ਜਿੰਦ ਰਜ ਕੇ ਮਾਣੀ
ਜਿੰਦ ਆਪਣੀ ਅਸੀਂ ਰਜ ਕੇ ਮਾਣੀ
ਸੋਹਣਾ ਰਿਆ ਬਚਪਨ ਸੋਹਣੀ ਰਹੀ ਜਵਾਨੀ
ਬੁਢਾਪਾ ਵੀ ਹੁਣ ਸੋਹਣਾ ਬੀਤੇ
ਅਫਸੋਸ ਨਹੀਂ ਜੋ ਕੰਮ ਨਹੀਂ ਕੀਤੇ
ਜੋ ਕੀਤੇ ਸੋਚ ਗਰਵ ਨਾਲ ਸੀਨਾ ਫੁਲ ਜਾਂਦਾ ਆ
ਪੁਰਾਣਿਆਂ ਯਾਦਾਂ ਯਾਦ ਕਰ ਮਜ਼ਾ ਅੱਜ ਵੀ ਆਂਦਾ ਆ
ਬਚਪਨ ਸੀ ਸਾਡਾ ਸ਼ਰਾਰਤ ਭਰਾ
ਰੋਜ਼ ਛਿੱਤਰ ਖਾ ਸੁਧਰੇ ਨਾ ਜ਼ਰਾ
ਐਸ਼ ਭਰੀ ਸੀ ਸਾਡੀ ਜਵਾਨੀ
ਧਰਤ ਤੇ ਨੱਸੇ ਉੱੜੇ ਆਸਮਾਨੀ
ਗ੍ਰਿਸਤ ਵਿੱਚ ਜਦ ਪੈਰ ਸੀ ਪਾਇਆ
ਜ਼ਿਮੇਵਾਰੀ ਨਾਲ ਫਰਜ਼ ਨਿਭਾਇਆ
ਕੁੱਛ ਖਵਾਇਸ਼ਾਂ ਅਧੂਰੀਆਂ ਕੁੱਝ ਮਨਸ਼ੇ ਪੂਰੇ
ਮੰਗਾਂ ਮੁੜ ਦੁਬਾਰਾ ਇਹੀਓ ਜੂਨ ਹੱਥ ਜੋੜ ਹਜੂਰੇ
,,,
जिंद रज के मानी
जिंद अपनी आसीन रज के मानी
सोहना रिहा बचपन सोहनी रही जवानी
बुढ़ापा वी हुन सोहना बीते
अफसोस नहीं जो कम नहीं कीते
जो कीते सोच सीना फूल झंडा आ
पूर्णियां यादें याद कर मज़ा आज वी आंदा आ
बचपन सी साडॉ शरारत भरा
रोज छितर खा सुधरे ना ज़रा
ऐश भरी दी साडी जवानी
धरती ते नसे उड़े आसमानी
ग्रस्थ विच जद पैर दी पाया
जिम्मेदारी नाल फ़र्ज़ निभाया
कुश ख्विवाईशन अधूरियन कुछ मनसे पूरे
मांगा एह दोबारा एह जून हाथ जोड़ हाज़ूरे
No comments:
Post a Comment