ਔਕਾਤ ਲਈ ਬਹੁਤ
ਸੋਹਣਾ ਸਵੇਰਾ ਲੰਘੇ ਸੌਖੇ ਲੰਘਦੇ ਦਿਨ
ਬਿਮਾਰੀਓਂ ਦੂਰ ਆਪ ਕਿਸਮਤ ਵਾਲਾ ਗਿਣ
ਭੁੱਖੇ ਢਿੱਡ ਸੌਣਾ ਨਾ ਪਏ ਰੋਟੀ ਚੰਗੀ ਖਾਂਵੇਂ
ਨੰਗਾ ਨਹੀਂ ਬਦਨ ਤੇਰਾ ਸਾਫ਼ ਕੱਪੜਾ ਪਾਂਵੇਂ
ਲੱਤਾਂ ਅਜੇ ਭਾਰ ਚੁਕਣਾ ਬਿਨ ਖੂੰਡੀ ਜਾਏਂ
ਲੱਛਮੀ ਦੀ ਮਹਿਰ ਤੇਰੇ ਉੱਤੇ ਪੈਸੇ ਦੀ ਨਾ ਥੋੜ
ਆਪਣੇ ਕਾਰਜ ਆਪ ਕਰਨ ਯੋਗ ਸਹਾਰੇ ਦੀ ਨਾ ਲੋੜ
ਤੇਰੇ ਪਿਆਰੇ ਪਿਆਰ ਕਰਨ ਦੇਣ ਸਤਿਕਾਰ
ਦੋਸਤ ਜਾਨ ਦੇਂਣ ਲੋੜੀਂਦੇ ਵਕਤ ਹੋਣ ਮਦਦਗਾਰ
ਜਿਨਾ ਤੇਰੇ ਕੋਲ ਦੇਣ ਵਾਲੇ ਦਾ ਕਰ ਸ਼ੁਕਰਿਆ
ਬਹੁਤ ਤੇਰੀ ਔਕਾਤ ਲਈ ਇਹ ਹੋਰ ਦੀ ਰੱਖ ਨਾ ਚਾਹ
No comments:
Post a Comment