ਬੀਤੀ ਦਾ ਹਿਸਾਬ
ਵੇਹਲੇ ਬੈਠੇ ਸੋਚਣ ਲੱਗੇ,ਮੰਨ ਵਿੱਚ ਆਇਆ ਖਿਆਲ
ਅੰਦਰੋਂ ਖ਼ੁਸ਼ੀ ਦੀ ਲਹਿਰ ਉੱਠੀ,ਜਦ ਬੀਤੀ ਦਾ ਕੀਤਾ ਹਿਸਾਬ
ਦੁੱਖ ਦਿਆਂ ਘੱੜਿਆਂ ਘੱਟ ਯਾਦ ਆਂਇਆਂ,ਸੁੱਖ ਦੇ ਪੱਲ ਹਜ਼ਾਰ
ਨਾ ਕੋਈ ਉੱਚੀ ਉਡਾਰੀ ਲਾਈ,ਨਾ ਕੋਈ ਮਾਰੀ ਵੱਡੀ ਮਾਰ
ਮੱਠੇ ਮੱਠੇ ਮੱਧ ਪੰਥ ਚੱਲਦੇ ਰਹੇ,ਨਾ ਇਸ ਆਰ ਨਾ ਉਸ ਪਾਰ
ਲੱਖਸ਼ਮੀ ਸਾਡੇ ਤੇ ਜਾਦਾ ਖ਼ੁਸ਼ ਨਹੀਂ ਰਹੀ,ਸਰਸਵੱਤੀ ਨੇ ਖੋਲਿਆ ਭੰਡਾਰ
ਮੇਰੇ ਟਬੱਰ ਨੂੰ ਤੰਨਦੁਰੁਸਤੀ ਬਖ਼ਸ਼ੀ,ਨਹੀਂ ਸਹਿਣੀ ਪਈ ਵੱਡੀ ਬਿਮਾਰੀ
ਕਿਸਮੱਤ ਵੀ ਸਾਡੀ ਚੰਗੀ ਨਿਕਲੀ,ਪਈ ਚੰਗਿਆਂ ਨਾਲ ਯਾਰੀ
ਐਸ ਉਮਰੇ ਸਕੂਨ ਵਿੱਚ ਬੈਠਾ, ਨਾ ਕੋਈ ਫ਼ਿਕਰ ਨਾ ਫਾਕਾ ਨਾ ਮਜਬੂਰੀ
ਖ਼ਵਾਇਸ਼ ਜੋ ਰਹੀ ਵੀ ਅਧੂਰੀ,ਸ਼ਾਇਦ ਰਾਸ ਨਾ ਆਓਂਦੀ ,ਜੇ ਹੋ ਜਾਂਦੀ ਪੂਰੀ
ਆਪ ਤੇ ਗਰਵ ਕਰਨ ਤੋਂ ਰੋਕਾਂ,ਮੱਨਾ ਮੱਥੇ ਓਪਰ ਚੰਗੀ ਸੀ ਲਿਖਾਈ
ਖੂਨ ਪਸੀਨੀ ਮਹਿਨੱਤ ਕਰਨੀ ਨਹੀਂ ਪਈ,ਉਹ ਹੋਇਆ ਸੱਭ ਥਾਂਈਂ ਸਹਾਈ
ਹੁਣ ਤੱਕ ਵਕਤ ਜੋ ਬੀਤਾ,ਲੰਘਿਆ ਉਹ ਬੇ-ਹੱਦ ਚੰਗਾ
ਤੰਨਦੁਰੁਸਤ ਰਹਾਂ,ਅਖੀਰ ਤੱਕ ਹੱਥ ਸਿਰ ਤੇ ਰੱਖੇ,ਇਹੀਓ ਮੈਂ ਮੰਗਾਂ
No comments:
Post a Comment