ਨਾ ਮੁਮਕਿਨ ਪਿਆਰ
ਸੁਣੋ ਯਾਰੋ ਮੇਰੀ ਨਵੀਂ ਕਹਾਣੀ
ਮੈਂ ਬੁੱਢਾ ਉਸ ਤੇ ਭਰ ਜਵਾਨੀ
ਨਾ-ਮੁੰਮਕਿਨ ਮੰਜ਼ਲ ਅਸੀਂ ਤਹਿ ਕਰ ਬੈਠੇ
ਹੂਰ ਪਰੀ ਨਾਲ ਦਿੱਲ ਲਾ ਬੈਠੇ
ਇਸ਼ਕ ਦਾ ਭੈੜਾ ਰੋਗ ਪਾ ਬੈਠੇ
ਇਸ ਉਮਰ ਆ ਉਮਰ ਦਾ ਸਕੂਨ ਗਵਾ ਬੈਠੇ
ਚੇਹਰਾ ਨਿਹਾਰ ਅੱਖੀਂ ਖੁਸ਼ੀ ਚਮਕੇ
ਬੁੱਢਾ ਦਿੱਲ ਬੇਕਾਬੂ ਧੱੜਕੇ
ਮਜ਼ੇ ਭਰੇ ਮੰਨ ਵਿੱਚ ਆਓਣ ਖਿਆਲ
ਸਿਰ ਮੇਰਾ ਫਿਰਿਆ ਨਾ ਪੁੱਛੋ ਹਾਲ
ਮੱਠੀ ਮੇਰੀ ਚਾਲ ਉਹ ਹਿਰਨੀ ਵਾਂਗ ਨੱਠੇ
ਜੋੜੀ ਵੇਖ ਲੋਕ ਹੱਸਣ ਕਰਨ ਮੂੰਹ ਤੇ ਠੱਠੇ
ਸ਼ਰਮ ਹਿਆ ਜੱਗ ਦੀ ਪ੍ਰਵਾਹ ਮੈਂ ਛੱਡੀ
ਕੱਦੇ ਸੋਚਾਂ ਕਰ ਰਿਆ ਮੈਂ ਗਲਤੀ ਵੱਡੀ
ਪਰ ਆਪ ਨੂੰ ਨਾ ਸਮਝਾਂ ਗੁਣਾ ਗਾਰ
ਦਿੱਲ ਆਪਣੇ ਤੋਂ ਮੈਂ ਗਿਆ ਹਾਰ
ਹਵਸ ਘੱਟ ਮੰਨਾ ਪਵਿਤਰ ਮੇਰਾ ਪਿਆਰ
ਖੈਰ ਮੈਂ ਮੰਗਾਂ ਤੂੰ ਦਾਤਾਰ ਤੂੰ ਬਖਸ਼ਣਹਾਰ
No comments:
Post a Comment