ਬੀਵੀ ਦਾ ਬੇਲਣਾ
ਮੀਆਂ ਬੀਵੀ ਦਾ ਚੁੱਟਲਕਾ ਮੈਂ ਮਹਿਫ਼ਲ ਵਿੱਚ ਸੁਣਾਇਆ
ਚੰਗਾ ਉਹ ਸੱਭ ਨੂੰ ਲੱਗਾ,ਸਾਰਿਆਂ ਨੂੰ ਹਾਸਾ ਆਇਆ
ਪਰ ਮੇਰੀ ਬੀਵੀ ਨੂੰ ਰੱਤੀ ਵੀ ਨਾ ਉਹ ਭਾਇਆ
ਉਹ ਸੋਚੇ ਚੁੱਟਕਲਾ ਮੈਂ ਉਸ ਤੇ ਬਣਾਇਆ
ਇਸ ਵਹਿਮੇ,ਉਸ ਨੇ ਅੱਤ ਦਾ ਗੁੱਸਾ ਖਾਇਆ
ਕਹੇ ਮੇਰਾ ਮਜ਼ਾਕ ਓੜੌਂਣ ਦੀ ਤੂੰ ਹਿਮੱਤ ਕਿੰਝ ਕੀਤੀ
ਹਾਸੋ-ਆਣੀ ਮੇਰੀ ਹੋਈ,ਭੋਰਾ ਨਾ ਸੋਚਿਆ ਕਿ ਮੇਰੇ ਤੇ ਕੀ ਬੀਤੀ
ਪਰੂਂ ਵੀ ਸੀ ਤੂੰ ਇਹ ਚੰਦ ਚਾੜਿਆ,ਮੈਂ ਵਰਜਿਆ,ਕੀਤੀ ਸੀ ਮਨਾਹੀ
ਪਰ ਤੇਰੀ ਖੋਤੇ ਦੀ ਖੱਲ,ਨਸੀਅਤ ਤੈਂਨੂੰ ਮਾਸਾ ਨਹੀਂ ਆਈ
ਮੇਰੇ ਪਿੱਛੇ ਨੱਸੀ,ਬੇਲਣਾ ਉਸ ਦੇ ਹੱਥ
ਦੁਰਗਾ ਰੂਪ ਵੇਖਕੇ ,ਮੈਂ ਲਿਆ ਓਥੋਂ ਨੱਠ
ਨੱਸਦੀ ਦਾ ਉਦ੍ਹਾ ਭਾਰਾ ਸ਼ਰੀਰ ਹੁਲਾਰੇ ਖਾਵੇ
ਵੇਖ ਵੇਖ ਮੈਂਨੂੰ ਹੋਰ ਤੇ ਹੋਰ ਹਾਸਾ ਆਵੇ
ਹਾਸੇ ਵਾਜੋਂ ਮੈਂ ਦੌੜ ਨਾ ਪਾਂਵਾਂ
ਡਰ ਲੱਗੇ,ਕਿਵੇਂ ਇਹ ਬਲਾ ਹਟਾਂਵਾਂ
ਗੁੱਸੇ ਵਿੱਚ ਉਹ,ਜੇ ਮੈਂ ਉਸ ਦੇ ਹੱਥ ਚੜਿਆ
ਸ਼ਾਮਤ ਮੇਰੀ ਪੱਕੀ,ਸਮਝੋ ਮੈਂ ਜਾਨੋ ਮਰਿਆ
ਹੱਥ ਜੋੜ ਉਸ ਅਗੇ ਮੈਂ ਹੋ ਗਿਆ ਖੱੜ
ਕੋਲ ਆਈ ਦੇ ,ਪੈਰ ਉਸ ਦੇ ਮੈਂ ਲਏ ਫੱੜ
ਮਿੰਨਤ ਕਰਾਂ ,ਬਖ਼ਸ਼ ਦੇ ਇਸ ਆਖਰੀ ਬਾਰ
ਨਹੀਂ ਸੁਣਾਊਂ ਚੁੱਟਕਲੇ,ਜੋ ਕਹੇਂ ਕਰਨ ਨੂੰ ਤਿਆਰ
ਕੰਨ ਫੱੜ ਮਾਫ਼ੀ ਮੈਂ ਉਸ ਤੋਂ ਮੰਗੀ
ਸਲਾਹਿਆ ਉਸੇ,ਤੂੰ ਸੋਹਣੀ,ਮੈਂਨੂੰ ਲੱਗੇਂ ਚੰਗੀ
ਮੈਂਨੂੰ ਭਰੋਸਾ ਸੀ ,ਮੰਨ ਨਹੀਂ ਸੀ ਉਸ ਦਾ ਮਾੜਾ
ਨਿਮਾਣਾ ਵੇਖ ,ਉਸ ਪਿਆਰ ਆਇਆ,ਘੱਟਿਆ ਉਸ ਦਾ ਪਾਰਾ
ਕਹੇ ਚਲ ਮਾਫ਼ ਕੀਤਾ ਤੈਂਨੂੰ ਇਸ ਆਖ਼ਰੀ ਬਾਰ
ਜੇ ਗੁਸਤਾਖ ਹੋਇਆ ਫੇਰ,ਬੇਲਣੇ ਲਈ ਰਹੀਂ ਤਿਆਰ
ਸੁਣ ਉਸ ਦੇ ਮੁਖ ਚੋਂ ਇਹ,ਮੇਰੀ ਜਾਨ ਵਿੱਚ ਜਾਨ ਆਈ
ਜਾਨ ਅਪਣੀ ਦਾ ਸ਼ੁਕਰ ਕੀਤਾ,ਬਾਂਹਾਂ ਵਿੱਚ ਘੁੱਟ ਜੱਫੀ ਪਾਈ
*********
बीवी दा बेलणा
