Tuesday, February 22, 2022

ਰੁਕ ਜਾ ਜਸਿਆ p3

                                        ਰੁਕ ਜਾ ਜਸਿਆ

ਰੁਕ ਜਾ ਜਸਿਆ,ਕਿਓਂ ਤੂੰ ਕਿੱਥੇਂ ਜਾਂਵੇਂ ਐਂਵੇਂ  ਦੌੜੇਂ

ਪੱਲ ਸਾਹ  ਲੈ  ਲਾ ,ਕਿਓਂ ਤੂੰ ਅਪਣਾ ਦੱਮ ਤੋੜੇਂ

ਜਿਸ ਪਿੱਛੇ ਤੂੰ ਨੱਸੇਂ ,ਸੱਭ ਰਹਿ ਜਾਣਾ ਉਹ ਇੱਥੇ

ਕੋਈ ਤੇਰੇ ਨਾਲ ਨਹੀਂ ਹੋਣਾ,ਸੋਚੇਂਗਾ ਗਏ ਸੱਭ ਕਿੱਥੇ

ਇਹ ਮਹਿਲ, ਇਹ ਜਗੀਰਾਂ,ਇਹ ਘੋੜੇ ਤੇ ਰੱਥ ਹਾਥੀ

ਜਾਣੇ ਨਹੀਂ ਨਾਲ ਤੇਰੇ,ਨਾ ਜਾਂਣਾ ਨਾਲ ਕੋਈ ਸਾਥੀ

ਕੁਕਰਮਾ ਵਿੱਚ ਮਜ਼ੇ ਮਾਰੇਂ,ਸੂਕਰਮਾ ਤੋਂ ਮੂੰਹ ਮੋੜੇਂ

ਰੁੱਕ ਜਾ ਜਸਿਆ ਕਿਓਂ, ਤੂੰ ,ਕਿੱਥੇ ਐਂਵੇਂ ਦੌੜੇਂ

ਧੰਨ ਦੌਲਤ ਲਈ ਲਲਚਾਂਵੇਂ,ਇਹ ਕੇਵਲ ਮਾਇਆ ਜੰਜਾਲ

ਮਿੱਟੀ ਨਾਲ ਜਦ ਮਿੱਟੀ ਮਿਲੀ ,ਇਹ ਨਹੀਂ ਹੋਣੇ ਨਾਲ

ਰੰਗ ਰਲਿਆਂ ਮਨੌਂਦਾ ਜਾਂਵੇਂ,ਉਸ ਦੇ ਰੰਗ ਦਾ ਨਹੀਂ ਖਿਆਲ

ਕੀ ਜੋ ਤੂੰ ਕੀਤਾ,ਕੀ ਉਸ ਨੂੰ ਮਨਜ਼ੂਰ,ਕੀਤਾ ਨਾ ਕਦੇ ਸਵਾਲ

ਦਿੱਲ ਵਿੱਚ ਛੁਪਾ ਕੇ ਕਾਮਨਾ,ਹੱਥ ਤੂੰ ਉਸ ਅੱਗੇ ਜੋੜੇਂ

ਪੱਲ ਰੁੱਕ ਸੋਚ ਓ ਜਸਿਆ,ਐਂਵੇਂ ਤੂੰ ਕਿੱਥੇ ਜਾਂਵੇਂ ਦੌੜੇਂ

ਲੋੜਾਂ ਪਿੱਛੇ ਦੌੜ ਥੱਕ ਜਾਂਵੇਂਗਾ,ਮੰਜ਼ਲ ਨਾ ਕੋਈ ਪਾਂਵੇਂਗਾ

ਲੌੜ ਪੂਰੀ ਹੋਈ,ਲੌੜਾਂ ਨਾ ਹੋਣ ਪੂਰੀਆਂ,ਬੇ-ਅਰਥ ਜਿੰਦ ਰੁਲਾਏਂਗਾ

ਖਾਲੀ ਹੱਥ ਰੋਂਦਾ ਤੂੰ ਆਇਆ,ਖਾਲੀ ਹੱਥ ਰੋਂਦਾ ਜਾਏਂਗਾ

ਕਰਮ ਹੀ ਤੇਰੇ ਨਾਲ ਜਾਂਣੇ,ਚੰਗਾ ਹੋਂਵੇਂ ਚੰਗੇ ਕਰਮ ਜੋੜੇਂ

ਕੁੱਛ ਖਿਣ ਰੁੱਕ ਕੇ ਸੋਚ ਓ ਜਸਿਆ ,ਅੰਨਾ ਜਾਂਵੇਂ ਤੂੰ ਦੌੜੇਂ

ਤੂੰ ਇਸ ਪਾਰ ,ਸੰਸਾਰ ਸਾਗਰ ਵਿੱਚਕਾਰ,ਉਹ ਉਸ ਪਾਰ

ਚੰਗੇ ਕਰਮਾਂ ਦੀ ਕਿਸ਼ਤੀ ਬਣਾ ਲੈ

ਸੱਚੇ ਨਾਮ ਦਾ ਚੱਪੂੂ ਚਲਾ ਲੈ

ਦਿਲੋਂ ਸਿਮਰਨ ਕਰ ਸਾਸ ਗਾ੍ਸ

ਤੂੰ ਪਹੁੰਚ ਜਾਂਵੇਂਗਾ ਉਸ ਦੇ ਪਾਸ

ਉਸ ਨਾਲ ਮਨ ਲਾ,ਚਾਹ ਕੋਈ ਰਹੂ ਨਾ ਅਧੂਰੀ

ਚੌਰਾਸੀ ਦੀ ਦੌੜ ਤੇਰੀ ਹੋ ਜਾਊਗੀ ਫਿਰ ਪੂਰੀ

ਕੋਟ ਕੋਟ ਕਤੇਬ,ਵੇਦਾ  ਕੋਟ ਗ੍ੰਥ ਤੂੰ  ਪੜੇਂ

ਇੱਕ ਪਾਸੇ ਗਤਿ ਹੈ ਤੇਰੀ,ਦੂਜੇ ਪਾਸੇ ਐਂਵੇਂ ਦੌੜੇਂ


Monday, February 21, 2022

ਸੁਖੀ ਪੱਲ ਲੰਘਣ p3

                                            ਸੁਖੀ ਪੱਲ ਲੰਘਣ

ਇਹ ਪੱਲ ਮੁੜ ਨਹੀਂ ਆਓਂਣਾ

ਮੌਜ ਮਨਾ ਇਸ  ਵਿੱਚ ,ਫਿਰ ਨਾ ਰੋਣਾ

ਇਹ ਪੱਲ ਹੈ ਪੱਲ ਦਾ ਪਰੌਣਾ

ਅਪਣੇ ਆਪ ਇਹ ਪੱਲ,ਹੋਰ ਐਸਾ ਨਹੀਂ ਹੋਣਾ

ਪੱਲ ਪੱਲ ਹਰ ਪੱਲ ਲੈ ਜੀ

ਸੋਚ ਨਾ ਅਗਲੇ ਪੱਲ ਹੋਊਗਾ ਕੀ

