ਸੀ ਬੇਵਾਕੂਫ਼
ਮੇਰੇ ਤੋਂ ਵੱਡਾ ਨਹੀਂ ਸੀ ਕੋਈ ਬੇਵਾਕੂਫ਼
ਹੁਣ ਆਣ ਜਾਣਿਆਂ ਹੁਣ ਮਿਲਿਆ ਸਬੂਤ
ਦਿਮਾਗੋਂ ਭਾਰ ਉੱਤਰਿਆ ਖੁਸ਼ੀ ਮੈਂ ਪਾਈ
ਫ਼ਿਕਰ ਸਾਰੇ ਲੱਥੇ ਜਿੰਦ ਆਈ ਬੇ-ਪਰਵਾਹੀ
ਪਹਿਲਾਂ ਸੋਚਦਾ ਸੀ ਨਵੀਂ ਪੀੜੀ ਕੀ ਰਾਹ ਫ਼ੜਿਆ
ਵਡਿਆਂ ਨਾਲ ਕਿੰਝ ਪੇਸ਼ ਆਉਣਾ ਉਨ੍ਹਾਂ ਨੂੰ ਨਹੀਂ ਪਤਾ
ਬੋਲ ਬੋਲਣ ਐਸੇ ਐਸਾ ਲਿਬਾਸ ਕੋਈ ਸ਼ਰਮ ਨਾ ਹਿਆ
ਹੁਣ ਸੋਚਾਂ ਮੈਂ ਐਂਵੇਂ ਖ਼ਫ਼ਾ
ਮੇਰਾ ਵਕਤ ਗਿਆ ਅਗਲੀ ਪੀੜੀ ਦਾ ਸਮਾਂ
ਅਗਲੀ ਪੀੜੀ ਜੀਂਣਾ ਅਗਲੀ ਪੀੜੀ ਨਾਲ
ਗਲਤ ਜਾਂ ਠੀਕ ਤੂੰ ਕਿਓਂ ਕਰੇਂ ਅੱਜ ਦੇ ਤੌਰ ਤਰੀਕੇ ਤੇ ਸਵਾਲ
ਕਈ ਦੇਸ਼ ਆਪਸ ਵਿੱਚ ਯੁੱਧ ਕਰਨ
ਵਿੱਚ ਕਈ ਕੋਟ ਬੇ-ਕਸੂਰ ਨਿਹੱਥੇ ਮਰਨ
ਬਦਲਦਾ ਮੌਸਮ ਧਰਤ ਤੇ ਭਾਰੀ
ਫ਼ਿਕਰ ਮੈਂ ਸੀ ਕਰਦਾ ਮੱਤ ਮੇਰੀ ਮਾਰੀ
ਹੁਣ ਇੰਨ੍ਹਾਂ ਬਾਰੇ ਨਾ ਸੋਚਾਂ ਸੋਚਾਂ ਸਿਰਫ਼ ਆਪਣੇ ਬਾਰੇ
ਕਿਵੇਂ ਦੋਸਤਾਂ ਨਾਲ ਮਹਿਫ਼ਲ ਜਮੇ ਵੇਖਾਂ ਨਜ਼ਾਰੇ
ਖੁਸ਼ੀ ਪਾਂਵਾਂ ਆਪਣਿਆਂ ਨਾਲ ਜੋ ਜਿੰਦ ਤੋਂ ਪਿਆਰੇ
ਕੀ ਮੈਂ ਹਲੇ ਵੀ ਬੇ-ਵਾਕੂਫ਼ ਮੈਂਨੂੰ ਨਹੀਂ ਪਤਾ
ਦੋਸਤਾਂ ਤੇ ਆਪਣਿਆਂ ਵਿੱਚ ਖ਼ੁਸ਼ ਲਵਾਂ ਜੀਣ ਦਾ ਮਜ਼ਾ
No comments:
Post a Comment