢੋਵਾਇਆ

ਓਮਰ ਢਲੀ ਬੁੱਢਾ ਕਹੇ ਮੇਰੀ ਵੀ ਕੋਈ ਸੁਣੋ

ਆਜ਼ਾਦ ਬੱਚੇ ਨਾ ਸੁਨਣ ਕਟਰੌਣ ਉਹ ਕੰਨੋ

ਕੁੱਤੇ ਵਾਂਗਰ ਬੁੱਢਾ ਭੌਂਕੀ ਜਾਵੇ

ਕੋਈ ਵੀ ਉਸ ਨੂੰ ਭਾਵ ਨਾ ਪਾਵੇ

ਬੁਢਾਪੇ ਵਿੱਚ ਉਸ ਨੂੰ ਰਾਤਾਂ ਨੀਂਦ ਨਾ ਆਵੇ

ਖਊਂ ਖਊਂ ਕਰਦਾ ਉੱਲੂ ਵਾਂਗ ਜਗਰਾਤੇ ਰਾਤ ਬਿਤਾਵੇ

ਇੰਝ ਬੰਦਾ ਖੇਤੇ ਕੁੱਤੇ ਤੇ ਉੱਲੂ ਦੀ ਜਿੰਦ ਨਿਭਾਵੇ

ਫਿਰ ਮੰਨ ਲੋਚੇ ਰੱਬ ਬੰਦੇ ਦੀ ਜੂਨ ਮੁੜ ਪਾਵੇ


                    ਜੁਗਨੀ ਹੱਸਦੀ ਆ


ਵੀਰ ਮੇਰਿਆ ਜੁਗਨੀ ਹੱਸਦੀ ਆ 

ਉਹ ਰਾਜ ਖ਼ੁਸ਼ੀ ਦਾ ਦੱਸਦੀ ਆ

ਫਿਕਰਾਂ ਵਿੱਚ ਡੁੱਬ ਜਾਵੇਂਗਾ

ਹੋਣੀ ਬਦਲ ਨਾ ਪਾਵੇਂਗਾ

ਕੱਲ  ਆਓਣ ਤੋਂ ਡਰ ਖਾਵੇਂਗਾ

ਅੱਜ ਪੱਲ ਦਾ ਮਜ਼ਾ ਗਵਾਂਵੇਂਗਾ

ਭੈਣ ਮੇਰੀਏ ਜੁਗਨੀ ਹੱਸਦੀ ਆ 

ਉਹ ਗੱਲ ਮਜ਼ੇ ਦੀ ਦੱਸਦੀ ਆ

ਜੋ ਹੋ ਰਿਆ, ਉਹ ਹੋਣੀ ਆ

ਸੱਚ ਹੈ ,ਨਹੀਂ ਅਣਹੋਣੀ ਆ

ਜਿੰਗਦੀ ਮੱਥੇ ਲਿੱਖੀ ਕਹਾਣੀ ਆ

ਇਹ ਚੌਰਾਸੀ ਦੀ ਆਓਣੀ ਜਾਣੀ ਆ

ਵੀਰ ਮੇਰਿਆ ਜੁਗਨੀ ਹੱਸਦੀ ਆ

ਉਹ ਗੱਲ ਮਤਲੱਵ ਦੀ ਦੱਸਦੀ ਆ

ਜੀ ਲੈ ਥੋੜਾ ਹੋ ਕੇ ਬੇ-ਪਰਵਾਹ

ਸੌਖੇ ਔਣਗੇ ਤੈਂਨੂੰ ਸਾਹ

ਇਹੀਓ ਹੈ ਇੱਕ ਮਜ਼ੇਦਾਰ ਰਾਹ

ਖ਼ੁਸ਼ੀ ਵੀੱਚ ਜੀ ,ਖ਼ੁਸ਼ੀ ਵਿੱਚ ਜਾ

ਭੈਣ ਮੇਰੀਏ ਜੁਗਨੀ ਹੱਸਦੀ ਆ 

ਉਹ ਗੱਲ ਪਤੇ ਦੀ ਦੱਸਦੀ ਆ

ਤੈਂਨੂੰ ਉਸ ਸੱਭ ਕੁੱਛ ਦਿਤਾ ਆ

ਘਰ ਕਾਰ ਤੇ ਲੀੜਾ ਲੱਤਾ ਆ

ਚਿੰਤਾ ਉਸੇ ਜਿਸ ਪੈਦਾ ਕੀਤਾ ਆ

ਉਹ ਤੇਰਾ ਰਾਖਾ ਤੇਰਾ ਮੀਤਾ ਆ

ਵੀਰ ਮੇਰਿਆ ਜੁਗਨੀ ਹੱਸਦੀ ਆ 

ਉਹ ਗੱਲ ਦਿੱਲਾਂ ਦੀ ਦੱਸਦੀ ਆ

ਜੋ ਮਿਲਿਆ ਉਸੇ ਮੱਥੇ ਲਾ 

ਕੁੱਛ ਹੋਰ ਦੀ ਨਾ ਕਰ ਤੂੰ ਚਾਹ

ਸੱਭ ਦਾ ਇੱਕ ਦਾਤਾ ,ਵਿਸਰ ਨਾ ਜਾ

ਤੰਨੋ ਮੰਨੋ ਕਰ ਉਸ ਦਾ ਸ਼ੁਕਰਿਆ

ਭੈਣ ਮੇਰੀਏ ਜੁਗਨੀ ਹੱਸਦੀ ਆ 

ਉਹ ਗੱਲ ਅਸੂਲ ਦੀ ਦੱਸਦੀ ਆ

**********

                             






                                      ਕਿਓਂ ਨਾ ਸ਼ੁਕਰ ਮਨਾਂਵਾਂ

ਕਈ ਕੰਮ ਧੰਦੇ ਵਿੱਚ ਧੁਪੇ ਸੜਣ ਮਿਲੇ ਨਾ ਉਨਾਂ ਨੂੰ ਛਾਂਵਾਂ

ਕਈ ਇੱਥੇ ਅਨਾਥ ਹੈ ਫਿਰਦੇ ਖੋਹ ਗਇਆਂ ਉਨਾਂ ਦਿਆਂ ਮਾਵਾਂ

ਮੈਨੂੰ ਮਾਂ ਦਾ ਪਿਆਰ ਵੀ ਮਿਲਿਆ ਮਿਲਿਆਂ ਠੰਢੀਆਂ ਛਾਂਵਾਂ

ਏਨਾ ਕੁੱਛ ਮੈਨੂੰ ਰੱਬ ਨੇ ਦਿਤਾ ਕਿਓਂ ਨਾ ਸ਼ੁਕਰ ਮਨਾਵਾਂ

ਕਈ ਪਾਣੀ ਲਈ ਤਰਸਣ ,ਕਈ ਭੁੱਖੇ ਮਰਦੇ

ਕਰਮੀ ਉੱਨਾਂ ਦੇ ਕਪੜਾ ਕੋਈ ਨਾ ,ਨੰਗੇ ਉਹ ਫਿਰਦੇ

ਕਈਆਂ ਕੋਲ ਛੱਤ ਨਾ, ਕੋਈ ਲੱਭਣ ਰੋਜ਼ ਨਵਾਂ ਬਸੇਰਾ

ਕਈ ਅੰਧੇਰੇ ਰਾਤਾਂ ਕੱਟਣ ,ਚੜੇ ਨਾ ਉੱਨਾ ਤੇ ਸਵੇਰਾ

ਨਜ਼ਰ ਸਵੱਲੀ  ਪਾਲਣਹਾਰ ਨੇ ਦਿਤਾ ਸੋਹਣਾ ਡੇਰਾ

ਮੈਂ ਫਿਰ ਕਿਓਂ ਨਾ ਉਸ ਅੱਗੇ ਸੀਸ਼ ਨਿਵਾਵਾਂ 

ਕਇਆਂ ਨੂੰ ਪੈਸੇ ਦੀ ਕਿਲੱਤ ,ਹੱਥ ਫਿਰਨ ਫਲਾਏ

ਕਈਆਂ ਦੁੱਖ ਏਨਾ ਦਿਤਾ ਚੱਲਣ ਮੂੰਹ ਲਟਕਾਏ

ਮੇਰੀ ਰੱਬ ਨੇ ਝੋਲੀ ਭੱਰੀ ਸੱਭ ਥਾਂ ਹੋਇਆ ਸਹਾਈ

ਖ਼ੁਸ਼ੀ ਵਿੱਚ ਝੂਮਾ ,ਕਿਓਂ ਨਾ ਉਸ ਦੇ ਗੀਤ ਗਾਂਵਾਂ

ਔਦਾਲ ਤੋਂ ਵਾਂਝੇ ਸੌ ਚੌਂਕੀਆਂ ਭਰਦੇ

ਡੇਰਿਆਂ ਤੇ ਕਰਨ ਨੱਕ ਰਗੜਾਈ

ਕਈਆਂ ਦੇ ਬੱਚੇ ਬੇ-ਕਦਰੇ ਨਿਕਲੇ

ਜਿਨਾਂ ਹੱਥਾਂ ਨੂੰ ਚੁਮ ਚੁਮ ਕੇ ਰਖਿਆ, ਉੱਨੀ ਹੱਥੀਂ ਮਾਰ ਖਾਈ

ਸ਼ੁਕਰ ਕਰਾਂ ਨੇਕ ਔਲਾਦ ਹੈ ਮੇਰੀ

ਉੱਨਾ ਦੇ ਪਿਆਰ ਵਿੱਚ ਏਥੇ ਜੱਨਤ ਪਾਈ

ਕਿਸਮੱਤ ਚੰਗੀ ਪਾਈ ਮੈਨੇ ਕਿਓਂ ਨਾ ਖ਼ੁਸ਼ੀ ਮਨਾਵਾਂ

ਕਈਆਂ ਨੂੰ ਰੋਗ ਦਿਤੇ ਐਸੇ ਮਿਲੇ ਨਾ ਜਿਨਾ ਦੀ ਦਵਾਈ

ਹੱਡ ਰਗੜਕੇ ਜੀਣ ਕਰਨ ਅਰਦਾਸ ,ਦੇਣ ਦੁਹਾਈ

ਮੈਂਨੂੰ ਤਾਂ ਤੰਦਰੁਸਤੀ ਬਖ਼ਸ਼ੀ ਸੁੱਖ ਵਿੱਚ ਜਿੰਦ ਨਿਭਾਈ

ਕਿਓਂ ਨਾਂ ਸ਼ੁਕਰ ਮਨਾਵਾਂ ,ਗੀਤ ਗਾਂਵਾਂ ,ਕਿਓਂ ਨਾ ਸੀਸ਼ ਨਿਵਾਵਾਂ

***********

                   










                          ਕਹੇ ਅੰਦਰਲਾ


  ਅੰਦਰਲਾ ਮੇਰਾ ਕਹਿੰਦੇ ਆ

ਉਹ ਘੱਟ ਘੱਟ ਵਿੱਚ ਰਹਿੰਦਾ ਆ

ਉਸ ਸੌਰ ਮੰਡਲ ਸਜਾਇਆ

ਉਹ ਸੱਭ ਵਿੱਚ ਸਮਾਇਆ

ਜੋ ਦਿੱਖੇ ਸਾਰੀ ਉਸ ਦੀ ਮਇਆ

ਅੰਦਰਲਾ ਮੇਰਾ ਕਹਿੰਦਾ ਆ 

ਉਹ ਕਣ ਕਣ ਵਿੱਚ ਰਹਿੰਦਾ ਆ

ਧਰਤੀ ਉਸ ਹੀ ਬਣਾਈ

ਫਿਰ ਸੂਰਜ ਦਵਾਲੇ ਘੁਮਾਈ

ਦਿੱਨੇ ਸੂਰਜ ਚੜੌਂਦਾ 

ਰਾਤ ਤਾਰੇ ਚਮਕੌਂਦਾ

ਅੰਦਰਲਾ ਮੇਰਾ ਕਹਿੰਦਾ ਆ 

ਉਹ ਹਰ ਥਾਂ ਰਹਿੰਦਾ ਆ

ਬੱਦਲਾਂ ਤੋਂ ਮੀਂਹ ਵਰਸੌਂਦਾ 

ਭੱਰ ਨਦੀ ਚਲੌਂਦਾ

ਲੰਬੇ ਦਰਿਆ ਵਹੌਂਦਾ

ਫਿਰ ਸੱਬ ਸਮੁੰਦਰ ਪਾਓਂਦਾ

ਅੰਦਰਲਾ ਮੇਰਾ ਕਹਿੰਦਾ ਆ 

ਉਹ ਬੂੰਦ ਬੂੰਦ ਵਿੱਚ ਰਹਿੰਦਾ ਆ

ਕੁਦਰੱਤ ਦੇ ਰੰਗ ਵਿਖੌਂਦਾ 

ਮਿੱਟੀ ਵਿੱਚੋਂ ਜੀ ਬਣੌਂਦਾ

ਸਾਹ ਪਾ੍ਣ ਵਿੱਚ ਪੌਂਦਾ

ਜਿੰਦਗੀ ਦਾ ਨਾਚ ਨਚੌਂਦਾ

ਅੰਦਰਲਾ ਮੇਰਾ ਕਹਿੰਦਾ ਆ

ਉਹ ਹਰ ਸ਼ਹਿ ਵਿੱਚ ਰਹਿੰਦਾ ਆ

ਬੁੱਲੇ ਵਰਗਿਆਂ ਦਾ ਯਾਰ 

ਹੀਰ ਰਾਂਝੇ ਦਾ ਪਿਆਰ 

ਖੱਲਕੱਤ ਦਾ ਪਾਲਨਹਾਰ

ਸਿ੍ਸ਼ਟੀ ਸਾਜ ,ਸੈਭੰਗ, ਉਹ ਕਰਤਾਰ

ਅੰਦਰਲਾ ਮੇਰਾ ਕਹਿੰਦਾ ਆ 

ਉਹ ਹਰੇਕ ਦੇ ਦਿੱਲ ਵਿੱਚ ਰਹਿੰਦਾ ਆ

*********



        






