ਉਸ ਬਿਨ ਅੰਧੇਰਾ
ਕਿੱਥੇ ਗਈ ਮੇਰੀ ਉਹ
ਜਲਦੀ ਜਾਓ ਪਤਾ ਕਰੋ
ਘਰੋਂ ਰੁਸ ਕੇ ਉਹ ਗਈ
ਗਈ ਤਾਂ ਕਿੱਥੇ ਗਈ
ਬਿਨਾ ਉਸ ਤੋਂ ਕੁੱਛ ਨਹੀਂ ਭਾਓਂਦਾ
ਸੁੰਨਾ ਘਰ ਮੈਂਨੂੰ ਵੱਡ ਵੱਡ ਖਾਂਦਾ
ਬਿਨਾ ਉਸ ਮੈਂ ਕੁੱਛ ਕਰ ਨਹੀਂ ਪਾਓਂਦਾ
ਪਛਤਾਵੇ ਵਿੱਚ ਅਪਣੀ ਸੋਚ ਗਵਾਈ
ਉਹ ਨਾ ਆਈ ਤਾਂ ਹੋ ਜਾਊਂ ਸੌਦਾਈ
ਕਸੂਰ ਨਹੀਂ ਸੀ ਉਸ ਕੀਤਾ ਕੋਈ
ਖ਼ਾਮ ਖ਼ਾਹ ਮੇਰੇ ਗੁੱਸੇ ਦਾ ਸ਼ਿਕਾਰ ਹੋਈ
ਲੰਬੜ ਨਾਲ ਖੂਹ ਜੋੜਨ ਲਈ ਸੀ ਲੜਿਆ
ਮੇਰੀ ਵਾਰੀ ਉਸ ਜੋੜਿਆ ,ਗੁੱਸਾ ਮੈਂਨੰ ਚੜਿਆ
ਲੰਬੜ ਨਾਲ ਟਾਕਰਾ ਕਰ ਨਾ ਸਕਿਆ
ਘਰ ਆ ਕੇ ਉਸ ਉਤੇ ਬਿਨਾ ਵਜਾਹ ਵਰਿਆ
ਏਨੇ ਨੂੰ ਜੱਸਾ ਨੱਸਾ ਨੱਸਾ ਆਇਆ
ਆਵਾਜ਼ ਲਾਈ,ਤਾਇਆ ਉਹ ਤਾਇਆ
ਤਾਈ ਬੈਠੀ ਗੁਰਦਵਾਰੇ,ਸੁਨੇਹਾ ਉਸ ਘਲਿਆ
ਕਹੇ ਉੜ ਕੇ ਜਾ,ਨੱਠਾ ,ਤਾਏ ਨੂੰ ਜਾ ਕਹਿਣਾ
ਦੁੱਧ ਵੇਖੇ,ਓਬਲ ਗਿਆ ,ਕੁੱਛ ਨਹੀਂ ਰਹਿਣਾ
ਉਹ ਗੁਰਦਵਾਰੇ ,ਸ਼ੁਕਰ ਮੈਂ ਮਨਾਇਆ
ਪਹੁੰਚਾ ਓਥੇ, ਉਸ ਪਾਸ ਬਠਾਇਆ
ਸੁਣ ਸ਼ਬਦ, ਮਨ ਸਕੂਨ,ਫਿਕਰ ਦੂਰ ਹੋਇਆ
ਮੱਥਾ ਟੇਕ ਮਨ ਵਿੱਚ ਵਚਾਰਿਆ
ਗੱਸਾ ਨਹੀਂ ਕਰੂ ਅੱਗੋਂ, ਪੱਕਾ ਧਾਰਿਆ
ਬੋਲਿਆ,ਗਲਤੀ ਹੋ ਗਈ ,ਮਾਫ਼ ਮੈਂਨੂੰ ਕਰ
ਬੋਲੀ ਮਾਫ਼ੀ ਦੀ ਨਹੀਂ ਲੋੜ,ਤੂੰ ਸੁਧਰ
ਲੜਾਈ ਛੱਡ,ਰਹੀਏ ਪਿਆਰ ਨਾਲ ਅੰਗ ਸੰਗ
ਰੱਬ ਸਭ ਕੁੱਛ ਦਿਤਾ ਹੋਰ ਕੀ ਸਾਡੀ ਮੰਗ
ਉਸ ਬਿਨ ਮੈਂਨੂੰ ਦਿਨੇ ਅੰਧੇਰਾ
ਉਸ ਨਾਲ ਮੈਂਨੂੰ ਸੁੱਖ ਘਨੇਰਾ
No comments:
Post a Comment