ਜੱਸੇ ਦੀ ਜਿੰਦ ਕਮਾਲ
ਸੱਚ ਦੱਸੀਂ ਜੱਸਿਆ ਕਹਾਣੀ ਝੂਠੀ ਨਾ ਪਾਈਂ
ਵੱਡੇ ਲਫ਼ਜ਼ ਵਰਤੀਂ ਨਾ ਸੌਖੇ ਸਬਦੀਂ ਸਮਝਾਂਈਂ
ਉਠਿਆ ਮੇਰੇ ਮੰਨ ਦੋਸਤ ਇੱਕ ਸਵਾਲ
ਵੇਖਾਂ ਤੇਰੀ ਜ਼ਿੰਦਗੀ ਜਿੰਦ ਤੇਰੀ ਕਮਾਲ
ਸੁਣ ਯਾਰਾ ਡੂੰਘਾ ਨਾ ਫ਼ਲਸਫ਼ਾ ਸੋਚ ਨਾ ਮੇਰੀ ਭਾਰੀ
ਸਾਦਗੀ ਨਿਮਾਣੀ ਜੀਵਨੀ ਮੇਰੀ ਤੋਪ ਨਾ ਕੋਈ ਮਾਰੀ
ਮੇਰੇ ਵਿਚਾਰ ਮੈਂਨੂੰ ਰਾਸ ਆਏ ਦਵਾਂ ਨਾ ਕਿਸੇ ਨੂੰ ਸਲਾਹ
ਹਰ ਜਨ ਦੀ ਵਖਰੀ ਕਿਸਮਤ ਵਖਰੇ ਸੱਭ ਦੇ ਰਾਹ
ਕੰਮ ਜੋ ਕੀਤਾ ਸੱਚੇ ਦਿਲੋਂ ਕੀਤਾ ਹੁਣ ਨਾ ਕੋਈ ਅਫ਼ਸੋਸ
ਦੋ ਮਿਲਿਆ ਸ਼ੁਕਰ ਮਨਾਇਆ ਮੈਂ ਨਾ ਏਹਸਾਨ ਫਰਾਮੋਸ਼
ਪਿਆਰ ਜਿੱਥੇ ਕੀਤਾ ਸੱਚਾ ਕੀਤਾ ਸਮਝਿਆ ਨਾ ਉਹ ਪਾਪ
ਦੁਨਿਆਂ ਤੋਂ ਬੇਪਰਵਾਹ ਹੋ ਚਲਿਆ ਬਣਿਆ ਸਲਾਹਕਾਰ ਆਪ ਦਾ ਆਪ
ਪੱਕਾ ਕੋਈ ਧਰਮ ਨਾ ਅਪਨਾਇਆ ਜਾਣਿਆ ਉਸ ਨੂੰ ਹਾਜਰੇ ਹਜ਼ੂਰ
ਜੋ ਹੋਇਆ ਭੱਲਾ ਮਨਿਆਂ ਭਾਣਾ ਉਸ ਦਾ ਕੀਤਾ ਮਨਜ਼ੂਰ
No comments:
Post a Comment