ਰੋਕ ਨਹੀਂ ਸਕੇਂਗਾ ,ਜੋ ਹੋਣਾ

ਜੋ ਹੋਣਾ ਉਹ ਹੀ ਹੋਣਾ

ਇਹ ਪੱਲ ਖ਼ੁਸ਼ੀ ਨਾਲ ਭੱਰ  ਲੈ

ਚੰਗੀ ਯਾਦ ਅਗੇ ਲਈ ਕੱਠੀ ਕਰ ਲੈ

ਪਿਆਰ ਜਤਾ ਅਪਣਿਆਂ ਨਾਲ,ਗਲੇ ਉਨਹਾਂ ਨੂੰ ਲਗਾ ਲੈ

ਬੈਠ ਅਪਣੇ ਗਿਜਰੀਆਂ ਨਾਲ,ਭੁੱਲ ਫਿਕਰ ,ਗੱਪਛੱਪ ਲੜਾ ਲੈ

ਖ਼ੁਸ਼ੀ ਵਾਲੇ ਪੱਲ ਯਾਦ ਕਰ,ਗੱਮ ਦੇ ਪੱਲ ਲੰਘਾ ਲੈ

ਰਾਤ ਅੰਧੇਰੀ ਜਿੱਨੀ ਵੀ ਲੰਬੀ,ਸਵੇਰੇ ਸੂਰਜ ਆਖਰ ਚੱੜਦਾ

ਬੁਰਾ ਵਕਤ ਵੀ ਬੀਤ ਜਾਊ,ਵਕਤ ਨਹੀਂ ਕਦਾਈਂ ਖੜਦਾ

ਮਨ ਸਕੂਨ ,ਦਹਿ ਤੰਦਰੁਸਤ,ਵੱਡੀ ਨਹੀਂ ਹੋਰ ਕੋਈ ਸਰਮਾਇਆ

ਜਿਸ ਨੂੰ ਇਹ ਦੋਨੋ  ਬੱਖ਼ਸ਼ਸ਼ ,ਉਸ ਨੇ ਸੱਭ ਕੁੱਛ ਪਾਇਆ

ਮੈਂਨੂ ਸਾਰਾ ਇਹ ਮਿਲਿਆ,ਮੈਂ ਸ਼ੁਕਰ ਦਿਲੋਂ ਮਨਾਂਵਾਂ

ਪੱਲ ਮੇਰੇ ਸੁਖੀ ਲੰਘਣ ,ਦਾਤਾਰ ਅੱਗੇ ਸੀਸ ਨਿਵਾਂਵਾਂ


Sunday, February 20, 2022

ਦਿਨ ਸੁਲੱਖਣੇ ਆਏ p3

                                         ਦਿਨ ਸੁਲੱਖਣੇ ਆਏ

ਗੋਡੇ ਗੋਡੇ ਚਾਅ ਚੜਿਆ,ਗਿਟੇ ਗਿਟੇ ਗੱਮ

ਵੇਹਲਿਆਂ ਦਿਨ ਹਨ ਲੰਘਦੇ,ਨਾ ਧੰਦਾ ਨਾ ਕੋਈ ਕੰਮ

ਬੇ-ਪਰਵਾਹੀ ਵੀ ਭੋਰਾ ਆ ਗਈ,ਫਿਕਰ ਹੋਏ ਕਮ

ਹੱਡ ਪੈਰ ਅੱਜੇ ਵੀ ਨਰੋਏ,ਸ਼ਰੀਰ ਵਿੱਚ ਹੈ ਕੁੱਛ ਦਮ

ਸੋਹਣੇ ਸੁਪਨੇ,ਗੂੜੀ ਨੀਂਦੇ ਰਾਤ ਨੂੰ ਮੈਂ ਸੌਂਵਾਂ

ਮਰਜ਼ੀ ਘਰ ਬੈਠਾ ਰਹਾਂ ,ਮਰਜੀ ਸੈਰ ਲਈ ਜਾਂਵਾਂ

ਮੀਂਹ ਆਏ,ਨੇਰੀ ਜਾਏ,ਜਾਂ ਪਵੇ ਅੱਤ ਦੀ ਸਰਦੀ

ਫ਼ਸਲ ਓਜੜਣ ਦਾ ਡਰ ਕੋਈ ਨਾ,ਨਾ ਦਿਹਾੜੀ ਮਰਦੀ

ਮੁਹਤਾਜ ਨਹੀਂ ਅਸੀਂ ਕਿਸੇ ਦੇ,ਕਰੀਏ ਆਪ ਅਪਣੀ ਸੰਭਾਲ

ਮਰਜ਼ੀ ਖਾਈਏ,ਮਰਜ਼ੀ ਪੀਅਏ,ਕਰੇ ਨਾ ਕੋਈ ਸਵਾਲ

ਢਾਢਾ ਗੁੱਸਾ ਘੱਟਿਆ ਮੇਰਾ,ਰਤਾ ਸੰਯਮ ਮੈਂ ਦਿਖਾਂਵਾਂ

ਗਲਤੀ ਮੰਨ ਲਵਾਂ ਅਪਣੀ,ਮਾਫ਼ੀ ਮੰਗਣੋ ਭੋਰਾ ਨਾ ਸ਼ਰਮਾਂਵਾਂ

ਸੜਾਂ ਨਾ ਕਿਸੇ ਨੂੰ ਖ਼ੁਸ਼ ਵੇਖ,ਨਾ ਕਿਸੇ ਨਾਲ ਦੌੜ ਲਾਂਵਾਂ

ਦਿੱਲ ਦਿਆਂ ਖ਼ਵਾਇਸ਼ਾਂ ਘੱਟ ਹੋਈਆਂ,ਹੋਰ ਕੁੱਛ ਨਾ ਮੈਂ ਚਾਂਵਾਂ

ਰੰਝਿਸ਼ ਵੀ ਦਿੱਲੋਂ ਮੁਕਾਈ,ਸੱਭ ਨੂੰ ਪਿਆਰ ਨਾਲ ਗਲੇ ਲਗਾਂਵਾਂ

ਸੋਹੇਲੀ ਕੱਟਣ ਘੜਿਆਂ ਮੇਰੀਆਂ,ਸੁਲੱਖਣੇ ਮੇਰੇ ਦਿਨ

ਸੁਰਖੁਰੂ ਸੱਭ ਪਾਸਿਓਂ,ਦੇਣਾ ਨਹੀਂ ਕਿਸੇ ਜਨ ਦਾ ਰਿਣ

ਰੱਬ ਵੀ ਹੁਣ ਚੇਤੇ ਆਓਂਣ ਲੱਗਾ,ਕੁੱਛ ਸਿਮਰਨ ਵੀ ਕਰ ਲਵਾਂ

ਗੁਰਦਵਾਰੇ ਦਾ ਵੀ ਦਰ ਲੱਭਿਆ,ਜਾ ਕਦੇ ਕਦਾਈਂ ਸੀਸ ਨਿਵਾਂਵਾਂ

ਸੁੱਖੀ ਸੋਹੇਲੀ ਰੱਬ ਮੱਥੇ ਲਿਖੀ ਜਿੰਦਗੀ ਮੈਂ ਉਸ ਦਾ ਸ਼ੁਕਰ ਮਨਾਂਵਾਂ



Friday, February 18, 2022

ਉਪਰਵਾਲਾ ਸੰਗ ਹਜ਼ੂਰੇ p3

 

