ਖ਼ਰਬੂਜੇ ਰੰਗ ਨਹੀਂ ਰੰਗਿਆ
ਕਹਿੰਦੇ ਖ਼ਰਬੂਜੇ ਨੂੰ ਵੇਖ ਖ਼ਰਬੂਜੇ ਰੰਗ ਫ਼ੜਿਆ
ਅਸੀਂ ਕੋਈ ਖ਼ਰਬੂਜਾ ਨਹੀਂ ਸਾਡੇ ਰੰਗ ਨਾ ਚੜਿਆ
ਤੇੜ ਫਿਕਾ ਲੀੜਾ ਲੱਤਾ ਫਿਕੇ ਸਾਡੇ ਬੋਲ
ਮਡੀਰ ਵਿੱਚ ਪਹਿਚਾਣੇ ਨਾ ਜਾਈਏ ਬੈਠੇ ਨਾ ਕੋਈ ਕੋਲ
ਸਿਖਿਆ ਨਾ ਦੋਸਤਾਂ ਤੋਂ ਹੁਸ਼ਿਆਰੀ
ਰਿਆ ਮੈਂ ਪੇਂਡੂ ਅਨਾੜੀ
ਮਹਿਨਤ ਨਹੀਂ ਕੀਤੀ ਨਾ ਟੋਪ ਕੋਈ ਮਾਰੀ
ਬੇਪਰਵਾਹੀ ਲਾਪਰਵਾਹੀ ਜਿੰਦ ਗੁਜ਼ਾਰੀ
ਦੋਸਤਾਂ ਆਊਦੇ ਪਾਏ ਉੱਚੇ ਤੋਂ ਉੱਚੇ
ਛੋਟੇ ਮੇਰੇ ਮਨਸੂਬੇ ਰਹਿ ਗਿਆ ਨਿੱਚੇ
ਸਕੀਮਾਂ ਲੜਾ ਸਾਥੀ ਬਣੇ ਸਰਮਾਏਦਾਰ
ਲੁਗਾਇਆਂ ਉਨ੍ਹਾਂ ਦਿਆਂ ਖ਼ੁਸ਼ ਪਾਓਣ ਹੀਰਿਆਂ ਦੇ ਹਾਰ
ਪੈਸਾ ਜਾਦਾ ਮੈਂ ਕਮਾ ਨਾ ਪਾਇਆ
ਬੀਵੀ ਦੁਖੀ ਪਾਈ ਪਾਈ ਲਈ ਉਸ ਨੂੰ ਤਰਸਾਇਆ
ਪਰ ਕਿਸਮਤ ਮੇਰੀ ਚੰਗੀ
ਜਿੰਦ ਸੋਹਣੀ ਲੰਘੀ
ਜਿ਼ਗਰਿਆਂ ਦੋਸਤੀ ਵਾਵਾ ਨਿਭਾਈ
ਮੇਰੇ ਵਖਤਾਂ ਵਿੱਚ ਰਹੇ ਸਹਾਈ
ਗ੍ਰਿਸਤ ਵਿੱਚ ਸਫਲ ਸੁਖੀ ਖੁਸ਼ ਮੇਰਾ ਪਰਵਾਰ
ਆਪ ਤੰਦਰੁਸਤ ਤੰਦਰੁਸਤ ਟੱਬਰ ਹੋਰ ਕੀ ਮੰਗਣਾ ਯਾਰ
ਅਫਸੋਸ ਨਹੀਂ ਖ਼ਰਬੂਜਾ ਵੇਖ ਖ਼ਰਬੂਜੇ ਰੰਗ ਨਹੀਂ ਰੰਗਿਆ
ਬਿਰਧ ਉਮਰੇ ਸੰਤੁਸ਼ਟੀ ਪੂਰੀ ਮਿਲਿਆ ਜੋ ਸੀ ਮੰਗਿਆ
No comments:
Post a Comment