Tuesday, October 1, 2024

ਨਰੜ ਨਹੀਂ ਜੋੜੀ

 ਨਰੜ ਨਹੀਂ ਜੋੜੀ


ਕਿਦਾਂ ਦੀ ਬਣਾਈ ਬਨੌਣ ਵਾਲੇ ਸਾਡੀ ਜੋੜੀ

ਦੋਨੋਂ ਸੁਚੱਜੇ ਨਾ ਕੋਈ ਅੰਨਾ ਨਾ ਕੋਈ ਕੋੜੀ

ਅੱਖਾਂ ਨੂੰ ਸਜੇ ਜੋੜੀ ਪਰ ਮੇਲ ਨਾ ਕੋਈ ਮਿਲਦੇ

ਵੱਡਾ ਮੁੱਦਾ ਨਹੀਂ ਛੋਟੇ ਮਸਲਿਆ ਤੇ ਰਹਿਏ ਲੜਦੇ

ਮੈਂ ਸਰਦੀ ਜਰ ਨਾ ਸਕਾਂ ਉਹ ਨਾ ਝੇਲੇ ਗਰਮਾਈ

ਉਸ ਨੂੰ ਸੌਣ ਲਈ ਪੱਖਾ ਚਾਹੀਦਾ ਮੈਂ ਚਾਹਾਂ ਰਜਾਈ

ਏਸੇ ਤੇ ਸਾਡੀ ਹੋਵੇ ਲੜਾਈ

ਪੈਸੇ ਵੱਲੋਂ ਮੈਂ ਲਾ-ਪਰਵਾਹ ਖ਼ਰਚਣ ਦਾ ਥੌਹ ਨਾ ਆਇਆ

ਕਿਲੱਤ ਰਹੀ ਉਮਰ ਭਰ ਜਮਾਂ ਨਾ ਹੋਈ ਸਰਮਾਇਆ

ਧੇਲੇ ਧੇਲੇ ਦਾ ਹਿਸਾਬ ਰੱਖੇ ਸੋਚ ਗ੍ਰਿਸਤੀ ਉਸ ਚਲਾਈ

ਜੋ ਪੂੰਜੀ ਜਿਸ ਬੰਗਲੇ ਦਾ ਮਾਣ ਕਰਾਂ ਸੱਭ ਉਸ ਦੀ ਕਮਾਈ

ਅਕਲ ਦੀ ਮੈਂਨੂੰ ਗੱਲ ਨਾ ਆਏ ਜਬਲਿਆਂ ਮੈਂ ਮਾਰਾਂ

ਚੌਂਹ ਵਿੱਚ ਬੈਠੇ ਸ਼ਰਮ ਉਹ ਖਾਏ ਝੱਲ ਜਦ ਮੈਂ ਖਿਲਾਰਾਂ

ਨਾਪ ਤੋਲ ਗਲ ਕਰੇ ਉੱਚੇ ਉਸ ਦੇ ਵਿਚਾਰ

ਦਾਨੀ ਸਾਨੀ ਲੋਕ ਮੰਨਣ ਮੈਂਨੂੰ ਮੰਨਣ ਗਵਾਰ

ਸੁਰ ਸਾਡੀ ਇਕ ਨਾ ਮਿਲੇ ਮੈਂ ਸ਼ੌਦਾਈ ਉਹ ਸਮਝਦਾਰ

ਏਨੇ ਵਰ੍ਹੇ ਨਿਭੀ ਸਾਡੀ ਇਹ ਵੀ ਇਕ ਚਮਤਕਾਰ

ਮਹਿਰ ਵਿੱਚ ਕੁੱਛ ਉਸ ਦੀ ਰਹੀ ਬਾਕੀ ਸਾਡਾ ਸੱਚਾ ਪਿਆਰ

ਨਰੜ ਨਹੀਂ ਸੋਚ ਬਣਾਈ ਕਿਸੇ ਇਹ ਜੋੜੀ

ਦੋਨੋਂ ਸੁਚੱਜੇ ਨਾ ਕੋਈ ਅੰਨਾ ਨਾ ਕੋਈ ਕੋੜੀ


No comments:

Post a Comment