                       ਉਪਰਵਾਲਾ ਸੰਗ ਹਜ਼ੂਰੇ


ਇਸ ਓਮਰੇ ਮੈਂ ਮੌਜ ਮਨਾਂਵਾ

ਖ਼ੁਸ਼ਿਆਂ ਵਾਲੇ ਗੀਤ ਮੈਂ ਗਾਂਵਾਂ

ਬੇ-ਪਰਵਾਹ ਹੋ ਭੰਗੜਾ ਪਾਂਵਾਂ

ਸਹਿਜ ਸੁਭਾਏ ਸੇਹਤ ਮੇਰੀ ਚੰਗੀ

ਨੱਕ ਰਗੱੜ ਕੇ ਨਹੀਂ ਸੀ ਮੰਗੀ

ਸੁਹਾਨੀ ਦੀ ਮੁਸਕਾਨ ਵਿੱਚ ਜਨੱਤ ਪਾਂਵਾਂ

ਬੱਚਿਆਂ ਨਾਲ ਹੱਸ ,ਖਿੱਲ ਖਿੱਲ ਜਾਂਵਾਂ

ਆਦਰ ਪਿਆਰ ਮਿਲਿਆ,ਫੁੱਲਾ ਨਾ ਸਮਾਂਵਾਂ

ਸੇਹਤ ਵੱਲੋਂ ਬਖ਼ਸ਼ਿਸ਼,ਕਰਾਂ ਅਪਣਾ ਆਪੇ ਕਾਰ

ਚੱਲ ਦਾ ਰਹਾਂ ਏਦਾਂ ,ਨਾ ਬਣਾ ਕਿਸੇ ਤੇ ਭਾਰ

ਭਰੋਸਾ ਮੈਂਨੂੰ ਮੇਰੇ ਕਰਨਗੇ,ਆਈ ਤੇ,ਮੇਰੀ ਦੇਖ ਭਾਲ

ਕਿਓਂ ਅਸੀਂ ਕਰੀਏ ,ਨਹੀਂ ਆਊ ਉਂਨਹਾਂ  ਦਿਲੀਂ ਸਵਾਲ

ਜਿੰਦ ਅਜੇ ਵੀ ਸੋਹਣੀ,ਪਿਛਲੀ ਚੰਗੀ ਮਾਣੀ

ਬੱਚਪਨ ਖ਼ੁਸ਼ਿਆਂ ਭਰਿਆ,ਮੌਜ ਭਰੀ ਜਵਾਨੀ

ਗਿ੍ਸਥ ਵਿੱਚ ਬਹੁ ਸਕੂਨ ਹੈ ਪਾਇਆ

ਤੋਟ ਨਹੀਂ,ਜ਼ਰੂੂਰੱਤ ਲਈ ਕਾਫ਼ੀ ਸਰਮਾਇਆ

ਅਰਮਾਨ ਸਾਰੇ ਹੋਏ ਪੂਰੇ,ਰਹੇ ਨਹੀਂ ਕੋਈ ਅਧੂਰੇ

ਸੱਚੇ ਦਿੱਲ ਮੰਨਾ,ਉਪਰਵਾਲਾ ਮੇਰੇ ਸੰਗ ਹਜ਼ੂਰੇ

ਬੱਸ ਇਸ ਤਰਾਂ ਅੱਗੇ ਵੀ ,ਹੱਥ ਸਾਡੇ ਤੇ ਰੱਖੇ

ਨਾਮ ਜਪਾਂ,ਪੈਰੀ ਪਵਾਂ,ਲਾਂਵਾਂ ਉਸ ਨੂੰ ਸਿਰ ਮੱਥੇ


Thursday, February 17, 2022

ਲਗੀ ਇਹ ਕੈਸੀ ਲੱਗੀ p3

                                       ਲਗੀ ਤਾਂ ਇਹ ਕੈਸੀ ਲੱਗੀ


ਕੀ ਇਹ ਲੱਗੀ

ਕਿੰਝ ਇਹ ਲਗੀ 

ਕਿਥੋਂ ਇਹ ਲਗੀ

ਲੱਗੀ ਤਾਂ ਕਿਓਂ ਇਹ ਲਗੀ

ਸੁਲਘਦੀ ਚੰਗਿਆਰੀ ਤੋਂ ਅੱਗ

ਅੱਗ ਤੋਂ ਭਾਂਬੜ ਬਣ ਲਗੀ

ਧੁਰੋਂ ਤਾਂ ਮੈਂ ਨਹੀਂ ਲਿਖਾਈ

ਨਾ ਮੈਂਨੂੰ ਕਿਸੇ ਗੁਰੂ ਪੜਾਈ 

ਨਾ ਮੈਂਨੂੰ ਕਿਸੇ ਸਾਧ ਸਿਖਾਈ

ਅਪਣੇ ਆਪ ਪਤਾ ਨਹੀਂ ਕਿਥੋਂ ਆਈ

ਚੈਨ ਗਵਾਈ

ਨੀਂਦ ਗਵਾਈ

ਗਵਾਈ ਬੇ-ਪਰਵਾਹੀ

ਫਿਰ ਵੀ ਚਿੱਤ ਚੰਗੀ ਲੱਗੀ

ਸੌ ਸੌ ਇਸ ਸਵਾਲ ਉਠਾਏ

ਕੋਈ ਵੀ ਪਰ ਜਬਾਬ ਲੱਭ ਨਾ ਪਾਂਂਵਾਂ

ਡੂੰਗਿਆਂ ਸੋਚਾਂ ਵਿੱਚ ਡੁੱਬਦਾ ਜਾਂਵਾਂ

ਘੁਮੱਣ ਘੇਰੀ 'ਚੋਂ ਨਿਕਲ ਨਾ ਪਾਂਵਾਂ

ਬੰਦਾ ਜਾਏ ਤਾਂ ਕਿੱਥੇ ਜਾਏ

ਬਨੌਣ ਵਾਲੇ ਇਹ ਬੁਝਾਰਤ ਬਣਾਈ

ਸੋਚ ਨਾਲ ਇਹ ਨਾ ਸੁੱਝੇ

ਚੁਪ ਨਾਲ ਇਹ ਨਾ ਬੁਜੇ

ਬੁਝਾਰਤ ਇਹ ਕੋਈ ਨਾ ਬੁੱਝੇ

ਤੰਨ ਨੂੰ ਲੱਗੀ 

ਮੰਨ ਨੂੰ ਲੱਗੀ

ਉਸ ਮਿਲਣ ਦੀ ਪਿਆਸ ਇਹ ਲੱਗੀ

ਪਿਆਸ ਜੇ ਨਾ ਹੋਈ ਪੂਰੀ 

ਕੀ ਜਿੰਦ ਮੇਰੀ ਰਹੂ ਅਧੂਰੀ

ਕਿਨੀ ਵਾਰ ਚੱਕਰ ਚੌਰਾਸੀ ਪਵਾਂਗਾ

ਕਿ ਇਸ ਚੱਕਰੋਂ ਨਿਕਲ ਵੀ ਸਕਾਂਗਾ

ਕਿੱਥੋਂ ਮੈਂ ਉਹ ਅਮਿ੍ਤ ਲਿਆਂਵਾਂ

ਇਸ  ਲੱਗੀ ਪਿਆਸ ਨੂੰ ਮਿਟ ਮਟਾਂਵਾਂ

ਲੱਗੀ ਮਿਟਾ,ਆਪ ਮਿਟ ਉਸ ਵਿੱਚ ਸਮਾਂਵਾਂ


Wednesday, February 16, 2022

ਕਿੱਥੇ ਗਏ ਚੰਗੇ ਜ਼ਮਾਨੇ p3

                                ਕਿੱਥੇ ਗਏ ਚੰਗੇ ਜ਼ਮਾਨੇ

ਕਾ.............ਹ............    ............. ਨੇ

ਹਾਏ ਉਹ ਮੇਰਿਆ ਢਾਡਿਆ ਸਾਹਿਬਾ ,ਕਿੱਥੇ ਗਏ ਉਹ ਚੰਗੇ ਜ਼ਮਾਨੇ

ਛੋ.......                              .......     ਲੇ

ਜ਼ਮਾਨੇ ਸੀ ਉਹ ਖ਼ੁਸ਼ਿਆਂ ਭਰੇ,ਚਲਦੇ ਸੀ ਹੌਲੇ ਹੌਲੇ

ਵੱ.......                           ..........ਟ

ਸੁਖੀ ਸੀ ਜੀਵਨ ਹੁੰਦਾ,ਫ਼ਿਕਰ ਉਦੋਂ ਹੁੰਦੇ ਸੀ ਘੱਟ

ਚਾ.................ਦ...............                   .....ਰ

