ਆਪ ਦੀ ਖੁਮਾਰੀ
ਆਪਣੇ ਆਪ ਦੀ ਚੜੀ ਮੈਂਨੂੰ ਖੁਮਾਰੀ
ਖੁਸ਼ੀ ਮੈਂ ਪਾਂਵਾਂ ਲੱਗੇ ਜਿੰਦ ਪਿਆਰੀ
ਜੱਗ ਸਾਰਾ ਜਾਪੇ ਦੁਨਿਆਂ ਪਿਆਰੀ ਸਾਰੀ
ਦੂਸਰਿਆਂ ਵੱਲ ਵੇਖ ਈਰਖਾ ਮੈਂ ਨਾ ਕਰਾਂ
ਉਨ੍ਹਾਂ ਥਾਲੀ ਝਾਕ ਵੱਡਾ ਲੱਡੂ ਮੈਂ ਨਾ ਜਲਾਂ
ਜੋ ਮੇਰੀ ਝੋਲੀ ਪਿਆ ਉਸ ਦਾ ਸ਼ੁਕਰ ਕਰਾਂ
ਜੱਗ ਦੀ ਸ਼ਾਨੋਂ ਸ਼ੌਕਤ ਮੈਂਨੂੰ ਨਾ ਭਾਏ
ਉਨ੍ਹਾਂ ਵਰਗਾ ਬਣਾ ਕਦੀ ਮਨ ਨਾ ਆਏ
ਜਿੱਥੇ ਹੁਨਰ ਵੇਖਾਂ ਉਸ ਹੁਨਰ ਨੂੰ ਸਲਾਹਾਂ
ਕਿਸੇ ਦੇ ਕੀਤੇ ਦੀ ਕਦਰ ਮੈਂ ਪਾਂਵਾਂ
ਹੱਸਦੇ ਚੇਹਰੇ ਫੁੱਲ ਜੋ ਖਿਲੇ
ਨਿਹਾਰ ਕੇ ਖੁਸ਼ੀ ਮੈਂਨੂੰ ਮਿਲੇ
ਦਿਨ ਘਾਲ ਦੀ ਥਕਾਵਟ ਰਾਤ ਨੀਂਦ ਦਾ ਸਕੂਨ
ਦੁੱਖ ਨਾ ਦਰਦ ਪਾਈ ਮੈਂ ਚੰਗੀ ਜੂਨ
ਚਾਹ ਨਹੀਂ ਹੋਰ ਕੋਈ ਕੋਈ ਮੰਨਤ ਨਾ ਅਧੂਰੀ
ਨਿਰਾਸ਼ਾਂ ਘੱਟ ਰਹੀ ਖੁਸ਼ੀ ਮਾਣੀ ਪੂਰੀ
ਚੱਲਦਾ ਰਹਾਂ ਘੇਰੇ ਨਾ ਕੋਈ ਬਿਮਾਰੀ
ਇਹੀਓ ਮੇਰੀ ਮੰਗ ਚੱੜੀ ਰਹੇ ਆਪ ਦੀ ਖੁਮਾਰੀ
,,,,
आप दी खुमारी
आपने आप दे चडी मैनू खुमारी
खुशी मैं पावन लगे जिंद प्यारी
जग सारा जापे दुनिया प्यारी सारी
दूसरें वल वेखां ईरखा मैं ना करा
उन्हें थाली झाक बड़ा लाडू वेक मैं ना जला
जो मेरी झोली पिया उस दा शुक्र करा
जग दी शानो शौकत मैनू ना भाए
उन्हें वरगा बना मन कद ना आए
जीथे हुनर वेखां उस हुनर नू सलहन
किसे दे किते दा कदर मैं पवन
हसदे चेहरे फूल जो खिले
निहार के खुशी मैनू मिले
दिन घाल दी थकावट रात नींद दा सकून
दुख ना दर्द पाई मैं चांगी जून
चाह नहीं होर कोई कोई मनत ना अधूरी
निराशा घट रही खुशी मानी पूरी
चल दा रहा घेरे ना कोई बीमारी
एहहीओ मेरी मांग चरी रहे आप दी खुमारी
No comments:
Post a Comment