Monday, May 15, 2023

ਸੁਖੀ ਖੁਸ਼ੀ ਬੀਤੀ P3

                              ਸੁਖੀ ਖੁਸ਼ੀ ਬੀਤੀ


ਕੀ ਮੈਂ ਬਦ-ਨਸੀਬ ਹਾਂ,ਕਿਸਮਤ ਆਪਣੀ ਵੀ

 ਨਹੀਂ ਕੋਸ ਸਕਦਾ

ਚੰਗੀ ਲਿਖੀ ਲਿਖਣ ਵਾਲੇ ਮੱਥੇ,ਉਸ ਤੇ ਇਲਜ਼ਾਮ 

ਨਹੀਂ ਥੋਪ ਸਕਦਾ

ਸੋਹਣੇ ਲਮਹੇ ਖੁਸ਼ਿਆਂ ਭਰੀਆਂ ਯਾਦਾਂ ,ਯਾਦ ਕਰ

 ਮੈਂ ਖੁਸ਼ ਹੋਂਵਾਂ

ਮਾੜੇ ਦਿਨ,ਭੈੜਿਆਂ ਯਾਂਦਾ,ਮੈਂਨੂੰ ਤੰਗ ਨਾ ਕਰਨ

ਝੱਟ ਭੁੱਲ ਜਾਂਵਾਂ

ਨਿਦਾਨੀ ਜਵਾਨੀ ਗਲਤਿਆਂ ਜੋ ਕੀਤੀਆਂ,ਯਾਦ ਕਰ

ਅੱਜ ਮੈਂ ਮੁਸਕਰਾਂਵਾਂ

ਪੈਸੇ ਦੀ ਤੋਟ,ਮੰਨ ਬੇਈਮਾਨੀ,ਨਹੀਂ ਕੀਤੀ,ਇਮਾਨ ਬਚਾਇਆ

ਅੱਜ ਸ਼ੁਕਰ ਮੈਂ ਕਰਾਂ

ਜਾਨ ਖਤਰੇ,ਦਿਲ ਡਰ ਕੇ ਧੱੜਕਿਆ,ਪਿੱਛੇ ਮੁੜ ਦੇਖਾਂ

ਮੈਂ ਨਾ ਅੱਜ ਘੱਭਰਾਂਵਾਂ

ਛੋਟੇ ਮੋਟੇ ਪਾਪ ਜੋ ਕੀਤੇ ,ਹੁਣ ਇਸ ਉਮਰੇ ਸੋਚ

 ਰਤਾ ਨਾ  ਸ਼ਰਮਾਂਵਾਂ

ਉਹ ਨਿਖੇਦੇ ਮੇਰੀ ਫਿਤਰੱਤ ,ਨਿਖੇਦੇ ਮੇਰਾ ਖਾਨਦਾਨੀ ਵਿਰਸਾ

ਹੱਸ ਕੇ ਗੱਲ ਗਵਾਂਵਾਂ

ਲੋਕ ਕੀ ਕਹਿਣ ਮੇਰੇ ਬਾਰੇ,ਮੈਂ ਉਨ੍ਹਾਂ ਦੀ ਗੱਲ ਨਾ ਗੌਲਾਂ

 ਮਸਤੀ ਵਿਚ ਝੂਮਾਂ

ਸੰਗਦਾ ਸੀ ਗੀਤ ਗੌਣ ਤੋਂ ਅੱਜ ਬੇ-ਸੁਰੇ ਗੀਤ ਗਾਅ ਮੈਂ

ਆਪ ਮਜ਼ਾ ਲਵਾਂ

ਥੋੜੀ ਹੋਰ ਬੇਪਰਵਾਹੀ ਦੇ ਮੈਂਨੂੰ ,ਏ ਮੇਰੇ ਬੇਪਰਵਾਹ

ਬੇ-ਫਿਕਰੀ ਵਿੱਚ  ਮੈਂ ਜੀਂਵਾਂ

ਖੁਸ਼ੀ ਵਿੱਚ ਬੀਤੀ,ਖੁਸ਼ ਵੀ ਹਾਂ ਅੱਜ ,ਆਓਂਣ ਵਾਲੀ ਦੀ 

ਖੁਸ਼ੀ ਮੈਂ ਮੰਨਾਵਾਂ

ਖੁਸ਼ੀ ਬਖ਼ਸ਼ੀਂ ਬਖ਼ਸ਼ਣਹਾਰ,ਬੱਚੀ ਵਿੱਚ, ਅੰਤ ਖੁਸ਼ੀ ਵਿੱਚ

 ਮੈਂ ਇੱਥੋਂ ਜਾਂਵਾਂ 


No comments:

Post a Comment