ਅਗਲੇ ਮੋਕੇ ਦੀ ਆਸ
ਰੱਬ ਜਿਨਾ ਦੇ ਘਟ ਵਸਿਆ ਰਾਮ ਨਾਮ ਉਹ ਜੱਪਦੇ
ਜੋ ਕੋਲ ਉਸ ਵਿੱਚ ਖੁਸ ਮਿਲੇ ਦਾ ਸ਼ੁਕਰ ਕਰਦੇ
ਬੁਰਾ ਨਾ ਕਿਸੇ ਦਾ ਸੋਚਣ ਈਰਖਾ ਵਿੱਚ ਨਹੀਂ ਸੜਦੇ
ਕਿਸੇ ਦੀ ਖੁਸ਼ੀ ਵਿੱਚ ਖੁਸ ਹੋਣ ਨਹੀਂ ਉਸ ਤੋਂ ਜਲਦੇ
ਧੰਨ ਦੌਲਤ ਨੂੰ ਸਾਧਨ ਸਮਝ ਮਾਇਆ ਨਾਲ ਨਾ ਪਿਆਰ
ਆਪ ਨੁਕਸਾਨ ਸਹਿ ਲੋੜਮੰਦ ਦੀ ਮਦੱਦ ਕਰਨ ਨੂੰ ਤਿਆਰ
ਗਿਆਨ ਭਰਿਆ ਭੰਡਾਰ ਉਨ੍ਹਾਂ ਦਾ ਮੰਨਣ ਆਪ ਨੂੰ ਅਣਜਾਣ
ਸੱਭ ਤੋਂ ਨੀਚ ਆਪ ਨੂੰ ਵੇਖਣ ਦੇਣ ਦੂਜਿਆਂ ਨੂੰ ਮਾਣ
ਐਸਾ ਮੈਂ ਬਣ ਜਾਂਵਾਂ ਮੰਨ ਵਿੱਚ ਇੱਕ ਸੱਚੀ ਚਾਹ
ਪੈਸੇ ਦੀ ਸੋਚਾਂ ਸ਼ੌਹਰਤ ਲੋਚਾਂ ਮੈਂ ਹੋਇਆ ਗੁਮਰਾਹ
ਹੰਕਾਰਿਆ ਗਿਆਨੀ ਸਮਝਾਂ ਭਰਿਆ ਵਿੱਚ ਅਭਿਮਾਨ
ਅਫਸੋਸ ਮੈਂ ਬਣ ਨਾ ਸਕਿਆ ਉਨ੍ਹਾਂ ਵਰਗਾ ਇੰਨਸਾਨ
ਉਸ ਮੁਕਾਮ ਤੇ ਜੋ ਪਹੁੰਚੇ ਮਸਕੱਤ ਕੀਤਾ ਉਨ੍ਹਾਂ ਭਾਰੀ
ਉੱਥੇ ਪਹੁੰਚਣ ਦੀ ਨਾ ਸੋਚ ਪਹੁੰਚ ਨਾ ਪਾਏਂਗਾ ਇਸ ਬਾਰੀ
ਸਾਫ਼ ਤੂੰ ਜੀਤਾ ਪਾਪ ਨਹੀਂ ਕੀਤਾ ਕਰ ਇਹੀ ਅਰਦਾਸ
ਦਰਗਾਹੇ ਪ੍ਰਵਾਨ ਹੋਏ ਇਹ ਰੱਖ ਅਗਲੇ ਮੌਕੇ ਦੀ ਆਸ
No comments:
Post a Comment