ਘੁਮੱਣ ਘੇਰੀ ਫਸਿਆ
ਲੋਕਾਂ ਤੇ ਮੈਂ ਹੱਸ ਨਾ ਪਾਂਵਾਂ
ਆਪ ਤੇ ਹੱਸ ਹੱਸ ਪਾਗਲ ਹੋ ਜਾਂਵਾਂ
ਦੂਸਰਿਆਂ ਦੀ ਗਲਤੀ ਤੇ ਹਾਸਾ ਨਾ ਆਏ
ਅੰਦਰ ਆਪਣੇ ਝਾਕਿਆ,ਸੌ ਔਗੱਣ ਪਾਏ
ਹਰ ਕੋਈ ਲੱਗੇ ਮੈਂਨੂੰ ਚੰਗੇ ਤੋਂ ਚੰਗਾ
ਆਪ ਮੈਂ ਜਾਂਣਾ ਆਪ ਨੂੰ ਮੰਦੇ ਤੋਂ ਮੰਦਾ
ਸਿਆਣਿਆਂ ਦਾ ਵਿਚਾਰ ਮੈਂਨੂੰ ਉੱਚਾ ਲੱਗੇ
ਸੋਚ ਮੇਰੀ ਸੋਚਾਂ ਨੀਚ ਉਨ੍ਹਾਂ ਅੱਗੇ
ਹੁਨਰ ਬਾਹਰ ਵੇਖ ਮੈਂ ਸੁਹਲਾਂਵਾਂ
ਇੱਕ ਵੀ ਖੂਬੀ ਆਪ ਵਿਚ ਵੇਖ ਨਾ ਪਾਵਾਂ
ਲੋਕ ਖੁਸ਼ ਜੀਣ,ਹੋ ਬੇਪਰਵਾਹ
ਮੈਂ ਗਮੀ ਘਿਰਿਆ,ਦਿਖੇ ਨਾ ਰਾਹ
ਹੌਂਸਲੇ ਉਨ੍ਹਾਂ ਦੇ ਬੁਲੰਦ,ਜੀਣ ਸਿਰ ਉੱਚਾ ਕਰਕੇ
ਡਰਪੋਕ ਮੈਂ,ਮੁੰਡੀ ਮੁਰਜਾਈ,ਜੀਵਾਂ ਮਰ ਮਰਕੇ
ਕਿਵੇਂ ਸਲਝੌਣ ਜਿੰਦਗੀ ਦੇ ਮਸਲੇ,ਮੈਂ ਸਮਝ ਨਾ ਪਾਂਵਾਂ
ਆਪਣਿਆਂ ਉਲਝਾਂ ਮੈਂ ਡੁਬਿਆ,ਮੈਂ ਘਭਰਾਂਵਾਂ
ਅਡੋਲ ਭਰੋਸਾ ਰਖੱਣ ਰੱਬ ਤੇ,ਮੈਂ ਸਦਕੇ ਜਾਂਵਾਂ
ਦੁਵਿਧਾ ਮੰਨ ਭਰਿਆ,ਡਰ ਨਾਮ ਨਾ ਜਪਾਂ
ਸੋਚੀਂ ਘੁਮੱਣ ਘੇਰੀ ਫਸਿਆ,ਲਾਈ ਉਸ ਤੇ ਆਸ
ਸੱਚੀ ਸੂਝ ਬੂਝ ਲਈ ਕਰਾਂ ਉਸ ਅੱਗੇ ਅਰਦਾਸ
******
No comments:
Post a Comment