ਵਿਆਹ ਕਰਾ ਸੁੱਖ ਪਾਇਆ
ਵਿਆਹ ਕਰਾ ਬਹੁਤ ਸੁੱਖ ਪਾਇਆ ਮੇਰੇ ਭਾਈ
ਘਰ ਆ ਮੇਰੇ,ਉਸ ਮੇਰੀ ਅਗੱਲ ਜਿੰਦ ਬਣਾਈ
ਅਪਣੀ ਮਰਜ਼ੀ ਕਰ ਕੇ ਕੀ ਅਸੀਂ ਕਰਨਾ
ਫ਼ਿਕਰਾਂ ਵਿੱਚ ਜੀ ,ਸੋਚੀਏ, ਕਿਓਂ ਮਰਨਾ
ਛੱਡ ਦਿੱਤੀ ਅਸੀਂ ਉਸ ਉੱਤੇ ਅਪਣੀ ਡੋਰ
ਜੋ ਕਹੇ ਕਰੀਏ,ਕਰੀਏ ਨਾ ਕੁੱਛ ਹੋਰ
ਟੌਰ ਕੱਢ ਅਸੀਂ ਕਿਸ ਨੂੰ ਦਿਖੌਣਾ
ਜੋ ਹੁਕਮੇ ਉਹ ਹੀ ਅਸੀਂ ਪੌਣਾ
ਚੰਗੇ ਪੱਕਵਾਨ ਖਾ,ਕਿਓਂ ਭਾਰ ਵਧਾਈਏ
ਜੋ ਪਰੋਸੇ,ਸ਼ੁਕਰ ਕਰ ,ਸਵਾਦ ਨਾਲ ਖਾਈਏ
ਦਾਰੂ ਸੁਣਿਆਂ ਕਰਦੀ ਮੇਦਾ ਖਰਾਬ
ਛੱਡੀ ਉਸ ਕਹੇ,ਨਹੀਂ ਪੀਣੀ ਸ਼ਰਾਬ
ਦੋਸਤ ਮਹਿਫਲ ਸਜਾ,ਝੂਠਾ ਸ੍ਵਰਗ ਵਿਖੌਂਦੇ
ਊਟ ਪਟਾਂਗ ਫ਼ਬੀਆਂ ਮਾਰ,ਐਂਵੇਂ ਹੱਸੌਂਦੇ
ਛੱਡ ਦਿੱਤਾ ਹੁਣ ਦੋਸਤਾਂ ਨਾਲ ਬਹਿਣਾ
ਬੀਵੀ ਨਾਲ ਖੁਸ਼,ਅਖੀਰ ਉਸ ਨਾਲ ਰਹਿਣਾ
ਭੁੱਲੇਖੇ ਵਿੱਚ ਉਹ ਮੂਰਖ ਮਨੁੱਖ
ਵਿਆਹ ਕਰਾ ਕਹਿਣ,ਪਾਇਆ ਦੁੱਖ
ਅਸੀਂ ਤਾਂ ਵਿਆਹ ਕਰਾ ਸੁੱਖ ਹੈ ਪਾਇਆ
ਉਸ ਦੇ ਪਿਆਰ ਵਿਚ ਆਪ ਗਵਾਇਆ
ਦੋਸਤ ਹੱਸਣ,ਕਹਿਣ ਮੈਂਨੂੰ ਬੀਵੀ ਦਾ ਗੁਲਾਮ
ਬੀਵੀ ਰਾਜ਼ੀ ,ਮਰਦਾਨਗੀ ਕਰ ਕੀ ਲੈਣਾ ਇਨਾਮ
ਖੁਸ਼ ਬੀਵੀ,ਘਰ ਮੈਂ ਸੁੱਖ ਸਕੂਨ ਸ਼ਾਂਤੀ ਪਾਈ
ਵਿਆਰ ਕਰਾ ਕੇ ਬਹੁਤ ਸੁੱਖ ਪਾਇਆ ਮੇਰੇ ਭਾਈ