Friday, September 6, 2024

ਅਨਮੋਲ ਦੋਸਤ p3

 ਅਨਮੋਲ ਦੋਸਤ


ਮਨ ਉਦਾਸ ਮਾਯੂਸੀ ਸੀ ਛਾਈ

ਸੋਚਾਂ ਨਠੱਲਾ ਰਿਹਾ ਜਿੰਦ ਵਿਅਰਥ ਗਵਾਈ 

ਇਹ ਵਾਰੀ ਲੇਖੇ ਨਾ ਲਾਈ

ਨਾਮ ਨਹੀਂ ਕਮਾਇਆ

ਕੱਠੀ ਕੀਤੀ ਨਾ ਸਰਮਾਇਆ 

ਬੈਂਕਾਂ ਦਾ ਖਾਤਾ ਸਿਫ਼ਰ ਜੇਬ ਵੀ ਖਾਲੀ

ਹਾਰ ਨਾ ਪਾ ਸਕਿਆ ਗੁੱਸੇ ਰਹੀ ਘਰਵਾਲੀ

ਜਿਗਰੀ ਦੋਸਤ ਕਿਸਮਤੀ ਘਰ ਆਇਆ

ਪੁੱਛਿਆ ਹਾਲ ਪੁੱਛਿਆ ਕਿਓਂ ਚੇਹਰਾ ਮੁਰਝਾਇਆ

ਉਸ ਕਹਿਆ ਖੋਲ ਬੋਤਲ ਮਹਿਫ਼ਲ ਸਜਾਈਏ

 ਵੰਡਾ ਤੇਰਾ ਦੁੱਖ ਰੱਲ ਵੰਡ ਦੁੱਖ ਘੱਟ ਕਰ ਜਾਈਏ

ਬੰਦਾ ਤੂੰ ਚੰਗਾ ਉਸ ਮੈਂਨੂੰ ਸੁਣਾਇਆ

ਬੇਵਾਕੂਫ ਨਹੀਂ ਮੈਂ  ਦੋਸਤ ਤੈਂਨੂੰ ਬਣਾਇਆ

ਗਰੀਬ ਨਹੀਂ ਤੂੰ ਤੂੰ ਸਿਰੇ ਦਾ ਅਮੀਰ

ਵੱਡਾ ਤੇਰਾ ਦਿੱਲ ਸੁੱਚੀ ਤੇਰੀ ਜ਼ਮੀਰ 

ਪੈਸਾ ਤੇਰੇ ਕੋਲ ਘੱਟ ਦੌਲਤ ਬੇਸ਼ੁਮਾਰ 

ਸੱਚੀ ਤੇਰੀ ਦੋਸਤੀ ਅਨਮੋਲ ਤੇਰੇ ਯਾਰ

ਤੰਦਰੁਸਤ ਤੂੰ ਖੁਸ਼ਹਾਲ ਤੇਰਾ ਪਰਿਵਾਰ 

ਸੁਹਾਣੀ ਪੂਜੇ ਤੈਨੂੰ ਔਲਾਦ ਦੇਣ ਪੂਰਾ ਸਤਿਕਾਰ 

ਹੋਰ ਕੀ ਤੂੰ ਵਾਂਛੇਂ ਮੇਰੇ ਭੋਲੇ ਯਾਰ

ਸਿਆਣਾ ਮੇਰਾ ਦੋਸਤ ਗੱਲ ਉਸ ਦੀ ਸਿਆਣੀ

ਦਿੱਲ ਖੁੱਸ਼ ਹੋਇਆ ਖੁਸ਼ੀ ਚ ਜਿੰਦ ਮੈਂ ਮਾਣੀ

 ਜੋ ਦਾਤਾਰ ਦਿੱਤਾ ਸਬਰ ਉਸ ਵਿੱਚ ਇਹ ਸੱਚ ਮੈਂ ਜਾਣੀ

No comments:

Post a Comment