                  ਓਦਾਸੀ ਵਿੱਚ ਜਿੰਦ ਨਾ ਗਵਾਓ….ਹੱਸੋ



ਆਪ ਹੱਸ ਦੂਸਰਿਆਂ ਨੂੰ ਹੱਸਾ

ਗੱਮ ਵਿੱਚ ਜਿੰਦ ਨਾ ਗਵਾ

ਜਿੱਥੇ ਜਾਂਵੇਂ ਖ਼ੁਸ਼ੀ ਫਲਾ

ਹੋ ਜਾਵੇਗਾ ਤੇਰਾ ਭੱਲਾ

ਸੌ ਬਿਮਾਰਿਆਂ ਦਾ ਹਾਸਾ ਇੱਕ ਦਵਾ

ਗੱਮ ਤਾਂ ਹੈ ਜਿੰਦਗੀ ਦੇ ਅੰਧੇਰਾ 

ਹਾਸਾ ਹੈ ਸੁੱਖ ਦਾ ਸਵੇਰਾ

ਹਾਸੇ ਨਾਲ ਦੁੱਖ ਹੋਵੇ ਘੱਟ 

ਜਿੰਦ ਮਜ਼ੇ ਵਿੱਚ ਜਾਵੇ ਕੱਟ

ਹਾਸੇ ਨਾਲ ਰਹਿਣ ਸੱਭ ਖ਼ੁਸ਼

ਗੱਮ ਵਿੱਚ ਡੁਬਿਆਂ ਨਹੀਂ ਮਿਲਦਾ ਕੁੱਛ

ਹੱਸੇਂਗਾ ਜੱਗ ਤੇਰੇ ਨਾਲ ਹੱਸ ਜਾਊਗਾ

ਗੱਮ ਵਿੱਚ ਨਾਲ ਰੋਣ ਕੋਈ ਨਹੀਂ ਆਊਗਾ

ਹਾਸੇ ਨਾਲ ਚੇਹਰਾ ਖਿੱਲ ਕਰ ਆਂਦਾ

ਗੱਮ ਵਿੱਚ ਚਰੂੜਿਆਂ ਨਾਲ ਭੱਰ ਜਾਂਦਾ

ਹੱਸਮੁਖ ਹੈ ਸੱਭ ਨੂ ਭਾਓਂਦੇ

ਮਾਊਸ ਨੂੰ ਕੋਈ ਨਾ ਸਲੌਂਹਦੇ

ਹੱਸਣ ਵਾਲੇ ਦਿੱਲ ਦੇ ਸਾਫ ਚੱਲਣ ਸਚੇ ਰਾਹ

ਫਿਕਰ ਨਹੀਂ ਜਾਦਾ ਕਰਦੇ ਲੈਣ ਸੌਖੇ ਸਾਹ

ਗੱਮ ਬੰਦੇ ਨੂੰ ਅਪਣੇ ਆਪ ਰੁਲਾਵੇ

ਹਾਸਾ ਲੱਭਣਾ ਪੈਂਦਾ ਆਪ ਨਾ ਆਵੇ

ਜਿਸ ਹੱਸਣ ਦਾ ਲੱਭ ਲਿਆ ਤਰੀਕਾ

ਸਵ੍ਗ ਉਸ ਇਸ ਜਿੰਦੇ ਪਾ ਲੀਤਾ

ਹੱਸੋ ਖੇਲੋ ਮੌਜ ਓੜਾਓ

ਹੱਸਣ ਤੋਂ ਨਾ ਝਿਝਕਾਓ

ਆਪ ਹੱਸੋ

ਜੱਗ ਨੂੰ ਹੱਸਾਓ

ਓਸਾਦੀ ਵਿੱਚ ਜਿੰਦ ਨਾ ਗਵਾਓ

ਓਸਾਦੀ ਵਿੱਚ ਜਿੰਦ ਨਾ ਗਵਾਓ 

**********

                           









                                        ਹੱਥ ਖਾਲੀ ਦੇ ਖਾਲੀ


ਖਾਲੀ ਹੱਥ ਆਂਵੇਂ 

ਖਾਲੀ ਹੱਥ ਜਾਂਵੇਂ

ਏਨੀ ਹੱਥੀਂ ਕੁੱਛ ਕਰ ਜਾ

ਅਪਣੀ ਜੂਨ ਲੇਖੇ ਲਾ

ਚੰਗੇ ਕੰਮ ਕਰ ਪੁੰਨ ਕਮਾ

ਛੋਟਿਆਂ ਨਾਲ ਕਰ ਪਿਆਰ

ਵੱਡਿਆਂ ਨੂੰ ਦੇ ਸਤਿਕਾਰ

ਬੇ-ਸਹਾਰੇ ਦਾ ਸਹਾਰਾ ਬਣ

ਢੁੱਬਦਿਆਂ ਦਾ ਕਿਨਾਰਾ ਬਣ

ਕਿਸੇ ਦਾ ਦਿੱਲ ਨਾ ਦੁਖਾ

ਸੱਭ ਦੇ ਭਲੇ ਲਈ ਕਰ ਦੁਆ

ਅਮੀਰੀ ਗਰੀਬੀ ਝੂਠੀ ਮਾਇਆ

ਅਖੀਰ ਪੈਸਾ ਕਿਸੇ ਦੇ ਕੰਮ ਨਹੀਂ ਆਇਆ

ਵੱਡਾ ਛੋਟਾ ਊਚ ਨੀਚ ਫ਼ਰਕ ਬੰਦੇ ਬਣਾਇਆ

ਉਸ ਨੇ ਤਾਂ ਸੱਭ ਨੂੰ ਇੱਕ ਹੀ ਨੂਰ ਤੋਂ ਓਪਾਇਆ

ਇੰਨਸਾਨ ਤੂੰ ਜਮਿਆਂ ਇੰਨਸਾਨੀਅੱਤ ਵਿੱਚ ਜੀ ਜਾ

ਕਰਮ ਚੰਗੇ ਕਰ ਥੋੜਾ ਨਾਮ ਰਸ ਵੀ ਪੀ ਜਾ

ਖਾਲੀ ਆਓਣਾ ਖਾਲੀ ਜਾਣਾ ਨਹੀਂ ਕੁੱਛ ਲੈ ਜਾਣਾ

ਹੁਕਮ ਅੰਦਰ ਚੱਲ ਮੰਨ ਉਸ ਦਾ ਅਟੱਲ ਭਾਣਾ

    ਉਜੱੜ ਜਾਣ ਦੀ ਅਸੀਸ


ਤਿੰਨੇ ਇੱਕ ਪਿੰਡ ਪਹੌਂਚੇ ਢਿੱਡੋ ਭੁੱਖੇ ਲੱਗੀ ਬੜੀ ਤਿਆਹ

ਬਾਬਾ ਬੋਲਿਆ ਮਰਦਾਨਿਆ ਚੁੱਕ ਠੂਠਾ ਕੁੱਛ ਮੰਗ ਲਿਆ

ਮਰਦਾਨੇ ਨੇ ਚੱਲ ਇੱਕ ਇੱਕ ਬੂਹਾ ਖੜਕਾਇਆ

ਦਾਣਾ ਇੱਕ ਵੀ ਨਾ ਮਿਲਿਆ ਖਾਲੀ ਹੱਥ ਮੁੜ ਆਇਆ

ਬਾਬੇ ਕੋਲ ਆਣ ਸ਼ਕੈਤ ਲਗਾਈ

ਬਾਬਾ ਸ਼ਾਂਤ ਬੈਠਾ ਜਾਵੇ ਮੁਸਕਾਈ

ਵੱਸਦਾ ਰਹੇ ਇਹ ਪਿੰਡ ਬਾਬੇ ਮੂੰਹੋਂ ਵਾਕ ਇੱਕ ਸੀ ਨਿਕਲਿਆ

ਇਸ ਪਿੰਡ ਨਹੀਂ ਕੋਈ ਐਸਾ ਦਾਨਾ ਜਿਸ ਤੇ  ਸਾਡਾ ਨਾਮ ਹੈ ਲਿਖਿਆ

ਅੱਗਲੇ ਪਿੰਡ ਜੂਹ ਤੇ ਸਾਰਾ ਪਿੰਡ ਸੀ ਹੱਥ ਜੋੜ ਕੇ ਖੜਿਆ

ਮੁਖਿਆ ਨੇ ਸਵਾਗੱਤ ਕੀਤਾ ਕਹੇ ਭਾਗਾਂ ਭਰਿਆ ਦਿੱਨ ਹੈ ਚੜਿਆ

ਸਾਡੇ ਵਿੱਚੋਂ ਕਿਸੇ ਨੇ ਚੰਗਾ ਕਰਮ ਹੈ ਕਮਾਇਆ

ਜੋ ਇਸ ਪਿੰਡ ਅੱਜ ਰੱਬ ਨੇ ਕਮਲ ਪੈਰ ਹੈ ਪਾਇਆ

ਸੇਵਾ ਕੀਤੀ ਰੱਜ ਕੇ ,ਬਾਬੇ ਦਾ ਸ਼ਬਦ ਦਿੱਲ ਨੂੰ ਲਾਇਆ

ਰੱਬ ਕਰੇ ਇਹ ਪਿੰਡ ਵੇਖੇ ਓਜਾੜਾ ਬਾਬਾ ਬਾਲੇ ਕੰਨ ਸੁਣਾਇਆ

ਦੋਨੋ ਬਾਲਾ ਮਰਦਾਨਾ ਹੈਰਾਨ ਉੱਨਾ ਨੂੰ ਕੁੱਛ ਸਮਝ ਨਾ ਆਇਆ

ਮਾੜਿਆਂ ਲਈ ਵੱਸੇ ਰਹਿਣ ਦੀ ਅਸੀਸ

ਚੰਗਿਆਂ ਨੂੰ ਦਿਤੀ ਓਜਾੜੇ ਦੀ ਬੱਦਸੀਸ

ਮਰਦਾਨਾ ਬੋਲਿਆ ਬਾਬਾ  ਸਹੀ ਨਹੀਂ ਤੁਸੀਂ ਫ਼ਰਮਾਇਆ

ਕਿਓਂ ਇੰਝ ਕੀਤਾ ਬਾਬੇ ਨੇ ਪਿਆਰ ਨਾਲ ਸਮਝਾਇਆ

ਬੁਰੇ ਰਹਿ ਜਾਣ ਵੱਸਦੇ ਬੁਰਾਈ ਇੱਥੇ ਰਹਿ ਜਾਊ ਸਮਾਈ

ਭੱਲੇ ਓਜੜ ਕੇ ਦੁਨਿਆ ਵਿੱਚ ਜਾ ਫਲੌਣਗੇ ਚੰਗਿਆਈ

ਉਜੜੇ ਅੱਜਕਲ ਦੁਨਿਆ ਦੇ ਹਰ ਜਗਾਹ ਹਰ ਦੇਸ਼ ਹੈ ਵੱਸਦੇ

ਕਿਰਤ ਕਰਦੇ ਵੰਡ ਛੱਕਦੇ ਜੱਪ ਕਰਨ ਤੇ  ਨਾਮ ਪੰਥ ਦਾ ਉੱਚਾ ਕਰਦੇ

**************

                      











                            ਮੰਨ ਹੱਸਿਆ


   ਖ਼ੁੱਦ ਵੀ ਨਾ ਜਾਣਾ ਮੰਨ ਕਿਓਂ ਸੀ ਹੱਸਿਆ

ਆਪ ਉੱਹੀਓ ਜਾਣੈ ਜੋ ਅੰਦਰ ਮੇਰੇ ਵੱਸਿਆ

ਸੌਰ ਮੰਡਲ ਸਜਾ ਕੇ, ਧਰਤੀ ਥਾਪੀ, ਸੂਰਜ ਦਵਾਲੇ ਘੁਮਾਇਆ

ਰਾਤ ਦਿਤੀ ਸੌਣ ਲਈ ਦਿੱਨ ਕਰਮ ਕਰਨ ਲਈ ਚੜਾਇਆ

ਸੋਚ ਮੇਰੀ ਤੋਂ ਬਾਹਰ ਇਹ ਕਿਓਂ ਤੇ ਕਿੰਝ ਉਸ ਨੇ ਬਣਾਇਆ

ਖੁੱਦ ਵੀ ਨਾ ਜਾਣਾ.....

ਪੂਰਬ ਵਿੱਚ ਲਾਲ ਸੂਰਜ ਨੇ ਸਵੇਰਾ ਸੀ ਰੰਗਿਆ

ਸਰਦੀ ਦਿੱਨ ਧੁੱਪ ਸੇਕ ਸੋਹਣਾ ਦਿੱਨ ਸੀ ਲੰਘਿਆ

ਰਾਤ ਚਮਕਦੇ ਤਾਰਿਆਂ ਅਕਾਸ਼ ਸੀ ਸੋਇਆ

ਪੂਰਨ ਮਾਛੀ ਦੇ ਚੰਦ ਨੇ ਮੰਨ ਨੂੰ ਸੀ ਮੋਇਆ

ਖੁੱਦ ਨਾ ਜਾਣਾ ..........

