ਸੁਖੀ ਪੱਲ ਲੰਘਣ
ਇਹ ਪੱਲ ਮੁੜ ਨਹੀਂ ਆਓਂਣਾ
ਮੌਜ ਮਨਾ ਇਸ ਵਿੱਚ ,ਫਿਰ ਨਾ ਰੋਣਾ
ਇਹ ਪੱਲ ਹੈ ਪੱਲ ਦਾ ਪਰੌਣਾ
ਅਪਣੇ ਆਪ ਇਹ ਪੱਲ,ਹੋਰ ਐਸਾ ਨਹੀਂ ਹੋਣਾ
ਪੱਲ ਪੱਲ ਹਰ ਪੱਲ ਲੈ ਜੀ
ਸੋਚ ਨਾ ਅਗਲੇ ਪੱਲ ਹੋਊਗਾ ਕੀ
ਰੋਕ ਨਹੀਂ ਸਕੇਂਗਾ ,ਜੋ ਹੋਣਾ
ਜੋ ਹੋਣਾ ਉਹ ਹੀ ਹੋਣਾ
ਇਹ ਪੱਲ ਖ਼ੁਸ਼ੀ ਨਾਲ ਭੱਰ ਲੈ
ਚੰਗੀ ਯਾਦ ਅਗੇ ਲਈ ਕੱਠੀ ਕਰ ਲੈ
ਪਿਆਰ ਜਤਾ ਅਪਣਿਆਂ ਨਾਲ,ਗਲੇ ਉਨਹਾਂ ਨੂੰ ਲਗਾ ਲੈ
ਬੈਠ ਅਪਣੇ ਗਿਜਰੀਆਂ ਨਾਲ,ਭੁੱਲ ਫਿਕਰ ,ਗੱਪਛੱਪ ਲੜਾ ਲੈ
ਖ਼ੁਸ਼ੀ ਵਾਲੇ ਪੱਲ ਯਾਦ ਕਰ,ਗੱਮ ਦੇ ਪੱਲ ਲੰਘਾ ਲੈ
ਰਾਤ ਅੰਧੇਰੀ ਜਿੱਨੀ ਵੀ ਲੰਬੀ,ਸਵੇਰੇ ਸੂਰਜ ਆਖਰ ਚੱੜਦਾ
ਬੁਰਾ ਵਕਤ ਵੀ ਬੀਤ ਜਾਊ,ਵਕਤ ਨਹੀਂ ਕਦਾਈਂ ਖੜਦਾ
ਮਨ ਸਕੂਨ ,ਦਹਿ ਤੰਦਰੁਸਤ,ਵੱਡੀ ਨਹੀਂ ਹੋਰ ਕੋਈ ਸਰਮਾਇਆ
ਜਿਸ ਨੂੰ ਇਹ ਦੋਨੋ ਬੱਖ਼ਸ਼ਸ਼ ,ਉਸ ਨੇ ਸੱਭ ਕੁੱਛ ਪਾਇਆ
ਮੈਂਨੂ ਸਾਰਾ ਇਹ ਮਿਲਿਆ,ਮੈਂ ਸ਼ੁਕਰ ਦਿਲੋਂ ਮਨਾਂਵਾਂ
ਪੱਲ ਮੇਰੇ ਸੁਖੀ ਲੰਘਣ ,ਦਾਤਾਰ ਅੱਗੇ ਸੀਸ ਨਿਵਾਂਵਾਂ
No comments:
Post a Comment