Friday, March 21, 2025

ਅਕਲ ਮੈਂਨੂੰ ਘੱਟ p4

      ਅਕਲ ਮੈਂਨੂੰ ਘੱਟ


ਅਕਲ ਮੈਂਨੂੰ ਥੋੜੀ ਘੱਟ 

ਉੱਤੋਂ ਬੜ ਬੋਲਾ ਮੂੰਹ ਫੱਟ

ਕੀ ਕਦੇ ਕਹਿਣਾ ਮੈਂ ਸਮਝ ਨਾ ਪਾਂਵਾਂ

ਹਰ ਬਾਰ ਸੌ ਬਾਰ ਮੂੰਹ ਤੇ ਖਾਂਵਾਂ

ਐਤਵਾਰ ਜੱਸਾ ਫੜਿਆ ਗਿਆ ਆਪਣੀ ਮਸ਼ੂਕ ਦੇ ਨਾਲ

ਮਸ਼ੂਕ ਦੇ ਭਰਾਂਵਾਂ ਚਾੜੀ ਤੌਣੀ ਕੀਤਾ ਬੁਰਾ ਹਾਲ

ਦੋਸਤ ਕਹਿਣ ਹੋਇਆ ਜੱਸੇ ਨਾਲ ਮਾੜਾ

ਮੈਂ ਹਸਿਆ ਕਿਹਾ ਇਹ ਖੇਲ ਹੈ ਕਿਸਮਤ ਦਾ ਯਾਰਾ

ਉਸ ਬਿਸਤਰ ਚੋਂ ਮੈਂ ਨਿਕਲਿਆ ਫਸਿਆ ਜੱਸਾ ਬੇਚਾਰਾ

ਅੱਧਾ ਘੰਟਾ ਪਹਿਲੋਂ ਆਉਂਦੇ ਭਾਈ ਮੈਂ ਜਾਂਦਾ ਮਾਰਾ

ਲੱਗੀ ਜਦੋਂ ਕਿਸੇ ਨਾ ਦੇਖੀ ਮੇਰੇ ਮੂੰਹੋਂ ਜਾਣੇ ਜੱਗ ਸਾਰਾ

ਅਕਲ ਮੇਰੀ  ਥੋੜੀ ਘੱਟ

 ਉੱਤੋ ਬੜਬੋਲਾ ਮੂੰਹ ਫੱਟ

ਜਾਤ ਮੇਰੀ ਕੋਹੜ ਕਿਰਲੀ ਸ਼ਤੀਰ ਨੂੰ ਜੱਫਿਆਂ ਪਾਂਵਾਂ

ਔਕਾਤ ਤੋਂ ਬਾਹਰ ਹੋ ਮੈਂ ਫੱਨੇ ਖਾਂ ਬਣ ਜਾਂਵਾਂ

ਉਹ ਸੀ ਸ਼ਾਹੀ  ਖਾਨਦਾਨ ਘਰ ਦੀ ਸਨੱਖੀ ਤੇ ਜਵਾਂਨ

ਮੈਂ ਭਿਖਾਰੀ ਬੁੱਢਾ ਰੱਖਾਂ ਉਸ ਨੂੰ ਪੌਣ ਦਾ ਅਰਮਾਣ

ਕਿੱਥੇ ਮੈਂ ਮੈਂ ਕਿੱਥੇ ਟੈਂ ਟੈਂ ਗੱਲ ਮੇਰੀ ਸਮਝ ਨਾ ਆਈ

ਬੋਲਿਆ ਮੈਂ ਤੇਰੇ ਤੇ ਮਰਾਂ ਉਹ ਹੱਸੀ ਖਿਲੀ ਮੇਰੀ ਉੜਾਈ

ਕਹੇ ਮੇਰੇ ਵਲ ਵੇਖ ਆਪਣੇ ਵਲ ਵੇਖ ਕੀ ਹੋਇਆਂ ਤੂੰ ਸ਼ੌਦਾਈ

ਔਕਾਤ ਆਪਣੀ ਵਿੱਚ ਰਹਿ ਤੂੰ ਨਹੀਂ ਫੱਨੇ ਖਾਂ

ਛੱਤਰੌਤ ਐਸਾ ਫੇਰੂਂ ਚੇਤੇ ਆਊ ਤੈਂਨੂੰ ਤੇਰੀ ਮਾਂ

ਅਕਲ ਮੈਂਨੂੰ ਥੋੜੀ ਘੱਟ

ਉੱਤੋਂ ਬੜਬੋਲਾ ਮੂੰਹ ਫੱਟ

xxx

                अकल मैंनू घट

 