ਤਰਾਂ ਤਰਾਂ ਦੇ ਫੁੱਲ ਖਿਲਾਏ ਵਿੱਚ ਰੰਗ ਭੱਰਿਆ

ਸੁਗੰਧ ਉੱਨਾਂ ਦੀ ਸੁੰਘ ਕੇ ਭੋਰਾ  ਸੀ ਮਰਿਆ

ਰੁਖਾਂ ਦੀ ਛਾਂ ਨੇ ਸ਼ਰੀਰ ਵਿੱਚ ਠੰਢ ਸੀ ਪਾਈ

ਫ਼ੱਲਾਂ ਦਾ ਸਵਾਦ ਸੋਚ ਜੀਭ ਪਾਣੀ ਨਾਲ ਭੱਰ ਆਈ

ਖੁੱਦ ਵੀ ਨਾ ਜਾਣਾ............

ਭੱਖਦੀ ਗਰਮੀ ਨਾਲ ਧਰਤ ਸੀ ਤਰਸਾਈ

ਠੰਢੀ ਚੱਲੀ ਹਵਾ ਮੀਂਹ ਲੈ ਆਈ

ਪਿਆਸ ਪਿਆਸੀ ਮਿੱਟੀ ਦੀ ਬੂੰਦਾਂ ਨੇ ਬੁੱਝਾਈ

ਨਦੀਆਂ ਨਾਲੇ ਕਾਹਲੇ ਪੈ ਗਏ ਜਮੀਨ ਵੀ ਹਰਿਆਈ

ਖ਼ੁੱਦ ਵੀ ਨਾ ਜਾਣਾ........

ਜੀਵ ਤੇ ਇੰਨਸਾਨ ਓਪਾਏ ਮਾਇਆ ਜਾਲ ਵਛਾਇਆ

ਜੋਤ ਜਾਨ ਤੇ ਸਾਹ ਸੱਭ ਵਿੱਚ ਇੱਕੋ ਜਿਹਾ ਪਾਇਆ

ਦਮਾਗ ਦਿਤਾ ਸੋਚਣ ਲਈ ਪਿਆਰ ਲਈ ਦਿੱਲ ਧੱੜਕਾਇਆ

ਖ਼ੁੱਦ ਵੀ ਨਾ ਜਾਣਾ.........

ਕੁਦਰੱਤ ਦਾ ਇਹ ਖੇਲ ਵੇਖ ਸੋਚਾਂ ਵਿੱਚ ਡੁਬਿਆ

ਕਮਾਲ ਹੈ ਉਸ ਦੀ ਜਿਸ ਸੱਭ ਇਹ ਸੀ ਰਚਿਆ

ਕਿ੍ਸ਼ਮਾ ਵੇੱਖ ਇਹ ਮੰਨ ਸੀ ਅੰਦਰੋਂ ਅੰਦਰੀਂ ਹੱਸਿਆ

ਜਾਣਾ  ਸਹਿਜ ਹਾਸਾ ਆਵੇ, ਜੇ ਖ਼ੁੱਸ਼ ਅੰਦਰ, ਜੋ ਵੱਸਿਆ

***********

             








                    ਦਿੱਲ ਨਰਮ ਦਿਮਾਗ ਭਗੌੜਾ


ਕਿੰਝ ਮੈਂ ਅਪਣੇ ਦਿੱਲ ਨੂੰ ਸਮਝਾਂਵਾਂ

ਸੋਚਾਂ ਇਸ ਤੇ ਕਿੰਝ ਮੈਂ ਕਾਬੂ ਪਾਂਵਾਂ

ਝੂਠ ਸੱਚ ਉਹ ਪਹਚਾਣ ਨਾ ਪਾਵੇ

ਖੁੱਦ ਚਲਾਕੀ ਕਰਨੀ ਨਾ ਆਵੇ

ਫੋਕੇ ਹੱਸਣ ਵਾਲੇ ਨਾਲ ਹੱਸ ਜਾਵੇ

ਹਸੌਣ ਵਾਲੇ ਤੋਂ ਫਿਰ ਧੋਖਾ ਖਾਵੇ

ਸੋਹਣਾ ਚੇਹਰਾ ਵੇਖ ਉਸ ਤੇ ਮਰ ਆਵੇ

ਸੌ ਬਾਰ ਨਹੀਂ ਹਜ਼ਾਰ ਬਾਰ ਧੋਖਾ ਖਾਵੇ

ਨਰਮ ਦਿੱਲ ਵੀ ਹੈ ਇੱਕ ਸ਼ਰਾਪ

ਭੱਲਾ ਕਰੇ ਦੂਸਰੇ ਦਾ ਨੁਕਸਾਨ ਸਹੇ ਆਪ

ਦਿਮਾਗ ਸਾਡਾ ਨਹੀਂ ਸਾਡੇ ਆਖੇ ਲੱਗਦਾ

ਸੋਚਾਂ ਅਪਣਿਆਂ ਆਪ ਹੀ ਸੋਚ ਕੇ ਚੱਲਦਾ

ਚੰਗਿਆਂ ਸੋਚਾਂ ਥੋੜਿਆਂ ਸੋਚੇ

ਖਿਆਲ ਉਸ ਦੇ ਜਾਦਾ ਹੋਸ਼ੇ

ਮੰਨ ਕਹੇ ਇਹ ਜ਼ਲੀਲ ਸੋਚ ਨਾ ਸੋਚ

ਦਿਮਾਗ ਭੱਗੌੜਾ ਸੋਚੇ ਬਿਨਾ ਰੋਕ

ਚੰਗਿਆਂ ਸੋਚਾਂ ਤੇ ਟਿੱਕ ਨਾ ਪਾਵੇ 

ਬਾਰ ਬਾਰ ਭੈੜਿਆਂ ਵੱਲ ਜਾਵੇ

ਕਿੰਝ ਮੰਨ ਨੂੰ ਮੈਂ ਮਜਬੂਤ ਬਣਾਂਵਾਂ

ਦਿੱਲ ਸਖੱਤ ਦਿਮਾਗ ਕਾਬੂ ਵਿੱਚ ਲਿਆਂਵਾਂ

ਵਿਚਾਰ ਵੀ ਕੀਤਾ ਪਾਠ ਵੀ ਕੀਤਾ ਪਰ ਹੋਏ ਫੇਲ

ਮੰਨ ਉੱਚਾ ਕਰਨਾ ਨਹੀਂ ਹੈ ਆਮ ਬੰਦੇ ਦਾ ਖੇਲ

ਇਹ ਤਾਂ ਉਹ ਹੀ ਕਰ ਪਾਵੇ 

ਓਪਰੋਂ ਜੋ ਲਿਖਾ ਕੇ ਲਿਆਵੇ

ਇਸ ਜਮਨ ਤਾਂ ਹੋ ਗਈ ਦੇਰ

ਮੱਖੇ ਲਿਖਾ ਆਂਵਾਂਗੇ ਅਗਲੀ ਫੇਰ

************

                  








                     ਜਿੰਦਗੀ ਦੀ ਉੱਲਝੱਣ


   ਸੋਚਾਂ ਸੋਚ ਸੋਚ ਜਿੰਦਗੀ ਦੀ ਗੁੱਥੀ ਮੈਂ ਸੱਲਝੌਣੀ ਚਾਹੀ

ਲੱਖਾਂ ਵਾਰ ਸੋਚਿਆਂ ਪਰ ਜਿੰਦਗੀ ਮੇਰੇ ਸਮਝ ਨਾ ਆਈ

ਮੱਕਸੱਦ ਕੀ ਜੀਵਨ ਦਾ ਕਿਓਂ ਮੈਂ ਇੱਥੇ ਆਇਆ

ਕੋਈ ਵੀ ਸਿੱਧੀ ਪੂਰੀ ਨਾ ਉਤਰੀ ਦਿਮਾਗ ਮੇਰਾ ਚੱਕਰਾਇਆ

ਮੈਂਨੂੰ ਉਸ ਨੇ ਪੈਦਾ ਕੀਤਾ ਉਸ ਨੇ ਸੌਰ ਮੰਡਲ ਸਜਾਇਆ

ਇੱਥੋਂ ਤੱਕ ਤੇ ਸਮਝ ਵਿੱਚ ਆਵੇ ਪਰ ਬਣੌਨ ਵਾਲੇ ਨੂੰ ਕਿਸ ਬਣਾਇਆ

ਸੱਭ ਤੋਂ ਪਹਿਲਾਂ ਉਹ ਸੀ ਪਰ ਉਸ ਤੋਂ ਪਹਿਲਾਂ ਕੀ

ਪਹਿਲਾਂ ਤੋਂ ਪਹਿਲਾਂ ਜੇ ਹੈ ਸੀ ਕੁੱਛ ਤਾਂ ਉਸ ਪਹਿਲਾਂ ਵੀ ਕੁੱਛ ਸੀ

ਕਿੱਥੇ ਜਾਕੇ ਪਹਿਲ ਇਹ ਮੁਕਦੀ ਅੱਜ ਤੱਕ ਕੋਈ ਨਾ ਦੱਸ ਪਾਇਆ

ਪੁੱਛਿਆ ਰਿਸ਼ੀ ਮੁਨਿਆਂ ਕੋਲੋ ਤੂੰ ਜਾਦਾ ਸਵਾਲ ਕਰੇਂ ਉਤਰ ਆਇਆ

ਆਖਰ ਥੱਕ ਕੇ ਬੈਠਾ ਅਪਣੇ ਮੰਨ ਨੂੰ ਸਮਝਾਇਆ

ਤੇਰੇ ਬੱਸ ਦੀ ਇਹ ਗੱਲ ਨਹੀਂ ਇਹ ਹੈ ਉਸ ਦੀ ਮਾਇਆ

ਛੱਡ ਇਹ ਫ਼ਲਸਫੇ ਦਿਆਂ ਗੱਲਾਂ ਉੱਨਾ ਤੇ ਜਿਨ ਮੱਥੇ ਲਿਖਾਇਆ

ਚਿੰਤਾ ਉਸ ਤੇ ਛੱਡ ਦੇ ਸਾਰੀ ਜਿਸ ਤੈਂਨੂੰ ਇਸ ਜੂਨੇ ਪਾਇਆ

ਬੁੱਧੀ ਤੇਰੀ ਛੋਟੀ, ਤੂੰ ਆਮ ਬੰਦਾ ,ਤੈਂਨੂੰ ਸਧਾਰਣ ਮਾੱਂ ਨੇ ਜਾਇਆ

ਸਧਾਰਣ ਤੂੰ ਬੰਦਾ ਸਧਾਰਣ ਸੋਚ ਰੱਖ ਸਧਾਰਣ ਜੀਵਨ ਜੀ ਲੈ

ਫ਼ਿਕਰ ਨਾ ਕਰ ਕੀ ਹੋਊ ਮਰਨੋ ਬਾਦ ਜੋ ਚੰਗਾ ਲੱਗੇ ਜੀਵਨ ਰਸ ਪੀ ਲੈ

ਇਸ ਤੋਂ ਵੱਡਾ ਫ਼ੱਲਸਫਾ ਕੋਈ ਨਾ ਆਮ ਇੰਨਸਾਨ ਲਈ, ਮੰਨ ਤੂੰ ਕਹਿਣਾ ਮੇਰਾ

ਆਖੀਰ ਵਿੱਚ ਜੇ ਕੋਈ ਅੱਫ਼ਸੋਸ ਨਹੀਂ ਹੈਗਾ  ਤਾਂ ਸਮਝੀਂ ਸਫ਼ਲ ਹੈ ਜੀਵਨ ਤੇਰਾ


                    ਖ਼ੁਸ਼ੀ ਭਾਲੋ ਖ਼ੁਸ਼ੀ ਲੱਭ


ਖੁਸ਼ੀ ਨੂੰ  ਭਾਲੋਗੇ ਤਾਂ ਖੁਸ਼ੀ ਲੱਭੋਗੇ

ਦੁੱਖ ਦਾ ਸੋਚੋਗੇ ਤਾਂ ਦੁੱਖ ਵਿੱਚ ਡੁਬੋਗੇ

ਦੁੱਖ ਵਿੱਚ ਨਹੀਂ ਤੁਸੀਂ ਇੱਕਲੇ ਦੁਖੀ ਆ ਦੁਨਿਆਂ ਸਾਰੀ

ਸੁੱਖੀ ਚੰਦ ਮਿਲਣਗੇ ਪਰ ਸੁੱਖ ਪੌਣਾ ਕੰਮ ਨਹੀਂ ਭਾਰੀ

ਜਿੱਨਾਂ ਮਿਲਿਆ ਸ਼ੁਕਰ ਮੰਨਾਵੋ ਨਾ ਕਰੋ ਹੋਰ ਲਈ ਮਾਰੋ ਮਾਰੀ

ਸੁੱਖ ਨਹੀਂ ਧੰਨ ਦੌਲੱਤ ਵਿੱਚ ਮਿਲਦਾ

ਸੁੱਖ ਦਾ ਫੁੱਲ ਸੱਚੇ ਮੰਨ ਵਿੱਚ ਖਿੱਲਦਾ

ਦੂਸਰਿਆਂ ਨਾਲ ਨਾ ਦੌੜ ਲਾਵੋ

ਅਪਣੀ ਹੀ ਰਫ਼ਤਾਰ ਤੇ ਜਿੰਦ ਚਲਾਵੋ

ਬਰਾਬਰ ਸਮਝ ਸੱਭ ਨੂੰ ਗੱਲੇ ਲਗਾਵੋ

ਰੰਝਸ਼ ਗੁੱਸਾ ਅੰਦਰੋਂ ਅੰਦਰੀਂ ਖੂਨ ਨੂੰ ਸਾੜੇ

ਮਾਫ਼ ਕਰੋ ਜੋ ਤੁਹਾਡੇ ਨਾਲ ਨਿਕਲੇ ਮਾੜੇ

ਧੋਖਾਦਾਰੀ ਕਰ ਜੋ ਅੱਗੇ ਸੀ ਹੋਇਆ

ਅੰਤ ਪੱਛਤਾਵੇ ਵਿੱਚ ਉਹ ਵੀ ਰੋਇਆ

ਦੂਸਰਿਆਂ ਦੀ ਖ਼ੁਸ਼ੀ ਵੇਖ ਜੋ ਜਲਿਆ

ਈਰਖਾ ਦੀ ਬਿਮਾਰੀ ਵਿੱਚ ਉਹ ਗਲਿਆ

ਇੱਕਲਾ ਨਹੀਂ ਕੋਈ, ਇੱਕ ਦੂਜੇ ਨਾਲ ਜੁੜਿਆ ਸੰਸਾਰ

ਸੱਭ ਅਪਣਾ ਹਿੱਸਾ ਸਮਝ ਕਰੋ ਸੱਭ ਨਾਲ ਪਿਆਰ

ਕਹਿਣਾ ਅਸਾਨ ਕਰਨਾ ਔਖਾ

ਜੇ ਕਰ ਪਾਓਂ ਜੀਵਨ ਹੋ ਜਾਵੇ ਸੌਖਾ

ਮੈਂ ਨਹੀਂ ਕਹਿੰਦਾ ਜਹਾਨ ਛੱਡ, ਸਾਧ ਫ਼ਕੀਰ ਬੰਣ ਜਾਵੋ

ਇੰਨਸਾਨ ਬਣਾਇਆ ਰੱਬ ਨੇ, ਇੰਨਸਾਨੀਅਤ ਵਿੱਚ ਜੀ ਜਾਵੋ

******=*******




                 









