ਇਸ਼ਕ ਜਿੰਦਗੀ ਨਾਲ
ਇਸ਼ਕ ਸਾਨੂੰ ਜ਼ਿੰਦਗੀ ਨਾਲ ਇਸ਼ਕ ਦੀ ਜਿੰਦ ਜੀਤੀ
ਹਰ ਦਿਨ ਇਸ਼ਕ ਵਿੱਚ ਗੁਜ਼ਰਿਆ ਹਰ ਉਮਰ ਇਸ਼ਕ ਨਾਲ ਬੀਤੀ
ਬੱਚਪਨ ਵਿੱਚ ਇਸ਼ਕ ਖੇਲ ਦਾ ਬੇ-ਪਰਵਾਹ ਮੈਂ ਖੇਲਾ
ਫ਼ਿਕਰ ਨਹੀਂ ਸੀ ਕਿਸੇ ਗੱਲ ਦਾ ਲੱਗਦਾ ਸੀ ਜੱਗ ਮੇਲਾ
ਜਵਾਨੀ ਆਈ ਅਸਲ ਇਸ਼ਕ ਜਾਗਿਆ ਇਸ਼ਕ ਪਰੀ ਨਾਲ ਕੀਤਾ
ਅੱਗ ਦਿਲ ਵਿੱਚ ਸ਼ਰਮ ਲਾਹ ਪੂਰਾ ਇਸ਼ਕ ਦਾ ਮਜ਼ਾ ਲੀਤਾ
ਗ੍ਰਿਸਤ ਵਿੱਚ ਪੈਰ ਪਾਇਆ ਇਸ਼ਕ ਦਾ ਮਿਠਾ ਫੱਲ ਪਾਇਆ
ਦਿਲੋਂ ਕੀਤਾ ਲੁਗਾਈ ਨੂੰ ਇਸ਼ਕ ਵਫਾਦਾਰੀ ਨਾਲ ਰਿਸ਼ਤਾ ਨਿਭਾਇਆ
ਇਸ਼ਕ ਸਾਡੀ ਹੱਡੀਂ ਵਸਿਆ ਬੁਢਾਪੇ ਵੀ ਇਸ਼ਕ ਉੱਭਰ ਆਇਆ
ਜਵਾਨ ਹੂਰ ਪਰੀ ਦੇ ਉੱਤੇ ਇਸ਼ਕ ਵਿੱਚ ਦਿਲ ਮੈਂ ਲੁਟਾਇਆ
ਇਸ਼ਕ ਕਰਨਾ ਕੋਈ ਪਾਪ ਨਹੀਂ ਸੱਚੀ ਇਹ ਤੂੰ ਯਾਰ ਜਾਣ
ਸੱਭ ਤੋਂ ਵਧਿਆ ਦੇਣ ਰਬ ਦੀ ਇਹ ਬੇ-ਮੁਲਾ ਵਰਦਾਨ
ਦਿਲ ਖੋਲ ਇਸ਼ਕ ਕਰੋਂ ਸ਼ਰਮ ਨਾ ਭੋਰਾ ਖਾਓ
ਪਿਆਰ ਇਸ਼ਕ ਤੋਂ ਉੱਤਮ ਨਾ ਕੁੱਛ ਇਸ਼ਕ ਦੀ ਜਿੰਦ ਜੀ ਜਾਓ
ਇਸ਼ਕ ਹੈ ਜ਼ਿੰਦਗੀ ਦਾ ਆਧਾਰ ਕਹਿਣ ਇਸ਼ਕ ਚ ਰਬ ਵਸਦਾ
ਵਡਭਾਗੀ ਇਸ਼ਕੀ ਜੀਵਨ ਮੇਰਾ,ਸੱਚਾ ਬਿਆਂ ਇਹ ਜਸ ਦਾ
,,,,
इश्क जिंदगी नाल
इश्क सानू जिंदगी नाल इश्क दी जिंद जीती
हर दिन इश्क विच गुजरिया हर उमर इश्क विच बीती
बचपन विच इश्क खेल नाल बेपरवाह मैं खेला
फिकर नहीं सी किसे गल दा जग लगदा सी मेला
जवानी आई असल इश्क जगिया इश्क परी नाल कीता
आग दिल विच शर्म लाह पूरा इश्क दा मज़ा लीतआ
ग्रस्थ विच पैर पाया इश्क दा मीठा फल पाया
दिलों कीता लुगाई नाल इश्क वफादारी नाल रिश्ता निभाया
इश्क साड़ी हड़ी वसिया बुढ़ापे वी इश्क उभर आया
जवान हुसन परी de उत्तते दिल इश्क विच मैं लूटआया
इश्क करना पाप नहीं सच यह यार तूं जान
सब तों बढ़िया देन रब दी बे मूला वरदान
दिल खोल इश्क करो शर्म न भोरा खाओ
प्यार इश्क तों उत्म न कुश इश्क दी जिंद जी जाओ
इश्क है जिंदगी दा आधार कहन इश्क विच रब है वस्दा
वड़भागी इशकी जीवन मेरा सच्चा बयान जस दा
No comments:
Post a Comment