ਮੈਂ ਭੁੱਲ ਭਲਾ ਜਾਂਵਾਂ
ਮੈਂ ਹੋਇਆ ਸਿਆਣਾ,ਐਸ ਓਮਰੇ ਮੈਂ ਭੁੱਲ ਭਲਾ ਜਾਂਵਾਂ
ਕੇੜਾ ਰਾਹ,ਕਿੱਥੇ ਕੁੱਛ ਰਖਿਆ,ਕੀ ਕਦੋਂ ਕਹਿਣਾ,ਯਾਦ ਨਾ ਕਰ ਪਾਂਵਾਂ
ਸ਼ਾਦੀ ਲਈ ਟੌਰ ਕੱਡੀ,ਤਿਆਰ ਸੀ ਮੈਂ ਹੋਇਆ
ਬਾਕੀ ਕੁੱਛ ਜਾਦ ਨਹੀਂ ,ਇੱਕ ਵਾਪਰੀ ਨਹੀਂ ਭੁੱਲ ਪਾਇਆ
ਕੋਟ ਪਾਇਆ ,ਟਾਈ ਲਾਈ,ਜੋ ਔਂਦੀ ਸੀ ਸਾਨੂੰ ਲੌਣੀ
ਬੂਹੋਂ ਬਾਹਰ ਨਿਕਲ ਵੇਖਿਆ,ਭੁੱਲ ਗਿਆ ਪੈਂਟ ਪੌਣੀ
ਜਲੰਧਰੋਂ ਚੱਲਿਆ ਕਰਤਾਰਪੁਰ ਲਈ,ਭੁੱਲਿਆ ਜਾਣੂ ਰਾਹ
ਭੁੱਲਦਾ ਭਲੌਂਦਾ ਅਖੀਰ ਵਿੱਚ ਫ਼ਗਵਾੜੇ ਮੈਂ ਪਹੁੰਚਾ
ਬਰਾਤ ਇੱਕ ਤੱਕ ਕੇ,ਵਿਆਹ ਦੇ ਹੋਇਆ ਮੈਂ ਸ਼ਰੀਕ
ਬੰਦਾ ਕੋਈ ਪਹਿਚਾਣ ਨਾ ਆਵੇ,ਬਾਕੀ ਲੱਗੇ ਸੱਭ ਠੀਕ
ਕਿਸੇ ਸਜੱਣ ਪੁਛਿਆ ਤੁਸੀਂ ਕਿਨ੍ਹਾਂ ਵਲੋਂ,ਕਿਨ੍ਹਾ ਦੇ ਨਾਲ
ਮੈਂ ਕੁੜੀ ਦਾ ਫ਼ੁਫੜ ,ਮੈਂ ਬੋਲਿਆ,ਨਾ ਮੇਰਾ ਜਸਪਾਲ
ਮੁੰਡਾ ਖੁੰਡਾ ਉਹ ਹੱਸਣ ਲੱਗਾ,ਕਹੇ ਤੁਸੀਂ ਜਮਾਨੇ ਤੋਂ ਖੁੰਝੇ
ਇਹ ਤਾਂ ਹੈ ਮਾਡਰਨ ਵਿਆਹ,ਲਾੜਾ ਲਾੜੀ ਦੋਨੋ ਮੁੰਡੇ
ਅੱਖ ਬਚਾਕੇ ਉਥੋਂ ਨਿਕਲਿਆ,ਬਾਹਰ ਆ ਸ਼ੁਕਰ ਮਨਾਇਆ
ਸੋਚਾਂ ਸਾਡਾ ਜਮਾਨਾ ਚੰਗਾ ਸੀ,ਕੈਸਾ ਇਹ ਕਲਯੁਗ ਆਇਆ
ਸ਼ਾਮੀ ਅਪਣੀ ਭਤੀਜੀ ਦੇ ਵਿਆਹ ਬਾਦ,ਮੇਰੀ ਬੀਵੀ ਘਰ ਆਈ
ਕਹੇ ਪਹੁੰਚੇ ਨਹੀਂ ਤੁਸੀਂ,ਮੇਰੇ ਪੇਕਿਆਂ ਵਿੱਚ ਮੇਰੀ ਬਿਜ਼ਤੀ ਕਰਵਾਈ
ਸਫਾਈ ਵਿੱਚ ਮੈਂ ਅਪਣਾ ,ਜੋ ਯਾਦ ਸੀ, ਕਿਸਾ ਮੈਂ ਸੁਣਾਇਆ
ਮੇਰੀ ਰਾਮ ਕਹਾਣੀ ਸੁਣ ਪਾਰਾ ਉਤਰਿਆ,ਹਾਸਾ ਉਸ ਨੂੰ ਆਇਆ
ਕਹੇ ਅਜ ਤੋਂ ਤੁਹਾਨੂੰ ਕਲੇ ਨਹੀਂ ਛੱਡਣਾ,ਰਹੂ ਬਣ ਤੇਰਾ ਸਾਇਆ
ਉਹ ਦਿਨ ਜਾਵੇ ,ਅਜ ਦਿਨ ਆਇਆ,ਉਸ ਕੌਲ ਅਪਣਾ ਨਿਭਾਇਆ
ਸੁਹਾਣੀ ਮੇਰੀ ਚੰਗੀ ,ਵਫ਼ਾਦਾਰ ਸਿਆਣੀ,ਮੈਂ ਕਰਾਂ ਦਿੱਲੋਂ ਉਸ ਦਾ ਸ਼ੁਕਰਿਆ
Ramta Viah dekh ghar part ayea. 👍👍🙏
ReplyDeleteThank you
ReplyDelete