ਪਿਆਰ ਛੱਡਣਾ ਮਰਕੇ
ਘਰੋਂ ਨਿਕਲਿਆ ਸਵੇਰੇ ਸਵੇਰ ਦੀ ਸੈਰ ਲਈ
ਅਗੋਂ ਸੋਹਣੀ ਸੂਰਤ ਪਰੀ ਮੇਰੀ ਨਜ਼ਰ ਪਈ
ਬਾਲ ਉਸ ਦੇ ਲੰਮੇ ਸਾਂਵਲਾ ਸੀ ਰੰਗ
ਕੱਚ ਵਰਗਾ ਬਦਨ ਦਿੱਲ ਖਿੱਚਵੇਂ ਅੰਗ
ਹਿੰਮਤ ਕਰ ਹੌਂਸਲਾ ਮੈਂ ਕੱਢਿਆ
ਪੁਛਿਆ ਸਵਖਤੇ ਚੰਨ ਕਿਧਰੋਂ ਚੜਿਆ
ਬੋਲੀ ਜਿੰਨ ਪਹਾੜੋਂ ਲੱਥ ਜਿਵੇਂ ਤੂੰ ਮੇਰੇ ਮੂਹਰੇ ਖੜਿਆ
ਮੈਂ ਕੁੜੀ ਚਿੜੀ ਮੁਟਿਆਰ ਚੰਦ ਮੇਰਾ ਚੇਹਰਾ
ਤੂੰ ਆਪ ਮੂੰਹਾਂਦਰੀਓ ਉੱਲੂ ਜਾਪੇਂ ਉਤੋਂ ਬੁੱਢਾ ਠੇਰਾ
ਅਕਲ ਕਰ ਕਰ ਨਾ ਪਿੱਛਾ ਮੇਰਾ
ਛੜੱਪੇ ਮਾਰ ਚੁਬਾਰੇ ਚੱੜ ਜਾਊਂਗੀ
ਪੌੜੀ ਤੇ ਹਫੇਂਗਾ ਤੇਰੇ ਹੱਥ ਨਾ ਆਊਂਗੀ
ਪਹੁੰਚ ਨਾ ਪਾਂਏਂਗਾ ਤੰਗ ਪੌੜੀ ਚੁਬਾਰਾ ਉੱਚਾ
ਤੇਰੇ ਜਹੇ ਹਜ਼ਾਰਾਂ ਸੋਧੇ ਤੂੰ ਕਿੱਥੇ ਦਾ ਲੁੱਚਾ
ਐਨਾ ਕਹਿ ਜੋਰ ਨਾਲ ਛੋਰੀ ਚਲਾਈ
ਤਮਾਸ਼ਾ ਵੇਖਣ ਮਡੀਰ ਕੱਠੀ ਹੋਈ
ਜੋ ਉਨ੍ਹਾਂ ਮੇਰੀ ਕੀਤੀ ਪੁੱਛੋ ਨਾ ਭਾਈ
ਭੇਂ ਭੇਂ ਛਿੱਤਰ ਮਾਰੇ ਛਿੱਲ ਲਾਹੀ ਖ਼ਾਸਾ ਮੈਂਨੂੰ ਮਾਂਜਿਆ
ਕਹਿਣ ਸਬੱਕ ਇਹ ਸਿੱਖ ਬੋੜੇ ਬੁੱਢੇ ਠੇਰੇ ਰਾਂਝਿਆ
ਕੰਨ ਫ਼ੜ ਮਾਫ਼ ਕਰ ਮੇਰੀ ਧੀ ਕਹਿ ਮੈਂ ਛੁੱਟਿਆ
ਬਾਜ਼ ਫਿਰ ਨਾ ਆਇਆ ਇਸ਼ਕ ਕਰਨੋਂ ਨਾ ਰੁਕਿਆ
ਜਿਨਾ ਚਿਰ ਸਾਹ ਚਲਦੇ ਛਾਤੀ ਦਿੱਲ ਧੱੜਕੇ
ਪਿਆਰ ਅਸੀਂ ਕਰਦੇ ਰਹਿਣਾ ਛੱਡਾਂਗੇ ਕਰਨਾ ਮਰਕੇ