अकल मैंनू थोड़ी घट

उतों बड़बोला मूंह फट

की कदे कहणा मैं समझ ना पांवां

हर बार सौ बार मुंह ते खांवां

ऐतवार जस्सा फढ़िया गिया अपनी माशूक दे नाल

माशूक दे  भरांवां चाढ़ी तौणी किता बुरा हाल

दोस्त कहण एह होया जस्से नाल  माड़ा 
मैं बोलिया एह तां खेल किस्मत दा यारा

उस बिस्तर  चों मैं निकलिया फसिया जस्सा बेचारा 

अधा घंटा  पहलों औंदे भाई मैं जांदा मारा 

लगी जद किसे ना देखी मेरे मुंहों जाने जग सारा 

अकल मैंनू थोड़ी घट 

उतों बड़बोला मूंह फट

जात मेरी कोहड़ किरली छतीर नू  जफियां पांवां

औकात तों बाहर हो  मैं फने खां बण जांवां

ओह सी शाही खानदान घर दी सनखी ते जवांन

मैं बुढा भिखारी रखां उस नू पौण दे अरमान 

किथे मैं मैं किथे टैं टैं गल मेरी समझ ना आई 

बोलिया मैं तेरे ते मरां ओह हसी खिली मेरी उड़ाई 

कहे मेरे  वल देख अपने वल देख की होइयां तू शौदाई

औकात अपने विच रह तू नहीं फने खां 

छत्रौत ऐसा फैरूं चेते आयू तैंनू तेरी मां

अकल मैंनू थोड़ी घट 

उतों बड़बोला मूंह फट 















Saturday, March 15, 2025

ਮੇਰੀ ਦੁਸ਼ਮਣ ਮੇਰੀ ਯਾਰ p 4

                    ਮੇਰੀ ਦੁਸ਼ਮਣ ਮੇਰੀ ਯਾਰ


ਯਾਰ ਹੀ ਮੇਰੀ ਦੁਸ਼ਮਣ ਯਾਰ ਹੀ ਮੇਰੀ ਯਾਰ

ਤਾਹਨੇ ਮਾਰ ਮਾਰੇ ਸਾਨੂੰ ਪਰ ਦਿਲ ਵਿਚ ਰੱਖੇ ਪਿਆਰ

ਨਸ਼ੇਈ ਅੱਖਾਂ ਵਿੱਚ ਸਰੂਰ ਵੇਖ ਜਨਤ ਮੈਂ ਪਾਂਵਾਂ 

ਲਾਲ ਨਾ ਹੋ ਜਾਣ ਫਿਰ ਮੈਂ ਸੋਚ ਘਬਰਾਂਵਾਂ 

ਬੋਲ ਉਸ ਦੇ ਮਿੱਠੇ ਕੰਨਾਂ ਨੂੰ ਗੀਤ ਸਣਾਉਣ

ਕੌੜੇ ਜਦ ਹੋਣ ਉਹ ਮੈਨੂੰ ਖਾਣ ਨੂੰ ਆਓਣ

ਬੁਲੀਂ ਉਸ ਦੇ ਮੁਸਕਾਨ ਆਏ ਮੈਂ ਖੁਸ਼ੀ ਵਿਚ ਲੇਹਰਾਵਾਂ

ਤਿਊੜੀਆਂ ਜਦ ਮੱਥੇ ਪੈਣ ਮੈਂ ਲੁਕ ਛਿਪ ਜਾਂਵਾਂ

