ਮੇਰੀ ਸੋਹਣੀ ਜਿੰਦਗੀ
ਜਿੰਦਗੀ ਨੇ ਕੀ ਕੀ ਖੇਲ ਖਿਲਾਇਆ
ਥੋੜਾ ਰੋਲਾਇਆ ਜਾਦਾ ਹੱਸਾਇਆ
ਜੋ ਜਿੰਦ ਬੀਤੀ ਸੋਹਣੀ ਬੀਤੀ
ਮਰੂਂ ਮਰੂਂ ,ਨਹੀਂ ਅਸੀਂ ਕਦੀ ਕੀਤੀ
ਬੱਚਪਨ ਗੁਜ਼ਰਿਆ ਬੇ-ਪਰਵਾਹੀ ਵਿੱਚ
ਜਵਾਨੀ ਲੰਘੀ ਕੁੱਛ ਲਾ-ਪਰਵਾਹੀ ਵਿੱਚ
ਦੋਸਤ ਮਿਲੇ ਚੰਗੇ ,ਆਦਰ ਉ੍ਨ੍ਹਾਂ ਦਾ ਪਾਇਆ
ਪਿਆਰ ਵਿੱਚ ਨਹੀੰ ਦਿੱਲ ਟੁੱਟਾ,ਪਿਆਰ ਮੇਰਾ ਰੰਗ ਲਾਇਆ
ਗ੍ਰਿਸਥ ਵੀ ਸਾਨੂੰ ਚੰਗਾ ਰਾਸ ਹੈ ਉਹ ਆਇਆ
ਸੱਚਾ ਸਾਥੀ,ਸਮਝਦਾਰ ਪਰਿਵਾਰ ਮੈਂ ਹੈ ਪਾਇਆ
ਹਰਜਾਈ ਰਹੇ ਕਇਆਂ ਦੇ,ਰਹੇ ਕਾਫ਼ੀ ਗੁਸਤਾਖ
ਪਰ ਦਿੱਲ ਸੀ ਸੱਚਾ,ਨਹੀਂ ਕੀਤਾ ਕੋਈ ਘੋਰ ਪਾਪ
ਬਿਰਧ ਉਮਰੇ ਬੈਠਾ ਸਕੂਨ ਵਿੱਚ,ਨਹੀਂ ਕੋਈ ਅਫ਼ਸੇਸ
ਸ਼ਕਾਇੱਤ ਕਿਸਮੱਤ ਨਾਲ ਨਹੀਂ,ਨਾ ਕਿਸੇ ਨਾਲ ਰੋਸ
ਸ਼ੁਕਰ- ਗੁਜ਼ਾਰ ਹਾਂ ਜੋ ਮਿਲਾ ਔਕਾਤ ਤੋਂ ਉੱਤੇ ਮਿਲਾ
ਦਾਤਾਰ ਦਾ ਹਾਂ ਅਭਾਰੀ ,ਨਹੀਂ ਕੋਈ ਵੱਡਾ ਗਿਲਾ
ਰੰਗ ਰੰਗੀਲੀ ਜਿੰਦ ਹੈ ਜੀ ਲਈ,ਗੀਤ ਖ਼ੁਸ਼ੀ ਦੇ ਮੈਂ ਗਾਂਵਾਂ
ਜਾਦਾ ਨਹੀਂ ਤਮੱਨਾਂ ,ਹੱਸਦਾ ਖੇਡਦਾ ਅਖੀਰ ਤੱਕ ਜਿੰਦ ਪੂਰੀ ਕਰ ਜਾਂਵਾਂ
No comments:
Post a Comment