                      ਉੱਚੇ ਨਾਲ ਯਾਰੀ


ਸਾਡੀ ਨਾ ਲੱਗੀ ਉੱਚੇ ਨਾਲ ਯਾਰੀ

ਅਸੀਂ ਨੀਚ, ਰਹੇ ਦਰਸ਼ਨ ਦੇ ਭਿਖਾਰੀ

ਬੇੜਾ ਨਾ ਲੱਗਾ ਸਾਡਾ ਪਾਰ

 ਅਸੀਂ ਰਹਿ ਗਏ ਮੰਝਧਾਰ

ਫਰਿਆਦ ਸਾਨੂੰ ਕਰਨੀ ਨਾ ਆਈ

ਸਾਡੀ ਨਾ ਹੋਈ ਕੋਈ ਸੁਣਾਈ

ਜਿੰਦਗੀ ਵਿੱਚ ਬਹੁਤ ਕੁੱਛ ਪਾਇਆ

ਸੱਭ ਪਾ ਕੇ ਸਬਰ ਨਹੀਂ ਆਇਆ

ਮੰਨ ਦੀ ਖ਼ਵਾਇਸ਼ ਕੋਈ ਰਹੀ ਨਾ ਅਧੂਰੀ

ਨਾ ਦੁੱਖ ਪਾਇਆ ਨਾ ਸਹੀ ਕੋਈ ਮਜਬੂਰੀ

ਫਿਰ ਵੀ ਲੱਗੇ ਜਿੰਦ ਜੀਵੀ ਨਾ ਪੂਰੀ

ਸਿਆਣਿਆਂ ਦੀ ਗੱਲ ਸੁਣ ਤਾਂ ਆਂਵਾਂ

ਪੱਲ ਮਗਰੋਂ ਮੈਂ ਭੁੱਲ ਉਹ ਜਾਂਵਾਂ

ਗ੍ੰਥ ਪੱੜ ਕੁੱਛ ਸਮਝ ਵਿੱਚ ਆਵੇ

ਅਮਲ ਨਾ ਕਰਾਂ ਉਹ ਵਿਅਰਥ ਜਾਵੇ

ਕਈ ਵਾਰ ਉਸ ਦੇ ਨਾਮ ਦਾ ਰੱਟ ਮੈਂ ਲਾਂਵਾਂ

ਮੰਨ ਵਿੱਚ ਮੈਲ ,ਮੈ ਦਿੱਲੋਂ ਘੱਭਰਾਂਵਾਂ

ਨਰਾਜ਼ ਨਾ ਹੋਵੇ ,ਮੈਂ ਡਰ ਡਰ ਜਾਂਵਾਂ

ਆਪ ਉੱਚਾ ਮੈਂਨੂੰ ਨੀਚ ਬਣਾਇਆ

ਕਿਓਂ ਇਹ ਕੀਤਾ ,ਮੇਰੀ ਸਮਝ ਨਾ ਆਇਆ

ਕਿਓਂ ਉਸ ਨੇ ਰੱਚਨਾ ਰਚਾਈ

ਕੀ ਸੀ ਉਸ ਦੇ ਮੰਨ ਵਿੱਚ ਆਈ

ਫਿਰ ਮੰਨ ਨੂੰ ਦਿੱਤਾ ਦਲਾਸਾ

ਅੱਜੇ ਤੱਕ ਕੋਈ ਨਾ ਕਰ ਸਕਿਆ ਇਹ ਖਲਾਸਾ

ਗਿਆਨੀ ਧਿਆਨੀ ਪੀਰ ਪੈਗੰਮਬਰ ਜੱਗ ਵਿੱਚ ਆਏ

ਆਮ ਬੰਦੇ ਨੂੰ ਇਹ ਗੁੱਥੀ ਸਮਝਾ ਨਾ ਪਾਏ

ਛੱਡ ਇਹ ਡੂੰਗਿਆਂ ਸੋਚਾਂ,ਤੂੰ ਆਂ ਇੱਕ ਆਮ ਬੰਦਾ

ਖਾ ਪੀ ਮੌਜ ਓੜਾ,ਕਰ ਜੋ ਮੰਨ ਨੂੰ ਲੱਗੇ ਚੰਗਾ

ਬੰਦਾ ਹੈ ਤੂੰ ਬੰਦੇ ਨਾਲ ਪਿਆਰ ਤੂੰ ਕਰ

ਉੱਚੇ ਨੇ ਤੈਂਨੂੰ ਬਣਾਇਆ ਸਿਰਫ਼ ਉੱਸ ਤੋਂ ਡਰ

ਮੱਥੇ ਜੋ ਤੇਰੇ ਲਿਖਿਆ, ਉੱਹ ਮਿਲ ਜਾਣਾ 

ਸੱਚ ਇਹ ਮੰਨ, ਉੱਚੇ ਦਾ ਇਹ ਅਟੱਲ ਭਾਣਾ

**********

                  






                   ਕਰਮ ਕੀ ਕਮਾਇਆ


ਇੰਨਸਾਨ ਦੀ ਜੂਨ ਤੂੰ ਲੈੈ ਕੇ  ਆਇਆ

ਦੱਸ ਕਹਿੜਾ ਕਰਮ ਤੂੰ ਕਮਾਇਆ

ਇਹ ਜੀਵਨ ਤੂੰ ਵਿਅਰਥ ਗਵਾਇਆ

ਸਮਝੇ ਤੂੰ ਅਪਣੇ ਨੂੰ ਸਮਝਦਾਰ

ਸੋਚ ਕੇ ਨਾ ਚੱਲੇਂ,ਤੂੰ ਕਰੇਂ ਹੂੜਮਾਰ

ਸੱਚੇ ਦਿੱਲ ਦਾ ਤੈਂਨੂੰ ਘਮੰਡ

ਤੈਨੂੰ ਵੀ ਪਤਾ ਇਹ ਹੈ ਪਾਖੰਡ

ਇਮਾਨਦਾਰੀ ਦਾ ਢੰਕਾਂ ਵਜਾਵੇਂ

ਦਾਅ ਲੱਗੇ ਤਾਂ ਚੋਰੀ ਦਾ ਖਾਂਵੇਂ

ਸ਼ਰਾਫ਼ਤ ਦਾ ਤੂੰ ਢੋਲ ਬਜਾਂਵੇਂ

ਸੋਹਣੀ ਸ਼ਕਲ ਤੇ ਤੂੰ ਮਰ ਜਾਂਵੇਂ

ਸਬਰ ਦਾ ਸਮੁੰਦਰ ਕਹਿਲਾਂਵੇਂ

ਛੋਟੀ ਛੋਟੀ ਗੱਲ ਤੇ ਗੁੱਸੇ  ਖਾਂਵੇਂ

ਪੈਸੇ ਦਾ ਨਹੀਂ ਕੋਈ ਲਾਲਚ,ਦਾਵਾ ਕਰੇਂ

ਪਰ ਦੌਲਤਮੰਦ ਨਾਲ ਈਰਖਾ ਵਿੱਚ ਸੜੇਂ

ਕਹੇਂ ਜੋ ਹੈ ਮੇਰਾ, ਉਹ ਮੇਰੀ ਮਹਿਨੱਤ ਦਾ ਫੱਲ

ਕਿਰਤ ਕੇਹੜੀ ਕੀਤੀ ਕਿਥੇ ਚਲਾਇਆ ਹੱਲ

ਏਨਾ ਕੁੱਛ ਪਾਇਆ

ਕਹੈਂ ਮੈਂ ਬਣਾਇਆ

ਹੌਓਮੇ ਵਿੱਚ ਫੁਲਿਆ

ਦਾਤਾਰ ਨੂੰ ਭੁੱਲਾਇਆ

ਪਾਪ ਕਰ ਤੂੰ ਨਹੀਂ ਪੱਛਤਾਇਆ

ਵੰਡ ਨਹੀਂ ਛੱਕਿਆ, ਨਾਮ ਨਹੀਂ ਧਿਆਇਆ

ਅਪਣੇ ਆਪ ਨੂੰ ਕਹੇਂ ਪੜਿਆ ਪੜਾਇਆ

ਇੱਕ ਮੂਲ ਮੰਤਰ ਤੂੰ ਸਮਝ ਨਾ ਪਾਇਆ

ਦਿਨੇ ਗਵਾਚਾ ਰਾਤ ਘਰ ਪਹੁੰਂਚਾ

ਉਸ ਨੂੰ ਨਹੀਂ ਕਹਿੰਦੇ ਗਵਾਚਾ

ਰੱਬ ਨੂੰ ਕਰ ਲੈ ਯਾਦ,ਹੋਈ ਨਹੀਂ ਦੇਰ

ਕੌਣ ਜਾਣੇ ਮੌਕਾ ਮਿਲੇ ਨਾ ਫੇਰ

ਸੱਚੇ ਰਾਹ ਚੱਲ ,ਕਰ ਉਸ ਨਾਲ ਪਿਆਰ

ਸਿਰਜੰਨਹਾਰ ਹੈ ਨਿਰਵੈਰ, ਉਹ ਹੈ ਬਖ਼ਸ਼ਣਹਾਰ

*************


                       