ਜੱਫੀ ਪਾਏ ਉਸ ਵਿੱਚ ਘੁੱਲ ਆਪਾ ਭੁੱਲ ਉਸ ਵਿੱਚ ਮੈਂ ਸਮਾਵਾਂ

ਬੇਲਣ ਹੱਥ ਵੇਖ ਤਿੱਤਰ ਵਾਂਗ ਨੱਸਾਂ ਉੱਥੋਂ ਰਤਾ ਦੇਰ ਨਾ ਲਾਂਵਾਂ 

ਜਾਣਾ ਮੇਰੇ ਲਈ ਉਸ ਤੋਂ ਸਵਾਏ ਕੁੱਛ ਨਹੀਂ ਉਹ ਮੇਰਾ ਸੰਸਾਰ

 ਓਹ ਹੀ ਯਾਰ ਦੁਸ਼ਮਣ ਮੇਰੀ ਉਹ ਹੀ ਯਾਰ ਮੇਰੀ ਯਾਰ


xxxx

              मेरी दुश्मन मेरी यार 


यार ही दुश्मन मेरी यार ही मेरी यार

ताहने मार मारे सानू दिल विच रखे प्यार

नशेई  अखां विच सरूर वेख जनत मैं   पांवां

लाल ना हो जाण फिर सोच मैं घबरावां

बोल उस दे मिठे कना नू गीत सनौण

कौड़े जद होन  ओह मैंनू खांण आओण

बुलीं उस दे मुस्कान आए मैं खुशी विच लहरावां

तिऊड़ीयां जद उस माथे  पैण मैं लुक छिप  जांवां

जफी पाए आपा भुल उस विच घुल उस विच समावां

बेलन हाथ देख तितर वांग नसां  रता देर ना लांवां

जाणा  मेरे लई  उस तों स्वाए कुछ नहीं ओह मेरा संसार

ओह ही यार दुश्मन मेरी ओह ही यार  मेरी यार




Friday, March 14, 2025

ਮਧਹੋਸ਼ੀ ਚੰਗੀ p4

   ਮਧਹੋਸ਼ੀ  ਚੰਗੀ


ਸੱਚ ਦਸ ਨਾ ਤੋੜ ਨਸ਼ਾ ਮੇਰਾ

ਮਧਹੋਸ਼ੀ ਚੰਗੀ ਲਗਦੀ ਆ

ਸੂਫੀ ਦਿਲ ਨਫ਼ਰਤ ਭਰਿਆ

ਚੜੀ ਨਾਲ ਪਿਆਰ ਦੀ ਖੁਮਾਰੀ ਚੜਦੀ ਆ

ਚੜੀ ਨਾਲ ਮਰਜ਼ੀ ਵਿਚ ਚੱਲੇ ਦੁਨਿਆਂ

ਦਿਖੇ ਨਾ ਕੋਈ ਜਬਰ

ਆਪ ਖ਼ੁਸ਼ ਜਗ ਸਾਰਾ ਖ਼ੁਸ਼

ਦੁਖੀ ਨਾ ਆਏ ਨਜ਼ਰ

ਗੁਲਾਬ ਦਾ ਰੰਗ ਹੋਰ ਸੁਰਖ਼ ਜਾਪੇ

ਭੌਰੇ ਵੀ ਹੋਰ ਮਸਤਾਏ

ਚੰਪਾ ਚਮੇਲੀ ਦੀ ਖ਼ੁਸ਼ਬੂ 

ਕਿਸੇ ਯਾਰ ਦੀ ਯਾਦ ਸਤਾਏ

ਸੁੰਦਰ ਸਾਰੇ ਚੇਹਰੇ ਭਾਵਣ

ਬਦਸੂਰਤੀ ਨਾ ਨਜ਼ਰ ਆਏ

ਨਾਤਾ ਸਰਬ ਜਗ ਨਾਲ ਜਾਗੇ

ਕੀ ਆਪਣੇ ਕੀ ਪਰਾਏ

ਜਿਗਰਿਆਂ ਨਾਲ ਮਹਿਫ਼ਲ ਜਮਾਂ

ਦੋ ਹਾੜੇ ਮੈਂ ਪੀ ਲੈਂਦਾ ਆਂ

ਇਸ ਰੋਣ ਧੋਣੀ ਦੁਨਿਆਂ ਵਿਚ 

ਇਕ ਪਲ ਹੱਸ ਕੇ ਜੀ ਲੈਂਦਾ ਆਂ

ਉੱਥੇ ਜਾ ਮਿਲੇ ਨਾ ਮਿਲੇ

ਮੈਂ ਜੀਂਦੇ ਜੀ ਜਨਤ ਇੱਥੇ ਪਾ ਲੈਂਦਾ ਆਂ

