ਪੂਰਨ ਪੁਰਖ
ਸੁਣ ਮੁਗਧ ਜਸਿਆ ਪੂਰਨ ਪੁਰਖ ਦੀ ਕਹਾਣੀ
ਲੱਭੇ ਜੇ ਜੱਗ ਵਿੱਚ ਕੋਈ ਉਹ ਪੂਜਣਯੋਗ ਪ੍ਰਾਣੀ
ਡਰ ਉਸ ਦਾ ਦੂਰ ਹੋਏ ਜੋ ਨਿਰਭੌਅ ਤੇ ਰੱਖੇ ਆਸ
ਮੰਨ ਤਨ ਰੋਗ ਰਹਿਤ ਜੇ ਹੱਥ ਜੋੜ ਕਰੇ ਅਰਦਾਸ
ਸਹਾਰਾ ਲੈ ਉਸ ਦਾ ਚੱਲੇਂ ਕਾਰਜ ਔਣ ਰਾਸ
ਜੱਗ ਸਾਰਾ ਮੀਤ ਬਣੇ ਜੋ ਯਾਦ ਕਰੇ ਨਿਰਵੈਰ
ਭੱਲਾ ਵੀ ਉਸ ਦਾ ਹੋਏ ਜੋ ਸੱਭ ਦੀ ਮੰਗੇ ਖੈਰ
ਇਮਾਨਦਾਰ ਉਸੇ ਸਮਝੋ ਕਮਾਈ ਸੱਚੇ ਹੱਥ ਕਰੇ
ਧੰਨੀ ਉਸਨੂੰ ਉਤਮ ਜਾਣੋ ਜੋ ਵੰਡ ਛਕੇ
ਪੂਰਨ ਭਗਤ ਉਸੇ ਮੰਨੋ ਜੋ ਇੱਕ ਚਿੱਤ ਨਾਮ ਜਪੇ
ਉਹ ਜਨ ਜੱਗ ਵਿੱਚ ਸੁਖੀ ਜਿਸਦਾ ਉਹ ਸਹਾਈ
ਵਿਰਲੇ ਉਹ ਕੋਈ ਲੱਭੇ ਜਿਸ ਧੁਰੋਂ ਮੱਥੇ ਲਿਖਾਈ
ਐਸਾ ਜਸਿਆ ਪੂਰਨ ਪੁਰਖ ਮਿਲੇ ਪੈਰੀਂ ਉਸ ਦੇ ਪੈ
ਤਾਰ ਦੇ ਤੈਂਨੂੰ ਭੌਜਲ ਸਾਗਰ ਪਾਰ ਜਾਊਗਾ ਲੈ
No comments:
Post a Comment