ਮੰਨ ਰੰਝਸ਼ ਦਿਲ ਪਿਆਰ
ਮੈਂ ਮੰਦ ਬੁੱਧੀ ਮੇਰੇ ਸਮਝ ਨਾ ਆਏ
ਕੋਈ ਗ੍ਰਿਸਤ ਦਾ ਮਾਹਰ ਮੈਂਨੂੰ ਸਮਝਾਏ
ਜੱਦ ਵੀ ਮੈਂ ਪੁੱਛਾਂ ਮੇਰੇ ਨਾਲ ਜਿੰਦ ਕੈਸੀ ਰਹੀ
ਕਹੇ ਛੇੜ ਨਾ ਜ਼ਖ਼ਮ,ਮੇਰੀ ਜਵਾਨੀ ਗਲ ਗਈ
ਆਪ ਬਾਰੇ ਸਿਰਫ਼ ਸੋਚਿਆ ਕੀਤਾ ਨਾ ਮੇਰਾ ਖਿਆਲ
ਕਿੰਝ ਮਨ ਮਾਰ ਜੀਈ ਸੋਚ ਆਏ ਬਵਾਲ
ਘੁੱਟੀ ਮਨ ਦੀ ਖਵਾਇਸ਼ ਨਾ ਹੰਢਾਇਆ ਨਾ ਪਾਇਆ
ਜ਼ੁਲਮ ਮੇਰੇ ਤੇ ਢਾਹੇ ਤੈਂਨੂੰ ਤਰਸ ਨਾ ਆਇਆ
ਆਪਣਿਆਂ ਲਈ ਪੈਸਾ ਹੱੜ ਵਾਂਗ ਵਹਾਇਆ
ਉਂਗਲਿਆਂ ਘਸੀਆਂ ਮੇਰਿਆਂ ਗਿਣ ਮੈਂਨੂੰ ਪੈਸੇ ਲਈ ਤਰਸਾਇਆ
ਮੈਂ ਪੁਛਿਆ ਐਨਾ ਰੰਝਸ਼ ਰੱਖ ਕਿੰਝ ਕਰ ਸਕਦੀ ਮੈਂਨੂ ਪਿਆਰ
ਬੋਲੀ ਤੂੰ ਕੀ ਜਾਣੇ ਦਿਲ ਪਿਆਰ ਦਿਆਂ ਗੱਲਾਂ ਤੂੰ ਗਵਾਰ
ਪਿਆਰ ਜਿਸੇ ਕਰੀਏ ਕਰੀਏ ਉਸ ਦਿਆਂ ਖ਼ਾਮੀਆਂ ਮਾਫ਼
ਕੀ ਇੰਝ ਹੋ ਸਕਦਾ ਕੋਈ ਯਾਰ ਦੱਸੇ ਸਾਫ਼ ਸਾਫ਼
ਜਿਸ ਦੁੱਖ ਦਿਤਾ ਉਸ ਨਾਲ ਕਿਵੇਂ ਆਏ ਪਿਆਰ
ਇਹੀਓ ਗੱਲ ਸਾਡੀ ਸਮਝ ਤੋਂ ਬਾਹਰ
ਸਾਨੂੰ ਦੁੱਖ ਦੇਣ ਵਾਲੇ ਨੂੰ ਦੁਸ਼ਮਣ ਅਸੀਂ ਜਾਣੀਏ
ਮੁੜ ਉਸ ਮੂੰਹ ਨਹੀਂ ਲੱਗਣਾ ਇਰਾਦਾ ਠਾਣੀਏ
ਔਰਤ ਦੀ ਫ਼ਿਤਰਤ ਦਾ ਨਾ ਜਾਣੇ ਕੋਈ ਆਰ ਨਾ ਪਾਰ
ਸੋਚ ਨਾ ਸਕਿਆ ਬੰਦਾ ਨਾ ਸੋਚ ਸਕਿਆ ਕਰਤਾਰ
No comments:
Post a Comment