ਸੱਚ ਦਸ ਨਾ ਤੋੜ ਨਸ਼ਾ  ਮੇਰਾ

ਮਧਹੋਸ਼ੀ ਮਸਤੀ ਵਿਚ ਮੈਂ ਖੁਸ਼ ਰਹਿੰਦਾ ਆਂ 

,,,, 

           मधहोशी चंगी

सच दस ना तोड़ नशा मेरा

मधहोशी चंगी लगदी आ

सूफी दिल नफरत भरिया

चढ़ी नाल प्यार दी खुमारी चड़दी आ

चढ़ी नाल मर्ज़ी विच चले दुनिया 

दिखे ना कोई जबर

आप खुश जग खुश

दुखी ना कोई आए नज़र 

गुलाब दा रंग होर सुरख जापे

भंवरे होर मस्तआए 

चंपा चमेली दी खुशबू

किसे यार दी याद सताए

सुंदर सारे चेहरे भावन

बदसूरती ना नज़र आए

नाता सरब जग नाल जागे 

की अपने की पराए

जिगरियां  नाल महफिल जमा

दो पैग मैं पी लैंदा आ

इस रोनी धोनी दुनिया विच

इक पल हस के जी लैंदा आ

उथे जा मिले ना मिले

जिंदे जी जनत ईथे पा लैंदा आ

सच दस ना तोड़ नशा मेरा

मधहोशी मस्ती विच मैं खुश रहिंदा आ









Friday, March 7, 2025

ਤੂੰ ਮੇਰੀ ਹਰਜਾਈ p4

        ਤੂੰ ਮੇਰੀ ਹਰਜਾਈ 


ਤੂੰ ਮੇਰੀ ਕਾਤਲ ਤੂੰ ਮੇਰੀ ਹਰਜਾਈ

ਕੋਸਾਂ ਉਸ ਘੜੀ ਨੂੰ ਜਦ ਅੱਖ ਤੇਰੇ ਤੇ ਆਈ

ਸੰਤੋਖ ਕਰ ਬੈਠੇ ਸੀ ਤੂੰ ਅਗ ਇਸ ਉਮਰੇ ਲਾਈ

ਕਿਵੇਂ ਪਾਂਵਾਂ ਤੈਂਨੂੰ ਕੋਈ ਹੱਲ ਨਾ ਦੇਵੇ ਦਿਖਾਈ

ਹਰ ਵੇਲੇ ਸੋਚ ਤੇਰੀ ਵਿੱਚ ਡੁਬਿਆ ਰਹਾਂ

ਭਰਾਂ ਠੰਢੇ ਸਾਹ ਕਿਸ ਨੂੰ ਦਿਲ ਦੀ ਕਹਾਂ

ਆਇਆ ਬੁੱਢਾ ਦਿਲ ਤੇਰੇ ਉੱਤੇ ਉਸ ਦਾ ਨਹੀਂ ਕਸੂਰ

ਮਰ ਗਿਆ ਤੇਰੇ ਉੱਤੇ ਜਦ ਤਕਿਆ ਤੇਰਿਆਂ ਅੱਖਾਂ ਸਰੂਰ

ਕਿੰਵੇਂ ਦਿਲ ਦੀ ਧੜਕਨ ਤੈਂਨੂੰ ਸੁਣਾਵਾਂ ਤੂੰ ਹੀ ਦੱਸ ਯਾਰ

ਡਰਾਂ ਬੁੱਢੇ ਜਜ਼ਬਾਤਾਂ ਤੇ ਹਸੇਂ  ਨਾ ਠੁਕਰਾਏਂ  ਮੇਰਾ ਪਿਆਰ

ਬੜਾ ਸਮਝਾਇਆ ਪਾਗ਼ਲ ਦਿਲ ਨੂੰ ਤੂੰ ਬੁੱਢਾ ਉਹ ਜਵਾਨ

ਸਾਹਮਣੇ ਆਈ ਜਦ ਆਸ਼ਕੀ ਤੇਰੀ ਲਾਹਨਤ ਪਾਊ ਜਹਾਨ

ਤੇਰਾ ਨਾਂ ਸੁਣ ਦਿਲ ਤੇਜ਼ ਹੋਰ ਧੜਕਿਆ ਮੰਨਣ ਨੂੰ ਨਾ ਤਿਆਰ

ਕਹੇ ਤੂੰ ਹੀ ਹੁਣ ਜਿੰਦ ਦਾ ਮਕਸਦ ਮਿਲੂ ਜ਼ਰੂਰ ਸੱਚਾ ਮੇਰਾ ਪਿਆਰ



