ਪਰ ਕਹਿ ਬੈਠਾ
ਅੱਜ ਮੇਰੀ ਪੂਰੀ ਸ਼ਾਮਤ ਆਈ ਮੇਰੇ ਯਾਰ
ਬੜੇ ਚਿਰਾਂ ਬਾਦ ਹੋਈ ਧੁਲਾਈ ਮੇਰੇ ਯਾਰ
ਅੱਜ ਉਹ ਅਪਣੀ ਆਈ ਤੇ ਆਈ ਆ
ਦੁਸ਼ਮਣ ਨਹੀਂ ਮੇਰੀ,ਮੇਰੀ ਲੁਗਾਈ ਆ
ਹੈ ਪੂਰਾ ਸਾਰਾ ਮੇਰਾ ਕਸੂਰ
ਹਮੇਸ਼ਾਂ ਵਾਂਗ ਰਹਿਆ ਬੇਵਾਕੂਫ਼
ਜ਼ਸ਼ਨ ਲਈ ਤਿਆਰ ਹੋ ਕੇ ਉਹ ਆਈ ਸੀ
ਪਹਿਲੀ ਵਾਰ ਨਵੀਂ ਸਾੜੀ ਉਸ ਪਾਈ ਸੀ
ਮੈਂਨੂੰ ਪੁੱਛਿਆ,ਕਿਵੇਂ ਮੈਂ ਲੱਗਦੀ ਆਂ
ਮੈਂ ਕਿਹਾ,ਬਹੁਤ ਹੀ ਫ਼ੱਬਦੀ ਆਂ
ਪਰ ਫਿਰ ਮੈਂ ਪਰ ਕਹਿ ਬੈਠਾ
ਆਪ ਹੀ ਵੱਡਾ ਪੰਗਾ ਲੈ ਬੈਠਾ
ਮੇਰਾ ਪਰ ਉਸ ਨੇ ਲਿਆ ਫੱੜ
ਪਰ ਕੀ,ਸੱਚ ਦੱਸੀਂ,ਨਹੀਂ ਬੇਲਣਾ ਦਊਂਗੀ ਜੜ
ਪਰ ਕੁੱਛ ਨਹੀਂ ,ਮੈਂ ਬਲਾ ਟਾਲਣੀ ਚਾਹੀ
ਪਰ ਉਹ ਪਰ ਨਾ ਛੱਡੇ,ਉਸ ਮੂੰਹ ਲਾਲੀ ਛਾਈ
ਗੁੱਸਾ ਨਾ ਕਰੀਂ ਤੂੰ ਲੱਗੇਂ ਮੈਂਨੂੰ ਬਹੁਤ ਪਿਆਰੀ
ਪਰ ਪਹਿਲੋਂ ਨਾਲੋਂ ਤੋਂ,ਹੋ ਗਈ ਥੋੜੀ ਭਾਰੀ
ਕਹੇ ਉਮਰ ਮੇਰੀ ਹੋ ਗਈ,ਪਤਲੀ ਸੀ ਜਦੋਂ ਸੀ ਕੁਆਰੀ
ਰੰਗ ਮੇਰਾ ਗੋਰਾ,ਨਖ਼ਸ਼ੋਂ ਸੋਹਣੀ,ਸੱਭ ਦੀ ਸੀ ਪਿਆਰੀ
ਤੇਰੇ ਨਾਲ ਰਹਿ ਕੇ ,ਮੈਂ ਜਿੰਦ ਅਪਣੀ ਹੈ ਜਮਾ ਗਾਲੀ
ਚੁੱਲੇ ਅੱਗੇ ਤੇਰਾ ਖਾਣਾ ਬਣੌਂਦੀ ,ਕਾਇਆ ਮੇਰੀ ਹੋਈ ਕਾਲੀ
ਤੈਨੂੰ ਸਾਂਭਦੀ ਸਾਂਭਦੀ ਆਪਾ ਭੁੱਲੀ,ਨਹੀਂ ਰੱਖਿਆ ਖਿਆਲ
ਤੈਂਨੂੰ ਨਾ ਮੈਂ ਹੁਣ ਭਾਂਵਾਂ,ਵੇਖ ਤੂੰ ਕੀ ਕੀਤਾ ,ਮੇਰਾ ਹਾਲ
ਮੇਰੇ ਪਰ ਨੇ ਜੋ ਦੁਰਗਾ ਰੂਪ ਸੀ ਉਸ ਦਾ ਜਗਾਇਆ
ਲੱਖ ਚੋਪੜਿਆਂ,ਮਿੱਠੇ ਬੋਲਣ ਨਾਲ ਵੀ ,ਉਸੇ ਸ਼ਾਂਤ ਨਾ ਕਰ ਪਾਇਆ
ਮੇਰੀ ਹਾਲਤ ਤੇ ਤਰਸ ਖਾ,ਬੱਚੇ ਆਏ ਮੈਂਨੂੰ ਬਚੌਣ
ਕਹਿਣ ਪਾਪਾ ਹੈ ਵੈਸੇ ਚੰਗਾ,ਮੈਂਨੂੰ ਉਹ ਸਲੌਣ
ਬੱਚਿਆਂ ਦੀ ਸੁਣ ਉਸ ਦਾ ਪਿਆਰ ਭੱਰ ਆਇਆ
ਹੈ ਤਾਂ ਇਹ ਚੰਗਾ ਪਰ ਹੁਣ ਸ਼ਾਇਦ ਹੈ ਬਹੱਤਰਿਆ
ਸਾਰੀ ਜਿੰਦਗੀ ਮੈਂ ਇਸ ਨੂੰ ਸਮਝਾ ਸਮਝਾ ਕੇ ਹਾਰੀ
ਕਦੋਂ,ਕਿੰਝ,ਕੀ ਕਹਿਣਾ ਨਾ ਜਾਣੇ,ਮਾਰ ਖਾਵੇ ਹਰ ਵਾਰੀ
ਪਿਆਰਾ ਲੱਗੇ , ਤਾਂਹੀਂਓਂ ਜਿੰਦ ਇਸ ਨਾਲ ਗੁਜ਼ਰੀ ਸਾਰੀ
ਮੈਂ ਚਾਹਾਂ ਬਣੇ ਦਾਨਾ ਸਾਨਾ,ਸਿੱਖ ਲਵੇ ਥੋੜੀ ਹੋਸ਼ਿਆਰੀ
ਆਦਰ ਪਾਵੇ,ਜੱਗ ਸਲਾਵੇ ਮੇਰੇ ਸਰਤਾਜ ਦੀ ਸਮਝਦਾਰੀ
ਪਾਰਾ ਉਸ ਦਾ ਉਤਰਿਆ,ਮੈਂਨੂੰ ਸੁੱਖ ਦਾ ਸਾਹ ਆਇਆ
ਜਾਨ ਦੇ ਵਿੱਚ ਜਾਨ ਆਈ,ਕੀਤਾ ਉਸ ਤੇ ਰੱਬ ਦਾ ਸ਼ੁਕਰਿਆ
No comments:
Post a Comment