मीआं बीवी दा चुॅटकला मैं महिफल विच सुणायिआ
चंगा उह सॅब नू लॅगा,सारिआं नू हासा आयिआ
पर मेरी बीवी नूं रॅती वी ना उह भायिआ
उह सोचे चुॅटकला मैं उस ते बणायिआ
इस वहिमे, उस ने अत दा गुस्सा खायिआ
कहे मेरा मज़ाक अङौंण दी तूं हिमॅत किंझ कीती
हासो-आणी मेरी होई,भोरा ना सोचिआ मेरे ते की बीती
परूं वी सी तूं इह चंद चाङिआ,मैं वरजिआ,कीती सी मनाही
पर तेरी खोते दी खॅल, नसीअत तैंनू मासा नहींआई
मेरे पिॅछे नॅसी,बेलणा उस दे हॅथ
दुरगा रूप वेखके,मैं लिआ ओथों नॅठ
नॅसदी दी ओहदा भारा शरीर हुलारे खावे
वेख वेख मैंनू होर ते होर हासा आवे
हासे वाजों मैं दौङ ना पांवां
डर लॅगे किवें इह बला हटांवां
गुस्से विच उह,जे मैं उस दे हॅथ चङिआ
शामॅत मेरी पॅक्की,समझो मैं जानो मरिआ
हॅथ जोङ उस अगे मैं हो गिआ खॅङ
कोल आई ते पैर उस दे मैं लए फॅङ
मिंनत करां,बक्ष दे इस आखरी बार
नहीं सुणाऊं चुॅटकले,जो कहें करन नू तियार
कन फॅङ माफी मैं उस तों मंगी
सलाहिआ उसे,तूं सोहणी,मैंनू लॅगें चंगी
मैंनू भरोसा सी,मंन नहीं सी उस दा माङा
निमाणा वेख,उस प्यार आयिआ,घॅटिआ उस दा पारा
कहे चॅल माफ़ कीता तैंनू इस आख़री बार
जे गुसताख हेयिआ फेर,बेलणे लई रहीं तियार
सुण उस दे मुख चों इह,मेरी जान विच जान आई
जान अपणी दा शुकर कीता,बांहां विच घुॅट जॅफी पाई
👍 very good and apt.
ReplyDeleteThank you.wahaguru mehar rakhae
Delete