Saturday, March 1, 2025

ਮਰਿਆ ਤੇਰੇ ਤੇ ਦਿਲ p4

                                        ਮਰਿਆ ਤੇਰੇ ਤੇ ਦਿਲ

ਦਿਨ ਬੇਚੈਨੀ ਵਿੱਚ ਕਟੇ ਰਾਤ ਨਾ ਲੰਘੇ ਮੇਰੀ

ਭੁੱਲ ਨਾ ਸਕਾਂ ਪੱਲ ਵੀ ਪੱਲ ਪੱਲ ਯਾਦ ਸਤਾਏ  ਤੇਰੀ    

ਕੋਸਾਂ ਬੁੱਢੇ ਦਿਲ ਨੂੰ ਜੋ ਤੇਰੇ ਤੇ ਆਇਆ

ਸਮਝਾਇਆ ਬਹੁਤ ਦਿਲ ਆਪਣੇ ਨੂੰ

ਮੈਂ ਸਮਝਾ ਨਾ ਪਾਇਆ

ਅਰਸ਼ ਤੋਂ ਆਈ ਜਾਪੇਂ ਤੂੰ ਤੂੰ ਪਰਿਆਂ ਦੀ ਰਾਣੀ

ਹੁਸਨ ਤੇਰਾ ਠਾਠਾਂ ਮਾਰੇ ਭਰ ਤੇਰੀ ਜਵਾਨੀ

ਅੱਖਾਂ ਤੇਰਿਆਂ ਦੀ ਤਕਣੀ ਜਾਲਮ ਮਾਰਨ ਤਿੱਖੇ ਤੀਰ

ਜਿਸ ਸ਼ਿਕਾਰ ਤੇ ਵਾਰ ਉਹ ਕਰਨ ਸੀਨਾ ਉਸ ਦਾ ਦੇਣ ਚੀਰ

ਬੁਲ ਨਾ ਬੋਲੇ ਤੇਰੇ ਅੱਖਾਂ ਤੇਰਿਆਂ ਮੈਂਨੂੰ ਦਸਿਆ

ਮੁਸਕਾਨ ਤੇਰੀ ਨੇ ਖੜੱਪੇ ਵਾਂਗ ਮੈਂਨੂੰ ਢਸਿਆ

ਮੈਂ ਉਨ੍ਹਾਂ ਦੇ ਢੰਗ ਤੋਂ ਬਚ ਨਾ ਸਕਿਆ ਹੋਇਆ ਤੇਰਾ ਦਿਵਾਨਾ

ਤੈਂਨੂੰ ਪੌਣ ਦੀ ਔਕਾਤ ਨਾ ਮੇਰੀ ਚੰਗੀ ਤਰਾਂ ਮੈਂ ਜਾਣਾ

ਵਰਿਓਂ ਤੇਰੇ ਤੋਂ ਬੁੱਢਾ ਕਿਓਂ ਮਰਿਆ ਮੇਰਾ ਤੇਰੇ  ਤੇ ਦਿਲ

ਮੰਨਾ ਪਿਆਰ ਸੱਚਾ ਮੇਰਾ ਰਬ ਮਹਿਰ ਤੂੰ ਜਾਏਂਗੀ ਸਾਨੂੰ ਮਿਲ 

,,,,,

          मरिया तेरे ते दिल

दिन बेचैनी विच कटे रात ना लंगे मेरी

भुल ना सकां इक पल वी पल पल याद आए तेरी

कोसां बुडे दिल नू जो तेरे उते आया 

समझाया बहुत मैं समझा ना पाया 

अर्श तों आई तूं तूं परियों दी रानी

हुस्न तेरा ठाठ मारे भर तेरी जवानी

आंख तेरी ज़ालिम मारे तीखे तीर 

शिकार जिस ते वार करे  दिल देवे चीर

बुल ना तेरे बोले आंख तेरी ने दसिया

मुस्कान तेरी ने सप वांग डसिया 

मैं उन्हा दी ढंग तों बच ना सकिया होया तेरा दीवाना

तैनू पौन दी औकात ना मेरी  चंगी तरां में जाना

वरयों तेरे तों बुडा क्यों मरिया तेरे ते दिल

मंना मेरा प्यार सच्चा रब मेहर तूं मैनू जावें मैनू मिल