                          ਊਚ ਨੀਚ


   ਇੱਕ ਨੂਰ ਤੋਂ ਸੀ ਤੈਂਨੂੰ ਜਮਿਆਂ

ਕਿਓਂ  ਆਪ ਨੂੰ ਜਾਤਾਂ ਵਿੱਚ ਵੰਡਿਆ

ਊੱਚ ਨੀਚ ਦੇ ਜਹਿਰ ਦਿੱਲਾਂ ਵਿੱਚ ਪਾਇਆ

ਇੱਕ ਜਾਤ ਨੂੰ ਦੂਸਰੀ ਜਾਤ ਨਾਲ ਲੜਾਇਆ

ਬਾਹਮਣ ਚਾਹੇ ਹੋਵੇ ਅਕਲ ਦਾ ਅੰਧਾ

ਕਹਾਏ ਉਹ ਉੱਚੀ ਜਾਤ ਦਾ ਬੰਦਾ

ਬਾਲਮੀਕ ਵਿਧਵਾਨ ਰਮਾਇਅਣ ਲਿੱਖ ਜਾਵੇ

ਫਿਰ ਵੀ ਉਹ ਨੀਚ ਜਾਤ ਦਾ ਕਹਿਲਾਵੇ

ਖ਼ੱਤਰੀ ਸਮਝੱਣ ਆਪ ਨੂੰ ਬੱਲਵਾਨ

ਡਰਕੇ ਨੱਠੇ,  ਮਦਾਨ ਉਹ ਛੱਡ ਜਾਣ

ਵੈਸ਼ ਠੱਗਾ ਠੋਰੀ ਕਰੇ ਧੰਨ ਕਮਾਵੇ

ਫਿਰ ਵੀ ਉੱਚੀ ਜਾਂਤਾਂ ਵਿੱਚੋ ਮੰਨਿਆ ਜਾਵੇ

ਉੱਚੀ ਤਿੰਨ ਜਾਂਤਾਂ ਚਾਹੇ ਹੈ ਵੰਡੇ

ਪਰ ਰੱਲ ਮਿਲਕੇ ਉੱਨਾਂ ਦੀ ਚੰਗੀ ਲੰਘੇ

ਸ਼ੂਦਰ ਦੀ ਮੈਂ ਕੀ ਦਵਾਂ ਮਸਾਲ

ਤਿੰਨਾ ਥੱਲੇ ਨਪਿਆ ,ਬੁਰਾ ਉਸ ਦਾ ਹਾਲ

ਰੋਟੀ ਲਈ ਉਹ ਉੱਚਿਆਂ ਦੇ ਮੌਤਾਜ

ਇਜ਼ੱਤ ਨਾਲ ਨਾਂ ਜੀ ਸਕੇ,ਜਲੀਲ ਕਰੇ ਸਮਾਜ

ਜੱਦ ਵੀ ਕੋਈ ਨੀਚਾ ਜਾਤ ਆਵਾਜ਼ ਓਠਾਈ

ਉੱਚਿਆਂ ਨੇ ਉੱਨਾਂ ਦੀ ਝੌਂਪੜੀ ਝੁੱਗੀ ਜਲਾਈ

ਕੁਸਰੀ ਬੈਠ ਖਾਣ ਦੀ ਹਿੰਮੱਤ ਜਿਸ ਨੇ ਕੀਤੀ

ਉੱਚਿਆਂ ਮਾਰ ਮਾਰ ਜਾਨ ਉੱਸ ਦੀ ਲੀਤੀ

ਮਾਂ ਭੈਣ ਦੀ ਇਜ਼ੱਤ ਦਿੰਨ ਦਿਹਾੜੇ ਲੁੱਟੀ ਜਾਏ 

ਬੇ-ਵੱਸ ਭਰਾ ਰੋਵੇ,ਉੱਹ ਕੁੱਛ ਕਰ ਨਾ ਪਾਵੇ

ਕਿਸ ਕੋਲ ਉੱਹ ਦੇਣ ਦੁਹਾਈ

ਜੱਦ ਰੱਬ ਵੀ ਨਾ ਕਰੇ ਉੱਨਾਂ ਦੀ ਸੁਣਾਈ

ਕੀ ਕਰਨਾ ਉਹ ਕਰਮ ਧਰਮ ਉਹ ਸੰਨਸਕਾਰ

ਜਿਸ ਬਹਾਨੇ ,ਆਦਮੀ ਆਦਮੀ ਤੇ ਕਰੇ ਅਤਿਆਚਾਰ

ਮੈਂ ਨਾ ਜਾਣਾ ਕਿਓਂ ਕੀਤਾ ਤੂੰ ਨੇ ,ਇੰਝ ਮੇਰੇ ਸਿਰਜਣਹਾਰ

ਬੇਨਤੀ ਮੇਰੀ ਏਨੀ,ਸਿਖਾ ਬੰਦੇ ਨੂੰ ਬੰਦੇ ਨਾਲ ਕਰਨਾ ਪਿਆਰ

***********



 





                     ਉਹ ਇੰਨਸਾਨ ਕੀ

 ਜੋ ਇੰਨਸਾਨੀਅਤ ਵਿੱਚ ਨਾ ਜੀਆ ਉੱਹ ਬੰਦਾ ਕੀ

ਖ਼ੁਸ਼ੀ ਨਾਲ ਦਿੱਨ ਲੰਗਣ ,ਉਸ ਤੋਂ ਚੰਗਾ ਕੀ

ਮਜਬੂਰੀ ਵਿੱਚ ਜੋ ਕੰਮ ਕੀਤਾ ਉਹ ਧੰਦਾ ਕੀ

ਹਰਾਮ ਦੀ ਖਾਣ ਨਾਲੋ ਹੋਰ ਮੰਦਾ ਕੀ

ਬਿਨਾ ਮਹਿਨੱਤ ਮਿਲਿਆ ਖ਼ਰੈਤ ਵਿੱਚ ਉਹ ਧੰਨ ਕੀ

ਬੰਦੇ ਨਾਲੋਂ ਜਾਦਾ ਪੈਸੇ ਨੂੰ ਪਿਆਰ ਕਰੇ,ਉਹ ਜੱਨ ਕੀ

ਸਿਰਫ ਕਿਤਾਬੋਂ ਵਿੱਚੋਂ ਕੱਢਿਆ ਉਹ ਗਿਆਨ ਕੀ

ਧੋਖੇਦਾਰੀ ਨਾਲ ਮਿਲੀ ਉਹ ਫੋਕੀ ਸ਼ਾਨ ਕੀ

ਮੌਰੀਂ ਦੂਜਿਆਂ ਦੇ ਚੱੜ ਉਹ ਉੱਚਾ ਹੋਇਆ ਕੀ

ਖੂਨੀ ਹੱੱਥ ਸਾਬਣ ਨਾਲ ਧੋ ਉਹ ਸੁੱਚਾ ਹੋਇਆ ਕੀ

ਕੰਨਾ ਨੂੰ ਨਾ ਸੁਹਾਵੇ ਉਹ ਗੀਤ ਕੀ

ਮਸਤੀ ਮੰਨੇ ਨਾ ਲਿਆਵੇ ਉਹ ਸੰਗੀਤ ਕੀ

ਜੋ ਦਿੱਲੋਂ ਨਾ ਕੀਤਾ ਉਹ ਪਿਆਰ ਕੀ

ਮੱਤਲਵ ਦਾ ਜੋ ਹੋਵੇ ਉਹ ਯਾਰ ਕੀ

ਠੰਡੀ ਨਾ ਹੋਵੇ ਰੁੱਖ ਦੀ ਛਾਂਹ ਉਹ ਛਾਂਹ ਕੀ

ਪਿਆਰ ਨਾ ਹੋਵੇ ਜਿਸ ਦੇ ਦਿੱਲ ਵਿੱਚ ਉਹ ਮਾਂ ਕੀ

ਗਿ੍ਸਥੀ ਤੋਂ ਨੱਸੇ ਕੇ ਜੋ ਕੀਤਾ ਉਹ ਤਾਪ ਕੀ

ਸੱਚੇ ਮੰਨੋ ਨਾ ਕੀਤਾ ਉਹ ਜਾਪ ਕੀ

ਸਰਬੱਤ ਦਾ ਜੋ ਭੱਲਾ ਨਾ ਮੰਗੇ ਉਹ ਅਰਮਾਨ ਕੀ

ਰੱਬ ਅੱਗੇ ਜੋ ਸੀਸ ਨਾ ਨਵਾਵੇ ਉਹ ਇੰਨਸਾਨ ਕੀ ਉਸ ਦਾ ਇਮਾਨ ਕੀ

                               ਜਿੰਦਗੀ ਲਈ


ਜਿੰਦਗੀ ਜੀਣ ਲਈ ਰੋਜ਼ ਰੋਜ਼ ਮਰਦੇ ਨੇ ਲੋਕ

ਜਿੰਦਗੀ ਜੀਣ ਲਈ ਕੀ ਕੀ ਨਹੀਂ ਕਰਦੇ ਨੇ ਲੋਕ

ਕਈ ਖੂਣ ਬਹਾ ਕਰ ਜੀ ਲੈਂਦੇ

ਕਈ ਖੂਣ ਪੀ ਕਰ ਜੀ ਲੈਂਦੇ

ਪਰ ਜੀਣਾ ਉੱਨਾਂ ਦਾ ਜੋ ਦੂਸਰਿਆਂ ਲਈ ਜੀ ਲੈਂਦੇ

ਕਈ ਕੱਖ ਦੀ ਝੁੱਗੀ ਵਿੱਚ ਰੁਲਦੇ

ਕਈ ਮਹਿਲਾਂ ਵਿੱਚ ਪਲਦੇ

ਕਈ ਸੋਨੇ ਨਾਲ ਤੁੱਲ ਗਏ 

ਕਈ ਮਿੱਟੀ ਨਾਲ ਧੁੱਲ ਗਏ

ਪਰ ਜੀਣਾ ਉੱਨਾਂ ਦਾ ਜੋ ਦਾਨ ਖੁੱਲਾ ਕਰ ਗਏ

ਕਈ ਸੱਭ ਕੁੱਛ ਖੋਹ ਕੇ ਜੀ ਲੈਂਦੇ

ਕਈ ਕੁੱਛ ਰੋ ਰੋ ਕੇ ਜੀ ਲੈਂਦੇ

ਪਰ ਜੀਣਾ ਉੱਨਾਂ ਦਾ ਜੋ ਹੱਸ ਕੇ ਜੀ ਲੈਂਦੇ

ਕਈ ਸਾਰੀ ਉਮਰ ਕੰਮ ਕਰਦੇ ਰਹਿੰਦੇ

ਨੱਸਦੇ ਭੱਜਦੇ ਵੇਹਲੇ ਨਾ ਬਹਿੰਦੇ

ਕਈ ਜਮਨ ਤੋਂ ਰਾਜ ਕਰਦੇ

ਨਾ ਕੋਈ ਮਹਿਨੱਤ ਨਾ ਕਾਜ ਕਰਦੇ

ਪਰ ਜੀਣਾ ਉੱਨਾਂ ਦਾ ਜੋ ਕਿਰਤ ਹੈ ਕਰਦੇ

ਕਈ ਅਪਣੇ ਲਈ ਮਰਦੇ

ਕਈ ਵੰਸ਼ ਲਈ ਮਰਦੇ

ਕਈ ਦੇਸ਼ ਲਈ ਮਰਦੇ

ਪਰ ਮਰਨਾ ਉੱਨਾਂ ਦਾ ਜੋ ਧਰਮ ਹੇਤ ਹੈ ਮਰਦੇ

ਕਈ ਪੁਨ ,ਕਈ ਪਾਪ ਹੈ ਕਰਦੇ

ਕਈ ਸ਼ਰੀਰ ਸੁਹਾ ਨਾਲ ਭੱਰਦੇ

ਦੁਨਿਆਂ ਤਿਆਗ ਕਈ ਤਾਪ ਹੈ ਕਰਦੇ

ਪਰ ਰੱਬ ਉੱਨਾਂ ਨਾਲ ਰਾਜ਼ੀ ਜੋ ਗਿ੍ਸਥ ਵਿੱਚ ਜਾਪ ਹੈ ਕਰਦੇ

*********


           








               ਆਤਮਾ ਤਰਸੇ ਕੁੱਛ ਨਵੇਂ ਲਈ


ਥੱਕ ਗਿਆ ਹਾਂ ਮੈਂ ਪੁਰਾਣੀ ਰਾਹ ਤੇ ਚੱਲਦੇ ਚੱਲਦੇ

ਮੈਂਨੂੰ ਕੋਈ ਨਵਾਂ ਰਾਸਤਾ ਦਿਖਾਵੋ

ਪੁਰਾਣੀ ਰੋਸ਼ਨੀ ਵਿੱਚ ਅੱਖਾਂ ਖੁੱਲਦਿਆਂ ਨਹੀਂ

ਕੋਈ ਨਵੀਂ ਮੋਮਬੱਤੀ ਜਲਾਵੋ

ਗੀਤ ਸੰਗੀਤ ਵੀ ਪੁਰਾਣੇ ਨਹੀਂ ਚੰਗੇ ਲੱਗਦੇ

ਕੋਈ ਨਵਾਂ ਸੁਰ ਕੱਢ ਲਿਆਵੋ

ਫਿੱਕਿਆਂ ਪੈ ਗਈਆਂ ਪੁਰਾਣਿਆਂ ਤੱਸਵੀਰਾਂ

ਕੋਈ ਉੱਨਾ ਵਿੱਚ ਨਵਾਂ ਰੰਗ ਭੱਰ ਜਾਵੋ

ਟੁੱਟ ਗਈ ਮੇਰੀ ਓਮੀਦ ਜਿੰਦਗੀ ਦੀ

ਕੋਈ ਮੈਂਨੂੰ ਫਿਰ ਤੋਂ ਹੌਂਸਲਾ ਦਿਲਾਵੋ

ਅੱਖਾਂ ਲਾਲ ਹੋ ਗਈਆਂ ਰੋ ਰੋ ਕੇ 

ਮੈਂ ਮਾਯੂਸ ਬੈਠਾ,ਮੈਂਨੂੰ ਕੋਈ ਹੱਸਾਵੋ

ਪੁਰਾਣੇ ਪਿਆਰ ਨੇ ਵੀ ਧੋਖਾ ਦਿਤਾ

ਕੋਈ ਮੇਰੇ ਦਿੱਲ ਨੂੰ ਫਿਰ ਬਹਿਲਾਵੋ

ਕੰਨ ਪੱਕ ਗਏ ਪੁਰਾਣੀ ਕਹਾਣੀ ਸੁਣ ਸੁਣ ਕਰ

ਕੋਈ ਨਵੀਂ ਕਥਾ ਮੈਂਨੂੰ ਸੁਣਾਵੋ

ਪੁਰਾਣੀਆਂ ਸੋਚਾਂ ਤੋਂ ਕੋਈ ਜਬਾਬ ਨਹੀਂ ਮਿਲਿਆ

ਕੋਈ ਮੈਂਨੂੰ ਨਵਾਂ ਫ਼ਲਸਫਾ ਪੜਾਵੋ

ਡਰ ਡਰ ਮੈਂ ਡਾਡੇ ਰੱਬ ਤੋਂ,ਡਰ ਕੇ ਜਿਆਂ

ਨਰਮ ਦਿੱਲ ਰੱਬ ਦੀ ਪੂਜਾ ਮੈਂਨੂੰ ਸਖਾਵੋ

ਪਾਠ ਪੂਜਾ ਮੇਰੀ ਸਮਝ ਨਾ ਔਣ 

ਮੈਂਨੂੰ ਕੋਈ ਸਰਲ ਸੱਚੇ ਦੇ ਲੱੜ ਲਾਵੋ

**************


           











