ਸ੍ਵਰਗ ਏਥੇ ਪਾਈਏ
ਮੰਗਾਂ ਤਾਂ ਉਸ ਤੋਂ ਇਹੀਓ ਮੰਗਾਂ
ਇਹ ਮੰਗਣ ਤੋਂ ਭੋਰਾ ਨਾ ਸੰਗਾਂ
ਸੁੱਖੀ ਰੱਖ ਸੱਭ ਨੂੰ,ਜੱਗ ਹੱਸਦਾ ਚੰਗਾ
ਕਿਸੇ ਦੀ ਦੇਖ ਨਾ ਸਕਾਂ ਮਜ਼ਬੂਰੀ
ਦੁੱਖੀ ਕਿਸੇ ਦੇਖ,ਖੁਸ਼ੀ ਮੇਰੀ ਰਹੇ ਅਧੂਰੀ
ਖਿੜਿਆ ਚੇਹਰਾ ਦੇਖ,ਉਹ ਹੋਵੇ ਪੂਰੀ
ਦਿਲ ਮੇਰਾ ਦੁਖੇ ,ਦੇਖ ਕਿਸੇ ਨੂੰ ਦੁਖੀ
ਮੈਂਨੂੰ ਵੀ ਸੁਖ ਮਿਲੇ,ਵੇਖ ਸੱਭ ਨੂੰ ਸੁਖੀ
ਦੇਖ ਬੱਚੇ ਦਾ ਚੇਹਰਾ ਜੋ ਹੋਵੇ ਹੱਸਦਾ
ਨਜ਼ਰ ਆਏ,ਮੰਨਾ, ਉਸ ਹਾਸੇ ਰੱਬ ਵੱਸਦਾ
ਖੁਸ਼ੀ ਵਿਚ ਨੱਚ,ਜਦੋਂ ਗੀਤ ਕੋਈ ਗੌਂਦਾ
ਕੰਨ ਮੇਰੇ ਖੜੇ ਹੋਣ,ਸੁਣ ਆਨੰਦ ਮੈਂ ਪੌਂਦਾ
ਹੱਸਦੇ ਦਿਲ ਰੰਝਸ਼ ਨਾ ਕੋਈ ਲੁਕੇ
ਭਾਈਚਾਰਾ ਵਧੇ,ਲੜਾਈ ਝਗੜੇ ਮੁਕੇ
ਅਰਦਾਸ ਮੇਰੀ ਸੱਚੀ,ਇੰਝ ਹੋ ਜਾਈਏ
ਜੀਣਾ ਸਫ਼ਲ,ਸ੍ਵਰਗ ਏਥੇ ਹੀ ਪਾਈਏ
**********
सवरग ऐथे पाईऐ
मंगां तां उस तों इहीओ मंगां
इह मंगण तों भोरा ना संगां
सुखी रॅख सॅभ नू,जॅग हॅसदा चंगा
देख ना सकां किसे दी मज़बूरी
दुखी किसे वेख खुशी मेरी अधूरी
खिङिआ चेहरा वेख उह होऐ पूरी
दिल मेरा दुखे वेख किसे नू दुखी
मैंनू वी सुख मिले वेख सॅभ नू सुखी
वेख बॅचे दा चेहरा,जो होऐ हॅसदा
नज़र आऐ,मंना,उस हासे रॅब वॅसदा
खुशी विच नॅच,जदों गीत कोई गौंदा
कंन मेरे खङे होण,सुण आनंद मैं पौंदा
हॅसदे दिल विच रंझश ना कोई लुके
भाईचारा वधे,लङाई झगङे मुके
अरदास मेरी सॅची इंझ हो जाईऐ
जीणा सफ़ल,सवरग ऐथे पाईऐ
No comments:
Post a Comment