ਧੱੜਕੇ ਦਿਲ ਜਵਾਨ
ਵਰੇ ਗਿਣੋ ਤਾਂ ਜਾਦਾ ਸਾਡੇ
ਪਰ ਛਾਤੀ ਧੱੜਕੇ ਦਿਲ ਜਵਾਨ
ਜਿੰਦਗੀ ਅਪਣੀ ਸੋਹਣੀ ਜੀ ਲਈ
ਕਰਿਏ ਅਸੀਂ ਆਪ ਤੇ ਮਾਣ
ਜਾਦੀਆਂ ਖ਼ਵਾਇਸ਼ਾਂ ਹੋਈਂਆਂ ਪੂਰੀਆਂ
ਕੁੱਛ ਵਿੱਚੋਂ ਰਹਿ ਗਈਆਂ ਅਧੂਰੀਆਂ
ਜਿਦਾਂ ਵੀ ਜੀਏ ਵਧਿਆ ਜੀ ਲਏ
ਖ਼ੁਸ਼ਿਆਂ ਮਾਣੀਆਂ,ਗੱਮ ਵੀ ਪੀ ਲਏ
ਬੇਪਰਵਾਹ ਵੀ ਰਹੇ,ਫ਼ਿਕਰੀਂ ਵੀ ਪਏ
ਪੈਸੇ ਗਵਾਏ,ਕੰਜੂਸੀ ਵਿੱਚ ਵੀ ਰਹੇ
ਐਸ਼ ਵੀ ਕੀਤੀ,ਦੁੱਖ ਵੀ ਸਹੇ
ਪਰ ਕੀਤਾ ਆਪਣੇ ਆਪ ਕੇ ਮਾਣ
ਵਰੇ ਗਿਣੋ ਤਾਂ ਜਾਦਾ ਸਾਡੇ
ਪਰ ਛਾਤੀ ਧੱੜਕੇ ਦਿਲ ਜਵਾਨ
ਬੱਚਿਆਂ ਖਾਤਰ ਮਹਿਨਤ ਕੀਤੀ
ਧੁੱਪ ਵਿਚ ਹੱਥੀਂ ਛਾਂ ਉਨ੍ਹਾਂ ਤੇ ਕੀਤੀ
ਅੱਜ ਉਹ ਆਪਣੀ ਆਪਣੀ ਥਾਂ ਤੇ ਕਾਮਜਾਬ
ਪੂਰੇ ਕੀਤੇ ਉਨ੍ਹਾਂ ,ਮੈਂ ਨੇ ਜੋ ਦੇਖੇ ਸੀ ਖ਼ਵਾਬ
ਅਨੰਦ ਵਿਚ ਮੈਂ ਹੁਣ ,ਨਹੀਂ ਕੋਈ ਅਫ਼ਸੋਸ
ਸੱਭਨਾ ਨਾਲ ਦੋਸਤੀ,ਨਹੀਂ ਕਿਸੇ ਨਾਲ ਰੋਸ
ਤੰਦਰੁਸਤੀ ਰੱਬ ਬਖ਼ਸ਼ੀ,ਸੁਖੀ ਮੇਰੀ ਜਾਨ
ਵਰੇ ਗਿਣੇ ਤਾਂ ਜਾਦਾ ਸਾਡੇ
ਪਰ ਛਾਤੀ ਧੱੜਕੇ ਦਿਲ ਜਵਾਨ
ਜੋ ਮਿਲਿਆ ਉਸ ਕੀਤਾ ਸਮਝ,ਆਪ ਕੀਤੇ ਤੇ ਨਹੀਂ ਘੁਮਾਨ
ਸੱਚੇ ਦਿਲੋਂ ਕੋਸ਼ਿਸ਼ ਕੀਤੀ ,ਜੀਈਏ ਬਣ ਚੰਗੇ ਇੰਨਸਾਨ
ਭੁੱਲਾਂ ਬਹੁ ਕੀਤੀਆਂ,ਨਹੀਂ ਛੁਪਿਆਂ ਉਸ ਤੋਂ,ਉਹ ਹੈ ਜਾਨੀ ਜਾਣ
ਬਖ਼ਸ਼ ਦੇਵੇ ਬੱਚਾ ਸਮਝ ਕੇ,ਮੰਨ ਚਿਤ ਇਹੀਓ ਇਕ ਅਰਮਾਨ
ਵਰੇ ਗਿਣੇ ਤਾਂ ਜਾਦਾ ਸਾਡੇ
ਪਰ ਛਾਤੀ ਧੱੜਕੇ ਦਿਲ ਜਵਾਨ
No comments:
Post a Comment