Sunday, May 14, 2023

ਦੋਸਤੀ ਫੱੜ ,ਦੁਸ਼ਮਨੀ ਛੱਡ

                            ਦੋਸਤੀ ਫੱੜ ,ਦੁਸ਼ਮਨੀ ਛੱਡ


ਦੋਸਤੀ ਫੱੜ ,ਦੁਸ਼ਮਨੀ ਛੱਡ

ਰੰਝੱਸ਼ ਜੋ ਦਿਲੇ,ਜੜੋਂ ਉਹ ਕੱਢ

ਬਰਸੋਂ ਸਾਲ ਪਹਿਲਾਂ ਆਪਾਂ ਮਿਲੇ

ਰਹੇ ਸਾਥ ਸਾਥ,ਭਾਂਵੇਂ ਕੀਤੇ ਕਈ ਗਿਲੇ

ਇੱਕ ਦੂਜੇ ਨੂੰ ਹਸਾਇਆ,ਕਦੀ ਰੋਲਾਇਆ

ਏਨੇ ਵਰੇ ਦੋਸਤੀ ਦਾ ਰਿਸ਼ਤਾ ਨਿਭਾਇਆ

ਕਦੀ ਤੇਰੀ ਮੰਨੀ,ਕਦੀ ਤੇਰੀ ਗਲ ਤੇ ਗੁੱਸਾ ਖਾਇਆ

ਤੋੜਾਂ ਇਹ ਲੱਗੀ ਯਾਰੀ,ਕਦੀ ਮੰਨੇ ਨਹੀਂ ਆਇਆ

ਦੂਰ ਹੋ ਕੇ ਵੀ ਤੇਰੇ ਨਾਲ ਰਖਿਆ ਦਿਲ ਪਿਆਰ

ਕਿਓਂਕਿ ਮੈਂਨੂੰ ਪਤਾ ਤੂੰ ਮੇਰਾ ਜਿਗਰੀ ਯਾਰ

ਇੱਕ ਪਾਸੇ ਤੂੰ ਇੱਕ ਪਾਸੇ ਸਾਰਾ ਜੱਗ

ਦੋਸਤੀ ਫੱੜ,ਦੁਸ਼ਮਨੀ ਛੱਡ

ਇੱਕ ਛੋਟੀ ਗੱਲ ਤੇ ਤੂੰ ਹੋਇਆ ਨਰਾਜ਼

ਮਮੂਲੀ ਸੀ ਉਹ,ਨਹੀਂ ਸੀ ਵੱਡਾ ਰਾਜ਼

ਏਨੀ ਗੱਲ ਤੇ ਦੋਸਤੀ ਟੁੱਟੇ,ਹੋਈਏ ਅਸੀਂ ਅੱਡ ਅੱਡ

ਭੁਲਾ ਦੇ ਪੁਰਾਣੇ ਗੁੱਸੇ ਦੋਸਤੀ ਵਿਚ ਅਗੇ ਵੱਧ

ਰੰਝਸ਼ ਜੋ ਦਿਲੇ ,ਜੜੋਂ ਉਹ ਕੱਢ

ਦੋਸਤੀ ਫੱੜ,ਦੁਸ਼ਮਨੀ ਛੱਡ


No comments:

Post a Comment