                   ਕਿੱਥੇ ਕਿੱਥੇ ਨਹੀਂ ਭਾਲਿਆ


ਨਾ ਮਿਲਿਆ ਮੰਦਰਾਂ ਵਿੱਚ ਨਾ ਠਾਕੁਰ ਦਵਾਰੇ

ਨਾ ਮਿਲਿਆ ਮਸਜੱਦ, ਗਿਰਜਾਘਰ, ਨਾ ਗੁਰਦਵਾਰੇ

ਮਿਲਿਆ ਨਾ ਕਿਸੇ ਵੇਦ ਨਾ ਕਤੇਬ,ਸਮਝ ਨਾ ਪਾਇਆ ਮੈਂ ਗ੍ੰਥ

ਕਿਸੇ ਮੱਠ ਤੇ ਨਾ ਮਿਲਿਆ ,ਨਾ ਡੇਰੇ,ਚੱਲ ਨਾ ਸਕਿਆ ਮੈਂ ਸੱਚੇ ਪੰਥ

ਸੰਤ ਨਾ ਸਮਝਾ ਸਕੇ ਨਾ ਸਮਝਾ ਸਕਿਆ ਕੋਈ ਸਾਧ

ਯੋਗੀ ਵੀ ਵਿਖਾ ਨਾ ਸਕਿਆ ਨਾ ਵਿਖਾ ਸਕਿਆ ਕੋਈ ਨਾਥ

ਸਾਇੰਸ ਗਿਆਨ ਵੀ ਉਸ ਨੂੰ ਜਾਹਰ ਨਾ ਕਰ ਸਕਿਆ

ਫ਼ਲਾਸਫ਼ਰ ਵੀ ਪੂਰਾ ਦੱਸ ਨਾ ਸਕਿਆ , ਲਿੱਖ ਲਿੱਖ ਥਕਿਆ

ਨਾ ਉਹ ਲੱਭਿਆ ਵਾਦਿਆਂ ਵਿੱਚ ਨਾ ਉੱਚੇ ਪਹਾੜਾਂ

ਨਾ ਸ਼ਹਿਰ ਦੇ ਭੀੜ ਭੱੜਕੇ ਤੇ ਨਾ ਵੇਰਾਨ ਓਜਾੜਾਂ

ਹਰ ਥਾਂ ਲੱਭ ਕੇ ਹੰਭਿਆ, ਅੰਦਰ ਵੱਲ ਧਿਆਨ ਘੁਮਾਇਆ

ਵੇਖ ਕੇ ਮੈਂ ਹੈਰਾਨ ਸੀ ਹੋਇਆ,ਉਸ ਨੂੰ ਅੰਦਰ ਸੁੱਤਾ ਪਾਇਆ

ਅੱਖਾਂ ਉਸ ਨੇ ਮੇਰਿਆਂ ਖੋਲਿਆਂ,ਹਰ ਥਾਂ ਰੱਬ ਵਿਖਇਆ

ਕਹੇ ਰੱਬ ਤਾਂ ਹਰ ਚੀਜ਼ ਹਰ ਥਾਂ ਵਸੇ,ਉਹ ਹੈ ਸਰਬ ਸਮਾਇਆ

ਫ਼ੁੱਲ ਕਲਿਆਂ ਵਿੱਚ ਰੰਗ ਸੁਗੰਦ ਪਾ, ਭਮਰੇ ਨੂੰ ਤਰਸਾਇਆ

ਦਿੱਨ ਨੂੰ ਸੂਰਜ ਰਾਤ ਚੰਦ ਦੇ ਨਾਲ ਤਾਰਾ ਵੀ ਚੱਮਕਾਇਆ

ਦਿੱਤੀ ਪਿਆਰੀ ਮਾਂ 

ਜੋ ਦੇਵੇ ਠੰਡੀ ਛਾਂ

ਜਿਸ ਦੀ ਕੁੱਖੋਂ ਜਨਮਾ ਕੇ ਕਿ੍ਸ਼ਮਾ ਹੈ ਵਿਖਾਇਆ

ਘੋੜੇ ਦੀ ਚਾਲ

ਹਿਰਨ ਦੀ ਛਾਲ

ਸ਼ੇਰ ਦਾ ਪੰਜਾ

ਹਾਥੀ ਦੀ ਦਿਹਾੜ

ਸੱਬ ਵਿੱਚ ਮੈਂਨੂੰ ਉਸ ਦਾ ਹੱਥ ਨਜ਼ਰ ਆਇਆ

ਮੈਂ ਪੁਛਿਆ ਸੀ ਤੂੰ ਮੇਰੇ ਅੰਦਰ,ਕਿਓਂ ਨਹੀਂ ਸਾਮਣੇ ਆਇਆ

ਬੋਲਿਆ ਇਹ ਤੇਰਾ ਇੱਕ ਕਰਮ ਸੀ,ਇਸ ਲਈ ਇੰਨਸਾਨ ਦੀ ਜੂਨੇ ਸੀ ਤੈਂਨੂੰ ਪਾਇਆ

ਮੈਂਨੂੰ ਸੁੱਤੇ ਨੂੰ ਜਗੌਣਾ ਹੀ ਹੈ ਸੀ ਤੇਰਾ ਫ਼ਰਜ਼

ਸਿਰਫ਼ ਇਹੋ ਹੀ ਇੱਕ ਸੀ ਮੇਰਾ, ਤੇਰੇ ਉੱਤੇ ਕਰਜ਼

ਮੈਂ ਬੇਨਤੀ ਕੀਤੀ, ਇਸ ਫੇਰੀ ਮੈਂਨੂੰ ਕਰ ਦਿਓ ਮਾਫ਼

ਦਿੱਨੇ ਗਵਾਚਾ ਰਾਤ ਘਰ ਆਵੇ,ਨਹੀਂ ਉਹ ਗੁਸਤਾਖ

ਮੌਕਾ ਅਗਰ ਦੇਵੇਂਗਾ ਇੱਕ ਹੋਰ,ਪਹਿਲੋਂ ਤੈਂਨੂੰ ਹੀ ਜਗਾਊਂ

ਸਤਿਸੰਗਤ ਵਿੱਚ ਬੈਹ ਧਿਆ ਕੇ ਤੈਂਨੂੰ,ਜੀਵਨ ਸਫ਼ਲ ਕਰ ਜਾਊਂ

************

              





                     ਸੁਤਾ ਸੀ ਉਹ ਅੰਦਰ

ਉਹ ਸੀ ਮੇਰੇ ਅੰਦਰ ਸੁਤਾ

ਇਹ ਵੀ ਮੈਂਨੂੰ ਨਹੀਂ ਸੀ ਪਤਾ

ਭਾਲਾਂ ਮੈਂ ਉਸ ਨੂੰ ਬਾਹਰੋਂ ਬਾਹਰ

ਕਦੀ ਇਸ ਦਵਾਰ ਕਦੀ ਉਸ ਦਵਾਰ

ਤੀਰਥ ਨਾਏ 

ਦੀਪ ਜਗਾਏ

ਪਾਠ ਕਰਾਏ

ਦਾਨ ਵੀ ਕੀਤਾ 

ਨਾਮ ਵੀ ਲੀਤਾ

ਪਰ ਉਸ ਨੂੰ ਅਸੀਂ ਲੱਭ ਨਾ ਪਾਏ

ਗਿਆਨੀਆਂ ਕੋਲ ਗਏ 

ਧਿਆਨੀਆਂ ਕੋਲ ਗਏ

ਸੰਤਾਂ ਕੋਲ ਗਏ 

ਮਹੰਤਾਂ ਕੋਲ ਗਏ

ਉਹ ਵੀ ਮੈਂਨੂੰ ਰਾਹ ਦਸ ਨਾ ਪਾਏ

ਬੇਦ ਪੜੇ

ਕਿਤੇਬ ਪੜੇ

ਗ੍ੰਥ ਫਰੋਲਿਆ

ਫ਼ਲਸਫਾ ਟੋਲਿਆ

ਉਸ ਨੂੰ ਕਿਤੇ ਪਾ ਨਾ ਸਕਿਆ

ਲੱਭ ਲੱਭ ਕੇ ਮੈਂ ਆਖਰ ਥੱਕਿਆ

ਫਿਰ ਬੈਹ ਅਪਣੇ ਅੰਦਰ ਝਾਕਿਆ

ਨੇਹਰੇ ਵਿੱਚ ਉਸ ਨੂੰ ਸੁਤਾ ਤਕਿਆ

ਮਾਇਆ ਮੋਹ ਦੇ ਜਾਲ ਵਿੱਚ ਫ਼ਸਿਆ

ਹੌਓਮੇ ਭੱਰਿਆ ਮੈਂ ਉਸ ਦਾ ਦਵਾਰ ਲੰਘ ਨਾ ਸਕਿਆ

ਪੁਛਿਆ ਮੈਂ ਕਿਵੇਂ ਅੰਦਰ ਆਂਵਾਂ

ਤੈਂਨੂੰ ਮੈਂ ਕਿੰਝ ਜਗਾਂਵਾਂ

ਕਹਿੰਦਾ ਮੱਥੇ ਜਾ ਕੇ ਲੇਖ ਲਖਾ

ਬੰਦੇ ਦੀ ਜੂਨ ਆਇਆ ਇੰਨਸਾਨ ਬਣ ਜਾ

ਪਹਿਲਾਂ ਉਸ ਦੀ ਰਚਾਈ ਰਚਨਾ ਨੂੰ ਤੂੰ ਕਰ ਪਿਆਰ

ਕਿਰਤ ਕਰ ,ਵੰਡ ਛੱਕ ,ਨਾਮ ਜੱਪ,ਕਰ  ਆਪ ਨੂੰ ਤਿਆਰ

ਉਸ ਬਾਦ ਤੂੰ ਮੈਂਨੂੰ ਜਗਾ ਪਾਵੇਂਗਾ

ਕੱਟ ਜਾਊ ਚੌਰਾਸੀ,ਤੂੰ ਉਸ ਵਿੱਚ ਸਮਾ ਜਾਂਵੇਂਗਾ 

**************

                     





                  


                      ਗਿ੍ਸਥੀ ਤੱਪ ਹੈ


  ਬੈਠੇ ਸੀ ਅਸੀਂ ਘਰ ਦੇ ਅੰਦਰ, ਬੈਠੇ ਮੂੰਹ ਲਟਕਾਏ

ਸੋਚ ਰਹੇ ਕਾਲਿਆਂ ਸੋਚਾਂ, ਦੁਖਾਂ ਦੀ ਪੰਡ ਉਠਾਏ

ਇਕ ਤੋਂ ਡੂੰਗੀ ਦੂਸਰੀ  ਸੋਚ,ਸੋਚ ਸੋਚ ਦਿੱਲ ਘੱਭਰਾਏ

ਕਿਰਨ ਕੋਈ ਨਾ ਦਿਖੇ ਕਿਸੇ ਪਾਸੇ,ਨੇਰਾ ਗੂੜਾ ਹੁੰਦਾ ਜਾਏ

ਖੁਸ਼ੀ ਦੀ ਕੋਈ ਬਾਤ ਨਾ ਸੁਝੇ, ਚੇਹਰੇ ਤੇ ਮਾਯੂਸੀ ਮੰਡਰਾਏ

ਬੁੱਢੀ ਕੋਲ ਆ ਕੇ ਪੁਛੱਣ ਲੱਗੀ,ਕਿਓਂ ਬੈਠੇ ਭੈੜਾ ਬੂਥਾ ਬਣਾਏ

ਮੇਰੀ ਸੋਚ ਵਿਚਾਰ ਦੀ ਗੱਲ ਜਦ ਉਸ ਨੂੰ ਅਸੀਂ ਦੱਸੀ

ਦਿਲ ਦੁਖਿਆ ਮੇਰਾ, ਜਦ ਉਹ ਖਿੜਖੜਾ ਕੇ ਹੱਸੀ

ਛੱਡੋ ਇਹ ਫ਼ੱਲਸਫ਼ੇ ਦਿਆਂ ਸੋਚਾਂ, ਮੈਂ ਨਹੀਂ ਕਹਿੰਦੀ ਇਹ ਬੱਕਵਾਸ

ਇਹੋ ਜਹਿਆਂ ਸੋਚਾਂ ਦਾ ਕੀ ਸੋਚਣਾ,ਜੋ ਜਿੰਦ ਨੂੰ ਕਰਣ ਉਦਾਸ

ਇਹ ਸੱਭ ਉਨਾਂ ਲਈ ਛੱਡੋ,ਜੋ ਧੁਰੋਂ ਲਿਖਾ ਕੇ ਆਏ

ਸਾਡੇ ਵੱਸ ਦੀ ਗੱਲ ਨਹੀਂ,ਅਸੀਂ ਆਮ ਜੂਨ ਦੇ ਜਾਏ

ਦੁਨਿਆ ਵਿੱਚ ਦੁਨਿਆ ਨਾਲ ਰਹਿਣਾ,ਸਿਖ ਦੁਨਿਆਦਾਰੀ

ਭੁੱਲ ਜਾ ਫ਼ੱਲਸਫ਼ਾ ,ਮੌਜ ਓੜਾ, ਗੱਲ ਮੁਕਦੀ ਏਥੇ ਸਾਰੀ

ਹੱਸ ਖੇਡ ਅਪਣੇ ਟਬੱਰ ਦੇ ਵਿੱਚ,ਗੀਤ ਖੁਸ਼ੀ ਦੇ ਗਾ

ਗਿ੍ਸਥੀ ਹੀ ਹੈ ਜਿੰਦਗੀ ਦਾ ਮੱਕਸੱਦ,ਗਿ੍ਸਥੀ ਦਾ ਜੁਮਾ ਨਿਭਾ

ਗਿ੍ਸਥੀ ਹੀ ਹੈ ਸੱਭ ਤੋਂ ਵੱਡਾ ਤੱਪ,ਇਹ ਤੱਪ ਕਰਦਾ ਜਾ

ਕਹਿ ਗਿਆ ਬਾਬਾ, ਪਾਲਣਹਾਰ ਦਾ ਇਹ ਹੁਕਮ,ਕਦਰ ਪਵੇ ਉੱਚੇ ਦਰਗਾਹ

ਗੱਲ ਬੁੱਢੀ ਦੀ ਸਮਝ ਵਿੱਚ ਆਈ,ਅਸੀਂ ਪੱਲੇ ਲਈ ਉਹ ਲਾ

ਮਾਯੂਸੀ,ਨੇਰੇ,ਕਾਲੀਆਂ ਸੋਚਾਂ ਦੂਰ ਹੋਇਆਂ,ਜਿਏ ਅਸੀਂ ਬੇ-ਪਰਵਾਹ

ਲੱਖ ਖੁਸ਼ਿਆਂ ਪਾਤਸ਼ਾਹੀਈਆਂ ਮਿਲਿਆਂ, ਜਨਤ ਲਈ ਅਸੀਂ  ਏਥੇ ਪਾ

************

                        










