Saturday, September 21, 2024

ਲਿਖਣ ਵਾਲੇ ਤੇ ਬਲਿਹਾਰੀ p3

 ਲਿਖਣ ਵਾਲੇ ਤੇ ਬਲਿਹਾਰੀ


ਸੁਣ ਦੋਸਤ ਆਪਣੀ ਕਹਾਣੀ ਸੁਣਾਵਾਂ

ਮੱਥੇ ਲਿਖਣ ਵਾਲੇ ਤੇ ਬਲਿਹਾਰੀ ਜਾਂਵਾਂ

ਬਚਪੱਨ ਬੀਤਿਆ ਬੇ-ਪਰਵਾਹੀ ਨਾਲ

ਮਾਂ ਬਾਪ ਦੀ ਛੱਤ੍ਸਾ਼ਇਆ ਮੈਂ ਉਨ੍ਹਾਂ ਦਾ ਲਾਲ

ਜਵਾਨੀ ਵਿੱਚ ਮੌਜ ਮਸਤੀ ਮਾਰੀ

ਐਸ਼ ਪੂਰੀ ਕੀਤੀ ਕੀਤੀ ਘਾਲ ਨਾ ਭਾਰੀ

ਵਿਆਹ ਹੋਇਆ ਪਾਈ ਸੁਚੱਜੀ ਘਰਵਾਲੀ

ਬੇਫ਼ਿਕਰ ਮੈਂ ਜੀਆਂ ਉਸ ਗ੍ਰਿਸਤੀ ਸੰਭਾਲੀ

ਔਲਾਦ ਰੱਬ ਬਖ਼ਸੀ਼ ਜੋ ਹੁਸ਼ਿਆਰ

ਕਹਿਣੇਕਾਰ ਮੇਰੇ ਦੇਨ  ਪੂਰਾ ਸਤਿਕਾਰ

ਬਿਰਧ ਉਮਰੇ ਬਹਿ ਜੱਦ ਬੀਤੀ ਬਾਰੇ ਸੋਚਾਂ

ਜਿੰਦ ਸੋਹਣੀ ਮੈਂ ਹੋਰ ਕੁੱਛ ਲਈ ਨਾ ਲੋਚਾਂ

ਭੁੱਲ ਗਿਆ ਜ਼ਖ਼ਮ ਜੋ  ਆਪਣਿਆਂ ਤੋਂ ਖਾ਼ਏ

ਦੂੱਖ ਜੋ ਸਹੇ ਸੀ ਸੋਚ ਨਿਕਲੇ ਨਾ ਹਾਏ

ਦੂਸਰਿਆਂ ਦਿਆਂ ਆਪਣਿਆਂ ਗਲਤਿਆਂ ਕੀਤਿਆਂ ਮਾਫ਼

ਰੰਝਸ਼ ਤਜਿਆ ਦਿੱਲ ਕੀਤਾ ਸਾਫ਼

ਕੀ ਇਹ ਜਨਮ ਲੇਖੇ ਲਾਇਆ ਜਾਂ ਗਵਾਇਆ

ਪਤਾ ਨਹੀਂ ਕਿ ਉਸ ਦੇ ਤਰਾਜੂ ਮੈਂ ਖ਼ਰਾ ਆਇਆ 

ਪਰ ਹੈ ਆਪ ਤੇ ਗਰਭ ਮੈਂ ਫੁੱਲਾਂ ਨਾ ਸਮਾਂਵਾਂ

ਕਿਸਮਤ ਲਿਖਣ ਵਾਲੇ ਤੇ ਬਲਿਹਾਰੀ ਜਾਂਵਾਂ

No comments:

Post a Comment