ਐਂਵੇਂ ਗਵਾਈ ਵਾਰੀ
ਧੰਨ ਦੌਲਤ ਲੋਚਿਆ ਜਸਿਆ ਮਾਇਆ ਤੈਂਨੂੰ ਪਿਆਰੀ
ਭੁੱਲਾ ਉਹ ਨਾਲ ਨਹੀਂ ਜਾਂਣੇ ਗਵਾਈ ਇਹ ਵਾਰੀ
ਸ਼ੌਹਰਤ ਪਿੱਛੈ ਨਸਿਆ ਲਾਈ ਵੱਡਿਆਂ ਨਾਲ ਯਾਰੀ
ਮਤਲਬ ਕੱਢ ਛੱਡ ਗਏ ਤੈਂਨੂੰ ਖੇਹ ਮਿਲੀ ਇਜ਼ੱਤ ਸਾਰੀ
ਅੱਧ ਛੱਡੇ ਜਿਸ ਕੰਮ ਹੱਥ ਲਾਏ ਤੋਪ ਨਾ ਕੋਈ ਮਾਰੀ
ਨਾਂ ਨਾ ਕਮਾ ਸਕਿਆ ਜੱਗ ਵਿੱਚ ਜਸਿਆ ਵਾਰੀ ਇਹ ਗਵਾਈ
ਸੌਖੇ ਰਾਹ ਚੁਣ ਚੱਲਿਆ ਮਹਿਨਤ ਨਾ ਕੀਤੀ ਕਰਾਰੀ
ਅਸੂਲ ਕੋਈ ਅਪਨਾਏ ਨਾ ਚੰਗੇ ਅਯਾਸ਼ੀ ਜਿੰਦ ਗੁਜ਼ਾਰੀ
ਆਪਣਿਆਂ ਦੀ ਸਲਾਹ ਨਾ ਗੌਲੀ ਕੀਤੀ ਹੂੜਮਾਰੀ
ਇੱਕ ਨਾ ਮੰਨੀ ਅਧਰੰਗੀ ਦੀ ਸਮਝਾ ਥੱਕੀ ਉਹ ਹਾਰੀ
ਪੀਤੀ ਸ਼ਰਾਬ ਖਾਦੇ ਕਬਾਬ ਐਸ਼ ਕੀਤੀ ਅੱਤ ਭਾਰੀ
ਗੀਤ ਗੌਂਦਾ ਜਸ਼ਨ ਮੰਨੌਂਦਾ ਜੀਆ ਐਂਵੇਂ ਗਵਾਈ ਵਾਰੀ
ਅਖੀਰ ਆਈ ਹੁਣ ਧਾਹਾਂ ਮਾਰ ਰੋਵੇਂ ਕਰੇਂ ਪੱਛੋਤਾਪ
ਆਪ ਤੋਂ ਬਾਹਰ ਦੋਸ਼ੀ ਲੱਭੇਂ ਪਾਪ ਤੋਂ ਬਰੀ ਹੋਵੇਂ ਆਪ
ਯਾਦ ਨਾ ਕੀਤਾ ਜੀਵਾਲਨਹਾਰ ਨੂੰ ਨਹੀਂ ਕੀਤਾ ਜਾਪ
ਕਰਤੂਤਾਂ ਨਹੀਂ ਬਖਸ਼ਣਯੋਗ ਚਾਹੇਂ ਉਹ ਕਰੇ ਮਾਫ
ਜੱਦ ਦਰਗਾਹੇ ਪੇਸ਼ੀ ਹੈਈ ਦੇਨਾ ਪੈਂਣਾ ਹਿਸਾਬ
ਸ੍ਵਰਗ ਦੀ ਆਸ ਨਾ ਰੱਖ ਕਰ ਜਹਨੂ ਦੀ ਤਿਆਰੀ
ਜਸਿਆ ਭੱਟਕਿਆ ਤੂੰ ਇਸ ਜੂਨੇ ਐਂਵੇਂ ਗਵਾਈ ਵਾਰੀ
No comments:
Post a Comment