ਬੱਚਿਆਂ ਨੂੰ ਸੀ ਪਿਆਰ ਮਿਲਦਾ,ਕਰਦੇ ਸੀ ਮਾਪਿਆਂ ਦਾ ਆਦਰ

ਗਾ...............                            ..........ਨੀ

ਟੇਲੀਵਿਜ਼ਨ ਅੱਜੇ ਨਹੀਂ ਸੀ ਆਇਆ,ਬਾਤਾਂ ਸਣੌਂਦੀ ਸੀ ਦਾਦੀ ਨਾਨੀ

ਤਾ .............                           .......... ਰਾਂ

ਇੱਕਾ ਦੁੱਕਾ ਸਾਇਕਲ ਹੁੰਦੇ,ਨਹੀਂ ਹੁੰਦਿਆਂ ਸੀ ਪਿੰਡਾਂ ਵਿੱਚ ਕਾਰਾਂ

ਤਾ...................                      .......ਰਾਂ 

ਭੰਗੜਾ ਗਬਰੂ ਸੀ ਪੌਂਦੇ,ਗਿੱਧਾ ਪੌਂਓਂਦਿਆਂ ਸੀ ਮੁਟਿਆਰਾਂ

ਆ.............                              .....ਰੀ

ਨਭੌਂਦੇ ਸੀ ਤੋੜ,ਜੱਦ ਇੱਕ ਬਾਰ ਕਰ ਲੈਂਦੇ ਸੀ ਯਾਰੀ

ਮਾ................                          .........ਈ

ਹੱਕ ਨਹੀਂ ਸੀ ਮਾਰਦੇ ਕਿਸੇ ਦਾ,ਕਿਰਤ ਕਰ ਕਰਦੇ ਸੀ ਕਮਾਈ

ਆ................                        ...........ਰਾ

ਭੇਦ ਭਾਵ ਨਹੀਂ ਸੀ ਕੋਈ ਹੁੰਦਾ,ਜਿੰਦਾ ਸੀ ਆਪਸੀ ਭਾਈਚਾਰਾ

ਬ.....................ਕ..........     ..........ਸੇ

ਭੁੱਖਾ ਕੋਈ ਨਹੀਂ    ਸੀ ਮਰਦਾ,ਵੰਡ ਦੂਜੇ ਨਾਲ ਸੀ  ਛੱਕਦੇ

ਆ...............                                .....'ਰੀ

ਜਿੰਦ ਸੀ ਸਾਦੀ ਹੁੰਦੀ,ਪੈਸੇ ਲਈ ਨਹੀਂ ਸੀ ਹੁੰਦੀ ਮਾਰੋ ਮਾਰੀ

ਬ...................ਕ...............................ਸੇ

ਸਰਬ ਸਮਾਣੇ ਨੂੰ ਯਾਦ ਰੱਖਦੇ,ਨਾਮ ਉਸ ਦਾ ਸੀ ਜੱਪਦੇ

ਤਾ.................                          ...........ਰਾਂ

ਦੌਰ ਨਾ ਹੁਣ ਉਹ ਰਿਆ,ਨਾ ਉਹ ਮੌਜਾਂ ਨਾ ਉਹ ਬਹਾਰਾਂ

ਆ..................                        ..........ਰੀ 

ਪੁੱਛਾਂ ਮੈਂ ਸੱਚੇ ਸਾਹਿਬਾ,ਕਿੱਥੇ ਗਈ ਉਹ ਜਿੰਦਗੀ ਪਿਆਰੀ


Friday, February 11, 2022

ਚਾਚੇ ਚੰਦ ਚਾੜਿਆ p3

                ਚਾਚੇ ਚੰਦ ਚਾੜਿਆ

ਚੜੇ ਚੇਤ ਚਾਚੀ ਚਰਖਾ ਚੁੱਕਿਆ

ਚਰਖਾ ਚੁੱਕ ਚਾਚੀ ਚਾਰਪਾਈ ਚੁੱਕੀ

ਚਾਰਪਾਈ ਚੁੱਕ ਚਿੱਟੀ ਚਾਦਰ ਚੜਾਈ

ਚਸ਼ਮਾ ਚੱੜਾ ਚਾਚੀ ਚੌਲ ਚੁਗੇ

ਚੌਲ ਚੁਗ ਚਾਚੀ ਚੌਂਕੇ ਚੱੜੀ

ਚੌਂਕੇ ਚਾਲੀ ਚਮਚੇ ,ਚਕਲਾ,ਚਾਟੀ ਚਮਕਾਈ

ਚੱਕ ਚੱਪਣੀ ਚਾਚੀ ਚਾਟ ਚੂਸੀ

ਚਾਟ ਚੂਸ ਚਾਚੀ ਚਮਟਾ ਚੁੱਲੇ ਚੋਭਿਆ

ਚੁੱਲੇ ਚੋਭ ਚਾਚੀ ਚਾਹ ਚੜਾਈ

ਚੂਲੀ ਚੂਲੀ ਚਾਚੇ ਚਾਚੀ ਚਾਹ ਚੱਖੀ

ਚਿੜਾ ਚਿੜੀ ਚਿੜ ਚਿੜ ਚਿੜਾਏ

ਚਲਾਕ ਚੂਹਾ ਚੜ ਚੱਕੀ ਚੱਟੇ

ਚੂਚੇ ਚੂਰਾ ਚਰਹੀ ਚੁਗਣ

ਚੀਲ ਚੁੰਜੇ ਚੂਚਾ ਚੁੱਕ ਚੜੀ

ਚਾਚੇ ਚੰਦਨ ਚੌਗਾਠ ਚੀਰੀ

ਚਤੁਰ ਚਾਚੇ ਚਿੱਤ ਚਿੱਟਾ ਚਾਹਿਆ

ਚਾਚੇ ਚੋਰੀਂ ਚਿੱਟਾ ਚੱਟਿਆ

ਚੁੱਟਕੀ ਚਿੱਟਾ ਚੱਟ ਚਾਚਾ ,ਚਾਮਲਿਆ

ਚਾਮਲਿਆ ਚਾਚਾ ਚੌਬਾਰੇ ਚੜਿਆ

ਚਾਚੇ ਚੜੀ ,ਚਾਚੇ ਚੰਦ ਚੜਾਇਆ

ਚੁੱਕ ਚਾਕੂ ਚਾਚੇ ਚਲਾਇਆ

ਚਾਕੂ ਚਾਚੀ ਚੀਚੀ ਚੋਭਿਆ

ਚਾਚੀ ਚੀਕੀ ਚਿਲਾਈ ਚੀਚੀ ਚੂਸੇ

ਚੰਦਰਿਆ, ਚੰਗੇ ਚਾਲੇ ਚੱਲ

ਚਾਚੇ ਚੜੀ ,ਚਾਚਾ ਚੋਖਾ ਚੌੜਾ, ਚਿੜਿਆ

ਚਾਚੇ ਚਵੰਨਿਆ ਚਾਚੀ ਚਰਨੀ ਚੜਾਈਂਆਂ

ਚਾਚੀ ਚਾਰ ਚਾਂਦੀ ਚੂੜੀਆਂ ਚੜਾਈਂਆਂ

ਚਿਰੀਂ ਚੂੜੀਆਂ ਚੱੜਾ ਚਾਚੀ ਚਾਅ ਚੜਿਆ

ਚਕੋਰ  ਚਕਰਾ ਚੰਦ ਚਾਹੇ

ਚਾਚਾ ਚਾਚੀ,ਚਾਚੀ ਚਾਚਾ ਚਾਹੇ

