ਜਿਗਰਿਆਂ ਨਾਲ ਖ਼ੁਸ਼ਿਆਂ
ਕਲ ਪਰਸੋਂ ਬੁੱਢੇ ਦੋਸਤਾਂ ਦੀ ਮਹਫ਼ੱਲ ਸੀ ਜੱਮੀ
ਮੌਜ ਓਡਾਈ,ਲੁਤੱਫ਼ ਓਠਾਇਆ,ਸੱਚ ਮੇਰੀ ਮਨੀ
ਦਾੜਿਓਂ ਧੌਲੇ,ਸਿਰੋਂ ਗੰਜੇ
ਕੱਠੇ ਜਾਪਣ ਜਵਾਨ ਲਫ਼ੰਗੇ
ਬੇ-ਪਰਵਾਹ ਖੇਡਣ,ਹੱਸਣ ਤੇ ਹਸੌਣ
ਇੱਕ ਦੂਜੇ ਦਾ ਵਿੱਚ ਵਿੱਚ ਮਜ਼ਾਕ ਵੀ ਓੜੌਣ
ਬੁੱਢਿਆਂ ਉੱਨ੍ਹਾਂ ਦਿਆਂ, ਉੱਨ੍ਹਾਂ ਨੂੰ ਕਮਲ ਕੁਟਣ ਤੋਂ ਨਾ ਰੋਕ ਸਕਿਆਂ
ਮਹੌਲ ਦਾ ਅਸਰ ਉੱਨ੍ਹਾਂ ਤੇ ਵੀ ਹੋਇਆ,ਖ਼ੁਸ਼ ਹੋ ਨਾਲ ਉਹ ਵੀ ਰਲਿਆਂ
ਬੱਚੇ ਵੇਖ ਵੇਖ ਸੁਣ ਸੁਣ ਕੇ, ਹੈਰਾਨ,ਰਹਿ ਗਏ ਉਹ ਦੰਗ ਦੇ ਦੰਗੇ
ਸੋਚਣ ਮਸਤੀ ਵਿੱਚ, ਬੁੱਢੇ ਬੁੱਢਿਆਂ, ਸਾਡੇ ਜਵਾਨਾ ਨਾਲੋਂ ਚੰਗੇ
ਇੱਕ ਨੇ ਜਦ ਅਪਣੇ ਸਾਥੀ ਦੀ ਸ਼ਕਾਇਤ ਜੇ ਕੋਈ ਲਗਾਈ
ਬਾਕੀ ਜੁੱਟ ਹੋ ਕੇ,ਮਖਦੂਮ ਦੇ ਪੱਖ ਖੱੜੇ ਹੋਏ,ਹੋਏ ਸਹਾਈ
ਦੋਸਤਾਂ ਉਹ ਪੱਲ ਯਾਦ ਕਰਾਏ,ਜਿਨ੍ਹਾਂ ਪਲਾਂ ਜਵਾਨੀ ਵਿੱਚ ਸੀ ਰੋਲਾਇਆ
ਅੱਜ ਬਿਰਧ ਓਮਰੇ ਉਹ ਪੱਲ ਯਾਦ ਕਰਾ ,ਦੋਸਤਾਂ ਸੀ ਹਸਾਇਆ
ਚੰਗੀ ਇਨ੍ਹਾਂ ਬਜ਼ੁਰਗਾਂ ਨੇ ਕਿਸਮੱਤ ਚੰਗੀ ਪਾਈ
ਸਾਲੋਂ ਪਹਿਲਾਂ ਜੋ ਲੱਗੀ ਦੋਸਤੀ,ਅੱਜ ਤੱਕ ਨਿਭਾਈ
ਗੱਲਾਂ ਜਵਾਨੀ ਦਿਆਂ ਕਰ,ਦੋਬਾਰਾ ਉ੍ੱਨ੍ਹਾਂ ਖ਼ੁਸ਼ਿਆਂ ਦੇ ਪਲਾਂ ਨੂ ਘੇਰਿਆ
ਓਮਰ ਘਟਾ ਕੇ ,ਜਿੰਦਗੀ ਵਧਾ ਕੇ,ਸਮੇਂ ਦਾ ਉਲਟਾ ਚੱਕਰ ਫੇਰਿਆ
ਮਹਿਫ਼ੱਲ ਜਿਗਰਿਆਂ ਦੀ ਸੀ ਐਸੀ, ਖ਼ੁਸ਼ੀ ਖਿਲੇ ਸੀ ਚੇਹਰੇ
ਗੌਰ ਨਾਲ ਕੋਈ ਵੇਖਦਾ,ਵਿੱਚ ਰੱਬ ਖੜਾ ਦਿਖਦਾ ਨੇੜੇ
ਗੱਲ ਇਹ ਪੱਲੇ ਬੰਨ ਲੈ ਮੇਰੀ ,ਕਹੇ ਜੱਸਾ ਲਿਖਾਰੀ
ਜਿਸ ਪੱਕੀ ਯਾਰੀ ਕੀਤੀ,ਭਰ ਲਈ ਖ਼ੁਸ਼ਿਆਂ ਨਾਲ ਤਜੌਰੀ
ਥੱਕੇ ਨਾ ਜੱਸ ਰੱਬੀਂ ਫ਼ਰਿਆਦ ਕਰਨੋ,ਬਾਰ ਬਾਰ ਇਹੀਓ ਮੰਗੇ
ਅਖੀਰ ਤੱਕ ਮਹਿਰ ਕਰੀਂ ਰਖਣਹਾਰ,ਰੱਖੀਂ ਮੇਰੇ ਜਿਗਰੀ ਮੇਰੇ ਵਾਂਗ ਚੰਗੇ
No comments:
Post a Comment