Sunday, February 20, 2022

ਦਿਨ ਸੁਲੱਖਣੇ ਆਏ p3

                                         ਦਿਨ ਸੁਲੱਖਣੇ ਆਏ

ਗੋਡੇ ਗੋਡੇ ਚਾਅ ਚੜਿਆ,ਗਿਟੇ ਗਿਟੇ ਗੱਮ

ਵੇਹਲਿਆਂ ਦਿਨ ਹਨ ਲੰਘਦੇ,ਨਾ ਧੰਦਾ ਨਾ ਕੋਈ ਕੰਮ

ਬੇ-ਪਰਵਾਹੀ ਵੀ ਭੋਰਾ ਆ ਗਈ,ਫਿਕਰ ਹੋਏ ਕਮ

ਹੱਡ ਪੈਰ ਅੱਜੇ ਵੀ ਨਰੋਏ,ਸ਼ਰੀਰ ਵਿੱਚ ਹੈ ਕੁੱਛ ਦਮ

ਸੋਹਣੇ ਸੁਪਨੇ,ਗੂੜੀ ਨੀਂਦੇ ਰਾਤ ਨੂੰ ਮੈਂ ਸੌਂਵਾਂ

ਮਰਜ਼ੀ ਘਰ ਬੈਠਾ ਰਹਾਂ ,ਮਰਜੀ ਸੈਰ ਲਈ ਜਾਂਵਾਂ

ਮੀਂਹ ਆਏ,ਨੇਰੀ ਜਾਏ,ਜਾਂ ਪਵੇ ਅੱਤ ਦੀ ਸਰਦੀ

ਫ਼ਸਲ ਓਜੜਣ ਦਾ ਡਰ ਕੋਈ ਨਾ,ਨਾ ਦਿਹਾੜੀ ਮਰਦੀ

ਮੁਹਤਾਜ ਨਹੀਂ ਅਸੀਂ ਕਿਸੇ ਦੇ,ਕਰੀਏ ਆਪ ਅਪਣੀ ਸੰਭਾਲ

ਮਰਜ਼ੀ ਖਾਈਏ,ਮਰਜ਼ੀ ਪੀਅਏ,ਕਰੇ ਨਾ ਕੋਈ ਸਵਾਲ

ਢਾਢਾ ਗੁੱਸਾ ਘੱਟਿਆ ਮੇਰਾ,ਰਤਾ ਸੰਯਮ ਮੈਂ ਦਿਖਾਂਵਾਂ

ਗਲਤੀ ਮੰਨ ਲਵਾਂ ਅਪਣੀ,ਮਾਫ਼ੀ ਮੰਗਣੋ ਭੋਰਾ ਨਾ ਸ਼ਰਮਾਂਵਾਂ

ਸੜਾਂ ਨਾ ਕਿਸੇ ਨੂੰ ਖ਼ੁਸ਼ ਵੇਖ,ਨਾ ਕਿਸੇ ਨਾਲ ਦੌੜ ਲਾਂਵਾਂ

ਦਿੱਲ ਦਿਆਂ ਖ਼ਵਾਇਸ਼ਾਂ ਘੱਟ ਹੋਈਆਂ,ਹੋਰ ਕੁੱਛ ਨਾ ਮੈਂ ਚਾਂਵਾਂ

ਰੰਝਿਸ਼ ਵੀ ਦਿੱਲੋਂ ਮੁਕਾਈ,ਸੱਭ ਨੂੰ ਪਿਆਰ ਨਾਲ ਗਲੇ ਲਗਾਂਵਾਂ

ਸੋਹੇਲੀ ਕੱਟਣ ਘੜਿਆਂ ਮੇਰੀਆਂ,ਸੁਲੱਖਣੇ ਮੇਰੇ ਦਿਨ

ਸੁਰਖੁਰੂ ਸੱਭ ਪਾਸਿਓਂ,ਦੇਣਾ ਨਹੀਂ ਕਿਸੇ ਜਨ ਦਾ ਰਿਣ

ਰੱਬ ਵੀ ਹੁਣ ਚੇਤੇ ਆਓਂਣ ਲੱਗਾ,ਕੁੱਛ ਸਿਮਰਨ ਵੀ ਕਰ ਲਵਾਂ

ਗੁਰਦਵਾਰੇ ਦਾ ਵੀ ਦਰ ਲੱਭਿਆ,ਜਾ ਕਦੇ ਕਦਾਈਂ ਸੀਸ ਨਿਵਾਂਵਾਂ

ਸੁੱਖੀ ਸੋਹੇਲੀ ਰੱਬ ਮੱਥੇ ਲਿਖੀ ਜਿੰਦਗੀ ਮੈਂ ਉਸ ਦਾ ਸ਼ੁਕਰ ਮਨਾਂਵਾਂ



No comments:

Post a Comment