*******

                          चाचे चंद चङायिआ


चङे चेत चाची चरखा चुकिआ

चरखा चुक चाची चारपाई चुकी

चरपाई चुक चाची चादर चङाई

चशमा चङा चाची चौल चुगे

चौल चुग चाची चौंके चङी

चौंके,चाली चमचे,चकला,चाट्टी चमकाई

चॅक चॅपणी चाची चाट चूसी

चाट चूस चाची चमटा चुॅले चोबिआ

चुॅले चोब चाची चाह चङाई

चूली चूली चाह चाचे चाची चखी

चिङा चिङी चिङ चिङ चिङाए

चलाक चूहा चङ चॅक्की चॅटे

चूचे चूरा  चरही चुगण

चील चुंझे चूचा चुक चङी

चाचे चंन्दंन चौगाठ चीरी

चतुर चाचे चित चिॅटा चाहिआ

चाचे चोरीं चिॅटा चॅटिआ

चुटकी चिॅटा चॅट चाचा चाम्लायिआ

चाम्लायिआ चाचा चौबारे चङिआ

चाचे चङी ,चाचे चंद चङायिआ

चुॅक चाकू चाचे चलायिआ

चाकू चाची चीची चोबीआ

चाची चीकी चिलाई,चीची चूसे

चंदरिआ चंगे चाले चल

चाचे चङी ,चाचा चोखा चौङा,चिङिआ

चाचे चवंनिआं चाची चरनी चङाईंआं

चाची चार चांदी चूङिआं चङाईंआं

चिरीं चूङिआं चङा चाची चाअ चङिआ

चकोर चकरा चंद चाहे

चाचा चाची ,चाची चाचा चाहे







ਆਪ ਅੱਗੇ ਅਰਦਾਸ p3

                       ਆਪ ਅੱਗੇ ਅਰਦਾਸ

ਆਖਾਂ ਅਪਣੀ ਆਪ ਅੱਗੇ ਅਰਦਾਸ

ਰਹਿਮੱਤ ਰੱਖੀਂ ਰਾਮ ਰਾਇ ਰੱਖਣਹਾਰ

ਜਪਜੀ ਜਪਾਂਈਂ ਜੋਤ ਜਗਾਈਂ

ਮੋਹ ਮੰਮਤਾ ਮਾਰ ਮੁਕਾਈਂ

ਧਿਆਨ ਧਰ ਧੰਨ ਧੰਨ ਧਿਆਵਾਂਈਂ

ਮੈਂ ਮਨਮੁੱਖ ਮੂਰਖ ਮਤਾ

ਸਿਖਿਆ ਸਖਾ ਸਜਾ ਸਿੱਖ ਸੱਚਾ

ਭੁੱਲਾ ਭੁਲੇਖੇ ਭਰਮ ਭਰਿਆ

ਮੈਂ ਮਾੜਾ ਮਾਇਆ ਮਾਰਿਆ

ਤੱਮ ਤੋਂ ਤਾਂ  ਤਰਾਅ,ਤਕਾਂ ਤਖੱਤ ਤੇਰਾ

ਮੋਕਸ਼ ਮੁਕਤੀ ਮੰਗਾਂ ਮੋੜ ਮਨ ਮੇਰਾ

ਅੱਧੀਆਂ ਅੰਧਿਆਂ ਅੱਖਾਂ ਅੱਡ

ਕਾਮ ਕਰੋਧ ਕਪਟ ਕਾਇਓਂ ਕੱਢ

ਗੁਣ ਗਾਂਵਾਂ ਗੁਣੀ ਗਹੀਰਾ

ਸਹਿਜ ਸਹਾਏ ਸੁਖੀ ਸ਼ਰੀਰਾ

ਸਾਹਿਬ ਸੱਚਾ ਸੱਚੀ ਸਰਕਾਰ

ਪੈਰੀ ਪਵਾਂ ਪਾਈਂ ਪਾਰ

ਸੰਸਾਰ ਸਾਗਰ ਸਾਡਾ ਸਵਾਰ

ਸੇਹਤ ਸ਼ਰੀਰ ਸੁਖੀ ਸਾਹ

ਪੂਰਾ ਪਾਤਸ਼ਾਹਾਂ ਪਾਤਸ਼ਾਹ

ਨਾਮ ਨਾਲ ਨਦਰ ਨਿਹਾਲ

ਸੁੱਖ ਸਹੇਲੇ ਸਾਨੂੰ ਸੰਭਾਲ

ਦੀਨ ਦਰਦ ਦਇਆ ਦਿਆਲ

ਕਰ ਕਿਰਪਾ ਕਰਤਾਰ ਕਿਰਪਾਲ

************

                  आप अगे अरदास


आखां आप अगे अरदास

रहिमॅत रखीं राम राए रखॅणहार

जपजी जपांईं जोत जगांईं

मोह ममता मार मुकांईं

धियान धर धन धन धियावांईं

मैं मनमुख मूरख मता

सिखिआ सखा सजा सिक्ख सच्चा 

भुला भुलेखे भरम भरिआ

मैं माङा मायिआ मारिआ

तॅम तों तांह तराआ,तॅकां तखॅत तेरा

मोक्ष मुक्ती मंगां मोङ मन मेरा

अधिआं अंधिआं अखा अड

काम करोद कपट कायिओं कड

गुण गांवां गुणी गहीरा

सहिज सहाए सुखी शरीरा

साहिब सच्चा स्चची सरकार

पैरीं पवां पांईं पार

संसार सागर साडा सवार

सेहत शरीर सुखी साह

पूरा पातशांहां पातशाह

नाम नाल नदर निहाल

सुख सोहेले सानू संम्भाल

दीन दरद दयिआ दियाल

कर किरपा करतार किरपाल

 



