ਸ਼ੁਕਰ ਰੱਬ ਐਸੀ ਬਣਾਈ
ਖੀਸਾ ਖਾਲੀ ਖਾਲੀ ਤਿਜੌਰੀ ਬੈਂਕ ਵੀ ਖਾਲੀ
ਖ਼ੁਸ਼ ਨਾ ਸਾਡੇ ਨਾਲ ਸਾਡੀ ਘਰਵਾਲੀ
ਸੈਰ ਸਪਾਟਾ ਉਸ ਨੂੰ ਕਰਾਂ ਨਾ ਸਕਿਆ
ਹੀਰੇ ਦੇ ਹਾਰ ਉਸ ਨੂੰ ਪਾ ਨਾ ਸਕਿਆ
ਮੇਰੀ ਇੱਕ ਵੀ ਖੂਬੀ ਉਸ ਨੂੰ ਨਜ਼ਰ ਨਾ ਆਏ
ਲੱਖ ਗਲਤਿਆਂ ਕੱਢੇ ਰੋਜ਼ ਗਿਣ ਸੁਣਾਏ
ਸਾਰੇ ਮੇਰੇ ਦੋਸਤ ਉਸ ਲਈ ਹੁਸ਼ਿਆਰ ਸਮਝਦਾਰ
ਮੈਂ ਸੱਭ ਤੋਂ ਨਿਕੰਮਾ ਕੋਰਾ ਗਵਾਰ
ਕਿਵੇਂ ਮੇਰੇ ਦੋਸਤ ਰੱਖਣ ਆਪਣਿਆਂ ਬੀਵੀਆਂ ਦਾ ਖਿਆਲ
ਇੱਕ ਰੱਖੇ ਪੈਸੇ ਦਾ ਹਿਸਾਬ ਦੂਜੇ ਚੁੱਕਿਆ ਗ੍ਰਿਸਤੀ ਦਾ ਭਾਰ
ਮਾਪਿਆਂ ਨੂੰ ਆਪਣੇ ਥਾਂ ਰੱਖਣ ਕਰਨ ਜਾਦਾ ਬੀਵੀ ਨੂੰ ਪਿਆਰ
ਕਹੇ ਮੇਰੇ ਪੱਖ ਗਲ ਨਾ ਕੀਤੀ ਕਲੀ ਸਹੀ ਸੌਰਿਆਂ ਦਾ ਅਤਿਆਚਾਰ
ਤੂੰ ਇੰਝ ਨਹੀਂ ਕੀਤਾ ਉਂਝ ਨਹੀਂ ਕੀਤਾ ਕਰੇ ਸਵਾਲ
ਗੁੱਸਾ ਮੈਂਨੂੰ ਆਏ ਜਦ ਦੇ ਸਕਾਂ ਨਾ ਜਬਾਬ
ਏਸ ਉਮਰੇ ਘਾਲ ਕਰਾਂ ਕਿ ਦੇਵਾਂ ਉਸ ਨੂੰ ਸੁੱਖ
ਉਹ ਨਾ ਮੰਨੇ ਕਹੇ ਕਿੰਝ ਭੁੱਲਾਂ ਜਵਾਨੀ ਦੇ ਦੁੱਖ
ਮੈਂ ਕਹਿਆ ਹੋਰ ਤਰਾਂ ਦਾ ਮੰਗਦੀ ਜੇ ਮੈਂ ਨਹੀਂ ਗਵਾਰਾ
ਜਬਾਬ ਮਿਲਿਆ ਸ਼ਿਕਾਇਤ ਇੱਕ ਪਾਸੇ ਤੂੰ ਲੱਗੇਂ ਪਿਆਰਾ
ਤੇਰੇ ਵਰਗੇ ਹੋਣ ਸਾ ਧਨ ਤਾਂ ਖੁਸ਼ੀ ਵਸੇ ਜੱਗ ਸਾਰਾ
ਉਸ ਮੂੰਹੋਂ ਸੁਣ ਮੈਂ ਹੈਰਾਨ ਮੰਨੀ ਮੇਰੇ ਯਾਰਾ
ਏਨਾ ਦਿਲ ਰੰਝਸ਼ ਏਨਾ ਦੁੱਖ ਪਾ ਫਿਰ ਪਿਆਰ ਕੈਸੇ ਆਈ
ਇਹ ਫ਼ਿਤਰਤ ਔਰਤ ਦੀ ਮੇਰੇ ਸਮਝ ਨਾ ਆਈ
ਛੱਡਿਆ ਸੋਚਣਾ ਸ਼ੁਕਰ ਕੀਤਾ ਰੱਬ ਮੇਰੇ ਲਈ ਔਰਤ ਐਸੀ ਬਣਾਈ
No comments:
Post a Comment