ਨਿਰਵੈਰ ਬਖ਼ਸ਼ੂ
ਜੀਓ ਜੀ ਭਰ ਕੇ ਮਾਣੋ ਜ਼ਿੰਦਗੀ ਦੇ ਸਾਰੇ ਰੰਗ
ਦੁੱਧ ਵੀ ਪੀਓ ਸ਼ਰਾਬ ਵੀ ਪੀਓ ਪੀਓ ਚਾਹੇ ਭੰਗ
ਨੱਚੋ ਹੱਸੋ ਗਾਓ ਖੇਲੋ ਥੋੜਾ ਕਰੋ ਸਤਿਸੰਗ
ਐਸ਼ ਵੀ ਕਰੋ ਪਿਆਰ ਵੀ ਕਰੋ ਕਰੋ ਨਾ ਕੋਈ ਸੰਗ
ਸੂਰਜ ਦੀ ਜੀਵਨਦੇਹ ਧੁੱਪ ਸੇਕ ਪਾਂਵਾਂ ਮੈਂ ਆਨੰਦ
ਰਾਤ ਤਾਰਿਆਂ ਦੀ ਬਰਾਤ ਸੋਹਣਾ ਲੱਗੇ ਮੈਂਨੂੰ ਚੰਦ
ਬਾਰਸ਼ ਵਿੱਚ ਨੱਚਾਂ ਬਣ ਕੇ ਮੋਰ
ਗਰਮਿਆਂ ਵਿੱਚ ਪਾਣੀ ਪੀਵਾਂ ਬਣ ਕੇ ਚਕੋਰ
ਝਰਨਿਆਂ ਨੂੰ ਸੁਣ ਗੀਤ ਮੈਂ ਗਾਂਵਾਂ
ਸਮੁੰਦਰ ਦੀ ਲਹਿਰ, ਵੇਖ ਮੈਂ ਲਹਿਰਾਂਵਾਂ
ਗੁਲਾਬ ਦਾ ਰੰਗ ਵੇਖ ਮਨ ਖਿਲ ਖਿਲ ਜਾਏ
ਚਮੇਲੀ ਕਿਸੀ ਦੀ ਸੁਗੰਧ ਮਨ ਨੂੰ ਭਾਵੇ ਸਤਾਏ
ਨਜ਼ਾਰੇ ਸੱਭ ਕੁਦਰਤ ਦੇ ਰੱਬ ਮੇਰੇ ਲਈ ਦਿਤੇ ਉਸ ਬਣਾ
ਮਾਣਾ ਇਹ ਬਿਨਾਂ ਝਿਝਕ ਮੰਨਾ ਦੇਵੇ ਨਾ ਮੈਂਨੂੰ ਉਹ ਸਜਾ
ਜੀ ਰਿਆ ਮੈਂ ਖੁਸ਼ੀ ਦੀ ਜ਼ਿੰਦਗੀ ਰਤਾ ਨਾ ਮੈਂ ਡਰਾਂ
ਉਹ ਹੈ ਨਿਰਵੈਰ ਬਖ਼ਸ਼ੂ ਮੈਨੂੰ ਪੱਕੀ ਆਸ ਮੈਂ ਕਰਾਂ
,,,
निर्वैर बख्शू
जीओ जी भर के मानो जिंदगी दे सारे रंग
दूध वी पीओ शराब वी पीओ चाहे पीओ भंग
नचओ गाओ हसओ खेलो थोड़ा करो सत्संग
ऐश वी करो प्यार वी करो करो ना कोई संग
सूरज दी जीवनदेह धूप सेक पावा में आनंद
रात तारियां दी बारात सोहना लगे मैने चंद
बारिश विच नचान बन मोर
गर्मी विच पानी पीवन बन चकोर
झरनों नू सुन गीत मन गाए
समुद्र दी लहर वेखां मन लहराय
गुलाब दा रंग वेख मन खिल खिल जाए
चमेली किसे दी सुगंध मन नू भाए सताए
नज़ारे एह सब कुदरत दे मेरे लई उस दिए बना
माना यह बिन झिझक के मना देवे न ओह मनू सजा
Ji रिया में खुशी दी जिंद रता ना में डरा
ओह निर्वैर बख्शू मैनू पकी आस में करा
No comments:
Post a Comment