Thursday, February 3, 2022

ਚੰਗਾ ਜ਼ਮਾਨਾ ਚੰਗੇ ਬੰਦੇ p3

              ਚੰਗਾ ਜ਼ਮਾਨਾ ਚੰਗੇ ਬੰਦੇ

ਸਾਡੇ ਜ਼ਮਾਨੇ ਪਿੰਡਾਂ ਦੇ ਰਹਿਣ ਸਹਿਣ ਸੀ ਚੰਗੇ

ਮਹਿਨਤੀ ਕਿਰਤ ਕਰਨ ਵਾਲੇ ਦਿਲਾਂ ਦੇ ਸਾਫ਼ ਬੰਦੇ

ਮੀਂਹ ਤੋਂ ਬਾਦ ਜੱਦ ਖੇਤ ਵੱਤੇ ਸੀ ਆਓਂਦੇ

ਸਿੱਧੇ ਸਿਆੜ ਖਿੱਚ ,ਰੌਲ ਰੌਲ ਪੈਲੀ ਸੀ ਵਾਹੁੰਦੇ

ਸੁਹਾਗਾ ਦੇ ਪਧੱਰ ਕਰ,ਬੀਜਣ ਲਈ ਤਿਆਰ ਸੀ ਕਰੇਂਦੇ

ਭਾਗਾਂ ਵਾਲਿਆਂ ਪਿੱਛੇ ਘਰਵਾਲੀ  ਝੋਲੀ ਲਈ  ਕੇਰਦੀ ਸੀ ਬੀ

ਰੰਬਾ ਲੁਹਾਰ ਤੋਂ ਚੰਡਾਅ ,ਕਰਦੇ ਗਿੱਠ ਕਣਕ ਦੀ ਗੋਡੀ

ਦਾਤੀਆਂ ਦੇ ਦੰਦੇ ਤਰਖ਼ਾਣ ਤੋਂ ਕਢਾ ,ਕਰਦੇ ਹੱਥੀਂ ਵਾਡੀ

ਪਿੜ ਫ਼ਲਾਹਾ ਬਣਾ, ਭਰੀਆਂ ਖਲਾਰ, ਹੁੰਦੀ ਸੀ ਗਹਾਈ

ਹਵਾ ਦੀ ਰੁੱਕ ਵੇਖ ਹੁੰਦੀ ਸੀ ਉੜਾਈ ਛੱਟਾਈ

ਤੂੜੀ ਦਾ ਵੱਡਾ ਢੇਰ,ਦਾਣਿਆਂ ਦਾ ਛੋਟਾ ਬੋਹਲ ਸੀ ਲਾਓਂਦੇ

ਤੰਗਲੀ ਨਾਲ ਕੱਠੀ ਕਰ,ਤੰਗੜ ਬੰਨ, ਤੂੜੀ ਸਿਰਾਂ ਤੇ  ਢੋਂਦੇ

ਨਾੜ ਜਾਂ ਸਲਵਾੜ ਲੈ ,ਪਰਾਲੀ ਦੇ  ਬੇੜਾਂ ਨਾਲ ਮੂਸਲ ਸੀ ਬਣਾਓਂਦੇ

 ਤੋਲਕੇ ਤੱਕੜੀ ਨਾਲ ਬੋਰੀਂ ਪਾ,ਗੱਡੇ ਲੱਦ ਦਾਨੇ ਮੰਡੀ ਲੈ ਜਾਂਦੇ

ਖੱਟੀ ਕਰ ,ਸ਼ਹਿਰੋਂ ਸਾਲ ਭਰ ਦਾ ਸੌਦਾ ਪੱਤਾ ਲੈਂਦੇ

ਗੰਨੇ ਵੀ ਗਡਾਸੀ ਨਾਲ ਵੱਡ,ਛਿਲੱੜ ਨਾਲ ਛਿੱਲ, ਬੇਲਣੇ ਤੇ ਲਿਆਓਂਦੇ

ਰੱਸ ਕੱਢ,ਕੜਾਹੇ ਪਾ,ਖੋਰੀ ਸਲਵਾੜ ਚੁੱਭੇ ਝੋਕ,ਪੱਤ ਸੀ ਰੜੌਂਦੇ

ਗੰਡ ਵਿੱਚ ਪਾ ਠੰਢਾ ਹੋਏ,ਪੇਸੀਆਂ ਵਿਛੇ  ਖੇਸ ਤੇ ਪਾਓਂਦੇ

ਇੰਝ ਹੱਥੀਂ ਮਹਿਨਤ ਕਰ ਪਸੀਨਾ ਬਹਾ ਕੇ ਜੀਵਨ ਸੀ ਲੰਘਾਓਂਦੇ

ਖੁਸ਼,ਕੱਠੇ ਖਾਂਦੇ ਪੀਂਦੇ, ਹੱਸਦੇ ਖੇਡਦੇ ਰੱਬ ਦਾ ਸ਼ੁਕਰ ਮਨੌਂਦੇ


Wednesday, February 2, 2022

ਯਾਦਾਂ ਖੂਹੀਂ ਜੁੜਿਆਂ p3

                            ਯਾਦਾਂ ਖੂਹੀਂ ਜੁੜਿਆਂ

ਯਾਦ ਆਏ ਪਿੰਡ ਦੇ ਖੂਹ,ਦੱਸਾਂ ਉੱਹਨਾਂ ਦੀ ਕਹਾਣੀ

ਇੰਨਸਾਨ ਵਾਂਗ ਖੂਹ ਦੀ ਅਪਣੀ ਹਸਤੀ,ਆਪਣਾ ਆਪਣਾ ਪਾਣੀ

ਇੱਕ ਖੂਹ ਦਾ ਠੰਡਾ ,ਇੱਕ ਖਾਰਾ,ਇੱਕ ਦਾ ਪਾਣੀ ਸਵਾਦ

ਖੂਹਾਂ ਦੁਆਲੇ ਜੀਵਨ ਘੁੰਮਦਾ,ਖੂਹਾਂ ਨਾਲ ਪਿੰਡ ਆਬਾਦ

ਹਰੇਕ ਖੂਹ ਦੇ ਕੁੱਤੇ ਆਪਣੀ ਧੁਨ, ਮਾਹਲ ਦੀ ਅਲੱਗ ਆਵਾਜ਼

ਨਾਲਾਂ ਵਾਲੇ ਖੂਹੀਂ ਜਾਦਾ ਪਾਣੀ,ਟਿੰਡਾਂ ਆਓਣ ਭੱਰ ਭੱਰ ਕੇ