                           ਮੰਨ ਵਿਚਾਰੇ


ਮੈਂ ਸੋਚਾਂ ਤੇ ਮੰਨ ਵਿੱਚ ਕਰਾਂ ਵਿਚਾਰ

ਸਵੇਰੇ ਦੀ ਓਝਾਲੀ,ਸ਼ਾਮਾਂ ਦੀ ਲਾਲੀ

ਸਰਦੀ ਦੀ ਰੁਤ,ਸੂਰਜ ਦੀ ਧੁੱਪ

ਰਾਤ ਚੰਦ ਮੋਹੇ ਦਿਲ,ਤਾਰਿਆਂ ਦੀ ਝਿਲਮਿਲ

ਤੁਫ਼ਾਨ ਦਾ ਕਹਿਰ,ਸਮੁੰਦਰ ਦੀ ਲਹਿਰ

ਜਵਾਲਾਮੁਖੀ ਦੀ ਬਲਾਵ,ਪਹਾੜ ਵਿਸ਼ਾਲ

ਨਦਿਆਂ ਸਾਗਰ ਦਾ ਪਾਣੀ,ਧਰਤ ਮਾਂ ਰਾਣੀ

ਸੋਚੇ ਦਿਲ, ਕਿਵੇਂ ਕੀਤਾ ਇਹ ਸਿਰਝਣਹਾਰ

ਬਹਾਰਾਂ ਦਾ ਰੰਗ,ਫੁੱਲਾਂ ਦੀ ਸੁਗੰਧ

ਤਿਤਲੀ ਦੀ ਤੱਤਲੌਣਾ,ਬੁਲਬੁਲ ਦਾ ਗੌਣਾ

ਨੱਚਦਾ ਮੋਰ,ਚਿੜਿਆਂ ਦਾ ਸ਼ੋਰ

ਡੱਡੂ ਦੀ ਛਾਲ,ਹਿਰਨ ਦੀ ਚਾਲ

ਚੀਤੇ ਦੀ ਰਫ਼ਤਾਰ,ਹਾਥੀ ਦੀ ਦਹਾੜ

ਕੂਕਰ ਦੀ ਵਫ਼ਾਦਾਰੀ,ਜੀਆਂ ਵਿੱਚ ਮਾਨਸ ਦੀ ਸਰਦਾਰੀ

ਸੋਚਾਂ ਇਹ ਉਸ ਦੇ ਹਨ ਚੰਮੱਤਕਾਰ

ਸਿਤਾਰ ਦਾ ਤਾਰੰਗ,ਸੰਗੀਤ ਦਾ ਆਨੰਦ

ਕਲਾਕਾਰ ਦੇ ਰੰਗ,ਕਰਨ ਅੱਖਾਂ ਨੂੰ ਦੰਗ

ਲੇਖਕ ਕੇ ਵਿਚਾਰੀ,ਸੋਚਾਂ ਦੀ ਉਡਾਰੀ

ਸਾਇੰਸ ਦਾ ਕਮਾਲ,ਜਬਾਬ ਬਹੁਤੇਰੇ ਜਾਦਾ ਸਵਾਲ

ਹੱਦ ਦਾ ਅਤਿਚਾਰ,ਬੇ-ਹੱਦ ਆਪਸੀ ਪਿਆਰ

ਲੱਖਾਂ ਭੁਖੋਂ ਪਰੇਸ਼ਾਨ,ਲੱਖ ਹਨ ਦਇਆਵਾਨ

ਸੋਚੇ ਮੰਨ ਕਿਨਾ ਹੈ ਉਹ ਮਹਿਰਵਾਨ

ਬਾਪੂ ਦੀ ਬਾਂਹ,ਮਾਂ ਦੀ ਠੰਢੀ ਛਾਂਹ

ਲੁਗਾਈ ਦਾ ਪਿਆਰ,ਪੁਰਾਨਾ ਸੱਚਾ ਯਾਰ

ਬੱਚੇ ਦਾ ਹਾਸਾ,ਜਿੰਦਗੀ ਦਾ ਖੇਲ ਤੇ ਤਮਾਸ਼ਾ

ਦੁਨਿਆ ਨਾਲ ਨਾਤਾ,ਕਿਤੇ ਨਫ਼ਾ ,ਕਿਤੇ ਘਾਟਾ

ਮੰਨ ਵਿੱਚ ਘਮੰਡ,ਚਿਤਾਂ ਵਿੱਚ ਉਮੰਗ

ਇੰਨਸਾਨ ਦੀ ਸੋਚ ਵਿਚਾਰ,ਉਸ ਦੇ ਕਰਮ ਤੇ ਕਾਰ

ਸੱਭ ਸੋਚ ਯਾਦ ਆਵੇ ਕਰਤਾਰ

ਮੈਂ ਸੋਚਾਂ ਤੇ ਮੰਨ ਕਰਾਂ ਵਿਚਾਰ 

**********






                    



                        ਕੀ ਹੁਕਮ ਤੇਰਾ 

  ਹੁਕਮ ਮੈਂ ਤੇਰਾ ਸਮਝ ਨਾ ਪਾਂਵਾਂ

ਲਭੱਣ ਤੈਂਨੂੰ ਏਧਰ ਜਾਂਵਾਂ ਓਧਰ ਜਾਂਵਾਂ

ਤੇਰਿਆਂ ਸੋਚਾਂ ਵਿੱਚ ਡੁੱਬ ਜਾਂਵਾਂ

ਮੰਨ ਦੀ ਅਪਣੀ ਚੈਨ ਗਵਾਂਵਾਂ

ਕਈ ਬਾਰ ਅੰਦਰਲਾ ਮਾਨਸ ਦੇਵੇ ਤਾਨੇ

ਉਹ ਨਹੀਂ ਮਿਲਨਾ ,ਤੂੰ ਐਂਵੇਂ ਜਿੰਦ ਰੋਲਾਂਵੇਂ

ਮਜ਼ੇ ਲੈ ਦੁਨਿਆਂ ਦਹਿ ਦੇ ਸਾਰੇ

ਰਹਿ ਨਾ ਜਾਣ ਆਖਿਰ ਅਖੀਰ ਪੱਛਤਾਵੇ

ਇਹ ਨਹੀਂ ਕੀਤਾ ,ਉਹ ਨਹੀਂ ਕੀਤਾ

ਇਹ ਨਹੀਂ ਖਾਦਾ,ਉਹ ਨਹੀਂ ਪੀਤਾ

ਜਿੰਦਗੀ ਦਾ ਭੱਰ ਲੁਤੱਫ਼ ਨਹੀਂ ਲੀਤਾ

ਉਸ ਨੂੰ ਨਹੀਂ ਪਾਇਆ,ਇਹ ਵੀ ਗਵਾਇਆ

ਦੋਨਾ ਵਿੱਚੋਂ ਇੱਕ ਵੀ ਹੱਥ ਨਹੀਂ ਆਇਆ

ਜੇ ਤੂੰ ਸੱਚੀਂ ਮੰਨਦਾ ਉਸ ਦਾ ਭਾਣਾ

ਆਪੇ ਹੀ ਤੈਂਨੂੰ ਦਵਾਰ ਮਿਲ ਜਾਣਾ

ਓਨਾ ਚਿਰ ਕਰ ਆਪ ਨੂੰ ਤਿਆਰ

ਮੰਨ ਸੁੱਚਾ ਕਰ,ਸੋਚ ਸੁਧਾਰ

ਸੱਭ ਜਿਆਂ ਨਾਲ ਕਰ ਪਿਆਰ

ਨਾਮ ਉਸ ਦਾ ਦਿੱਲ ਵਿੱਚ ਉਤਾਰ

ਬੇੜਾ ਪਾਰ ਲਾਊਗਾ ਉਹ ਮਲਹਾਰ

                       ਹੋਰ ਕੀ ਚਾਂਹੇਂ


ਉਮੀਦ ਲੈ ਤੇਰੇ ਚੜਨ ਸਵੇਰੇ

ਰਾਤਾਂ ਨੂੰ ਨੀਂਦ ਝੱਟ ਪਾਏ ਘੇਰੇ

ਦਿਨ ਸਾਰਾ ਤੇਰਾ ਖ਼ੁਸ਼ੀ ਵਿੱਚ ਲੰਘੇ

ਹੋਰ ਤੈਂਨੂੰ ਕੀ ਚਾਹੀਦਾ ਬੰਦੇ


ਧੰਨ ਤੇਰੇ ਕੋਲ ਹੈ ਚੋਖਾ

ਟੱਬਰ ਤੇਰਾ ਤੰਨਦਰੁਸਤ,ਤੂੰ ਹੈ ਸੌਖਾ

ਬੀਵੀ ਤੇਰੀ ਹਰ ਪੱਲ ਤੇਰੇ ਸੰਘੇ

ਹੋਰ ਕੈਂਨੂੰ ਕੀ ਚਾਹੀਦਾ ਬੰਦੇ


ਘਰ ਤੇਰਾ ਖ਼ੁਸ਼ਹਾਲੀ ਵਿੱਚ ਵਸੇ

ਕਿਤੇ ਪੋਤੀ ਪੜੇ,ਕਿਤੇਦੋਤੇ ,ਕਿਤੇ ਪੋਤਾ ਹੱਸੇ

ਸਰਸਵੱਤੀ ਦੀ ਬਖ਼ਸ਼,ਬੱਚੇ ਕਰਨ ਸੋਹਣੇ ਧੰਦੇ

ਹੋਰ ਤੈਂਨੂੰ ਕੀ ਚਾਹੀਦੀ ਬੰਦੇ


ਸਿਰ ਚੁੱਕ ਕੇ ਤੂੰ ਜੀਵਨ ਜਿਆ

ਘਾਟ ਘਾਟ ਦਾ ਪਾਣੀ ਪੀਆ

ਕਰਮ ਨਹੀਂ ਕੀਤੇ ਕੋਈ ਮੰਦੇ

ਹੋਰ ਤੈਂਨੂੰ ਕੀ ਚਾਹੀਦਾ ਬੰਦੇ


ਸੱਭ ਨਾਲ ਰੱਲ ਚਲਿਆ,ਇਜ਼ਤ ਬਣਾਈ

ਹਰਾਮ ਦੀ ਨਹੀਂ ਖਾਦੀ,ਕੀਤੀ ਹੱਕ ਦੀ ਕਮਾਈ

ਆਦਰ ਕਰਨ ਪੁਰਾਣੇ ਦੋਸਤ ਤੇਰੇ ਚੰਗੇ

ਹੋਰ ਤੈਂਨੂੰ ਕੀ ਚਾਹੀਦਾ ਬੰਦੇ


ਬੰਦਾ:

ਅੱਜ ਤੱਕ ਜੋ ਦਿੱਤਾ,ਮੈਂ ਉਸ ਲਈ ਅਭਾਰੀ

ਤੰਨਦਰੁਸਤੀ ਬਖ਼ਸ਼ੀਂ ਬਾਕੀ ਓਮਰ ਸਾਰੀ

ਸੱਭ ਨਾਲ ਪਿਆਰ,ਸੱਭ ਦਾ ਭਲਾ,ਮੈਂ ਇਹੀਓ ਮੰਗਾਂ

ਮੰਨ ਨਹੀਂ ਲੋਚੇ ਕੁੱਛ ਹੋਰ ਲਈ,ਕਹੇ ਤੇਰਾ ਇਹ ਬੰਦਾ

**********









                       

                        ਕਿਵੇਂ ਲੱਭ ਲੈਂਦਾ

ਮੈਂਨੂੰ ਅਪਣੇ ਰੂਪ ਵਿੱਚ ਓਕਾਰ ਕਰ

ਕਿਓਂ ਆਪ ਨੂੰ ਮੇਰੇ ਕੋਲੋਂ ਅਲੋਪ ਕੀਤਾ

ਅਪਣੇ ਨੂਰ ਤੋਂ ਮੈਂਨੂੰ ਉਪਜਾ ਕੇ

ਕਿਓਂ ਮੈਂਨੂੰ ਉਸ ਨੂਰ ਤੋਂ ਦੂਰ ਕੀਤਾ

ਜੇ ਸੱਭਨਾ ਦਾ ਨਾਥ ਹੈ ਤੂੰ

ਕਿਓਂ ਮੈਂਨੂੰ ਤੂੰਨੇ ਅਨਾਥ ਮੈਂਨੂੰ ਕੀਤਾ

ਜੇ ਬਾਰਕ ਹਾਂ ਮੈਂ ਤੇਰਾ

ਕਿਓਂ ਪਿਤਾ ਦਾ ਪਿਆਰ ਨਹੀਂ ਮੈਂਨੂੰ ਦਿਤਾ

ਜੇ ਆਪ ਸੱਭ ਕਰਤਾ ,ਜੋ ਮੈਂ ਕਰਾਂ ਨਾ ਹੋਈ

ਕਿਓਂ ਮੈਂਨੂੰ ਫਿਰ ਹੌਓਮੇ ਦਾ ਹੰਕਾਰ ਦਿਤਾ

ਅਗਰ ਲੇਖਾ ਲਿਖਿਆ ਹੀ ਸੀ ਮੈਂਨੂੰ ਦੇਨਾ

ਕਿਓ ਨਹੀਂ ਮੇਰੇ ਮੱਥੇ ਲੇਖਾ ਲਿਖ ਦਿਤਾ

ਅਗਰ ਨਦਰੀਂ ਹੀ ਸੀ ਮੋਖ ਵਿਖੌਣਾ

ਕਿਓਂ ਮੈਂਨੂੰ ਨਜ਼ਰ-ਅੰਦਾਜ਼ ਕੀਤਾ

ਜਬਾਬ:

