ਜੀ ਇਹ ਕੀ
ਕੋਲੇ ਨਾਲੋਂ ਕਾਲਾ ਰੰਗ,ਭੈੜਾ ਰੂਪ,ਭੈੜੀ ਮੇਰੀ ਸ਼ਕਲ
ਦਿਮਾਗ ਮੇਰਾ ਦਹਿਂਸਰ ਜਿੱਡਾ,ਪਰ ਰੱਤੀ ਭਰ ਨਾ ਮੈਂਨੂੰ ਅਕਲ
ਸਾਬਣ ਧੋਹ ਹੱਥ ਮੇਰੇ ਸਾਫ ਨਾ ਹੋਣ,ਰਹਿੰਣ ਗੰਦੇ ਦੇ ਗੰਦੇ
ਸੂਕਰਮ ਲਈ ਉੱਠਦੇ ਝਿਝਕਣ,ਕੂਕਰਮ ਕਰਮ ਕਰਨ ਮੰਦੇ ਤੋਂ ਮੰਦੇ
ਬਾਂਹਾਂ ਮੇਰਿਆਂ ਬਲਵਾਨ,ਮਾੜਿਆਂ ਤੇ ਜੋਰ ਉਹ ਪੌਣ
ਹਰ ਕਿਸੇ ਨੂੰ ਦੂਰ ਉਹ ਧੱਕਣ,ਗਲੇ ਨਾ ਕਿਸੇ ਨੂੰ ਲੌਣ
ਪੈਰ ਮੇਰੇ ਗਵਾਰਾਂ ਵਰਗੇ,ਦਲਿਦਰ,ਹੌਲੀ ਹੌਲੀ ਹੱਲਣ
ਪਾਪਾਂ ਭਰੇ ਰਾਹੀਂ ਉਹ ਪੈਣ,ਸੱਚੇ ਪੰਥ ਤੇ ਨਾ ਚੱਲਣ
ਕੰਨ ਮੇਰੇ ਹਨ ਥੋੜਾ ਬੋਲੇ,ਸੁਣੇ ਉ੍ਨ੍ਹਾਂ ਨੂੰ ਉੱਚਾ
ਸੱਚ ਸੁਨਣ ਤੋਂ ਕਟਰੌਂਣ,ਝੂਠ ਲਈ ਕੰਨ ਮੇਰਾ ਕੱਚਾ
ਅੱਖਾਂ ਮੇਰਿ ਅੱਧ-ਮੂੰਦਿਆਂ,ਦੇਖਣ ਨਾ ਕੋਈ ਚਾਨਣ
ਨੇਰੇ ਵਿੱਚ ਮੈਂ ਭੱਟਕਾਂ,ਬੰਦੇ ਦੀ ਬੰਦਗੀ ਨਾ ਪਹਿਚਾਨਣ
ਦਿੱਲ ਮੇਰਾ ਮੇਰੀ ਛਾਤੀ ਧੱੜਕੇ,ਧੱੜਕੇ ਬਿਨ ਪਿਆਰ
ਸੱਚਾ ਪ੍ਰੀਤਮ ਉਸ ਵਿੱਚ ਵੱਸ ਨਾ ਸਕਿਆ,ਨਾ ਕੋਈ ਜਿਗਰੀ ਯਾਰ
ਇੰਦਰਿਆਂ ਮੇਰਿਆਂ ਭੁੱਖਿਆਂ ਨਾ ਰੱਜਣ,ਆਜ਼ਾਦ ਫਿਰਨ ਮੇਰੇ ਬੱਸੋਂ ਬਾਹਰ
ਜੰਤਰ ਮੰਤਰ ਤੰਤਰ ਕਰ ਵੇਖ ਥੱਕਿਆ,ਕਾਬੂ ਨਹੀਂ ਆਈਆਂ,ਬੈਹ ਗਿਆ ਉਨ੍ਹਾਂ ਤੋਂ ਹਾਰ
ਰੂਹ ਮੇਰੀ ਦਾ ਮੈਂਨੂੰ ਕੁੱਛ ਨਹੀਂ ਪਤਾ,ਜੇ ਹੈ ਤਾਂ ਹੈ ਉਹ ਕੀ
ਸੱਚਾ ਗੁਰੂ ਮਿਲੇ ਤਾਂ ਪੁੱਛਾਂ ,ਰੱਬ ਬਣਾਇਆ ਕੀ ਇਹ ਜੀ
*********
जी इह की
कोले नालों काला रंग,भैङा रूप,भैङी मेरी शकल
दिमाग मेरा दहिंसर जिॅडा,पर रंती भर ना मैंनू अकल
साबण धोह हॅथ मेरे साफ ना होण,रहिण गंदे दे गंदे
सूकरम लई उठदे झिझकण,कूकरम करन मंदे तों मंदे
बांहां मेरिआं बलवान,माङिआं ते जोर उह पौण
हर किसे नू दूर उह धॅकण,गले किसे नू ना लौण
पैर मेरे गवारां वरगे,दलिदर,हौली हौली हॅलॅण
पापां भरे राहीं उह पैण, सॅच्चे पंथ ते ना चलॅण
कंन मेरे हन थोङे बोले,सुणे उन्हां नू उच्चा
सॅच्च सुनण तों कटरौण,झूठ लई कंन मेरा कॅच्चा
अखां मेरिआं अध-मूंदिआं,देखण ना कोई चानण
नेरे विच मैं भॅङकां,बंदे दी बंदगी ना पहिचानण
दिल मेरा मेरी छाती धॅङके,धॅङके बिन प्यार
सॅच्चा प्रीतम उस विच वॅस ना सकिआ,ना कोई जिगरी यार
इंदरिआं मेरिआं भुखिआं ना रॅजण,आज़ाद फिरन मेरे बॅसों बाहर
जंतर मंतर तंतर कर वेख थॅकिआ,काबू नहीं आयिआं, बैह गिआ उन्हां तों हार
रूह मेरी दा मैंनू कुॅछ नहीं पता,जे है तां है उह की
सॅच्चा गुरू मिले तां पुॅछां, रॅब बणायिआ की इह जी
Nice
ReplyDeleteTrue wording
ReplyDelete