ਮਹਾਤੱੜ ਖੂਹ ਵਿੱਚ ਘੱਟ,ਇਕ ਜੋਤੇ ਮਾਹਲ ਆਵੇ ਤਰ ਤਰ ਕੇ

ਗਰੀਬਾਂ ਖੂਹੀਂ ਪਾਣੀ ਸਿੱਧਾ ਆਡੇ ਡਿਗੇ,ਅਮੀਰਾਂ ਚਲਾਹ ਭੱਰ ਭੱਰ ਕੇ

ਟਾਲੀ ਵਾਲਾ ਪਿੰਡੋਂ ਦੂਰ,ਸੁਨਾ,ਬਾਬਾ ਗਾਦੀ ਬੈਠਾ ਝਪਕੀ ਲਾਵੇ

ਗੋਰੇ ਵਾਲੇ ਖੂਹ ਰੌਣੱਕ,ਚਾਚੀ ਬੈਠੀ ਚੱਲਹੇ ਤੇ ,ਲੀੜੇ ਧੋਵੇ

ਪਾਰਛੇ ਥੱਲੇ ਪਾਲ ਮੱਲ ਨਾਹਵੇ,ਸੁੱਖਾ ਆਡੋਂ ਮੱਝ ਨੂੰ ਪਾਣੀ ਡਾਹਵੇ

ਚਲਦੇ ਖੂਹੀਂ  ਫ਼ਸਲਾਂ ਭਾਰੀਆਂ ,ਮਾਰਨ ਹਰਿਆਈ

ਨਵੇਂ ਖੂਹ ਮਾਹਲ ਟੁੱਟੀ ,ਖੂਹ ਖੜਾ,ਫ਼ਸਲ ਸੋਕੇ ਮੁਰਜਾਈ

ਤੌੜ ਖੂਹਾਂ ਦੇ ਹੁੰਦੇ ਰੁੱਖਾਂ  ਨਾਲ ਭੱਰੇ

ਕਿਸੇ ਖੂਹ ਤੂਤ,ਜਾਮਨ,ਕਈਆਂ ਅੰਬ ਖੜੇ

ਮੱਠੀ ਚਾਲੇ,ਭਲੇ ਜ਼ਮਾਨੇ ਸੀ,ਖੌਰੇ ਕਿੱਥੇ ਗਏ

ਤਰੱਕੀ ਹੋਈ,ਪੇਂਡੂ ਜੀਵਨ ਬਦਲਿਆ,ਖੂਹ  ਢਹੇ


ਕਥਾ ਕਾਲੀ ਕਾਰ p3

                                ਕਥਾ ਕਾਲੀ ਕਾਰ

ਵੱਡੀ ਵਾਰਦਾਤ ਵੀਰ ਵਾਪਰੀ

ਬਾਤ ਬਾਤੋਂ ਬਤੰਗੜ ਬਣੀ

ਸੁਣੋ ਸਣਾਂਵਾਂ ਸੱਚੀ ਸੱਚੀ

ਕਾਰ ਕਾਲੀ ਕਰਾਏ ਕੀਤੀ

ਲਾਲ ਲੈਪ ਲਗਾ ਲੀਤੀ

ਦਿਨ ਦਿਹਾੜੇ ਦੂਰ ਦੁੜਾਈ

ਗੋਆ ਗਿਆ ਗਿਆ ਗੰਗਾ

ਨਾਚ ਨੱਚਿਆ ਨਾਹਿਆ ਨੰਗਾ

ਭਰਾ ਭਾਰਾ ਭਾਬੀ ਭੱਰੀ

ਖੱੜਕਦੀ ਖੱੜਕਦੀ ਖਲੋਹ ਖੜੀ

ਰਾਤ ਰੜੇ ਰਾਹ ਰੱਖੀ ਰਹੀ

ਚਾਰ ਚੋਰ ਚੱਕੁ ਚੁਰਾਈ

ਜਲਦੀ ਜਾਓ ਜੋਤਸ਼ੀ ਜਗਾਓ

ਕਿਸ ਕੰਮ ਕੀਤਾ ਕੂ ਕਹਾਓ

ਪੰਡਤ ਪੱੜ ਪੁਛ ਪਾਈ,ਪੈੜੇ ਪਵੋ

ਲੱਭਦੇ ਲੱਭਦੇ ਲੱਭ ਲਵੋ

ਖਾਲੀ ਖੇਤ ਖੁੱਭੀ ਖੜੀ

ਪਹੇ ਪਹੇ ਪਹੁੰਚੋ ਪਾਰ

ਕਿਕਰ ਕੋਲ ਕੱਲੀ ਕਾਲੀ ਕਾਰ

***********

                                कथा काली कार


वॅडी वारदात वीर वरती

बात बातों बतंगङ बणी

सुणों सुनावां सच्ची सच्ची

कार काली कराए कीती

लाल लैंप लगा लीती

दिन दहाङे दूर दौङाई

गोआ गिआ  गिआ गंगा

नाच्च नच्चिआ नाहिआ नंगा

भारा भरा भाबी भरी

खॅङकदी खॅङकदी खलो खॅङी

रात रङे राह रॅखी रही

चार चोर चुक चुराई

जलदी जाओ जोतशी जगाओ

किस कम कीता कू कहाओ

पंडत पङ पुछ पाई,पैङे पवो

लॅभदे लॅभदे लॅभ लवो

खाली खेत खुॅबी खॅङी

पहे पहे पहुंचो पार

किकर कोल कॅली काली कार


 