ਮਾਨਸ ਦੀ ਜੂਨ ਸੀ ਤੈਂਨੂੰ ਜਾਇਆ

ਰੂਹ,ਮੰਨ,ਤੇ ਸੋਚ ਵਿਚਾਰ ਵਿੱਚ ਪਾਇਆ

ਤਿੰਨਾ ਦੇ ਵਿੱਚ ਮੈਂ ਅਪਣੇ ਆਪ ਨੂੰ ਲੁਕੋਇਆ

ਇੰਨਾਂ ਤਿੰਨਾ ਨਾਲ ਅਗਰ ਸੱਚੇ ਰਾਹ ਤੂੰ ਪੈਂਦਾ

ਰੂਪ,ਨੂਰ,ਮਾਤ ਪਿਤਾ,ਮੋਖ ਦਵਾਰ,ਸੱਭ ਲੱਭ ਲੈਂਦਾ

                    ਏਨਾ ਬਹੁਤ, ਬਹੁਤ ਨਾ ਮੰਗੋ

ਕਿਸਮੱਤ ਨਾ ਖੋਟੀ ਹੋਵੇ,ਚੋਪੜੀ ਇੱਕ ਰੋਟੀ ਹੋਵੇ

ਸਜਰ ਸੂਈ ਝੋਟੀ ਹੇਵੇ,ਹੱਥ ਵਿੱਚ ਰੋਬ ਦੀ ਸੋਟੀ ਹੋਵੇ

ਏਨਾ ਬਹੁਤ,ਬਹੁਤ ਨਾ ਮੰਗੋ

ਵੋਹਟੀ ਨਾ ਲੰਬੀ ਨਾ ਛੋਟੀ ਹੋਵੇ,ਬੀਵੀ ਨਾ ਪਲਤੀ ਨਾ ਮੋਟੀ ਹੋਵੇ

ਔਲਾਦ ਸਿਆਣੀ,ਅੱਗੇ ਦੋਤਾ ,ਪੋਤਾ, ਦੋਤੀ ਤੇ ਪੋਤੀ ਹੋਵੇ

ਜਿਗਰੀ, ਲੰਗੋਟੀਏ ਦੋਸਤਾਂ ਨਾਲ ਚੰਗੀ ਤੁਹਾਡੀ ਜੋਟੀ ਹੋਵੇ

ਏਨਾ ਬਹੁਤ, ਬਹੁਤ ਨਾ ਮੰਗੋ

ਧੀ ਅਪਣੇ ਘਰ ਸੌਖੀ ਹੋਵੇ,ਨੂੰਹ ਰਾਣੀ ਹੱਸਮੁੱਖੀ ਹੋਵੋ

ਮੁੰਡਾ ਖਾਸਾ ਕਮੌਂਦਾ ਹੋਵੇ,ਆਦਰ ਨਾਲ ਬਲੌਂਦਾ ਹੋਵੇ

ਏਨਾ ਬਹੁਤ ,ਬਹੁਤ ਨਾ ਮੰਗੋ

ਰੇਸ਼ਮੀ ਰਜਾਈ ਭਾਂਵੇਂ ਨਾ,ਪਰ ਫਟੀ ਨਾ ਜੁੱਲੀ ਹੋਵੇ

ਵੱਡਾ ਮਹਿਲ ਨਾ ਚਾਹੇ,ਪਰ ਕੱਖਾਂ ਦੀ ਨਾ ਕੁੱਲੀ ਹੋਵੇ

ਮਰਲਿਆਂ ਵਿੱਚ ਨਹੀਂ,ਜ਼ਮੀਨ ਤੁਹਾਡੀ ਕੁੱਛ ਖੁੱਲੀ ਹੋਵੇ

ਏਨਾ ਬਹੁਤ, ਬਹੁ ਤ ਨਾ ਮੰਗੋ

ਵਸੇ ਟੱਬਰ ਤੁਹਾਡਾ ਨਾਲ ਪਿਆਰ,ਵਿੱਚ ਸਰਸਵੱਤੀ ਤੇ ਲਖ਼ਸ਼ਮੀ ਦਾ ਡੰਡਾਰ 

ਦੇਹ ਦੀ ਤੰਦੁਰੁਸਤੀ ਤੁਸੀਂ ਮਾਣੋ,ਇਸ ਵਿੱਚ ਹੀ ਸਕੂਨ ਤੁਸੀਂ ਜਾਣੋ

ਏਨਾ ਬਹੁਤ, ਬਹੁਤ ਨਾ ਮੰਗੋ

ਮੰਨ ਸਾਫ਼ ਤੇ ਪੂਰਾ ਸ਼ਾਂਤ ਹੋਵੇ,ਦਿੱਲ ਵਿੱਚ ਅਧੂਰਾ ਅਰਮਾਨ ਨਾ ਹੋਵੇ

ਥੋੜਾ ਜਿਹਾ ਗਿਆਨ ਵੀ ਹੋਵੇ,ਰੱਬ ਵਿੱਚ ਥੋੜਾ ਧਿਆਨ ਵੀ ਹੋਵੇ

ਸਬਰ ਕਰੋ ,ਸ਼ੁਕਰ ਕਰੋ ,ਏਨਾ ਬਹੁਤ ਬਹੁਤ ਨਹੀਂ ਮੰਗੋ

                       ਖਾਸ ਰੂਪ

  

ਚਾਰ ਸੌ ਸਾਲ ਪਹਿਲੇ ਦਸ਼ਮੇਸ਼ ਪਿਤਾ ਨੇ ਖਾਲਸਾ ਸੀ ਸਜਾਇਆ

ਸਿਰਜ ਕੇ ਖਾਲਸਾ ਪਿਤਾ ਨੇ ਹਿੰਦ  ਦਾ ਧਰਮ ਸੀ ਬਚਾਇਆ

ਧਰਮ ਹੇਤ ਲਈ ਲੱੜ ,ਖਾਲਸੇ ਦੇਨ ਜਾਨ ਦੀ ਬਲੀ

ਦਿ੍ੜ ਨਿਛਤਾ ਕਰ ਖਾਲਸਾ ਆਇਆ ਹੈ ਪਿਤਾ ਦੀ ਗਲੀ

ਸੱਭ ਕੁੱਛ ਅਪਣਾ ਵਾਰਨ ਲਈ ,ਸਿਰ ਧਰਿਆ ਉਨਾਂ ਤਲੀ

ਅਮਿ੍ਤ ਛੱਕਾ,ਹਿਮੱਤ ਭੱਰ,ਆਮ ਬੰਦੇ ਨੂੰ ਪਿਤਾ ਨੇ ਸ਼ੇਰ ਬਣਾਇਆ

ਸ਼ੁੱਭ ਕਰਮ ਕਰਨ ਲਈ ਨਿਡਰ ਕੀਤਾ,ਇੱਕ ਨੂੰ ਲੱਖ ਨਾਲ ਲੜਾਇਆ

ਅਸੂਲਣ ਮਰ ਜਾਂਦੀ ਫੌਜ,ਸੇਨਾਪਤਿ ਮਰਨ ਤੋਂ ਬਾਦ

ਪਿਤਾ ਦੀ ਫੌਜ ਅੱਜ ਵੀ ਵੱਧ ਰਹੀ,ਕਰੇ ਦੁਨਿਆ ਤੇ ਰਾਜ

ਪ੍ਦੇਸਾਂ ਯੁੱਧ ਮਦਾਨ ਪੌਂਹਚੀ ਇਹ ਫੌਜ,ਲੈ ਕੇ ਰਾਸ਼ਨ ਦਿਵਾਈ

ਘੰਨਈਆ ਬਣ ਪਾਣੀ ਪਲਾਇਆ,ਕੀਤੀ ਮਰਮ,ਕੀ ਮੁਸਲੱਮ ਕੀ ਇਸਾਈ

ਜੱਗ ਦੀ ਮਾਹਮਾਰੀ ਵਿੱਚ ਲੰਗਰ ਲਾਏ, ਲੱਖਾਂ ਭੁੱਖਿਆ ਨੂੰ ਰੋਟੀ ਛੱਕਾਈ

ਚੱੜਦੀ ਕਲਾ ਵਿੱਚ ਇਹ ਖਾਲਸਾ ਹੈ ਅੱਜ,ਰਹੂਗਾ ਜੱਗ ਤੇ ਅੰਤ ਤਾਂਈਂ

ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਦੀ ਫਤਿਹ,ਗੂੰਜ ਦੁਨਿਆਂ ਵਿੱਚ ਸੁਣਾਈ

ਸੱਭ ਇੱਕ ਨੂਰ ਤੋਂ ਸਮਝ,ਸਰਬੱਤ ਦਾ ਭੱਲਾ ਮੰਗ,ਇੰਨਸਾਨੀਅਤ ਦੀ ਰੀਤ ਦਰਸਾਈ

ਖਾਲਸੇ ਤੇ ਹੈ ਹੱਥ ਦਸ਼ਮੇਸ਼ ਪਿਤਾ ਦਾ,ਵਿੱਚ ਰੂਹ ਪਿਤਾ ਦੀ ਸਮਾਈ

ਅਰਦਾਸ ਮੇਰੀ ਕਲਗਿਆਂ ਵਾਲੇ ,ਸੱਚੇ ਰਾਹ ਚਲਾ, ਤੇ ਸੱਭ ਥਾਂ ਹੋਂਈਂ ਸਹਾਈ

************













                ਮੇਰੇ(ਮੇਰਾ)ਅੰਦਰ ਕਾਲਾ




ਕੀ ਦਸਾਂ ਕਾਲਾ ਕਾਲਕ ਹੈ ਮੇਰੇ ਅੰਦਰ

 ਇਸ ਨੇ ਮੇੈਨੂੰ ਤੰਗ ਬਹੁਤ ਹੈ ਕੀਤਾ

ਕਿਵੇਂ ਸਾਫ਼ ਕਰਾਂ ,ਲੱਭ ਸਕਾਂ ਨਾ ਤਰੀਕਾ

ਝਾੜੇ,ਜਾਦੂ ਟੂਣੇ ਸੱਭ ਕਰਾਏ

ਸਾਫ਼ ਨਾਂ ਇਸੇ ਕਰ ਪਾਏ

ਪਿਆਰ ਜੱਦ ਕਰਨ ਮੈਂ ਜਾਂਵਾਂ

ਕਾਲੇ ਕਰਕੇ ਸੱਚਾ ਕਰ ਨਾ ਪਾਂਵਾਂ 

ਕਾਲਾ ਰਿਸ਼ਤੇ ਵਿੱਚੋਂ ਫ਼ਾਇਦਾ ਟੋਲੇ

ਝੂਠ ਬੋਲੋ,ਮਿਠਾ ਬੋਲੇ

ਰਿਸ਼ਤਾ ਜੇ ਮੈਂਨੂੰ  ਚੰਗਾ ਲੱਗੇ

ਕਾਲਾ ਦਾਲ ਵਿੱਚ ਕੁੱਛ ਕਾਲਾ ਲੱਭੇ

ਦੁੱਖ ਅਪਣਾ ਕੋਈ ਮੇਰੇ ਕੋਲ ਫ਼ਰੋਲੇ

ਸਾਮਣੇ ਰੋਵਾਂ,ਹੱਸਾਂ ਹੋ ਕੇ ਓਲੇ

ਹਰ ਮੇਰੇ ਰਿਸ਼ਤੇ ਤੇ ਕਾਲਾ ਕਰੇ ਛੱਕ

ਰਿਸ਼ਤਿਆਂ ਕੇ ਜਮਾਂ ਸਕਾਂ ਨਾ ਪੂਰਾ ਹੱਕ

ਕਾਲੇ ਦਾ ਮੂੰਹ ਕਾਲਾ ਕਰ ਨਹੀਂ ਸਕਿਆ

ਮੇਰੇ ਜ਼ਮੀਰ ਦਾ ਹਿਸਾ,ਸੋਚ ਮੈ ਫ਼ਸਿਆ

ਕਾਲੇ ਨੂੰ ਅੰਦਰੋਂ ਕਢਣ ਦੀ ਕੋਸ਼ਿਸ਼ ਮੇਰੀ ਜਾਰੀ

ਰਹਿਮੱਤ ਸ਼ਾਇਦ ਹੋ ਜਾਵੇ,ਮੈਂ ਉਸ ਤੇ ਹੋ ਜਾਂਵਾਂ ਭਾਰੀ

ਅਰਦਾਸ ਮੇਰੀ ਮੈਂ ਇਹ ਕਰ ਪਾਂਊਂ

ਜੂਨ ਅਪਣੀ ਕਿਸੇ  ਲੇਖੇ ਲਾ ਜਾਂਊ

**************


No comments:

Post a Comment