ਐਸੀ ਨਹੀਂ ਮੰਗੀ
ਕਹਿ ਨਾ ਸਕਾਂ ਬੀਵੀ ਮੈਂਨੂੰ ਮਿਲੀ ਚੰਗੀ
ਉਹ ਹੋਰ ਨਿਕਲੀ ਨਹੀਂ ਜੋ ਮੈਂ ਸੀ ਮੰਗੀ
ਚਾਹੀ ਸੀ ਜੋ ਮੇਰੇ ਤੋਂ ਡਰਦੀ
ਮੇਰਿਆਂ ਬੇਵਾਕੂਫਿਆਂ ਅਨਡਿਠਿਆਂ ਕਰਦੀ
ਗੁੱਸਾ ਮੇਰਾ ਜ਼ਬਰ ਸਬਰ ਕਰ ਜਰਦੀ
ਸਹਿ ਜਾਂਦੀ ਮੇਰੇ ਕੌੜੇ ਬੋਲ
ਜਦੋਂ ਹੁਕਮ ਕਰਾਂ ਬਹਿ ਜਾਂਦੀ ਕੋਲ
ਏਨਾ ਝੇਲ ਫ਼ਿਰ ਜੀ ਕਰਦੀ ਮੈਂਨੂੰ ਪਿਆਰ
ਚਾਹਾਂ ਮੇਰਿਆਂ ਤੇ ਫਿਰਿਆ ਪਾਣੀ ਕੀ ਦੱਸਾਂ ਯਾਰ
ਉਹ ਜਨਾਨੀ ਜਨਾਨੀ ਫ਼ਿਤਰਤ ਤੋਂ ਮਜ਼ਬੂਰ
ਡਰਨਾ ਕੀ ਉੱਤੋਂ ਦੇਵੇ ਸਾਨੂੰ ਘੂਰ
ਅਨਡਿਠਿਆਂ ਕਿੱਥੋਂ ਛੋਟੀ ਮੇਰੀ ਗਲਤੀ ਨਾ ਭੁੱਲਾਏ
ਨਿਤ ਰੋਜ਼ ਇੱਕ ਇੱਕ ਕਰ ਮੈਂਨੂੰ ਗਿਣਾਏ
ਸਬਰ ਉਸ ਵਿੱਚ ਰੱਤੀ ਨਾ ਭੋਰਾ
ਗੁੱਸੇ ਆਏ ਤਾਂ ਬੰਬ ਦਾ ਗੋਲਾ
ਮੇਰੇ ਤੋਂ ਭਾਂਡੇ ਮਾਂਜਾਏ
ਪੋਚਾ ਲਵਾਏ
ਲੀੜੇ ਧਵਾਏ
ਸ਼ਿਕਾਇਤ ਕੋਈ ਕਰ ਨਾ ਸਕਾਂ
ਨਾ- ਕੰਮਾਂ ਉਸ ਬਿਨ ਬਿਨ ਉਸ ਮਰਾਂ
ਰੱਖੇ ਮੇਰਾ ਪੂਰਾ ਖਿਆਲ
ਸੱਚੇ ਦਿਲੋਂ ਕਰੇ ਪਿਆਰ
ਕਿਦਾਂ ਕਹਾਂ ਹਾਲ ਮੇਰਾ ਮੰਦਾ
ਉਸ ਕੁੱਛ ਸੁਧਾਰਿਆ ਮੈਂ ਬਣਿਆ ਬੰਦਾ
No comments:
Post a Comment