Tuesday, February 1, 2022

ਉਸ ਬਿਨ ਅੰਧੇਰਾ p3

                        ਉਸ ਬਿਨ ਅੰਧੇਰਾ

ਕਿੱਥੇ ਗਈ ਮੇਰੀ ਉਹ

ਜਲਦੀ ਜਾਓ ਪਤਾ ਕਰੋ

ਘਰੋਂ ਰੁਸ ਕੇ ਉਹ ਗਈ

ਗਈ ਤਾਂ ਕਿੱਥੇ ਗਈ

ਬਿਨਾ ਉਸ ਤੋਂ ਕੁੱਛ ਨਹੀਂ ਭਾਓਂਦਾ

ਸੁੰਨਾ ਘਰ ਮੈਂਨੂੰ ਵੱਡ ਵੱਡ ਖਾਂਦਾ

ਬਿਨਾ ਉਸ ਮੈਂ ਕੁੱਛ ਕਰ ਨਹੀਂ ਪਾਓਂਦਾ

ਪਛਤਾਵੇ ਵਿੱਚ ਅਪਣੀ ਸੋਚ ਗਵਾਈ

ਉਹ ਨਾ ਆਈ ਤਾਂ ਹੋ ਜਾਊਂ ਸੌਦਾਈ

ਕਸੂਰ ਨਹੀਂ ਸੀ ਉਸ ਕੀਤਾ ਕੋਈ

ਖ਼ਾਮ ਖ਼ਾਹ ਮੇਰੇ ਗੁੱਸੇ ਦਾ ਸ਼ਿਕਾਰ ਹੋਈ

ਲੰਬੜ ਨਾਲ ਖੂਹ ਜੋੜਨ ਲਈ ਸੀ ਲੜਿਆ

ਮੇਰੀ ਵਾਰੀ ਉਸ ਜੋੜਿਆ ,ਗੁੱਸਾ ਮੈਂਨੰ  ਚੜਿਆ

ਲੰਬੜ ਨਾਲ ਟਾਕਰਾ ਕਰ ਨਾ ਸਕਿਆ

ਘਰ ਆ ਕੇ ਉਸ ਉਤੇ ਬਿਨਾ ਵਜਾਹ ਵਰਿਆ

ਏਨੇ ਨੂੰ ਜੱਸਾ ਨੱਸਾ ਨੱਸਾ ਆਇਆ

ਆਵਾਜ਼ ਲਾਈ,ਤਾਇਆ ਉਹ ਤਾਇਆ

ਤਾਈ ਬੈਠੀ ਗੁਰਦਵਾਰੇ,ਸੁਨੇਹਾ ਉਸ ਘਲਿਆ

ਕਹੇ ਉੜ ਕੇ ਜਾ,ਨੱਠਾ ,ਤਾਏ ਨੂੰ ਜਾ ਕਹਿਣਾ

ਦੁੱਧ ਵੇਖੇ,ਓਬਲ ਗਿਆ ,ਕੁੱਛ ਨਹੀਂ ਰਹਿਣਾ

ਉਹ ਗੁਰਦਵਾਰੇ ,ਸ਼ੁਕਰ ਮੈਂ ਮਨਾਇਆ

ਪਹੁੰਚਾ ਓਥੇ, ਉਸ ਪਾਸ ਬਠਾਇਆ

ਸੁਣ ਸ਼ਬਦ, ਮਨ ਸਕੂਨ,ਫਿਕਰ ਦੂਰ ਹੋਇਆ

ਮੱਥਾ ਟੇਕ ਮਨ ਵਿੱਚ ਵਚਾਰਿਆ

ਗੱਸਾ ਨਹੀਂ ਕਰੂ ਅੱਗੋਂ, ਪੱਕਾ ਧਾਰਿਆ

ਬੋਲਿਆ,ਗਲਤੀ ਹੋ ਗਈ ,ਮਾਫ਼ ਮੈਂਨੂੰ ਕਰ

ਬੋਲੀ ਮਾਫ਼ੀ ਦੀ ਨਹੀਂ ਲੋੜ,ਤੂੰ ਸੁਧਰ

ਲੜਾਈ ਛੱਡ,ਰਹੀਏ ਪਿਆਰ ਨਾਲ ਅੰਗ ਸੰਗ

ਰੱਬ ਸਭ ਕੁੱਛ ਦਿਤਾ ਹੋਰ ਕੀ ਸਾਡੀ ਮੰਗ

ਉਸ ਬਿਨ ਮੈਂਨੂੰ  ਦਿਨੇ ਅੰਧੇਰਾ

ਉਸ ਨਾਲ ਮੈਂਨੂੰ  ਸੁੱਖ ਘਨੇਰਾ


ਸਾਡੀਆਂ ਦੋ ਦੋ ਸਰਕਾਰਾਂ p3

                       ਸਾਡੀਆਂ  ਦੋ ਦੋ ਸਰਕਾਰਾਂ                 

ਅਪਣੇ ਆਪ ਨੂੰ ਅਸੀਂ ਕਹਾਈਏ ਸਰਦਾਰ

ਪਰ ਸਾਡੇ ਉੱਤੇ ਹਨ ਦੋ ਦੋ ਸਰਕਾਰ

ਇੱਕ ਤਾਂ ਅਸੀਂ ਚੁਣ ਕੇ ਬਣਾਈ

ਦੂਸਰੀ ਵਿਆਹ ਕੇ ਘਰ ਆਈ

ਚੁਣੀ ਤੋਂ ਬਹੁਤ ਰੱਖੀ ਓਮੀਦ

ਦੇਸ਼ ਖ਼ੁਸ਼ਹਾਲ, ਰਹੂ ਨਾ ਕੋਈ ਗਰੀਬ

ਮਹਿੰਗਾਈ ਤੋਂ ਰਾਹਤ ਦਿਲਵਾਊ

ਤਨਖਾਹ ਵਧਾਊ,ਟੈਕਸ ਘਟਾਊ

ਸੁੱਖ ਸ਼ਾਂਤੀ ਕਰ ਕੇ ਬਹਾਲ

ਨਾ ਲੜਾਊ ਇੱਕ ਦੂਜੇ ਨਾਲ

ਸੱਭ ਓਮੀਦਾਂ ਤੇ ਪਾਣੀ ਫਿਰਿਆ

ਪਹਿਲਾਂ ਵਰਗਾ ਮਹੌਲ,ਕੁੱਛ ਨਹੀਂ ਬਦਲਿਆ

 ਜੇ ਚੰਗੀ ਨਾ ਲੱਗੂ ਇਹ ਸਰਕਾਰ 

ਬਦਲ ਦਿਆਂਗੇ ਅਗਲੀ ਚੋਣਾ ਬਾਰ

ਘਰ ਆਈ ਸਰਕਾਰ ਦੀ ਗੱਲ ਹੋਰ

ਉਸ ਤੇ ਚਲ ਸਕਿਆ ਨਾ ਸਾਡਾ ਜੋਰ

ਸੇਚਿਆ ਹੁਣ ਮਜ਼ੇ ਲਵਾਂਗੇ

ਅਪਣਾ ਉਸ ਤੇ ਹੁਕਮ ਚਲਾਂਵਾਂਗੇ

ਮੰਜੇ ਬੈਠੇ ਤਾਜ਼ੀ ਰੋਟੀ ਖਾਂਵਾਂਗੇ

ਰੋਟੀ ਤਾਂ ਘਰ ਮਿਲੀ ਜ਼ਰੂਰ

ਕੀ ਕਰਨਾ ਪਿਆ ਸੁਣੋ ਹਜ਼ੂਰ

ਜ਼ਮੀਰ ਮਾਰੀ ਆਪ ਗਵਾਇਆ

ਲੱਖ ਕੋਸ਼ਿਸ਼, ਉਸ ਨੂੰ ਖ਼ੁਸ਼ ਕਰ ਨਾ ਪਾਇਆ

ਹਾਲਤ ਸੁਣ ਦੋਸਤਾਂ ਮਜ਼ਾਕ ਉਡਾਇਆ

ਬਦਨਾਮ ਹੋਇਆ,ਜ਼ੋਰੂ ਦਾ ਗੁਲਾਮ ਕਹਿਲਾਇਆ

ਪਰ ਮੈਂ ਸੁਖੀ ਮਨ ਸਕੂਨ ਪਾਇਆ

ਦੇਖ ਭਾਲ ਪਿਆਰ ਕਰੇ ਮੈਂਨੂੰ,ਮੈਂ ਰਾਜ਼ੀ

ਦੁਨੀਆਂ ਬੋਲੇ ਸੋ ਬੋਲੇ , ਤੈਂਨੂੰ ਕੀ ਇਤਰਾਜ਼ ਕਾਜ਼ੀ

ਸ਼ੁਕਰ ਕਰਾਂ ਚੰਗੀ ਮਿਲੀ ਘਰ ਵਾਲੀ ਸਰਕਾਰ

ਸੁਖ ਦਿੱਤਾ,ਸਾਡੇ ਅਵਗੁਣ ਭੁੱਲ,ਕਰੇ ਸਾਨੂੰ ਪਿਆਰ

*****

                                साडिआं दो दो सरकारां


अपणेआप नू असीं कहाईए सरदार

पर साडे उते हन दो दो सरकार

एक तां असीं चुण के बणाई

दूसरी विहाअ के घर आई

चुणी तों बहुत रखी उमीद

देश खुशहाल ,रहू ना कोई गरीब

महिंगाई तों राहत दलवाऊ

नतखाह वधाऊ,टैक्स घटाऊ

सुॅख शांती करके बहाल

ना लङाऊ एक दूजे नाल

सॅभ उमीदां ते पाणी फिरिआ

पहीलां वरगा महौल,कुछ नहीं बदलिआ

जे चंगी ना लगू एह सरकार

बदल दिआंगे अगली चोणा बार

घर आई सरकार दी गॅल होर

उस ते चल सकिआ ना साडा जोर

सोचिआ हुन मजे लवांगे

अपणा उस ते हुकम चलांवांगे

मंजे बैठे ताजी रोटी खांवांगे

रोटी ना घर मिली जरूर

की करना पिआ सुणो हजूर

जमीर मारी आप गवायिआ

लॅख कोशिश उस नू खुश कर ना पायिआ

हालत सुन दोस्तां मजाक उङायिआ

बदनाम होयिआ,जोरू दा गुलाम कहलायिआ

पर मैं सुखी,मन सकून पायिआ

देख भाल,पियार करे मैंनू,मैं राजी

दुनिया बोले सो बोले,तैंनू की इतराज काजी

शुकर करां चंगी मिली घर वाली सरकार

सुख दिता,साडे अवगुण भुॅल, करे सानू पियार