Saturday, September 28, 2024

ਖੁਸ਼ੀ ਵੰਡਾਂ p4

 ਖ਼ੁਸ਼ੀ  ਵੰਡਾਂ


ਖ਼ੁਸ਼ ਮੈਂ ਰਹਾਂ ਖ਼ੁਸ਼ੀ ਮੈਂ ਵੰਡਾਂ

ਹੋਰ ਦਾਤਾਰ ਤੋਂ ਮੈਂ ਕੁੱਛ ਨਾ ਮੰਗਾਂ

ਭਰੀ ਤਿਜੌਰੀ ਮੈਂ ਨਾ ਚਾਹਾਂ

ਜੋ ਕੋਲ ਉਸ ਲਈ ਸ਼ੁਕਰ ਮਨਾਵਾਂ

ਸ਼ੌਹਰਤ ਨਾ ਚਾਹਾਂ ਨਾ ਚਾਹਾਂ ਸਲਾਮ

ਸਧਾਰਨ ਮੈਂ ਨਹੀਂ ਖਾਸ ਮੈਂ ਆਮ

ਰੋਬ ਨਾ ਕਿਸੇ ਤੇ ਜਮਾਵਾਂ

ਹਰ ਨੂੰ ਗਲੇ ਲਗਾਵਾਂ

ਈਰਖਾ ਨਾ ਰੱਖਾਂ ਨਾ ਕਿਸੇ ਨਾਲ ਵੈਰ

ਬੁਰਾ ਨਾ ਸੋਚਾਂ  ਮੰਗਾਂ ਸੱਭ ਲਈ ਖੈਰ

ਦੌਲਤ ਨਹੀਂ ਪੈਸਾ ਨਾ ਦੌਲਤ ਹੀਰੇ ਦਾ ਹਾਰ

ਦੌਲਤ ਮੇਰੇ ਜਿਗਰੀ ਦੌਲਤ ਮੇਰਾ ਸੁਖੀ ਪਰਿਵਾਰ

ਮੈਂ ਹਾਂ ਜੋ ਸੋ ਹਾਂ ਗਰਭ ਕਰਾਂ

ਹੋਰਨਾਂ ਵਰਗਾਂ ਕਿਓਂ ਮੈਂ ਬਣਾ

ਇਹ ਸੋਚ ਬਹੁਤ ਸਕੂਨ ਮੈਂ ਪਾਇਆ

ਖੁਸ਼ੀ ਮਿਲੀ ਜੀਣ ਦਾ ਮਜ਼ਾ ਆਇਆ

ਪਰਵਾਹ ਨਹੀਂ ਹੋਰ ਆਪ ਨੂੰ ਲੱਗਾਂ ਚੰਗਾ

ਖ਼ੁਸ਼ ਰਹਾਂ ਖ਼ੁਸ਼ੀ ਮੈਂ ਵੰਡਾਂ

No comments:

Post a Comment