Thursday, July 14, 2022

ਸੱਚੀ ਅਰਦਾਸ,ਪੂਰੀ ਆਸ p3

                      ਸੱਚੀ ਅਰਦਾਸ ਪੂਰੀ ਆਸ

ਦਿਨ ਮੇਰੇ ਸਾਰੇ ਚੰਗੇ ਲੰਘੇ

ਇੱਕ ਦੋ ਪੱਲ ਵਿੱਚ ਆਏ ਮੰਦੇ

ਮੰਦੇ ਪੱਲ ਦਿਲ ਨੂੰ ਨਹੀਂ ਲਾਏ

ਚੰਗੇ ਯਾਦ ਕਰ ਕਰ ਮੰਦੇ ਭੁਲਾਏ

ਇਸ ਪੱਲ ਜੀਏ,ਕਲ ਦਾ ਨਹੀਂ ਕੀਤਾ ਵਿਚਾਰ

ਕਿਸਮੱਤ ਮੇਰੀ ਚੰਗੀ,ਨਹੀਂ ਮੈਂ ਹੋਇਆ ਲਾਚਾਰ

ਡੂੰਗਿਆਂ ਸੋਚਾਂ ਵਿੱਚ ਮੈਂ ਘੱਟ ਡੁਬਿਆ

ਹੱਲਕਿਆਂ ਫ਼ੁਲਕਿਆਂ ਵਿੱਚ ਰਹਿਆ ਰੁਝਿਆ

ਖ਼ੁਸ਼ਿਆਂ ਪਾਉਂਣ ਦਾ ਰਿਹਾ ਮੰਨ ਵਿੱਚ ਖ਼ੁਮਾਰ

ਲੱਭਾਂ ਖ਼ੁਸ਼ਿਆਂ ਹਰ ਵਕਤ,ਦਿਨ ਵਿੱਚ ਕਈ ਕਈ ਵਾਰ

ਵਡਿਆਂ ਪਾਪਾਂ ਦਾ ਨਹੀਂ ਮੇਰੀ ਰੂਹ ਤੇ ਭਾਰ

ਹਾਂ ਛੋਟਿਆਂ ਛੋਟਿਆਂ ਖ਼ਤਾਵਾਂ ਲਈ ਮੈਂ ਗੁਨਾਗਾਰ

ਪੈਸਾ ਸ਼ਾਇਦ ਘੱਟ,ਮੇਰੇ ਕੋਲ ਬੇ-ਅੰਤ ਸਰਮਾਇਆ

ਅਪਣਿਆਂ ਦਾ ਪਿਆਰ,ਯਾਰਾਂ ਦਾ ਆਦਰ ਪਾਇਆ

ਹੱਸਦਾ ਹੱਸਦਾ ਕਰ ਜਾਂਵਾਂ ਭੌ-ਜਲ ਪਾਰ

ਬੱਸ ਇਹੀਓ ਹੈ ਸੱਚੇ ਦਿਲੋਂ ਮੰਨੋ ਅਰਦਾਸ

ਮਨ ਲਈਂ ਮੇਰੀ ਇਹ ,ਮੈਂਨੂੰ ਤੇਰੇ ਤੇ ਪੂਰੀ ਆਸ

1 comment: